60 ਫੀਸਦੀ ਲੋਕ ਡੇਟ ਦੌਰਾਨ ਦਿੰਦੇ ਹਨ ਆਪਣੇ ਫੋਨ ਵੱਲ ਜ਼ਿਆਦਾ ਧਿਆਨ : ਅਧਿਐਨ

ਨਵੀਂ ਦਿੱਲੀ, 9 ਫਰਵਰੀ (ਸ.ਬ.) ਪਿਆਰ ਭਾਵੇਂ ਹੀ ਅੰਨ੍ਹਾ ਹੁੰਦਾ ਹੈ ਪਰ ਅੱਜ-ਕੱਲ ਪਿਆਰ ਵੱਲ ਕਦਮ ਵਧਾਉਣ ਵਾਲੇ ਲੋਕਾਂ ਦੀਆਂ ਨਜ਼ਰਾਂ ਆਪਣੇ ਸਾਥੀ ਦੀ ਬਜਾਏ ਆਪਣੇ ਫੋਨ ਤੇ ਜ਼ਿਆਦਾ ਅਟਕੀਆਂ ਹੁੰਦੀਆਂ ਹਨ| ਇਕ ਨਵੇਂ ਅਧਿਐਨ ਵਿੱਚ ਇਹ ਪਤਾ ਲੱਗਾ ਹੈ ਕਿ ਡੇਟ ਤੇ ਲੋਕ ਆਪਣੇ ਸਾਥੀ ਤੇ ਧਿਆਨ ਦੇਣ ਦੀ ਬਜਾਏ ਆਪਣੇ ਮੋਬਾਈਲ ਫੋਨ ਤੇ ਰੁਝੇ ਰਹਿੰਦੇ ਹਨ| ਚਿਪ ਬਣਾਉਣ ਵਾਲੀ ਕੰਪਨੀ ‘ਇੰਟੇਲ’ ਦੇ ਅਧਿਐਨ ਅਨੁਸਾਰ ਸਰਵੇਖਣ ਵਿੱਚ ਸ਼ਾਮਿਲ ਕੀਤੇ ਗਏ 57 ਫੀਸਦੀ ਭਾਰਤੀਆਂ ਨੇ ਕਿਹਾ ਕਿ ਪਹਿਲੀ ਡੇਟ ਤੇ ਉਨ੍ਹਾਂ ਨੂੰ ਆਪਣੇ ਪਾਰਟਨਰ ਦਾ ਧਿਆਨ ਖਿੱਚਣ ਲਈ ਉਨ੍ਹਾਂ ਦੇ ਫੋਨ ਨਾਲ ਮੁਕਾਬਲਾ ਕਰਨਾ ਪਿਆ| ਅਸਲ ਵਿੱਚ 60 ਫੀਸਦੀ ਲੋਕਾਂ ਨੂੰ ਲੱਗਾ ਕਿ ਉਨ੍ਹਾਂ ਦੇ ਡੇਟ ਪਾਰਟਨਰ ਨੇ ਆਹਮਣੇ-ਸਾਹਮਣੇ ਬੈਠਣ ਤੇ ਉਨ੍ਹਾਂ ਨਾਲੋਂ ਜ਼ਿਆਦਾ ਆਪਣੇ ਫੋਨ ਤੇ ਧਿਆਨ ਦਿੱਤਾ| ਲੋਕਾਂ ਨੇ ਆਨਲਾਈਨ ਬਿਹੇਵੀਅਰ ਨੂੰ ਸਮਝਣ ਅਤੇ ਦੋਸਤਾਂ ਅਤੇ ਪਾਰਟਨਰਾਂ ਆਦਿ ਨਾਲ ਉਨ੍ਹਾਂ ਦੇ ਸੰਬੰਧਾਂ ਤੇ ਇਸ ਦੇ ਪ੍ਰਭਾਵ ਨੂੰ ਸਮਝਣ ਲਈ ‘ਥਰੀਜ ਕੰਪਨੀ ਲਵਰਜ਼, ਫਰੈਂਡਜ਼ ਅਤੇ ਡਿਵਾਈਸੇਜ਼’ ਨਾਂ ਦਾ ਸੰਸਾਰਕ ਅਧਿਐਨ ਕੀਤਾ ਗਿਆ| ਅਧਿਐਨ ਵਿੱਚ 1400 ਭਾਰਤੀ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ, ਜੋ ਨਿਯਮਿਤ ਆਧਾਰ ਤੇ ਇੰਟਰਨੈਟ ਨਾਲ ਜੁੜੇ ਯੰਤਰ ਦੀ ਵਰਤੋਂ ਕਰਦੇ ਹਨ|
ਅਧਿਐਨ ਇਸ ਲਿਹਾਜ ਨਾਲ ਮਹੱਤਵਪੂਰਨ ਹੈ ਕਿ ਭਾਰਤ ਚੀਨ ਤੋਂ ਬਾਅਦ ਇੰਟਰਨੈਟ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ| ਅਧਿਐਨ ਵਿੱਚ ਪਾਇਆ ਗਿਆ ਕਿ ਔਸਤਨ ਭਾਰਤੀ ਬਾਲਗ ਆਹਮਣੇ-ਸਾਹਮਣੇ ਬੈਠ ਕੇ ਦੂਜਿਆਂ ਨਾਲ ਗੱਲਬਾਤ ਕਰਨ ਦੌਰਾਨ ਇੰਟਰਨੈਟ ਦੀ ਜਿੰਨੀ ਵਰਤੋਂ (40 ਫੀਸਦੀ) ਕਰਦੇ ਹਨ, ਉਸ ਨਾਲੋਂ ਜ਼ਿਆਦਾ ਘਰ ਵਿੱਚ ਹੋਣ ਦੌਰਾਨ (43 ਫੀਸਦੀ) ਕਰਦੇ ਹਨ| ਕਰੀਬ 75 ਫੀਸਦੀ ਬਾਲਗਾਂ ਨੇ ਕਿਹਾ ਕਿ ਫੋਨ ਵਰਗੇ ਯੰਤਰ ਵਿੱਚ ਰੁਝੇ ਹੋਣ ਕਾਰਨ ਦੋਸਤਾਂ, ਸਾਥੀ ਜਾਂ ਪਰਿਵਾਰ ਦੇ ਲੋਕਾਂ ਨਾਲ ਉਨ੍ਹਾਂ ਦੀ ਬਹਿਸ ਹੁੰਦੀ ਹੈ| 24 ਫੀਸਦੀ ਭਾਗੀਦਾਰੀਆਂ ਨੇ ਕਿਹਾ ਕਿ ਆਪਣੇ ਸਾਥੀ ਦੇ ਮੋਬਾਈਲ ਇਸਤੇਮਾਲ ਤੋਂ ਨਾਖੁਸ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਕੱਠੇ ਹੋਣ ਦੌਰਾਨ ਮੋਬਾਈਲ ਇਸਤੇਮਾਲ ਕਰਨ ਸੰਬੰਧੀ ਕੋਈ ਨਿਯਮ ਨਹੀਂ ਬਣਾਏ ਹਨ|

Leave a Reply

Your email address will not be published. Required fields are marked *