60 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਔਰਤ ਕਾਬੂ


ਪਟਿਆਲਾ, 8 ਜਨਵਰੀ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਨੇ ਸ਼ਰਾਬ ਦੇ ਸਮਗਲਰਾਂ ਖਿਲਾਫ ਚਲਾਈ ਜਾਣ ਵਾਲੀ ਮੁਹਿੰਮ ਦੇ ਤਹਿਤ ਇੱਕ ਔਰਤ ਨੂੰ 60 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪਰਦੀਪ ਸਿੰਘ ਬਾਜਵਾ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਐਸ਼ਐਸ਼ਪੀ ਪਟਿਆਲਾ ਸ੍ਰੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ ਮੁਹਿੰਮ ਥਾਣਾ ਸਦਰ ਪਟਿਆਲਾ ਵਿਖੇ ਗਸ਼ਤ ਕਰ ਰਹੀ ਪੁਲੀਸ ਪਾਰਟੀ ਇੰਚਾਰਜ ਏ ਐਸ਼ ਆਈ ਸੁਖਦੇਵ ਸਿੰਘ ਨੇ ਮੁੱਖਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਊਸ਼ਾ ਰਾਣੀ ਵਾਸੀ ਪਿੰਡ ਕੌਲੀ, ਜਿਲਾ ਪਟਿਆਲਾ ਦੇ ਘਰ ਛਾਪੇਮਾਰੀ ਕਰਕੇ ਉਸਦੇ ਕਬਜੇ ਵਿਚੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਊਸ਼ਾ ਰਾਣੀ ਦੇ ਖਿਲਾਫ ਐਕਸਾੲਜ਼ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਊਸ਼ਾ ਰਾਣੀ ਦੇ ਖਿਲਾਫ ਪਹਿਲਾ ਵੀ ਆਬਕਾਰੀ ਐਕਟ ਅਧੀਨ ਕਰੀਬ 20 ਮੁਕੱਦਮੇ ਦਰਜ ਹਨ ਅਤੇ ਉਸਦੇ ਖਿਲਾਫ ਹਿਸਟਰੀ ਸ਼ੀਟ ਖੋਲਣ ਦੀ ਪ੍ਰਕਿ੍ਰਆ ਆਰੰਭ ਕੀਤੀ ਜਾ ਰਹੀ þ।

Leave a Reply

Your email address will not be published. Required fields are marked *