6060 Master Cadre Teachers Merit List to be released in a week

6060 ਮਾਸਟਰ ਕਾਡਰ ਅਧਿਆਪਕਾਂ ਦੀ ਮੈਰਿਟ ਸੂਚੀ ਹਫ਼ਤੇ ਵਿੱਚ ਹੋਵੇਗੀ ਜਾਰੀ
6060 ਮਾਸਟਰ ਕਾਡਰ ਦੀ ਭਰਤੀ ਵਿੱਚ ਦੋ-ਦੋ ਵਿਸ਼ਿਆ ਦੀ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਦੀ ਡਬਲਿੰਗ ਰੋਕ ਕੇ ਇੱਕ ਹੀ ਵਿਸ਼ੇ ਵਿੱਚ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ|
ਚੰਡੀਗੜ / ਮੁਹਾਲੀ 12 ਅਕਤੂਬਰ : ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ) ਪਾਸ ਬੇਰੁਜਗਾਰ ਬੀ.ਐੱਡ. ਅਧਿਆਪਕਾਂ ਦੀ ਭਰਤੀ ਲਈ ਸਿੱਖਿਆ ਵਿਭਾਗ ਵੱਲੋਂ ਨਵੰਬਰ 2015 ਵਿੱਚ ਵਿਗਿਆਪਤ 6060 ਮਾਸਟਰ ਕਡਰ ਅਧਿਆਪਕਾਂ ਦੀਆਂ ਅਸਾਮੀਆਂ,ਜਿਨ੍ਹਾਂ ਦੀ ਸਕਰੂਟਨੀ ਪ੍ਰਕਿਰਿਆ ਸਿੱਖਿਆ ਵਿਭਾਗ ਵੱਲੋਂ ਪੂਰੀ ਕੀਤੀ ਜਾ ਚੁੱਕੀ ਹੈ, ਉਹਨ੍ਹਾਂ ਦੀ ਮੈਰਿਟ ਦੀ ਸੂਚੀ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਜਿਸਨੂੰ ਹਫਤੇ ਦੇ ਅੰਦਰ-ਅੰਦਰ ਸਿੱਖਿਆ ਵਿਭਾਗ ਵੱਲੋਂ ਵੈਬਸਾਈਟ ਤੇ ਪਾ ਕੇ ਪੰਦਰਾਂ ਦਿਨਾਂ ਤੋਂ ਪਹਿਲਾਂ-ਪਹਿਲਾਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ| ਇਹ ਜਾਣਕਾਰੀ ਡੀ.ਜੀ.ਐਸ.ਈ ਪਰਦੀਪ ਕੁਮਾਰ ਅਗਰਵਾਲ ਅਤੇ ਡੀ.ਪੀ.ਆਈ. (ਸੈਕੰਡਰੀ) ਬਲਵੀਰ ਸਿੰਘ ਢੋਲ ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ) ਪਾਸ ਬੇਰੁਜਗਾਰ ਬੀ.ਐੱਡ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨਾਲ ਹੋਈ ਮੀਟਿੰਗ ਦੋਰਾਨ ਦਿੱਤੀ|ਉਪਰੋਕਤ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਅਨ ਦੇ ਵਫ਼ਦ ਵੱਲੋਂ ਡੀ.ਜੀ.ਐਸ.ਈ. ਸਕੂਲ ਸਿੱਖਿਆ ਵਿਭਾਗ ਪੰਜਾਬ, ਪਰਦੀਪ ਕੁਮਾਰ ਅਗਰਵਾਲ ਅਤੇ ਡੀ.ਪੀ.ਆਈ. (ਸੈਕੰਡਰੀ) ਬਲਵੀਰ ਸਿੰਘ ਢੋਲ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਮਾਸਟਰ ਕਾਡਰ ਦੀਆਂ 6060 ਅਸਾਮੀਆਂ ਦੀ ਭਰਤੀ  ਪ੍ਰਕਿਰਿਆ ਤੁਰੰਤ ਪੂਰੀ ਕਰਕੇ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, 6060 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰਨ ਸਮੇਂ ਜਿਨ੍ਹਾਂ ਉਮੀਦਵਾਰਾਂ ਦੀ ਇੱਕ ਤੋਂ ਵੱਧ ਵਿਸ਼ਿਆਂ ਦੀ ਮੈਰਿਟ ਸੂਚੀ ਵਿੱਚ ਚੋਣ ਹੁੰਦੀ ਹੈ, ਉਨ੍ਹਾਂ ਨੂੰ ਉਮੀਦਵਾਰ ਦੀ ਇੱਛਾ ਦੇ ਅਨੁਸਾਰ ਇੱਕ ਹੀ ਵਿਸ਼ੇ ਵਿੱਚ ਸਵੀਕਾਰਤਾ ਪੱਤਰ ਲੈ ਕੇ ਇੱਕ ਹੀ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇ ਅਤੇ  ਦੂਜਾ ਵਿਸ਼ਾ ਛੱਡਣ ਲਈ ਸ਼ਵੈ-ਘੋਸ਼ਣਾ ਪੱਤਰ ਲੈ ਕੇ ਬਾਕੀ ਰਹਿੰਦੀਆਂ ਅਗਲੀਆਂ ਅਸਾਮੀਆਂ ਤੇ ਮੇਰਿਟ ਵਿੱਚ ਆਉਣ ਵਾਲੇ ਅਗਲੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਬੇਰੁਜਗਾਰਾਂ ਨੂੰ ਨੋਕਰੀਆਂ ਮਿਲ ਸਕਣ| ਇਸ ਮੌਕੇ ਯੂਨੀਅਨ ਦੇ ਵਫਦ ਵਿੱਚ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਮੀਤ ਪ੍ਰਧਾਨ ਅਜੈ ਕੁਮਾਰ ਹੁਸ਼ਿਆਰਪੁਰ, ਸੂਬਾ ਪ੍ਰੈੱਸ ਸਕੱਤਰ ਨਵੀਨ ਕੁਮਾਰ ਬੋਹਾ, ਬਿਕਰਮਜੀਤ ਸਿੰਘ ਅ੍ਰਮਿੰਤਸਰ,ਦਲਜੀਤ ਸਿੰਘ ਹੁਸ਼ਿਆਰਪੁਰ, ਸੁਮੀਤ ਗੁਪਤਾ ਨੀਤਿਨ ਸ਼ਰਮਾ ਆਦਿ ਸੂਬਾ ਕਮੇਟੀ ਆਗੂ ਹਾਜ਼ਰ ਸਨ|

Leave a Reply

Your email address will not be published. Required fields are marked *