64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਆਰੰਭ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਸਰਕਾਰੀ ਮਾਡਲ ਸੀ. ਸੈ. ਸਕੂਲ, 3ਬੀ1, ਮੁਹਾਲੀ ਵਿੱਚ 64ਵੀਂਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਡਾਜ਼ਬਲ, ਅੰਡਰ-17 ਲੜਕੀਆਂ, ਸਾਲ 2018-19 ਦੀਆਂ ਖੇਡਾਂ ਦਾ ਉਦਘਾਟਨ ਸ੍ਰੀਮਤੀ ਜਸਵਿੰਦਰ ਕੌਰ, ਏ.ਈ.ਓ. ਅਤੇ ਸ੍ਰੀ ਸ਼ਮਸ਼ੇਰ ਸਿੰਘ, ਜਨਰਲ ਸਕੱਤਰ ਨੇ ਸਾਂਝੇ ਤੌਰ ਤੇ ਕੀਤਾ| ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਸ੍ਰੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 9 ਜਿਲ੍ਹਿਆਂ ਦੇ 90 ਖਿਡਾਰੀ ਹਿੱਸਾ ਲੈ ਰਹੇ ਹਨ| ਅੱਜ ਦੇ ਮੈਚਾਂ ਦਾ ਵੇਰਵਾ ਦਿੰਦਿਆਂ ਉਹਨਾਂ ਦੱਸਿਆ ਕਿ ਲੁਧਿਆਣਾ ਨੇ ਫਾਜਿਲਕਾ ਨੂੰ 6-5 ਨਾਲ ਹਰਾਇਆ| ਜਲੰਧਰ ਨੇ ਬਠਿੰਡਾ ਨੂੰ 12-3 ਨਾਲ ਹਰਾਇਆ| ਐਸ. ਏ. ਐਸ. ਨਗਰ (ਮੁਹਾਲੀ) ਨੇ ਅੰਮ੍ਰਿਤਸਰ ਨੂੰ 8-3 ਦੇ ਪੁਆਇੰਟਾਂ ਨਾਲ ਹਰਾਇਆ ਅਤੇ ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 7-2 ਦੇ ਨਾਲ ਹਰਾਇਆ|
ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਪਰਦੀਪ ਕੁਮਾਰ, ਨਵਦੀਪ ਚੌਧਰੀ, ਅਮਨਦੀਪ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਪਲਵਿੰਦਰ ਕੌਰ, ਮਨਵਿੰਦਰ ਕੌਰ, ਇੰਦੂ ਤੀੜਾ (ਅਬਜਰਵਰ ਤੇ ਸਿਲੈਕਟਰ), ਰਾਜਵਿੰਦਰ ਕੌਰ, ਮਨਵਿੰਦਰ ਕੌਰ, ਸ਼ਰਨਜੀਤ ਕੌਰ, ਗੁਰਵਿੰਦਰ ਸਿੰਘ, ਨਵਰੀਨ ਕੰਗ, ਸੁਰਿੰਦਰ ਸਿੰਘ, ਜਸਬੀਰ ਕੌਰ ਅਤੇ ਅਨੂੰ ਓਬਰਾਏ ਵੱਧ-ਚੜ੍ਹ ਕੇ ਸਹਿਯੋਗ ਦਿੱਤਾ|

Leave a Reply

Your email address will not be published. Required fields are marked *