69ਵਾਂ ਖੂਨਦਾਨ ਕਂੈਪ 16 ਜੂਨ ਨੂੰ

ਐਸ ਏ ਐਸ ਨਗਰ, 14 ਜੂਨ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ , ਸੰਨੀ ਇੰਨਕਲੇਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਪੰਜ ਦਰਿਆ ਸਭਿਆਚਾਰਕ ਮੰਚ ਪੰਜਾਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 69ਵਾਂ ਖੂਨਦਾਨ ਕੈਂਪ 16 ਜੂਨ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇੰਨਕਲੇਵ ਵਿਖੇ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਣ ਸ੍ਰ. ਜਰਨੈਲ ਸਿੰਘ ਬਾਜਵਾ ਐਮ ਡੀ ਬਾਜਵਾ ਇੰਟਰਪ੍ਰਾਈਜਿਜ ਲਿਮਟਿਡ ਹੋਣਗੇ| ਇਸ ਮੌਕੇ ਸ੍ਰ. ਚਰਨ ਸਿੰਘ ਸੈਣੀ ਚੇਅਰਮੈਨ ਪ੍ਰੀਤ ਲੈਂਡ ਪ੍ਰਮੋਟਰ ਐਂਡ ਡਿਵੈਲਪਰ ਪ੍ਰਾਈਵੇਟ ਲਿਮਟਿਡ ਪ੍ਰਧਾਨਗੀ ਕਰਨਗੇ| ਇਸ ਮੌਕੇ ਸ੍ਰ. ਹਰਿੰਦਰਪਾਲ ਸਿੰਘ ਜੌਲੀ ਸਾਬਕਾ ਮੀਤ ਪ੍ਰਧਾਨ ਮਿਊਂਸਪਲ ਕਂੌਸਲ ਖਰੜ ਖੂਨਦਾਨੀਆਂ ਨੂੰ ਸਨਮਾਨਿਤ ਕਰਨਗੇ| ਇਸ ਕੈਂਪ ਦਾ ਉਦਘਾਟਨ ਸ੍ਰ. ਗੁਰਧਿਆਨ ਸਿੰਘ ਐਮ ਡੀ ਜੇ ਐਸ ਐਸ ਇੰਟਰਪ੍ਰਾਈਜਿਜ ਕਰਨਗੇ| ਇਸ ਮੌਕੇ ਸੰਸਥਾ ਦੇ ਆਗੂ ਸ੍ਰ. ਅਮਰ ਸਿੰਘ ਗਿੱਲ, ਸ੍ਰ. ਲੱਖਾ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *