7 ਅਕਤੂਬਰ ਨੂੰ ਸੈਕਟਰ 82 ਵਿੱਚ ਖੁੱਲੇਗਾ ਅਕਾਲੀ ਦਲ ਡ੍ਰੈਮੋਕ੍ਰੇਟਿਕ ਦਾ ਮੁੱਖ ਦਫਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਖਡ ਪਾਠ ਆਰੰਭ, 7 ਅਕਤੂਬਰ ਨੂੰ ਪੈਣਗੇ ਭੋਗ

ਐਸ.ਏ.ਐਸ.ਨਗਰ, 5 ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ               ਡੈਮੋਕ੍ਰੇਟਿਕ ਦਾ  ਮੁੱਖ ਦਫਤਰ ਸੈਕਟਰ 82, ਉਦਯੋਗਿਕ ਖੇਤਰ ਮੁਹਾਲੀ ਵਿੱਚ ਪਲਾਟ ਨੰਬਰ 92 ਵਿਖੇ ਖੋਲ੍ਹਿਆ ਜਾ ਰਿਹਾ ਹੈ| ਇਸ ਦਫਤਰ ਦਾ ਰਸਮੀ ਉਦਘਾਟਨ ਕਰਨ ਲਈ ਪਾਰਟੀ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਅਤੇ ਸਮੂਹ ਸੰਗਤ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਹੇਠ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 7 ਅਕਤੂਬਰ ਨੂੰ              ਪੈਣਗੇ|
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਖਾਲਸਾ ਪੰਥ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਪਾਰਟੀ ਦੇ ਮੁੱਖ ਦਫਤਰ ਤੋਂ ਗਤੀਵਿਧੀਆਂ ਆਰੰਭਣ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਆਗਿਆ ਲੈਣ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ|  ਉਹਨਾਂ ਦੱਸਿਆ ਕਿ 7 ਅਕਤੂਬਰ ਨੂੰ  ਸਵੇਰੇ 10 ਵਜੇ ਭੋਗ ਪੈਣ ਉਪਰੰਤ ਕੀਰਤਨ ਕੀਤਾ                  ਜਾਵੇਗਾ ਅਤੇ ਫਿਰ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਗੁਰਸੇਵ ਸਿੰਘ ਹਰਪਾਲਪੁਰ, ਸ੍ਰ. ਅਮਰਿੰਦਰ ਸਿੰਘ (ਸਾਬਕਾ ਐਸ.ਜੀ. ਪੀ.ਸੀ. ਮੈਂਬਰ), ਸ੍ਰ. ਮਨਿੰਦਰ ਸਿੰਘ ਬਰਾੜ, ਸ੍ਰ. ਉੱਜਲ ਸਿੰਘ ਲੌਂਗੀਆ, ਸ੍ਰ. ਦਵਿੰਦਰ ਸਿੰਘ ਸੋਢੀ, ਸ੍ਰ. ਜਸਵਿੰਦਰ ਸਿੰਘ, ਸ੍ਰ. ਸਰਬਜੀਤ ਸਿੰਘ ਸੋਹਲ, ਜਥੇਦਾਰ  ਸੁਰਿੰਦਰ ਸਿੰਘ               ਕਲੇਰ, ਸ੍ਰ. ਗੁਰਮੇਲ ਸਿੰਘ ਮੌਜੋਵਾਲ, ਡਾ. ਮੇਜਰ ਸਿੰਘ, ਸ੍ਰ. ਬਲਜੀਤ ਸਿੰਘ, ਸ੍ਰ. ਗਗਨਪ੍ਰੀਤ ਸਿੰਘ ਬੈਂਸ, ਸ੍ਰ. ਜਸਵਿੰਦਰ ਸਿੰਘ ਵਿਰਕ, ਸ੍ਰ. ਰਮਨੀਕ ਸਿੰਘ, ਸ੍ਰ. ਸੰਤੋਖ ਸਿੰਘ ਅਤੇ ਹੋਰ ਪਤਵੰਤੇ ਹਾਜ਼ਿਰ ਸਨ|

Leave a Reply

Your email address will not be published. Required fields are marked *