7 ਦਿਨਾਂ ਗੁਰਮਤਿ ਸਮਾਗਮ 14 ਜਨਵਰੀ ਤੋਂ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਸਾਚਾ ਧੰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਸੇਵਾ ਨਿਸ਼ਕਾਮ ਜਥਾ ਅਤੇ ਮੁਹਾਲੀ-ਚੰਡੀਗੜ੍ਹ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 7 ਦਿਨਾਂ ਵਿਸ਼ੇਸ ਗੁਰਮਤਿ ਸਮਾਗਮ 14 ਜਨਵਰੀ ਤੋਂ ਕਰਵਾਏ ਜਾ ਰਹੇ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿਲ ਨੇ ਦਸਿਆ  ਕਿ 14 ਜਨਵਰੀ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਭਾਈ  ਤੇਜਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਗਿਆਨੀ ਰਾਜਵਿੰਦਰ ਸਿੰਘ, ਬੀਬੀ ਗੁਰਲੀਨ ਕੌਰ, ਭਾਈ ਇੰਦਰਪਾਲ ਸਿੰਘ ਕਥਾ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕਰਨਗੇ| ਇਸੇ ਤਰ੍ਹਾਂ 15 ਜਨਵਰੀ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਭਾਈ ਹਰਜੀਤ ਸਿੰਘ, ਭਾਈ ਬਲਜੀਤ ਸਿੰਘ, ਗਿਆਨੀ ਰਣਜੀਤ ਸਿੰਘ ਭਾਈ ਲਖਵਿੰਦਰ ਸਿੰਘ, ਭਾਈ ਰਜਿੰਦਰ ਪਾਲ ਸਿੰਘ ਕਥਾ ਕੀਰਤਨ ਕਰਨਗੇ| ਇਸੇ ਤਰ੍ਹਾਂ 16 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਫੇਜ਼-11 ਵਿਖੇ ਭਾਈ ਮਹਿੰਦਰਪਾਲ ਸਿੰਘ, ਗਿਆਨੀ ਗੁਰਪ੍ਰੀਤ ਸਿੰਘ, ਭਾਈ ਜਗਦੀਪ ਸਿੰਘ, ਭਾਈ ਬਲਵਿੰਦਰ ਸਿੰਘ ਕਥਾ ਕੀਰਤਨ ਕਰਨਗੇ| ਇਸੇ ਤਰ੍ਹਾਂ 17 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਸੈਕਟਰ-46 ਚੰਡੀਗੜ੍ਹ ਵਿਖੇ ਭਾਈ ਅਮਰਜੀਤ ਸਿੰਘ, ਭਾਈ ਸੋਹਣ ਸਿੰਘ, ਭਾਈ ਇੰਦਰਪਾਲ ਸਿੰਘ, ਭਾਈ ਅਰਵਿੰਦਰਜੀਤ ਸਿੰਘ ਕਥਾ ਕੀਰਤਨ ਕਰਨਗੇ| ਇਸੇ ਤਰ੍ਹਾਂ 18 ਜਨਵਰੀ ਨੂੰ ਗੁਰਦੁਆਰਾ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਗਿਆਨੀ ਸ਼ਮਸ਼ੇਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਜਸ਼ਦੀਪ ਸਿੰਘ ਕਥਾ ਕੀਰਤਨ ਕਰਨਗੇ| 19 ਜਨਵਰੀ ਨੂੰ ਗੁਰਦੁਆਰਾ ਹਰਚਰਨ  ਕੰਵਲ ਸਾਹਿਬ ਫੇਜ਼-10 ਵਿਖੇ ਭਾਈ ਕਸ਼ਮੀਰ ਸਿੰਘ, ਭਾਈ ਸੋਹਨ ਸਿੰਘ, ਗਿਆਨੀ ਰਣਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਕਥਾ ਕੀਰਤਨ ਕਰਨਗੇ| ਇਸੇ ਤਰ੍ਹਾਂ 20 ਜਨਵਰੀ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 3ਬੀ1 ਵਿਖੇ ਭਾਈ ਹਰਜੀਤ ਸਿੰਘ, ਭਾਈ ਜਸਦੀਪ ਸਿੰਘ, ਭਾਈ ਅਰਵਿੰਦਰਜੀਤ ਸਿੰਘ, ਗਿਆਨੀ ਹਰਪਾਲ ਸਿੰਘ, ਭਾਈ ਰਾਏ ਸਿੰਘ, ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *