7 ਮਹਿਲਾ ਆਈ. ਐਸ. ਮੈਂਬਰਾਂ ਨੂੰ ਸੂਡਾਨ ਵਪਾਸ ਲਿਆਂਦਾ ਗਿਆ

ਖਾਰਤੁਮ, 5 ਅਪ੍ਰੈਲ (ਸ.ਬ.) ਸੂਡਾਨ ਦੇ ਸੁਰੱਖਿਆ ਏਜੰਟ ਲੀਬੀਆ ਤੋਂ ਅੱਤਵਾਦੀ ਸੰਗਠਨ ਆਈ.ਐਸ ਦੀਆਂ ਕਥਿਤ 7 ਮਹਿਲਾ ਮੈਂਬਰਾਂ ਨੂੰ ਅੱਜ ਵਾਪਸ ਲੈ ਆਏ|
ਰਵਾਇਤੀ ਸੂਡਾਨੀ ਕੱਪੜਿਆਂ ਅਤੇ ਸਿਰ ਤੇ ਸਕਾਰਫ ਪਾ ਕੇ ਸੱਤ ਔਰਤਾਂ ਖਾਰਤੁਮ ਹਵਾਈ ਅੱਡੇ ਤੇ ਉਤਰੀਆਂ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਮਿਲਾਇਆ ਗਿਆ| ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾ ਰਹੇ ਸਨ|
ਸੂਤਰਾਂ ਮੁਤਾਬਕ ਇਨ੍ਹਾਂ ਔਰਤਾਂ ਨਾਲ 3 ਬੱਚਿਆਂ ਨੂੰ ਵੀ ਲੈ ਜਾਇਆ ਗਿਆ| ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੂਹ ਵਿੱਚ ਦੋ ਜੁੜਵਾ ਭੈਣਾਂ ਵੀ ਹਨ, ਜਿਨ੍ਹਾਂ ਨੂੰ ਲੀਬੀਆ ਦੇ ਮਿਸਰਾਤਾ ਸ਼ਹਿਰ ਤੋਂ ਲਿਆਂਦਾ ਗਿਆ ਹੈ| ਸੂਡਾਨ ਦੇ ਰਾਸ਼ਟਰੀ ਇੰਟੈਲੀਜੈਂਸ ਐਂਡ ਸਕਿਓਰਿਟੀ ਸਰਵਿਸ ਦੇ ਬ੍ਰਿਗੇਡੀਅਰ ਤਿਜਾਨੀ ਇਬਰਾਹਿਮ ਨੇ ਕਿਹਾ ਕਿ ਸੱਤ ਔਰਤਾਂ ਆਈ.ਐਸ ਨਾਲ ਜੁੜੀਆਂ ਸਨ| ਇਨ੍ਹਾਂ ਵਿੱਚੋਂ ਕੁੱਝ ਤਾਂ ਹਿੰਸਾ ਵਿੱਚ ਵੀ ਸ਼ਾਮਲ ਹੋ ਚੁੱਕੀਆਂ ਸਨ| ਉਨ੍ਹਾਂ ਵਿੱਚੋਂ ਇਕ ਔਰਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਲ੍ਹਾ ਦਾ ਸ਼ੁਕਰ ਹੈ ਕਿ ਅਸੀਂ ਆਪਣੇ ਦੇਸ਼ ਵਾਪਸ ਆ ਗਈਆਂ ਹਾਂ|
ਬ੍ਰਿਗੇਡੀਅਰ ਇਬਰਾਹਿਮ ਨੇ ਕਿਹਾ ਕਿ ਮਾਹਿਰ ਇਨ੍ਹਾਂ ਔਰਤਾਂ ਨਾਲ ਗੱਲਬਾਤ ਕਰਕੇ ਇਹ ਜਾਨਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਉਹ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਕਿਉਂ ਹੋਈਆਂ ਸਨ|

Leave a Reply

Your email address will not be published. Required fields are marked *