7 ਲੱਖ ਤੋਂ ਵਧੇਰੇ ਲੋਕ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਅਮਰੀਕਾ ਵਿੱਚ ਰੁਕੇ

ਸੈਨ ਡਿਏਗੋ, 8 ਅਗਸਤ (ਸ.ਬ.) ਅਮਰੀਕਾ ਵਿਚ ਪਿਛਲੇ ਸਾਲ 7 ਲੱਖ ਤੋਂ ਵਧੇਰੇ ਵਿਦੇਸ਼ੀਆਂ ਨੂੰ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਦੇਸ਼ ਵਿੱਚੋਂ ਜਾਣਾ ਸੀ ਪਰ ਉਹ ਵਧੇਰੇ ਸਮੇਂ ਤਕ ਰੁੱਕੇ ਰਹੇ| ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ| ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਸਰਹੱਦ ਉਤੇ ਅਰਬਾਂ ਡਾਲਰ ਦੀ ਲਾਗਤ ਨਾਲ ਕੰਧ ਬਣਾ ਕੇ ਸਰਹੱਦ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਆਖੀ ਹੈ|
ਹਾਲ ਦੇ ਸਾਲਾਨਾ ਅੰਕੜੇ ਦੱਸਦੇ ਹਨ ਕਿ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕਣ ਵਾਲੇ ਕਿੰਨੇ ਗੈਰ-ਕਾਨੂੰਨੀ ਪ੍ਰਵਾਸੀ ਹਨ| ਇਕ ਅਨੁਮਾਨ ਮੁਤਾਬਕ ਦੇਸ਼ ਦੇ 1 ਕਰੋੜ 10 ਲੱਖ ਵਿਅਕਤੀਆਂ ਵਿੱਚੋਂ 40 ਫੀਸਦੀ ਵਿਅਕਤੀ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਗੈਰ-ਕਾਨੂੰਨੀ ਤੌਰ ਤੇ ਰਹਿ ਰਹੇ ਹਨ| ਅਕਤੂਬਰ 2016 ਤੋਂ ਸਤੰਬਰ 2017 ਵਿਚਾਲੇ ਜਹਾਜ਼ ਤੋਂ ਆਉਣ ਵਾਲੇ ਸੈਲਾਨੀਆਂ ਵਿੱਚੋਂ 701,900 ਵਿਅਕਤੀ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕੇ ਰਹੇ| ਵੀਜ਼ਾ ਸਮੇਂ ਤੋਂ ਵਧ ਸਮੇਂ ਤਕ ਰੁਕੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਹੈ ਪਰ ਅਜੇ ਇਸ ਦਾ ਸਹੀ ਤਰ੍ਹਾਂ ਨਾਲ ਪਤਾ ਨਹੀਂ ਲੱਗਾ ਹੈ, ਕਿਉਂਕਿ ਇਸ ਵਿਚ ਇਹ ਸ਼ਾਮਲ ਨਹੀਂ ਹੈ ਕਿ ਕਿੰਨੇ ਲੋਕ ਸੜਕ ਮਾਰਗ ਰਾਹੀਂ ਪੁੱਜੇ|

Leave a Reply

Your email address will not be published. Required fields are marked *