7 ਸਾਲਾਂ ਦੇ ਅੰਦਰ ਚੀਨ ਬਣਾਏਗਾ ਪਰਮਾਣੂ ਸ਼ਕਤੀ ਵਾਲਾ ਜਹਾਜ਼ ਕੈਰੀਅਰ

ਬੀਜਿੰਗ, 1 ਮਾਰਚ (ਸ.ਬ.) ਸ਼ੀ ਜਿਨਪਿੰਗ ਜਦੋਂ ਦੂਜੀ ਵਾਰੀ ਚੀਨ ਦੇ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਸਾਲ 2050 ਤੱਕ ਉਹ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਿਲਟਰੀ ਖੜ੍ਹੀ ਕਰਨਾ ਚਾਹੁੰਦੇ ਹਨ| ਹੁਣ ਚੀਨੀ ਫੌਜ ਨੇ ਐਲਾਨ ਕੀਤਾ ਹੈ ਕਿ ਬੀਜਿੰਗ ਅਗਲੇ ਦਹਾਕੇ ਦੇ ਮੱਧ ਤੱਕ ਆਪਣਾ ਪਹਿਲਾ ਪਰਮਾਣੂ ਸ਼ਕਤੀ ਨਾਲ ਲੈਸ ਜਹਾਜ਼ ਕੈਰੀਅਰ ਲਿਓਨਿੰਗ ਨੂੰ ਖੇਤਰ ਵਿਚ ਲਿਆਉਣਾ ਚਾਹੁੰਦਾ ਹੈ| ਇਕ ਸਮਾਚਾਰ ਏਜੰਸੀ ਮੁਤਾਬਕ ਚੀਨ ਸ਼ਿਪ ਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ ਨੇ ਬੀਤੇ ਦਿਨੀਂ ਇਕ ਸੂਚੀ ਦਾ ਐਲਾਨ ਕੀਤਾ, ਜਿਸ ਵਿਚ ਸਾਲ 2025 ਤੱਕ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਲਈ ਹਥਿਆਰਾਂ ਅਤੇ ਤਕਨੀਕੀ ਵਿਕਾਸ ਨੂੰ ਹਾਸਲ ਕਰਨ ਦੀ ਉਮੀਦ ਜ਼ਾਹਰ ਕੀਤੀ ਹੈ|
ਸੂਚੀ ਵਿਚ ਕਿਹਾ ਗਿਆ ਹੈ ਕਿ ਡਿਫੈਂਸ ਕੰਪਨੀ ਮੁਤਾਬਕ ਪਰਮਾਣੂ ਸ਼ਕਤੀ ਨਾਲ ਲੈਸ ਜਹਾਜ਼ ਕੈਰੀਅਰ ਨਵੀਂ ਤਰ੍ਹਾਂ ਦੀ ਪਰਮਾਣੂ ਪਣਡੁੱਬੀ, ਮੈਰੀਟਾਈਮ 3 ਡਾਇਮੈਨਸ਼ਨ ਵਾਲੀ ਰੱਖਿਆ ਵਿਵਸਥਾ ਆਦਿ ਵਿਚ ਸ਼ਾਮਲ ਤਕਨੀਕੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ| ਚੀਨ ਦੀ ਨੇਵੀ ਕੋਲ ਦੋ ਜਹਾਜ਼ ਕੈਰੀਅਰ ਹਨ, ਜੋ ਤੇਲ ਤੇ ਚੱਲਦੇ ਹਨ| ਫ੍ਰਾਂਸੀਸੀ ਨੇਵੀ ਦੀ ਚਾਲਰਸ ਡੀ ਗੌਲ ਇਕੋਂ-ਇਕ ਗੈਰ ਅਮਰੀਕੀ ਜਹਾਜ਼ ਕੈਰੀਅਰ ਹੈ, ਜੋ ਪਰਮਾਣੂ ਰਿਐਕਟਰ ਨਾਲ ਲੈਸ ਹੈ| ਬੀਤੇ ਇਕ ਸਾਲ ਵਿਚ ਚੀਨ ਨੇ ਆਪਣੀ ਜਲ ਸੈਨਾ ਵਿਚ ਜ਼ਬਰਦਸਤ ਵਾਧਾ ਅਤੇ ਵਿਕਾਸ ਕੀਤਾ ਹੈ|

Leave a Reply

Your email address will not be published. Required fields are marked *