7 ਹਜ਼ਾਰ ਲੀਟਰ ਲਾਹਨ ਬਰਾਮਦ 3 ਔਰਤਾਂ ਸਣੇ ਕੁੱਲ 5 ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ਼, ਦੋਸ਼ੀ ਫਰਾਰ

ਮੰਡੀ ਘੁਬਾਇਆ, 28 ਅਪ੍ਰੈਲ (ਸ.ਬ.) ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਸਦਰ ਪੁਲੀਸ ਨੇ ਪਿੰਡ ਮਹਾਲਮ ਵਿੱਚ ਛਾਪੇਮਾਰੀ ਕਰਕੇ 7 ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਹੈ| ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪੁਲੀਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਗੁਰਮੀਤ ਕੌਰ ਪਤਨੀ ਗੁਰਨਾਮ ਸਿੰਘ ਅਤੇ ਨਿੰਮੋ ਪਤਨੀ ਚੰਨਣ ਸਿੰਘ ਵਾਸੀ ਮਹਾਲਮ ਤੋਂ 2500 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ| ਦੂਜੇ ਮੁਕੱਦਮੇ ਵਿੱਚ ਬੂੜ ਸਿੰਘ ਨਿਵਾਸੀ ਮਹਾਲਮ ਤੋਂ ਕਰੀਬ 1 ਹਜ਼ਾਰ ਲੀਟਰ ਲਾਹਨ, ਆਸ਼ਾ ਰਾਣੀ ਪਤਨੀ ਗੁਰਮੇਲ ਸਿੰਘ ਨਿਵਾਸੀ ਢਾਣੀ ਪ੍ਰੇਮ ਸਿੰਘ ਵਾਸੀ ਮਹਾਲਮ ਤੋਂ ਕਰੀਬ 2 ਹਜ਼ਾਰ ਲੀਟਰ ਲਾਹਨ ਅਤੇ ਬਚਨ ਸਿੰਘ ਨਿਵਾਸੀ ਪਿੰਡ ਮਹਾਲਮ ਤੋਂ ਕਰੀਬ 1500 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ| ਡੀ.ਐਸ.ਪੀ. ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਪੁਲੀਸ ਦੀ ਕਾਰਵਾਈ ਦਾ ਪਤਾ ਲੱਗਣ ਤੇ ਉਹ ਮੌਕੇ ਤੋਂ ਫਰਾਰ ਹੋ ਗਏ, ਜਿੰਨਾਂ ਦੀ ਭਾਲ ਵਿੱਚ ਪੁਲੀਸ ਵਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *