7 Sikhya Providers climbed on water tank in Kumbra, threatened suicide

4 ਮਰਦ, 3 ਔਰਤ ਸਿੱਖਿਆ ਪ੍ਰੋਵਾਈਡਰ ਚੜ੍ਹੇ ਕੁੰਭੜਾ ਦੀ ਟੈਂਕੀ ਤੇ
ਐਸ ਏ ਐਸ ਨਗਰ, 14 ਅਗਸਤ : ਸਥਾਨਕ ਸੈਕਟਰ69 ਵਿਖੇ (ਪਿੰਡ ਕੁੰਭੜਾ) ਦੀ ਟੈਂਕੀ ਉੱਤੇ ਅੱਜ ਸਿੱਖਿਆ ਪ੍ਰੋਵਾਈਡਰਾਂ ਨੇ ਚੜ੍ਹ ਕੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਗ੍ਰਿਫਤਾਰ ਕੀਤੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੁਲਰ ਕੀਤੀਆਂ ਜਾਣ ਨਹੀਂ ਤਾਂ ਉਹ ਸਮੂਹਿਕ ਰੂਪ ਵਿੱਚ ਆਤਮਹੱਤਿਆ ਕਰ ਲੈਣਗੇ| ਇਸ ਦੌਰਾਨ ਇੱਕ ਪੁਲੀਸ ਕਰਮਚਾਰੀ ਵੀ ਉੱਪਰ ਚੜ੍ਹ ਗਿਆ ਅਤੇ ਇਨ੍ਹਾਂ ਨੂੰ ਚੜ੍ਹਣ ਤੋਂ ਰੋਕਣ ਲਈ ਸਾਰੇ ਥਾਣਿਆਂ ਵਿੱਚ ਅਲਰਟ ਵੀ ਜਾਰੀ ਸੀ ਜਿਸ ਦੇ ਚੱਲਦੇ ਪੁਲੀਸ ਨੇ ਟੈਂਕੀਆਂ ਤੇ ਪੁਲੀਸ ਕਰਮਚਾਰੀ ਵੀ ਤੈਨਾਤ ਕੀਤੇ ਹੋਏ ਸਨ ਪਰ ਇਹ 7 ਸਿੱਖਿਆ ਪ੍ਰੋਵਾਈਡਰ ਪੁਲੀਸ ਨੂੰ ਚਕਮਾ ਦੇ ਕੇ ਉੱਪਰ ਚੜ੍ਹਣ ਵਿੱਚ ਕਾਮਯਾਬ ਰਹੇ| ਇਨ੍ਹਾਂ ਵਿੱਚ 4 ਮਰਦ ਅਤੇ 3 ਔਰਤਾਂ ਹਨ|
ਟੈਂਟ ਪੁੱਟੇ ਜਾਣ ਗ੍ਰਿਫਤਾਰੀਆਂ ਦਾ ਸੀ ਰੋਸ : ਇਨ੍ਹਾਂ ਸਿੱਖਿਆ ਪ੍ਰੋਵਾਈਡਰਾਂ ਦੇ ਟੈਂਕੀ ਦੇ ਹੇਠਾਂ ਬੈਠੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਾਂਤੀਪੂਰਨ ਧਰਨਾ ਪਹਿਲਾਂ ਸਿੱਖਿਆ ਬੋਰਡ ਦੇ ਸਾਮ੍ਹਣੇ ਚੱਲਦਾ ਸੀ ਜਿੱਥੋਂ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ ਗਿਆ ਤਾਂ ਉਨ੍ਰਾਂ ਨੇ ਗੁ. ਅੰਬ ਸਾਹਿਬ ਦੇ ਸਾਮ੍ਹਣੇ ਟੈਂਟ ਲਗਾ ਕੇ ਆਪਣਾ ਸੰਘਰਸ਼ ਜਾਰੀ ਰੱਖਿਆ| ਉਨ੍ਹਾਂ ਕਿਹਾ ਕਿ ਪੁਲੀਸ ਨੇ ਇਹ ਟੈਂਟ ਵੀ ਅੱਜ ਪੁੱਟ ਦਿੱਤਾ| ਸਿੱਖਿਆ ਪ੍ਰੋਵਾਈਡਰਾਂ ਨੇ ਖਰੜ ਵਿਖੇ ਜਾਮ ਲਗਾਇਆ ਤਾਂ ਉਨ੍ਹਾਂ ਦੇ ਸਾਥੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਅਤੇ ਇਸੇ ਤਰ੍ਹਾਂ ਮੁਹਾਲੀ ਦੇ ਧਰਨੇ ਤੋਂ ਵੀ ਪੁਲੀਸ ਨੇ ਗ੍ਰਿਫਤਾਰੀਆਂ ਕੀਤੀਆਂ ਹਨ ਜਿਸਦੇ ਚੱਲਦੇ ਕੁੱਝ ਸਿੱਖਿਆ ਪ੍ਰੋਵਾਈਡਰ ਅੱਜ ਟੈਂਕੀ ਤੇ ਚੜ੍ਹ ਗਏ|
ਖਬਰ ਲਿਖੇ ਜਾਣ ਤੱਕ ਇਹ ਸਿੱਖਿਆ ਪ੍ਰੋਵਾਈਡਰ ਵਰਿੰਦਰ ਸਿੰਘ, ਕਰਮਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਬਚਨ ਸਿੰਘ, ਹਰਪ੍ਰੀਤ ਕੌਰ ਮਨਪ੍ਰੀਤ ਕੌਰ ਅਤੇ ਗੁਰਮੀਤ ਕੌਰ ਟੈਂਕੀ ਤੇ ਹੀ ਚੜ੍ਹੇ ਹੋਏ ਸਨ| ਇਨ੍ਹਾਂ ਵਿੱਚੋਂ ਚਾਰੇ ਨੌਜਵਾਨ ਮਾਨਸਾ ਦੇ ਹਨ ਜਦੋਂ ਕਿ ਔਰਤਾਂ ਵਿੱਚੋਂ ਇੱਕ ਸੰਗਰੂਰ, ਇੱਕ ਪਟਿਆਲਾ ਅਤੇ ਇੱਕ ਫਤਹਿਗੜ੍ਹ ਸਾਹਿਬ ਤੋਂ ਹੈ|

Leave a Reply

Your email address will not be published. Required fields are marked *