70 ਸਾਲ ਦੀ ਉਮਰ ਵਿੱਚ ਨੈਚਰੋਪੈਥੀ ਦੀ ਡਿਗਰੀ ਕੀਤੀ

ਐਸ ਏ ਐਸ ਨਗਰ, 22 ਅਗਸਤ (ਸ. ਬ.) ਸਥਾਨਕ ਫੇਜ਼ 7 ਦੇ ਵਸਨੀਕ ਸ੍ਰੀ ਸੋਮ ਦਤ ਸ਼ਰਮਾ ਨੇ 70 ਸਾਲ ਦੀ ਉਮਰ ਵਿੱਚ ਮਹਾਤਮਾਂ ਗਾਂਧੀ ਨੈਚਰੋਪੈਥੀ ਇੰਸਟੀਚਿਊਟ ਸੈਕਟਰ 16 ਚੰਡੀਗੜ੍ਹ ਤੋਂ ਨੈਚਰੋਪੈਥੀ ਦੀ ਡਿਗਰੀ ਪ੍ਰਾਪਤ ਕੀਤੀ ਹੈ| ਇਕ ਸਮਾਗਮ ਦੌਰਾਨ ਉਹਨਾਂ ਨੂੰ ਇਹ ਡਿਗਰੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵੀ ਸੀ ਡਾਕਟਰ ਰਾਜ ਬਹਾਦਰ ਨੇ ਦਿੱਤੀ| ਇਸ ਮੌਕੇ ਸੰਬੋਧਨ ਕਰਦਿਆਂ ਵੀ ਸੀ ਡਾ. ਰਾਜ ਬਹਾਦਰ ਨੇ ਕਿਹਾ ਕਿ ਨੈਚੋਰਪੈਥੀ ਦੀ ਪੜ੍ਹਾਈ ਇਨਸਾਨ ਨੂੰ ਹਰ ਤਰ੍ਹਾਂ ਦੇ ਰੋਗਾਂ ਤੋਂ ਦੂਰ ਰੱਖਦੀ ਹੈ ਅਤੇ ਇਨਸਾਨ ਰੋਗ ਮੁਕਤ ਰਹਿ ਕੇ ਲੰਮੀ ਉਮਰ ਭੋਗਦਾ ਹੈ| ਇਸ ਮੌਕੇ ਚੰਡੀਗੜ੍ਹ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੇ ਪੋਪਲੀ ਆਈ ਏ ਐਸ, ਇੰਸਟੀਚਿਊਟ ਦੇ ਡਾਇਰੈਕਟਰ ਸ੍ਰੀ ਐਸ ਕੇ ਤਿਆਗੀ, ਚੇਅਰਮੈਨ ਸ੍ਰੀ ਕੇ ਕੇ ਸ਼ਾਰਦਾ, ਪ੍ਰਕਿਰਿਤਕ ਚਕਿਤਸਾ ਸਮਿਤੀ ਦੇ ਫਾਊਂਡਰ ਵਾਈਸ ਪ੍ਰੈਜੀਡਂੈਟ ਅਤੇ ਉਘੇ ਲੇਖਕ ਡਾ. ਸੁਭਾਸ਼ ਭਾਸਕਰ ਵੀ ਮੌਜੂਦ ਸਨ|

Leave a Reply

Your email address will not be published. Required fields are marked *