72 ਬੋਤਲਾਂ ਸ਼ਰਾਬ ਬਰਾਮਦ

ਘਨੌਰ, 25 ਮਾਰਚ (ਅਭਿਸ਼ੇਕ ਸੂਦ) ਥਾਣਾ ਘਨੌਰ ਪੁਲੀਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ ਹਰਿਆਣਾ ਮਾਰਕਾ 72 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ| ਪੁਲੀਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਘਨੌਰ ਪੁਲੀਸ ਨੇ ਇਕ ਮੋਟਰਸਾਈਕਲ ਸਵਾਰ , ਜਿਸ ਨੇ ਟੈਂਕੀ ਤੇ ਬੋਰੀ ਰੱਖੀ ਹੋਈ ਸੀ ਨੂੰ ਕਾਬੂ ਕੀਤਾ| ਉਸ ਬੋਰੀ ਵਿਚੋਂ 72 ਬੋਤਲਾਂ ਸੰਤਰਾਂ ਸ਼ਰਾਬ ਬਰਾਮਦ ਹੋਈ ਜਿਹਨਾਂ ਤੇ ਸੇਲ ਇਨ ਹਰਿਆਣਾ ਲਿਖਿਆ ਹੋਇਆ ਸੀ| ਪੁਲੀਸ ਨੇ ਇਸ ਸਬੰਧੀ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *