8 ਤੇ 9 ਜਨਵਰੀ ਦੀ ਹੜਤਾਲ ਨੂੰ ਸਫਲ ਬਨਾਉਣ ਲਈ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ

ਘਨੌਰ, 7 ਜਨਵਰੀ (ਅਭਿਸ਼ੇਕ ਸੂਦ ) ਜਨਤਕ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ 8 ਤੇ 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਸਫਲ ਬਨਾਉਣ ਦੇ ਲਈ ਸੂਬਾਈ ਕਿਸਾਨ ਆਗੂ ਧਰਮਪਾਲ ਸੀਲ, ਹਰਿੰਦਰ ਸਿੰਘ ਲਾਖਾ, ਰਘਵੀਰ ਸਿੰਘ ਮੰਡੋਲੀ, ਭਾਰਤ ਨਿਰਮਾਣ ਆਗੂ ਗੁਰਨਾਮ ਸਿੰਘ ਘਨੌਰ, ਕਾਮਰੇਡ ਪ੍ਰੇਮ ਸਿੰਘ ਘਨੌਰ, ਨੈਬ ਸਿੰਘ ਲੋਚਮਾ, ਖੇਤ ਮਜਦੂਰ ਆਗੂ ਡਾ. ਵਿਜੈ ਪਾਲ ਅਤੇ ਜੱਸਪਾਲ ਸਿੰਘ ਵੱਲੋਂ ਪਿੰਡ ਬਹਾਵਲਪੁਰ, ਮੰਡੋਲੀ, ਲੰਜਾਂ, ਰੁੜਕਾ, ਚੱਪੜ, ਕਬੂਲਪੁਰ , ਨੌਗਾਵਾ, ਬੀਬੀਪੁਰ ਅਤੇ ਮਡਿਆਣਾ ਆਦਿ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾਈ ਕਿਸਾਨ ਆਗੂ ਧਰਮਪਾਲ ਸੀਲ ਅਤੇ ਹਰਿੰਦਰ ਸਿੰਘ ਲਾਖਾ ਨੇ ਦੱਸਿਆ ਕਿ 9 ਜਨਵਰੀ ਨੂੰ ਬੱਸ ਸਟੈਂਡ ਘਨੌਰ ਵਿਖੇ ਰੈਲੀ ਕੀਤੀ ਜਾਏਗੀ ਅਤੇ ਬੱਸ ਸਟੈਂਡ ਘਨੌਰ ਤੋਂ ਲੈਕੇ ਨਰਵਾਣਾ ਬ੍ਰਾਂਚ ਨਹਿਰ ਦੇ ਪੂਲ ਤੱਕ ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀਆਂ ਦੇ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ|

Leave a Reply

Your email address will not be published. Required fields are marked *