8 ਸਾਲਾਂ ਏਸ਼ੀਅਨ ਬਾਕਸਿੰਗ ਚੈਂਪੀਅਨ ਤਜਮੁੱਲ ਨੇ ਆਰੀਅਨਜ਼ ਗਰੁੱਪ ਦਾ ਦੌਰਾ ਕੀਤਾ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਜੰਮੂ ਅਤੇ ਕਸ਼ਮੀਰ ਦੇ ਬਾਂਦੀਪੁਰਾ ਜਿਲੇ ਦੀ 8 ਸਾਲਾਂ ਕਸ਼ਮੀਰੀ ਲੜਕੀ ਤਜਮੁੱਲ ਇਸਲਾਮ ਜਿਸਨੇ ਇਟਲੀ ਵਿੱਚ ਆਯੋਜਿਤ ਵਰਲਡ ਕਿਕ ਬੋਕਸਿੰਗ ਚੈਂਪਿਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ, ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ  ਦਾ ਦੌਰਾ ਕੀਤਾ|  ਉਸਨੂੰ ਆਰੀਅਨਜ਼ ਗਰੁੱਪ ਦੀ ਮੈਨੇਜਮੈਂਟ ਦੁਆਰਾ ਸਨਮਾਨਿਤ ਕੀਤਾ ਗਿਆ|
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਚੰਡੀਗੜ ਦੇ ਨੇੜੇ ਆਰੀਅਨਜ਼ ਕਸ਼ਮੀਰ ਦੇ ਵਿਦਿਆਰਥੀਆ ਦੀ ਪਹਿਲੀ ਪਸੰਦ ਅਤੇ ਮਨਪਸੰਦ ਜਗਾਂ ਬਣ ਚੁੱਕਿਆ ਹੈ| 1400 ਦੇ ਕਰੀਬ ਜੇਕੇ ਵਿਦਿਆਰਥੀ ਆਰੀਅਨਜ਼ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ, ਜੋਕਿ ਇੱਕ ਜਾਂ ਹੋਰ ਤਰੀਕੀਆਂ ਨਾਲ ਸਿੱਖਿਆ, ਖੇਲਾਂ, ਖੌਜਾਂ ਆਦਿ ਵਿੱਚ ਵੀ ਅੱਗੇ ਹਨ|
ਸ਼੍ਰੀਨਗਰ ਤੋ 65 ਕਿਲੋਮੀਟਰ ਦੂਰ ਜਿਲਾ ਬਾਂਦੀਪੁਰਾ ਦੇ ਟਾਰਕਪੁਰਾ ਪਿੰਡ ਦੀ ਤਜਮੁੱਲ ਹੁਣ ਆਪਣੇ ਪਿੰਡ ਅਤੇ ਆਰਮੀ ਗੁੱਡਵਿਲ ਸਕੂਲ, ਬਾਂਦੀਪੁਰਾ ਦੀ ਹੀਰੋ ਹੈ| ਤਜਮੁੱਲ ਇਸਲਾਮ ਦੇ ਪਿਤਾ, ਗੁਲਾਮ ਮੁਹੰਮਦ ਕਿੱਤੇ ਤੋ ਡਰਾਈਵਰ ਹੈ|

Leave a Reply

Your email address will not be published. Required fields are marked *