8 lakh recovered from ATM robbers : SSP Mohali

ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਦੋਸੀਆਂ ਪਾਸੋਂ 8,00,000/-ਰੁਪਏ ਬ੍ਰਾਮਦ : ਭੁੱਲਰ 
ਪਿੰਡ ਦੱਪਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ ਮਸ਼ੀਨ ਜਿਸ ਵਿੱਚ 18,43,900/ਰੁਪਏ ਕੈਸ਼ ਸਨ ਪੁੱਟ ਕੇ ਲੈ ਗਏ ਸਨ ਅਣ ਪਛਾਤੇ ਵਿਆਕਤੀ
ਵਾਰਦਾਤ ਨੂੰ ਅੰਜਾਮ ਦੇ ਦੇਣ ਲਈ ਦੋਸੀਆਂ ਵੱਲੋਂ ਵਰਤੀ ਗਈ ਇੱਕ ਕਾਰ ਅਤੇ ਕਰੇਨ ਕਰਵਾਈ ਗਈ ਬ੍ਰਾਮਦ
ਇਸ ਵਾਰਦਾਤ ਚ ਸ਼ਾਮਲ  03 ਹੋਰ ਦੋਸੀਆਂ ਨੂੰ ਕੀਤਾ ਗ੍ਰਿਫਤਾਰ
ਦੋਸ਼ੀਆਂ ਵੱਲੋਂ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਲੁੱਟ ਦੀ ਰਕਮ ਵਿਚੋਂ ਕੁਝ ਰਕਮ ਕਰਵਾਈ ਗਈ ਜਮ੍ਹਾਂ
 ਦੋਸ਼ੀਆਂ ਦੇ ਬੈਂਕ ਖਾਤਿਆ ਨੂੰ ਕਰਵਾ ਦਿੱਤਾ ਸੀਲ
ਐਸ.ਏ.ਐਸ ਨਗਰ, 25 ਅਕਤੂਬਰ
                     ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਮਿਤੀ 15/16.10.2016 ਦੀ ਦਰਮਿਆਨੀ ਰਾਤ ਨੂੰ ਥਾਣਾ ਲਾਲੜੂ ਦੇ ਇਲਾਕਾ ਵਿੱਚ ਪੈਂਦੇ ਪਿੰਡ ਦੱਪਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ ਮਸ਼ੀਨ ਜਿਸ ਵਿੱਚ 18,43,900/ਰੁਪਏ ਕੈਸ਼ ਸਨ, ਨੂੰ ਪੁੱਟ ਕੇ ਲਿਜਾਣ ਵਾਲੇ ਦੋਸ਼ੀਆਂ ਵਿਚੋਂ ਪੁਲਿਸ ਨੇ 01 ਦੋਸ਼ੀ ਨੂੰ ਮਿਤੀ 19.10.2016 ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਪਰ ਇਸ ਵਾਰਦਾਤ ਨੂੰ ਅੰਜਾਮ ਦੇ ਦੇਣ ਲਈ ਦੋਸੀਆਂ ਵੱਲੋਂ ਵਰਤੀ ਗਈ ਇੱਕ ਕਾਰ ਅਤੇ ਕਰੇਨ ਬ੍ਰਾਮਦ ਕਰਵਾਈ ਗਈ ਸੀ ਅਤੇ ਇਸ ਵਾਰਦਾਤ ਦੇ ਬਾਕੀ 03 ਹੋਰ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਏ.ਟੀ.ਐਮ. ਲੁੱਟ ਦੀ ਰਕਮ ਵਿਚੋਂ 8,00,000/- ਰੁਪਏ ਹੋਰ ਬ੍ਰਾਮਦ ਕਰਵਾਉਣ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ।
                   ਇਸ ਵਾਰਦਾਤ ਸਬੰਧੀ ਦਰਜ ਮੁਕੱਦਮਾ ਨੰਬਰ 154 ਮਿਤੀ 16.10.2016 ਅ/ਧ 395,379 ਹਿੰ:ਦੰ: ਥਾਣਾ ਲਾਲੜੂ ਦੀ ਤਫਤੀਸ਼ ਦੌਰਾਨ ਪੁਲਿਸ ਨੇ  ਦੋਸ਼ੀ ਰਣਜੀਤ (25) ਸਾਲ ਪੁੱਤਰ ਲਖਮੀ ਚੰਦ ਦੋਸੀ ਧਰਮ ਰਾਜ ਉਰਫ ਧੰਮਾ (32) ਪੁੱਤਰ ਲਖਮੀ ਚੰਦ , ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਬੱਲੂ (18) ਪੁੱਤਰ ਕੱਲੂ ਤਿੰਨੇ ਵਾਸੀ ਮੌਲੀ ਜਾਗਰਾਂ ਕੰਪਲੈਕਸ ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ।  ਇਨਾ੍ਹਂ ਦੋਸ਼ੀਆਂ ਨੂੰ ਅੰਬਾਲਾ ਸਾਈਡ ਵੱਲੋਂ ਆਉਂਦੇ ਹੋਏ ਥਾਣੇਦਾਰ ਭਾਰਤ ਭੂਸਨ ਮੁੱਖ ਅਫਸਰ ਥਾਣਾ ਲਾਲੜ੍ਹ ਸਮੇਤ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਆਈ.ਟੀ.ਆਈ. ਚੌਂਕ ਲਾਲੜੂ ਤੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਮੌਲੀ ਜਾਗਰਾਂ ਅਤੇ ਜਗਾਧਰੀ (ਹਰਿਆਣਾ) ਤੋਂ 8 ਲੱਖ ਰੁਪਏ ਬ੍ਰਾਮਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋਸੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਲੁੱਟ ਦੀ ਇਸ ਰਕਮ ਵਿਚੋਂ 4 ਲੱਖ ਰੁਪਏ ਉਹਨਾਂ ਨੇ ਆਪਣੇ ਸਾਥੀ ਰਵਿੰਦਰ ਕੁਮਾਰ ਉਰਫ ਸੰਜੂ ਉਰਫ ਪਿਤਲ ਪੁੱਤਰ ਰਾਮ ਪ੍ਰਤਾਪ ਵਾਸੀ ਮਕਾਨ ਨੰਬਰ 2417 ਮੌਲੀ ਜਾਗਰਾ ਨੂੰ ਦਿੱਤਾ ਸੀ, ਇਸ ਤੋਂ ਇਲਾਵਾ ਬਾਕੀ ਬਚਦੀ ਰਕਮ ਦੋਸੀ ਰਣਜੀਤ ਨੇ ਆਪਣੀਆਂ ਭੈਣਾ, ਆਪਣੇ ਪਿਤਾ, ਆਪਣੀ ਮਾਤਾ, ਆਪਣੇ ਘਰਵਾਲੀ ਅਤੇ ਆਪਣੇ ਭਰਾ ਬਚਨ ਨੂੰ ਹਿੱਸੇ ਵਿੱਚ ਵੰਡ ਦਿੱਤੀ ਸੀ। ਜਿਨ੍ਹਾਂ ਨੇ ਕਿ ਇਹ ਰਕਮ ਆਪਣੇ-ਆਪਣੇ ਅਕਾਉਂਟ ਵਿੱਚ ਬੈਕਾਂ ਵਿੱਚ ਜਮ੍ਹਾ ਕਰਵਾ ਦਿੱਤੀ ਸੀ। ਦੋਸ਼ੀ ਧਰਮ ਉਰਫ ਧੰਮਾ ਨੇ ਵੀ ਆਪਣੇ ਅਕਾਉਂਟ ਵਿੱਚ ਕਰੀਬ 1,60 000 ਰਪਏ ਜਮ੍ਹਾ ਕਰਵਾਉਣੇ ਮੰਨੇ ਹਨ, ਜੋ ਇਹਨਾਂ ਦੋਸੀਆ ਅਤੇ ਇਹਨਾਂ ਦੇ ਪਰਿਵਾਰਕ ਮੈਬਰਾਂ ਦੇ ਅਕਾਉਂਟ ਵਿੱਚ ਜਮਾਂ ਹੋਈ ਰਕਮ ਬਾਰੇ ਤਫਤੀਸ਼ ਜਾਰੀ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਪਾਸੋਂ ਇੱਕ ਲਾਂਸਰਾ ਕਾਰ ਨੰਬਰ ਸੀ.ਐਚ. 01 ਏ.ਐਫ. 0080 ਬ੍ਰਾਮਦ ਹੋਈ ਹੈ, ਜੋ ਦੋਸ਼ੀਆਂ ਨੇ ਸੈਕਟਰ 23 ਚੰਡੀਗੜ੍ਹ ਤੋਂ ਮਿਤੀ 20.10.16 ਨੂੰ ਚੋਰੀ ਕਰਨੀ ਮੰਨੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਨੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਸੈਕਟਰ 22 ਚੰਡੀਗੜ੍ਹ ਵਿਖੇ ਕਰਿਆਨੇ ਦੀ ਦੁਕਾਨ ਵਿਚੋਂ ਕੈਸ ਚੋਰੀ ਕੀਤਾ ਸੀ ਅਤੇ ਜੀਰਕਪੁਰ, ਲੁਧਿਆਣਾ, ਫਗਵਾੜਾ ਅਤੇ ਬਲਾਚੌਰ ਵਿਖੇ ਵੀ ਪਾੜ ਚੋਰੀ ਦੀਆਂ ਵਾਰਦਾਤਾ ਕਰਨੀਆਂ ਮੰਨੀਆਂ ਹਨ।  ਦੋਸ਼ੀ ਰਣਜੀਤ ਦੇ ਖਿਲਾਫ 45 ਦੇ ਕਰੀਬ, ਦੋਸੀ ਧਰਮ ਰਾਜ ਉਰਫ ਧੰਮਾ ਦੇ ਖਿਲਾਫ 40 ਦੇ ਕਰੀਬ ਅਤੇ ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਬੱਲੂ ਦੇ ਖਿਲਾਫ 2 ਮੁਕੱਦਮੇ ਪੰਚਕੂਲਾ ਅਤੇ ਚੰਡੀਗੜ੍ਹ ਵਿਖੇ ਪਹਿਲਾਂ ਹੀ ਦਰਜ ਹੋਣੇ ਪਾਏ ਗਏ ਹਨ।
                 ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਉਕੱਤ ਦੋਸੀਆਂ ਦੇ ਇੱਕ ਸਾਥੀ ਦੋਸ਼ੀ ਰਵਿੰਦਰ ਕੁਮਾਰ ਉਰਫ ਸੰਜੂ ਨੇ ਥਾਣਾ ਮੌਲੀ ਜਾਗਰਾਂ ਵਿਖੇ ਸੁਰੰਡਰ ਕੀਤਾ ਹੈ, ਜਿਸ ਨੂੰ ਇਸ ਕੇਸ ਵਿੱਚ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਇਸ ਦੇ ਗ੍ਰਿਫਤਾਰ ਕੀਤੇ ਸਾਥੀ ਦੋਸ਼ੀਆ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਲੁੱਟ ਦੀ ਰਕਮ ਵਿਚੋਂ 4 ਲੱਖ ਰੁਪਏ ਦੋਸ਼ੀ ਰਵਿੰਦਰ ਕੁਮਾਰ ਉਰਫ ਸੰਜੂ ਦੇ ਹਿੱਸੇ ਆਏ ਸੀ। ਦੋਸ਼ੀਆਂ ਵੱਲੋਂ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਲੁੱਟ ਦੀ ਰਕਮ ਵਿਚੋਂ ਕੁਝ ਰਕਮ ਜਮ੍ਹਾਂ ਕਰਵਾਈ ਗਈ ਸੀ। ਇਹਨਾਂ ਦੇ ਬੈਂਕ ਖਾਤਿਆ ਨੂੰ ਸੀਲ ਕਰਵਾ ਦਿੱਤਾ ਗਿਆ ਸੀ। ਹੁਣ ਤੱਕ ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਦੋਸੀਆਂ ਪਾਸੋਂ 8,00,000/-ਰੁਪਏ ਬ੍ਰਾਮਦ ਹੋ ਚੁੱਕੇ ਹਨ ਅਤੇ ਕੁਝ ਪੈਸੇ ਦੋਸੀਆ ਵੱਲੋਂ ਖਰਚ ਕਰ ਦਿੱਤੇ ਜਾਣੇ ਮੰਨੇ ਹਨ।  ਗ੍ਰਿਫਤਾਰ ਕੀਤੇ ਗਏ ਦੋਸੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।  ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *