80 ਕੁੱਤਿਆਂ ਦੀ ਜਾਨ ਬਚਾ ਕੇ ਰੋਨਾਲਡੋ ਨੇ ਕਾਇਮ ਕੀਤੀ ਮਿਸਾਲ

ਨਵੀਂ ਦਿੱਲੀ, 9 ਫਰਵਰੀ, (ਸ.ਬ.) ਇਕ ਸੁਪਰਸਟਾਰ ਖਿਡਾਰੀ ਖੇਡ ਦੇ ਮੈਦਾਨ ਤੇ ਸੁਪਰਸਟਾਰ ਤਾਂ ਹੁੰਦਾ ਹੀ ਹੈ ਪਰ ਉਹ ਅਸਲ ਜ਼ਿੰਦਗੀ ਵਿੱਚ ਵੀ ਸੁਪਰਸਟਾਰ ਹੋ ਸਕਦਾ ਹੈ ਅਤੇ ਇਸ ਗੱਲ ਨੂੰ ਸਾਬਤ ਕੀਤਾ ਹੈ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ| ਉਨ੍ਹਾਂ 80 ਕੁੱਤਿਆਂ ਦੀ ਜਾਨ ਬਚਾਈ ਹੈ|
ਦਰਅਸਲ ਆਰਥਿਕ ਤੰਗੀ ਦੇ ਕਾਰਨ ਪੁਰਤਗਾਲ ਵਿੱਚ ਇਕ ਡਾਗ ਸ਼ੈਲਟਰ ਬੰਦ ਹੋਣ ਦੇ ਕਗਾਰ ਤੇ ਸੀ| ਡੋਗ ਸ਼ੈਲਟਰ ਵਿੱਚ ਕੁੱਤਿਆਂ ਦੀ ਦੇਖਭਾਲ ਦੇ ਲਈ 1,700 ਪੌਂਡ ਦੀ ਜ਼ਰੂਰਤ ਸੀ| ਪਰ ਡਾਗ ਸ਼ੈਲਟਰ ਦੇ ਪ੍ਰਬੰਧਕਾਂ ਦੇ ਕੋਲ ਇੰਨੇ ਪੈਸੇ ਨਹੀਂ ਸਨ| ਜਦੋਂ ਇਸ ਗੱਲ ਦੀ ਜਾਣਕਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਮਿਲੀ ਤਾਂ ਉਨ੍ਹਾਂ ਨੇ ਆਪਣੇ ਹਸਤਾਖਰ ਵਾਲੀ ਜਰਸੀ ਨੂੰ ਡੋਨੇਟ (ਨਿਲਾਮ) ਕਰਨ ਦਾ ਫੈਸਲਾ ਕੀਤਾ,  ਤਾਂ ਜੋ ਡਾਗ ਸ਼ੈਲਟਰ ਵਿੱਚ ਰਹਿਣ ਵਾਲੇ ਕੁੱਤਿਆਂ ਦੀ ਜਾਨ ਬਚਾਈ ਜਾ ਸਕੇ|

Leave a Reply

Your email address will not be published. Required fields are marked *