80 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

ਐਸ.ਏ.ਐਸ. ਨਗਰ, 27 ਮਾਰਚ (ਸ.ਬ.) ਪੁਲੀਸ ਪਾਰਟੀ ਨੇ ਮੇਨ ਰੋਡ ਨਿੱਝਰ ਚੌਕ ਸੰਨੀ ਇੰਨਕਲੇਵ, ਖਰੜ ਵਿਖੇ ਲਾਏ ਨਾਕੇ ਤੇ ਚੈਕਿੰਗ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਕੋਲੋਂ 80 ਗਰਾਮ ਹੈਰੋਇਨ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸ੍ਰ. ਹਰਬੀਰ ਸਿੰਘ ਅਟਵਾਲ ਕਪਤਾਨ ਪੁਲੀਸ (ਜਾਂਚ), ਡੀ. ਐਸ. ਪੀ. ਦੀਪਕਮਲ ਖਰੜ ਅਤੇ ਕੰਵਲਪ੍ਰੀਤ ਸਿੰਘ ਚਾਹਲ ਡੀ. ਐਸ. ਪੀ. (ਜਾਂਚ) ਮੁਹਾਲੀ ਨੇ ਦੱਸਿਆ ਕਿ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਹੇਠ ਏ.ਐਸ.ਆਈ.ਮੇਵਾ ਸਿੰਘ ਸੀ.ਆਈ.ਏ ਸਟਾਫ ਅਤੇ ਏ.ਐਸ.ਆਈ. ਅਵਤਾਰ ਸਿੰਘ ਇੰਚਾਰਜ ਪੁਲੀਸ ਚੌਕੀ ਸੰਨੀ ਇੰਨਕਲੇਵ, ਖਰੜ ਥਾਣਾ ਸਿਟੀ ਖਰੜ ਸਮੇਤ ਪੁਲੀਸ ਪਾਰਟੀ ਨੇ ਮੇਨ ਰੋਡ ਨਿੱਝਰ ਚੌਕ ਸੰਨੀ ਇੰਨਕਲੇਵ, ਖਰੜ ਵਿਖੇ ਨਾਕਾ ਲਾਇਆ ਹੋਇਆ ਸੀ| ਇਸ ਨਾਕੇ ਤੇ ਚੈਕਿੰਗ ਦੌਰਾਨ ਇੱਕ ਮਰਸਿਡੀਜ਼ ਕਾਰ ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਸਵਾਰ ਲਖਵੀਰ ਸਿੰਘ ਉਰੱਫ ਲੱਖਾ ਬਾਬਾ ਵਾਸੀ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਹਿਬ ਉਮਰ ਕਰੀਬ 26 ਸਾਲ ਪਾਸਂੋ 50 ਗਰਾਮ ਹੈਰੋਇਨ ਅਤੇ ਰਮਨਦੀਪ ਸਿੰਘ ਉਰਫ ਰਮਨਾ ਵਾਸੀ ਨਿਆਮੀਆ ਥਾਣਾ ਸਦਰ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 22 ਸਾਲ ਪਾਸੋ 30 ਗ੍ਰਾਮ ਹੈਰੋਇਨ ਬਰਾਮਦ ਹੋਈ| ਇਨ੍ਹਾਂ ਖਿਲਾਫ ਏ.ਐਸ.ਆਈ. ਅਵਤਾਰ ਸਿੰਘ ਇੰਚਾਰਜ ਪੁਲੀਸ ਚੌਕੀ ਸੰਨੀ ਇੰਨਕਲੇਵ ਖਰੜ ਵੱਲੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|
ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲਖਵੀਰ ਸਿੰਘ ਉਰਫ ਲੱਖਾ ਬਾਬਾ ਖਿਲਾਫ ਭੁਕੀ ਦਾ ਕੇਸ ਜ਼ਿਲ੍ਹਾ ਫਤਿਹਗੜ ਸਹਿਬ ਵਿਖੇ ਵੀ ਦਰਜ ਹੈ ਤੇ ਉਹ ਇਸ ਮੁਕੱਦਮੇ ਵਿੱਚ ਜ਼ਮਾਨਤ ਤੇ ਹੈ| ਮੁਲਜ਼ਮਾਂ ਪਾਸੋਂ ਹੋਰ ਪੁੱਛ-ਪੜਤਾਲ ਜਾਰੀ ਹੈ|

Leave a Reply

Your email address will not be published. Required fields are marked *