800 ਵਿਅਕਤੀਆਂ ਦਾ ਧਰਮ ਤਬਦੀਲ ਕਰਵਾਉਣ ਨੂੰ ਲੈ ਕੇ ਜਾਕਿਰ ਨਾਈਕ ਤੇ ਵੱਡਾ ਖੁਲਾਸਾ

zakir-ll

ਮੁੰਬਈ, 26 ਜੁਲਾਈ (ਸ.ਬ.) ਮੁੰਬਈ ਪੁਲੀਸ ਦੀ ਸਪੈਸ਼ਲ ਬਰਾਂਚ ਨੇ ਦਾਅਵਾ ਕੀਤਾ ਹੈ ਕਿ ਵਿਵਾਦਪੂਰਨ ਇਸਲਾਮਿਕ ਸਕਾਲਰ ਜਾਕਿਰ ਨਾਈਕ ਦੀ ਸੰਸਥਾ ਵੱਡੇ ਪੈਮਾਨੇ ਤੇ ਧਰਮ ਤਬਦੀਲੀ ਦੇ ਕੰਮ ਵਿਚ ਜੁਟੀ ਸੀ| ਜਾਕਿਰ ਨਾਈਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ਨੇ ਗੈਰ-ਕਾਨੂੰਨੀ ਰੂਪ ਨਾਲ ਕਰੀਬ 800 ਲੋਕਾਂ ਦਾ ਧਰਮ ਤਬਦੀਲ ਕਰਵਾਇਆ ਸੀ| ਖਬਰਾਂ ਅਨੁਸਾਰ ਲੋਕਾਂ ਨੂੰ ਧਰਮ ਤਬਦੀਲ ਕਰਨ ਲਈ ਪੈਸੇ ਦਿੱਤੇ ਗਏ ਸਨ| ਦੋਸ਼ ਲੱਗ ਰਹੇ ਹਨ ਕਿ ਵਿਦੇਸ਼ਾਂ ਤੋਂ ਮਿਲੇ ਪੈਸੇ ਦੀ ਵਰਤੋਂ ਧਰਮ ਤਬਦੀਲ ਕਰਨ ਲਈ ਕੀਤੀ ਗਈ ਸੀ|
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਇਹ ਜਾਣਕਾਰੀ ਜਾਕਿਰ ਨਾਈਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੇ ਵਰਕਰ ਰਹਿ ਚੁੱਕੇ ਆਰਸ਼ੀ ਕੁਰੈਸ਼ੀ ਤੋਂ ਪੁੱਛ-ਗਿੱਛ ਵਿਚ ਸਮਾਹਣੇ ਆਈ ਹੈ| ਪੁਲਸ ਨੇ ਇਸ ਮਾਮਲੇ ਵਿਚ ਰਿਜਵਾਨ ਖਾਨ ਨਾਂ ਦੇ ਇਕ ਹੋਰ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ| ਦੱਸਿਆ ਜਾ ਰਿਹਾ ਹੈ ਕਿ ਇਸ ਨੇ ਪੁਲੀਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ| ਦੱਸਿਆ ਜਾ ਰਿਹਾ ਹੈ ਕਿ ਰਿਜਵਾਨ ਖਾਨ ਹੀ ਉਹ ਨੌਜਵਾਨ ਹਨ ਜੋ ਧਰਮ ਤਬਦੀਲੀ ਦੇ ਕੰਮ ਨਾਲ ਜੁੜਿਆ ਸੀ| ਜੇਕਰ ਇਹ ਦੋਸ਼ ਸਾਬਤ ਹੋ ਗਏ ਤਾਂ ਜਾਕਿਰ ਨਾਈਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਪਹਿਲਾਂ ਹੀ ਪੁਲਸ ਜਾਕਿਰ ਨਾਈਕ ਦੇ ਭਾਸ਼ਣਾਂ ਦੀ ਜਾਂਚ ਕਰ ਰਹੀ ਹ|

Leave a Reply

Your email address will not be published. Required fields are marked *