84 ਦੇ ਦੰਗਾ ਪੀੜਤਾਂ ਵਲੋਂ ਡਿਪਟੀ ਕਮਿਸ਼ਨਰ ਤੋਂ ਆਰ ਟੀ ਆਈ ਦੇ ਜਵਾਬ ਦੇਣ ਦੀ ਮੰਗ


ਐਸ ਏ ਐਸ ਨਗਰ, 21 ਅਕਤੂਬਰ (ਸ.ਬ.) 1984 ਦੇ ਦੰਗਾਂ ਪੀੜਤਾਂ ਨੇ ਭੁਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕਮ                      ਚੇਅਰਮੈਨ ਦੰਗਾ ਪੀੜਤ ਅਲਾਟਮੈਂਟ ਕਮੇਟੀ ਐਸ ਏ ਐਸ ਨਗਰ ਨੂੰ ਪੱਤਰ ਲਿਖ ਕੇ ਆਰ ਟੀ ਆਈ ਐਕਟ 2005 ਅਧੀਨ ਦਿਤੇ ਗਏ ਪਹਿਲਾਂ ਪੱਤਰਾਂ ਦੇ ਜਵਾਬ ਦੇਣ ਦੀ ਮੰਗ ਕੀਤੀ ਹੈ| 
ਆਪਣੇ ਪੱਤਰ ਵਿੱਚ ਦੰਗਾ ਪੀੜਿਤਾਂ ਨੇ ਲਿਖਿਆ ਹੈ ਕਿ ਡਿਪਟੀ ਕਮਿਸ਼ਨਰ ਮੁਹਾਲੀ ਵਲੋਂ 21 ਨਵੰਬਰ 2009 ਨੂੰ ਫੈਸਲਾ ਦਿਤਾ ਗਿਆ ਸੀ ਕਿ ਦੰਗਾ ਪੀੜਤਾਂ  ਨੂੰ ਇਕ ਹਫਤੇ ਦੇ ਅੰਦਰ ਅੰਦਰ ਮਕਾਨ ਅਲਾਟਮਂੈਟ ਕਰਨ ਦੀ ਸਾਰੀ ਕਾਰਵਾਈ ਕਰਕੇ ਮਕਾਨ ਅਲਾਟ ਕਰ ਦਿਤੇ ਜਾਣਗੇ ਪਰ ਅਜੇ ਤਕ ਦੰਗਾ ਪੀੜਤਾਂ ਨੂੰ ਮਕਾਨ ਅਲਾਟ ਨਹੀਂ ਹੋਏ|
ਉਹਨਾਂ ਲਿਖਿਆ ਹੈ ਕਿ ਇਸ ਸੰਬੰਧੀ ਦੰਗਾ ਪੀੜਤਾਂ ਵਲੋਂ ਇਸ ਫੈਸਲੇ ਦੀ ਕਾਪੀ ਲੈਂਣ ਲਈ ਆਰ ਟੀ ਆਈ ਐਕਟ ਅਧੀਨ ਪੱਤਰ ਵੀ ਦਾਖਿਲ ਕੀਤੇ ਗਏ ਪਰ ਕੋਈ ਜਵਾਬ ਨਹੀਂ ਮਿਲਿਆ ਅਤੇ ਦੰਗਾ ਪੀੜਤਾਂ ਨੂੰ ਇਕ ਦਫਤਰ ਤੋਂ ਦੂਜੇ ਦਫਤਰ ਤਕ ਧੱਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ| 
ਪੱਤਰ ਦੇ ਅੰਤ ਵਿਚ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਵਲੋਂ ਆਰ ਟੀ ਆਈ ਅਧੀਨ ਪੱਤਰ ਪਾ ਕੇ ਜੋ ਜਾਣਕਾਰੀ ਡੀ ਸੀ ਦਫਤਰ ਮੁਹਾਲੀ ਤੋਂ ਮੰਗੀ ਗਈ ਹੈ, ਉਹ ਜਾਣਕਾਰੀ ਤੁਰੰਤ ਦਿਤੀ ਜਾਵੇ ਅਤੇ ਸਾਰੇ ਪੱਤਰਾਂ ਦਾ ਜਵਾਬ ਤੁਰੰਤ ਦਿਤਾ ਜਾਵੇ| 

Leave a Reply

Your email address will not be published. Required fields are marked *