84 ਸਿੱਖ ਕਤਲੇਆਮ ਦੇ ਪੀੜਤਾਂ ਲਈ ਵੀ ਮੌਨ ਵਰਤ ਰੱਖਣ ਕਾਂਗਰਸੀ: ਸੈਹਬੀਂ ਆਨੰਦ

ਐਸ ਏ ਐਸ ਨਗਰ, 9 ਅਪ੍ਰੈਲ (ਸ. ਬ .) ਅੱਜ ਕਾਂਗਰਸ ਵਰਕਰਾਂ ਵਲੋਂ ਪਿਛਲੇ ਦਿਨੀਂ ਹੋਏ ਭਾਰਤ ਬੰਦ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਯਾਦ ਵਿੱਚ ਮੌਨ ਵਰਤ ਰੱਖੇ ਜਾਣ ਦੀ ਨਿਖੇਧੀ ਕਰਦਿਆਂ ਭਾਜਪਾ ਆਗੂ ਅਤੇ ਕੌਂਸਲਰ ਸ੍ਰੀ ਸੈਹਬੀ ਆਨੰਦ ਨੇ ਕਿਹਾ ਹੈ ਕਿ 1984 ਵਿੱਚ ਹਜਾਰਾ ਬੇਦੋਸ਼ੇ ਸਿੱਖ ਮਾਰੇ ਗਏ ਸਨ ਤਾਂ ਕਾਂਗਰਸ ਨੇ ਅਜੇ ਤੱਕ ਉਹਨਾਂ ਦੀ ਯਾਦ ਵਿੱਚ ਮੌਨ ਵਰਤ ਕਿਉਂ ਨਹੀਂ ਰੱਖਿਆ| ਉਹਨਾਂ ਕਿਹਾ ਕਿ ਉਸ ਸਮੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਇਸ ਕਰਕੇ ਕਾਂਗਰਸੀ ਵਰਕਰ ਚੁਪ ਰਹੇ ਹੁਣ ਜੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਕਾਂਗਰਸੀਆਂ ਵਲੋਂ ਮੌਨ ਵਰਤ ਵਰਗੇ ਡਰਾਮੇ ਕੀਤੇ ਜਾ ਰਹੇ ਹਨ|
ਉਹਨਾਂ ਕਿਹਾ ਕਿ ਲੰਮਾਂ ਸਮਾਂ ਪੰਜਾਬ ਵਿੱਚ ਨੌਜਵਾਨ ਮਾਰੇ ਜਾਂਦੇ ਰਹੇ ਅਤੇ ਲੋਕਾਂ ਨੂੰ ਅਨੇਕਾਂ ਤਸੀਹੇ ਝੱਲਣੇ ਪਏ , ਉਦੋਂ ਵੀ ਕਾਂਗਰਸੀਆਂ ਨੇ ਕੋਈ ਮੋਨ ਵਰਤ ਨਹੀਂ ਰੱਖਿਆ ਪਰ ਹੁਣ ਲੋਕਾਂ ਦੀਆਂ ਭਾਵਨਾਂਵਾਂ ਨਾਲ ਖੇਡਣ ਲਈ ਕਾਂਗਰਸੀਆਂ ਵਲੋਂ ਮੋਨ ਵਰਤ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ|

Leave a Reply

Your email address will not be published. Required fields are marked *