85 ਸਾਲ ਦੀ ਉਮਰ ਵਿੱਚ ਕੈਪਟਨ ਜੀ.ਐਸ. ਸਿੱਧੂ ਨੇ ਦੋ ਨਵੇਂ ਕੀਰਤੀਮਾਨ ਸਥਾਪਿਤ ਕੀਤੇ

ਐਸ.ਏ.ਐਸ.ਨਗਰ, 3 ਅਕਤੂਬਰ (ਸ.ਬ.) ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਿਚੋਂ ਸੇਵਾ ਮੁਕਤ ਹੋਏ 85 ਸਾਲਾ ਕੈਪਟਨ ਜੀ.ਐਸ. ਸਿੱਧੂ ਨੇ ਦੋ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਦੇਸ ਦਾ ਨਾਂ ਰੋਸ਼ਨ ਕੀਤਾ ਹੈ| ਉਨ੍ਹਾਂ ਨੇ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰ ਤੱਕ ਏਸ਼ੀਅਨ ਮਾਸ਼ਟਰਜ਼ ਐਥਲੈਟਿਕਸ ਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨ ਸਥਾਪਿਤ ਕੀਤੇ| ਇਨ੍ਹਾਂ ਖੇਡਾਂ ਦੋਰਾਨ ਉਨ੍ਹਾਂ ਨੇ 03 ਸੋਨ ਤਮਗੇ ਜਿੱਤ ਕੇ ਵੱਡਾ ਮਾਣ ਹਾਸਿਲ ਕੀਤਾ ਹੈ| ਕੈਪਟਨ ਸਿੱਧੂ ਨੇ ਸ਼ਾਟ ਪੁੱਟ ਅਤੇ ਹੈਮਰ ਥ੍ਰੋ ਵਿਚ ਨਵੇਂ ਏਸੀਆ ਰਿਕਾਰਡ ਪੈਦਾ ਕੀਤੇ ਹਨ| ਉਨ੍ਹਾਂ ਨੇ ਸ਼ਾਟ ਪੁੱਟ ਮੁਕਾਬਲਿਆਂ ਵਿਚ 8.88 ਮੀਟਰ ਦੂਰੀ ਤੇ ਸੁੱਟ ਕੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਹੈਮਰ ਥਰੋ ਵਿਚ 25.36 ਮੀਟਰ ਸੁੱਟ ਕੇ ਨਵਾਂ Jੈਸ਼ੀਅਨ ਰਿਕਾਰਡ ਕਾਇਮ ਕੀਤਾ| ਸ੍ਰੀ ਸਿੱਧੂ ਸ਼ਾਟ ਪੁੱਟ ਵਿਚ ਪੰਜਵੀਂ ਵਾਰ ਅਤੇ ਹੈਮਰ ਥ੍ਰੋ ਵਿਚ ਤਿੰਨ ਵਾਰ ਚੈਪੀਅਨ ਰਹੇ| ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਸਿੱਧੂ ਨੇ ਡਿਸਕਸ ਥਰੋ ਵਿਚ ਵੀ 19.39 ਮੀਟਰ ਦੂਰੀ ਤੇ ਸੁੱਟ ਕੇ ਸੋਨ ਤਮਗਾ ਜਿੱਤਿਆ ਹੈ| ਉਨ੍ਹਾਂ ਦਾ ਸੁਪਨਾ ਹੁਣ ਅਗਲੇ ਸਾਲ ਹੋਣ ਵਾਲੀ ਵਿਸ਼ਵ ਮਾਸਟਰਜ਼ ਐਥਲੈਟਿਕ ਮੀਟ ਮੌਕੇ ਸੋਨ ਤਮਗਾ ਜਿੱਤਣ ਦਾ ਹੈ|

Leave a Reply

Your email address will not be published. Required fields are marked *