9 ਅਤੇ 10 ਅਕਤੂਬਰ ਨੂੰ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ


ੈਸ ਏ ਐਸ ਨ ਗਰ, 8 ਅਕਤੂਬਰ (ਸ.ਬ.) ਵਾਟਰ ਸਪਲਾਈ ਸਕੀਮ ਕਜੌਲੀ ਵਾਟਰ ਵਰਕਸ  ਤਂੋ ਚੰਡੀਗੜ੍ਹ  ਨੂੰ ਜਾਣ ਵਾਲੀ ਫੇਸ 3 ਦੀ ਪਾਈਪ ਲਾਈਨ ਵਿੱਚ ਅਚਾਨਕ ਲੀਕੇਜ ਹੋ ਜਾਣ ਕਾਰਨ ਪਾਈਪ ਲਾਈਨ ਦੀ ਰਿਪੇਅਰ ਕਰਨ ਲਈ ਚੰਡੀਗੜ੍ਹ  ਨਗਰ ਨਿਗਮ ਵੱਲੋਂ ਪਾਣੀ ਦੀ ਬੰਦੀ ਲਈ ਗਈ ਹੈ, ਜਿਸ ਕਰਕੇ 9 ਅਤੇ 10 ਅਕਤੂਬਰ ਨੂੰ  ਮੁਹਾਲੀ ਸ਼ਹਿਰ ਵਿਚ ਸੈਕਟਰ 70-71, ਪਿੰਡ ਮਟੌਰ, ਸ਼ਾਹੀ ਮਾਜਰਾ, ਫੇਸ- 9,10,11 ਅਤੇ ਇੰਡਸਟ੍ਰੀਅਲ ਗਰੋਥ ਫੇਸ-1 ਤੋਂ 5 ਐਸ. ਏ. ਐਸ. ਨਗਰ ਵਿਖੇ ਪਾਣੀ ਦੀ ਸਪਲਾਈ  ਪ੍ਰਭਾਵਿਤ ਰਹੇਗੀ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਸਿਹਤ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਅਨਿਲ ਕੁਮਾਰ ਨੇ ਦਸਿਆ ਕਿ  9 ਅਤੇ 10 ਅਕਤੂਬਰ ਨੂੰ ਉਪਰੋਕਤ ਇਲਾਕਿਆਂ ਵਿੱਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਅਤੇ ਪਾਣੀ ਦੀ ਉਪਲਭਤਾ ਮੁਤਾਬਕ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ  ਸ਼ਾਮ  ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ  ਅਤੇ ਪਾਣੀ ਦੀ ਉਪਲਭਤਾ ਮੁਤਾਬਕ      ਹੋਵੇਗੀ|

Leave a Reply

Your email address will not be published. Required fields are marked *