9 ਘੰਟੇ ਬੰਦ ਰਿਹਾ ਦਿੱਲੀ-ਯਮੁਨੋਤਰੀ ਹਾਈਵੇਅ, ਮਲਬੇ ਵਿੱਚ ਦੱਬਣ ਨਾਲ ਲੜਕੀ ਦੀ ਮੌਤ

ਦੇਹਰਾਦੂਨ, 26 ਜੂਨ (ਸ.ਬ.)  ਪਹਾੜਾਂ ਵਿੱਚ ਲਗਾਤਾਰ ਬਾਰਸ਼ ਆਫਤ ਬਣਦੀ ਜਾ ਰਹੀ ਹੈ| ਮਸੂਰੀ ਤੋਂ ਅੱਗੇ ਦਿੱਲੀ-ਯਮੁਨੋਤਰੀ ਹਾਈਵੇਅ ਤੇ ਮਲਬਾ ਆਉਣ ਨਾਲ ਸੜਕ ਬੰਦ ਹੋ ਗਈ ਹੈ| ਕਰੀਬ 9 ਘੰਟੇ ਬਾਅਦ ਇਸ ਸੜਕ ਤੇ ਆਵਾਜਾਈ ਬੰਦ ਰਹੀ| ਮਸੂਰੀ-ਟਿਹਰੀ ਮਾਰਗ ਤੇ ਬਾਟਾਘਾਟ    ਨੇੜੇ ਜ਼ਮੀਨ ਖਿੱਸਕਣ ਨਾਲ ਮਲਬੇ ਵਿੱਚ ਦੱਬਣ ਨਾਲ ਇਕ ਲੜਕੀ ਦੀ ਮੌਤ ਹੋ ਗਈ| ਰਾਤੀ ਸੁਮਨਕਯਾਰੀ ਅਤੇ ਖਰਸੌਨ ਕਿਆਰੀ ਵਿਚਕਾਰ ਦਿੱਲੀ-ਯਮੁਨੋਤਰੀ ਮਾਰਗ ਜ਼ਮੀਨ ਖਿੱਸਕਣ ਨਾਲ ਬੰਦ ਹੋ ਗਿਆ| 9 ਘੰਟੇ ਬਾਅਦ ਇਸ ਮਾਰਗ ਤੋਂ ਸਵੇਰੇ ਦੇ ਸਮੇਂ ਮਲਬਾ ਹਟਾਇਆ ਗਿਆ| ਇਸ ਨਾਲ ਯਮੁਨੋਤਰੀ ਜਾਣ ਵਾਲੇ ਯਾਤਰੀ ਵੀ ਰਸਤੇ ਵਿੱਚ ਹੀ ਰੁੱਕੇ ਰਹੇ| ਮਸੂਰੀ-ਟਿਹਰੀ ਮਾਰਗ ਤੇ ਬਾਟਾਘਾਟ ਨੇੜੇ ਪੁਸ਼ਤੇ ਦਾ ਮਲਬਾ ਮਕਾਨ ਤੇ ਡਿੱਗ ਗਿਆ| ਇਸ ਨਾਲ 16 ਸਾਲ ਦੀ ਲੜਕੀ ਦੀ ਦੱਬਣ ਨਾਲ ਮੌਤ ਹੋਈ| ਘਟਨਾ ਅੱਧੀ ਰਾਤ ਦੇ ਬਾਅਦ ਕਰੀਬ 2.30 ਵਜੇ ਦੀ ਹੈ| ਇਸ ਦੌਰਾਨ ਪਰਿਵਾਰ ਦੇ ਹੋਰ ਤਿੰਨ ਮੈਂਬਰਾਂ ਨੇ ਭੱਜ ਕੇ ਜਾਨ ਬਚਾਈ| ਐਸ.ਡੀ.ਆਰ.ਐਫ ਦੀ ਟੀਮ ਨੂੰ ਮਲਬੇ ਤੋਂ ਲਾਸ਼ ਕੱਢਣ ਵਿੱਚ ਕਰੀਬ 4 ਘੰਟੇ ਲੱਗ ਗਏ|

Leave a Reply

Your email address will not be published. Required fields are marked *