9 ਮਹੀਨਿਆਂ ਤੋਂ ਬਾਅਦ ਜੇਲ੍ਹ ਵਿਚੋਂ ਰਿਹਾਅ ਹੋਏ ਹਾਰਦਿਕ ਪਟੇਲ

ਅਹਿਮਦਾਬਾਦ, 15 ਜੁਲਾਈ (ਸ.ਬ.) ਗੁਜਰਾਤ ਦੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਅੱਜ ਲਗਭਗ 9 ਮਹੀਨਿਆਂ ਤੋਂ ਬਾਅਦ ਸੂਰਤ ਦੇ ਲਾਜਪੁਰ ਜੇਲ ਵਿਚੋਂ ਰਿਹਾਅ ਹੋ ਗਏ ਹਨ| ਹਾਰਦਿਕ ਪਟੇਲ ਦੀ ਰਿਹਾਅੀ ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਅਤੇ ਸੂਰਤ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ| ਹਾਲਾਂਕਿ ਜ਼ਮਾਨਤ ਦੀ ਸ਼ਰਤ ਦੇ ਅਨੁਕੂਲ ਉਹ ਆਪਣੀ ਰਿਹਾਈ ਦੇ 48 ਘੰਟਿਆਂ ਬਾਅਦ 6 ਮਹੀਨੇ ਦਾ ਸਮਾਂ ਗੁਜਰਾਤ ਦੇ ਬਾਹਰ ਬਤੀਤ ਕਰਨਗੇ ਪਰ ਉਹ ਸੂਬੇ ਦਾ ਬਾਹਰ ਕਿੱਥੇ ਰਹਿਣਗੇ, ਫਿਲਹਾਲ ਇਹ ਤੈਅ ਨਹੀਂ ਹੋ ਸਕਿਆ ਹੈ|
ਜਿਕਰਯੋਗ ਹੈ ਕਿ 8 ਜੁਲਾਈ ਨੂੰ ਹਾਈ ਕੋਰਟ ਅਤੇ ਅਹਿਮਦਾਬਾਦ ਵਿਚ ਦਰਜ ਦੇਸ਼ਧੋਰਹ ਦੇ 2 ਮਾਮਲੇ ਅਤੇ 11 ਜੁਲਾਈ ਨੂੰ ਵਿਸਨਗਰ ਹਿੰਸਾ ਮਾਮਲੇ ਵਿਚ ਸ਼ਰਤ ਦੇ ਆਧਾਰ ਤੇ ਜ਼ਮਾਨਤ ਦਿੱਤੀ ਗਈ ਸੀ| ਇਨ੍ਹਾਂ ਵਿਚ ਉਨ੍ਹਾਂ ਦੇ 6 ਮਹੀਨਿਆਂ ਤੱਕ ਸੂਬੇ ਦੇ ਬਾਹਰ ਰਹਿਣ ਦੀ ਸ਼ਰਤ ਸੀ| ਹਾਰਦਿਕ ਨੇ ਜ਼ਮਾਨਤ ਅਰਜੀ ਤੇ ਸੁਣਵਾਈ ਦੌਰਾਨ ਖੁਦ ਇਸ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ| ਜ਼ਮਾਨਤ ਵਿਚ ਇਹ ਵੀ ਸ਼ਰਤ ਹੈ ਕਿ ਹਾਰਦਿਕ  ਅਜਿਹੀ ਕਿਸੇ ਗਤੀਵਿਧੀ ਵਿਚ ਸ਼ਾਮਿਲ ਨਹੀਂ ਹੋਵੇਗਾ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋਵੇ ਜਾਂ ਸ਼ਾਂਤੀ ਭੰਗ ਹੋਵੇ|

Leave a Reply

Your email address will not be published. Required fields are marked *