9 ਮਹੀਨਿਆਂ ਬਾਅਦ ਖੁੱਲ੍ਹੇ ਜਗਨਨਾਥ ਮੰਦਰ ਦੇ ਕਿਵਾੜ


ਨਵੀਂ ਦਿੱਲੀ, 23 ਦਸੰਬਰ (ਸ.ਬ.) ਕੋਰੋਨਾ ਮਹਾਮਾਰੀ ਕਾਰਨ 20 ਮਾਰਚ ਤੋਂ ਬੰਦ ਪਏ ਸ਼੍ਰੀ ਜਗਨਨਾਥ ਮੰਦਰ ਦੇ ਕਿਵਾੜ ਅੱਜ ਤੋਂ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਮੰਦਰ ਦੇ ਪ੍ਰਸ਼ਾਸਨ ਨੇ ਪੁਰੀ ਵਾਸੀ ਭਗਤਾਂ ਨੂੰ 23 ਤੋਂ 31 ਦਸੰਬਰ ਤੱਕ ਦੇਵਤਾਵਾਂ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਕੋਵਿਡ-19 ਸੰਬੰਧੀ ਸਾਰੇ ਸੁਰੱਖਿਆ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਮੰਦਰ ਪ੍ਰਸ਼ਾਸਨ ਅਨੁਸਾਰ ਸਰਕਾਰ ਤੋਂ ਮੰਦਰ ਨੂੰ ਪਹਿਲੇ 5 ਦਿਨ ਪੁਰੀ ਦੇ ਲੋਕਾਂ ਲਈ ਖੋਲ੍ਹਣ ਦੀ ਅਪੀਲ ਕੀਤੀ ਗਈ ਸੀ, ਕਿਉਂਕਿ ਉਹ ਮੰਦਰ ਦੇ ਕਾਫ਼ੀ ਨੇੜੇ ਰਹਿਣ ਤੋਂ ਬਾਅਦ ਵੀ ਭਗਵਾਨ ਦੇ ਦਰਸ਼ਨ ਨਹੀਂ ਕਰ ਪਾ ਰਹੇ ਹਨ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸ.ਜੇ.ਟੀ.ਐੱਸ.) ਦੇ ਮੁੱਖ ਪ੍ਰਸ਼ਾਸਕ ਕਿ੍ਰਸ਼ ਕੁਮਾਰ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਮੰਦਰ ਇਕ ਅਤੇ 2 ਜਨਵਰੀ ਨੂੰ ਨਵੇਂ ਸਾਲ ਤੇ ਸ਼ਰਧਾਲੂਆਂ ਦੀ ਭੀੜ ਦੀ ਸੰਭਾਵਨਾ ਦੇ ਮੱਦੇਨਜ਼ਰ ਬੰਦ ਰਹੇਗਾ ਪਰ 3 ਜਨਵਰੀ ਤੋਂ ਸਾਰਿਆਂ ਲਈ ਖੋਲਿ੍ਹਆ ਜਾਵੇਗਾ।

Leave a Reply

Your email address will not be published. Required fields are marked *