9 ਵਿਅਕਤੀਆਂ ਨੂੰ  ਲਿਜਾ ਰਿਹਾ ਜਹਾਜ਼ ਵੈਨੇਜ਼ੁਏਲਾ ਕੋਲ ਹਾਦਸਾਗ੍ਰਸਤ

ਕਾਰਾਕਸ, 5 ਜੁਲਾਈ (ਸ.ਬ.) ਵੈਨੇਜੁਏਲਾ ਦੇ ਤੱਟ ਤੋਂ ਦੂਰ ਇਕ ਛੋਟਾ ਜੈਟ ਜਹਾਜ਼ ਹੰਗਾਮੀ ਹਾਲਤ ਵਿੱਚ ਉਤਾਰਣ ਦੀ ਕੋਸ਼ਿਸ਼ ਵਿੱਚ ਹਾਦਸਾਗ੍ਰਸਤ ਹੋ ਗਿਆ| ਇਸ ਵਿੱਚ 9 ਲੋਕ ਸਵਾਰ ਸਨ ਅਤੇ ਹੁਣ ਤੱਕ ਇਸ ਹਾਦਸੇ ਵਿੱਚ ਬਚੇ ਜਿਉਂਦੇ ਲੋਕਾਂ ਬਾਰੇ ਪਤਾ ਨਹੀਂ ਚੱਲ ਪਾਇਆ ਹੈ|
ਗਲਫਸਟ੍ਰੀਮ-3 ਜੈਟ ਜਹਾਜ਼ ਦਾ ਸੰਚਾਲਣ ਵੈਨੇਜ਼ੁਏਲਾ ਦੀ ਸਰਕਾਰੀ ਏਜੰਸੀ ਕਰਦੀ ਹੈ| ਇਸ ਦੀ ਵਰਤੋਂ ਸਰਕਾਰੀ ਅਧਿਕਾਰੀਆਂ ਦੀ ਆਵਾਜਾਈ ਲਈ ਹੁੰਦਾ ਹੈ| ਗ੍ਰਹਿ ਮੰਤਰੀ ਨੇਸਟਰ ਰੇਵਰੋਲ ਨੇ ਦੱਸਿਆ ਕਿ ਜਹਾਜ਼ ਨੇ ਮਾਰਗਾਰੀਟਾ ਟਾਪੂ ਤੋਂ ਉਡਾਨ ਭਰੀ ਸੀ ਅਤੇ ਸਥਾਨਕ ਸਮੇਂ ਮੁਤਾਬਕ 1:45 ਵਜੇ ਇਸ ਨੇ ਮਸ਼ੀਨੀ ਖਰਾਬੀ ਆਉਣ ਦੀ ਸੂਚਨਾ ਦਿੱਤੀ ਸੀ| ਇਸ ਤੋਂ ਬਾਅਦ ਜਹਾਜ਼ ਨੇ ਵਾਪਸ ਹਵਾਈ ਅੱਡੇ ਤੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਤੱਟ ਤੋਂ ਕਰੀਬ 45 ਮੀਲ (75 ਕਿਲੋਮੀਟਰ) ਦੂਰ ਕ੍ਰਿਸਟਲ ਬਲੂ ਕੈਰੇਬਿਯਨ ਸਾਗਰ ਵਿੱਚ ਅਚਾਨਕ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ|
ਹਾਲੇ ਇਹ ਪਤਾ ਨਹੀਂ ਚੱਲਿਆ ਹੈ ਕਿ ਜਹਾਜ਼ ਵਿੱਚ ਕੌਣ ਸਵਾਰ ਸੀ, ਪਰ ਰੇਵਰੋਲ ਨੇ ਦੱਸਿਆ ਕਿ ਇਸ ਵਿੱਚ ਸਵਾਰ 9 ਲੋਕਾਂ ਵਿੱਚੋਂ 7 ਲੋਕ ਸਰਕਾਰੀ ਏਜੰਸੀ ਦੇ ਸਨ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਸ਼ਾਇਦ ਟ੍ਰੇਨਿੰਗ ਅਭਿਆਸ ਕਰ ਰਹੇ ਸਨ| ਉਨ੍ਹਾਂ ਦੱਸਿਆ ਕਿ ਜਹਾਜ਼ ਦਾ ਪਤਾ ਲਗਾਉਣ ਲਈ ਘੱਟ ਤੋਂ ਘੱਟ 100 ਲੋਕਾਂ ਨੂੰ ਕੰਮ ਤੇ ਲਗਾਇਆ ਗਿਆ ਹੈ|

Leave a Reply

Your email address will not be published. Required fields are marked *