92ਵੇਂ ਸਾਲ ਦੇ ਬਜ਼ੁਰਗ ਦੇ ਦੋਵੇਂ ਗੋਡਿਆਂ ਨੂੰ ਸਫਲਤਾਪੂਰਵਕ ਬਦਲਿਆ ਗਿਆ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਇੱਕ 92ਵੇਂ ਸਾਲਾ ਬਜ਼ੁਰਗ ਦੇ ਦੋਵੇਂ ਗੋਡਿਆਂ ਨੂੰ ਹਾਲ ਹੀ ਵਿੱਚ ਆਈਵੀ ਹਸਪਤਾਲ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਗਿਆ| ਇਸ ਤੋਂ ਇਲਾਵਾ ਆਈਵੀ ਹਸਪਤਾਲ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਦੋ ਵਿਅਕਤੀਆਂ ਦੀ ਦੁਰਲਭ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਵੀ ਕੀਤੀ ਗਈ ਹੈ|
ਡਾ. ਸੁਮਿਤ ਮਹਾਜਨ, ਸੀਨੀਅਰ ਆਰਥੋਪੇਡਿਕ ਸਰਜਨ, ਆਈਵੀ ਹਸਪਤਾਲ ਨੇ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਮੰਗਤ ਰਾਮ, ਬੀਤੇ 35 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜ੍ਹਿਤ ਸਨ| ਦਰਜ ਐਨਾ ਜ਼ਿਆਦਾ ਵਧ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਕਦਮ ਚੱਲਣਾ ਵੀ ਮੁਸ਼ਕਿਲ ਹੋ ਗਿਆ ਸੀ|
ਉਨ੍ਹਾਂ ਕਿਹਾ ਕਿ ਮਰੀਜ ਸਰਜਰੀ ਤੋਂ ਬਹੁਤ ਡਰਦਾ ਸੀ ਅਤੇ ਉਸਦੇ ਗੋਡਿਆਂ ਨੇ ਕਮਾਨ ਦਾ ਆਕਾਰ ਲੈ ਲਿਆ ਸੀ| ਅਜਿਹੇ ਵਿੱਚ ਉਨ੍ਹਾਂ ਦੇ ਗੋਡਿਆਂ ਨਾਲ ਸੰਬੰਧਿਤ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਾਲ ਧਿਆਨ ਵਿੱਚ ਰੱਖਣ ਦੇ ਲਈ ਇੱਕ ਖਾਸ ਕੰਪਿਊਟਰ ਨੇਵੀਗੇਟਡ ਸਰਜਰੀ ਦੀ ਜ਼ਰੂਰਤ ਸੀ| ਉਨ੍ਹਾਂ ਕਿਹਾ ਕਿ ਮਿਨੀਮਲ ਇਨਵੇਸਿਵ ਤਕਨੀਕ ਦੇ ਬਹੁਤ ਅਧੁਨਿਕ ਹੋਣ, ਕੰਪਿਊਟਰ ਨੇਵੀਗੇਸ਼ਨ, ਗੇਰੀਆਟ੍ਰਿਕ ਐਨਥੀਸੀਆ, ਖੂਨ ਦਾ ਨੁਕਸਾਨ ਘੱਟ ਹੋਣ ਨਾਲ ਅਜਿਹੇ ਬਜ਼ੁਰਗ ਮਰੀਜਾਂ ਦੀ ਸਰਜਰੀ ਵੀ ਹੁਣ ਸੰਭਵ ਹੈ, ਪਰ ਇਸ ਤਰ੍ਹਾਂ ਦੀ ਸਰਜਰੀ ਵਿੱਚ ਮਲਟੀ ਸਪੈਸ਼ਲਿਟੀ ਬੈਕਅਪ ਦੀ ਜ਼ਰੂਰਤ 24 ਘੰਟੇ ਰਹਿੰਦੀ ਹੈ|
ਰੇਅਰ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਰੰਪਰਿਕ ਮੋਢੇ ਨੂੰ ਬਦਲ ਕੇ ਸ਼ਰੀਰਕ ਸੰਰਚਨਾ ਦੇ ਅਨੁਸਾਰ ਆਮ ਮੋਢੇ ਦੀ ਤਰ੍ਹਾਂ ਦਿਖਾਉਣਾ, ਇੱਕ ਤਰ੍ਹਾਂ ਨਾਲ ਇੱਕ ਪਲਾਸਟਿਕ ਕੱਪ ਨੂੰ ਮੋਢੇ ਦੇ ਸਾਕੇਟ ਵਿੱਚ ਫਿੱਟ ਕਰਨ ਦੀ ਤਰ੍ਹਾਂ ਹੈ ਅਤੇ ਇੱਕ ਧਾਤੂ ਦੀ ‘ਬਾਲ’ ਨੂੰ ਬਾਂਹ ਦੀ ਉਪਰੀ ਹੱਡੀ ਦੇ ਟਾਪ ਤੇ ਫਿੱਟ ਕਰਨਾ ਹੁੰਦਾ ਹੈ| ਇੱਕ ਰਿਵਰਸ ਟੋਟਲ ਸ਼ੋਲਡਰ ਰਿਪਲੇਸਮੈਂਟ ਵਿੱਚ ਸਾਕੇਟ ਅਤੇ ਮੇਟਲ ਬਾਲ ਸਵਿਚਡ ਹੁੰਦੀ ਹੈ|

Leave a Reply

Your email address will not be published. Required fields are marked *