92 ਸਾਲਾ ਬਜੁਰਗ ਦਾ ਜਨਮ ਦਿਨ ਮਣਾਇਆ

ਐਸ.ਏ.ਐਸ.ਨਗਰ, 1 ਜੁਲਾਈ (ਜਸਵਿੰਦਰ ਸਿੰਘ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵਲੋਂ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ 92 ਸਾਲਾ ਤਰਲੋਚਨ ਸਿੰਘ ਚਾਵਲਾ ਦਾ ਜਨਮ ਦਿਨ ਉਨਾਂ ਦੇ ਨਿਵਾਸ ਸਥਾਨ ਫੇਜ਼ 9 ਵਿਖੇ ਮਨਾਇਆਂ ਗਿਆ|
ਇਸ ਮੌਕੇ ਫੇਜ਼ 8 ਥਾਣੇ ਦੀ ਸਬ ਇੰਸਪੈਕਟਰ ਕੁਲਜੀਤ ਕੌਰ ਵਲੋਂ ਸ੍ਰੀ ਚਾਵਲਾ ਨੂੰ ਕੇਕ ਅਤੇ ਗੁਲਦਸਤਾ ਭੇਂਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਗਈ| ਉਹਨਾਂ ਕਿਹਾ ਕਿ ਉਨਾਂ ਨੂੰ ਸ੍ਰੀ ਚਾਵਲਾ ਦੇ ਜਨਮ ਦਿਨ ਮੌਕੇ ਸ਼ਾਮਿਲ ਹੋਣ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ|
ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਐਸ.ਚੋਧਰੀ ਨੇ ਕਿਹਾ ਕਿ ਉਹਨਾਂ ਵਲੋਂ ਹਰ ਮਹੀਨੇ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਮਿਲ ਕੇ 90 ਸਾਲਾ ਤੋਂ ਵੱਧ ਉਮਰ ਦੇ ਬਜੁਰਗਾਂ ਦਾ ਜਨਮ ਦਿਨ ਮਨਾਂਇਆ ਜਾਂਦਾ ਹੈ| ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਪੁਲੀਸ ਤੇ ਭਰੋਸਾ ਹੋਰ ਵੱਧਦਾ ਹੈ|
ਇਸ ਮੌਕੇ ਸ੍ਰੀ ਤਰਲੋਚਨ ਸਿੰਘ ਚਾਵਲਾ ਨੇ ਕਿਹਾ ਕਿ ਉਹਨਾਂ ਨੂੰ ਇਸ ਮੌਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ| ਉਹਨਾਂ ਕਿਹਾ ਕਿ ਪਹਿਲਾ ਲੋਕ ਪੁਲੀਸ ਕੋਲ ਜਾਣ ਤੋਂ ਵੀ ਡਰਦੇ ਸਨ ਪਰ ਹੁਣ ਪੁਲੀਸ ਵਲੋਂ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਕਾਰਨ ਲੋਕਾਂ ਦਾ ਭਰੋਸਾ ਪੁਲੀਸ ਵਿਭਾਗ ਤੇ ਵੱਧਦਾ ਜਾ ਰਿਹਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਬੇਦੀ, ਹਰਜਿੰਦਰ ਸਿੰਘ, ਹਵਲਦਾਰ ਸੁਖਜੀਤ ਸਿੰਘ, ਤਰਲੋਚਨ ਸਿੰਘ ਚਾਵਲਾ ਦੇ ਪਰਿਵਾਰਕ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *