ਰਾਹੁਲ ਮਹਾਜਨ ਦੀ ਪਤਨੀ ਨੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ
ਮੁੰਬਈ, 30 ਜੁਲਾਈ (ਸ.ਬ.) ਕੋਲਕਾਤਾ ਦੀ ਮਾਡਲ ਡਿੰਪੀ ਗਾਂਗੁਲੀ ਆਪਣੇ ਪਤੀ ਅਤੇ ਭਾਜਪਾ ਨੇਤਾ ਸਵ. ਪ੍ਰਮੋਦ ਮਹਾਜਨ ਦੇ ਬੇਟੇ ਰਾਹੁਲ ਮਹਾਜਨ ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦਿਆਂ ਉਹਨਾਂ ਨੂੰ ਛੱਡ ਕੇ ਚਲੀ ਗਈ ਹੈ। ਦੋਵਾਂ ਦੇ ਵਿਆਹ ਨੂੰ ਅਜੇ ਚਾਰ ਮਹੀਨੇ ਹੀ ਹੋਏ ਹਨ। ਡਿੰਪੀ ਨੇ ਰਾਹੁਲ ਨਾਲ ਇਮੇਜਿਨ ਟੀਵੀ ਦੇ ਲੋਕਪ੍ਰਿਅ ਸ਼ੋਅ 'ਰਾਹੁਲ ਦੁਲਹਨੀਆ ਲੇ ਜਾਏਗਾ' ਵਿੱਚ ਵਿਆਹ ਕੀਤਾ ਸੀ। 22 ਸਾਲਾ ਮਾਡਲ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਰਾਹੁਲ ਨੇ ਮੇਰੇ ਫੋਨ ਤੇ ਆਏ ਇੱਕ ਸੰਦੇਸ਼ ਦਾ ਮਤਲਬ ਜਾਣਨ ਲਈ ਮੈਨੂੰ ਜਗਾਉਣ ਤੋਂ ਬਾਅਦ ਵੀਰਵਾਰ ਦੀ ਸਵੇਰ ਮੇਰੀ ਕੁੱਟਮਾਰ ਕੀਤੀ। ਜਦੋਂ ਮੈਂ ਉਸ ਨੂੰ ਸੌਣ ਲਈ ਕਿਹਾ ਤਾਂ ਉਹ ਗੁੱਸੇ ਨਾਲ ਬੇਕਾਬੂ ਹੋ ਗਿਆ ਅਤੇ ਮੇਰੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮੈਨੂੰ ਲੱਤਾਂ, ਮੁੱਕਿਆਂ ਨਾਲ ਕੁੱਟਿਆ ਅਤੇ ਮੇਰੇ ਵਾਲ ਫੜ੍ਹ ਕੇ ਖਿੱਚਿਆ। ਰਾਹੁਲ ਦੀ ਟਿਪਣੀ ਜਾਣਨ ਲਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਹ ਦੂਜੀ ਵਾਰ ਹੈ ਜਦੋਂ ਨਸ਼ੀਲੇ ਪਦਾਰਥ ਸੇਵਨ ਦੇ ਦੋਸ਼ੀ ਰਹਿ ਚੁੱਕੇ ਰਾਹੁਲ ਤੇ ਘਰੇਲੂ ਹਿੰਸਾ ਦਾ ਦੋਸ਼ ਲੱਗਿਆ ਹੈ। ਉਹਨਾਂ ਦੇ ਬਚਪਨ ਦੀ ਮਿੱਤਰ ਉਹਨਾਂ ਦੀ ਪਹਿਲੀ ਪਤਨੀ ਸ਼ਵੇਤਾ ਸਿੰਘ ਨੇ ਉਹਨਾਂ ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਦੋਵਾਂ ਦੇ ਵਿਚਾਲੇ 2008 ਵਿੱਚ ਤਲਾਕ ਹੋ ਗਿਆ ਸੀ। read more...
ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਨਿਰਮਾਣ ਕਾਰਜਾਂ ਵਿੱਚ ਲੁੱਟ: ਲਾਲੂ
ਨਵੀਂ ਦਿੱਲੀ, 30 ਜੁਲਾਈ (ਸ.ਬ.) ਰਾਸ਼ਟਰੀ ਜਨਤਾ ਦਲ ਅਤੇ ਲੋਕ ਜਨਸ਼ਕਤੀ ਪਾਰਟੀ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਨਿਰਮਾਣ ਕਾਰਜਾਂ ਵਿੱਚ ਕਥਿਤ ਬੇਨਿਯਮੀਆਂ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। read more...
ਖਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਕਾਰਵਾਈਆਂ ਤੇ ਰੋਕ ਲਈ ਕੰਮ ਕਰ ਰਿਹਾ ਹੈ ਮਲੇਸ਼ੀਆ
ਕੁਆਲਾਲੰਪੁਰ, 30 ਜੁਲਾਈ (ਸ.ਬ.) ਮਲੇਸ਼ੀਆ ਨੇ ਕਿਹਾ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲ ਐਫ) ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇੰਟਰਪੋਲ ਅਤੇ ਭਾਰਤੀ ਅਧਿਕਾਰੀਆਂ ਵਿਚਾਲੇ ਕੰਮ ਕਰ ਰਿਹਾ ਹੈ। ਮਲੇਸ਼ੀਆ ਨੇ ਇਹ ਵੀ ਕਿਹਾ ਹੈ ਕਿ ਜਰੂਰੀ ਨਹੀਂ ਹੈ ਕਿ ਕੇ ਐਲ ਐਫ ਮਲੇਸ਼ੀਆ ਤੋਂ ਸਰਗਰਮ ਹੋਵੇ। ਮਲੇਸ਼ੀਆ ਦੇ ਗ੍ਰਹਿ ਮੰਤਰੀ ਹਿਸ਼ਮੁਦੀਨ ਹੁਸੈਨੀ ਨੇ ਕਿਹਾ ਕਿ ਅਸੀਂ ਮਲੇਸ਼ੀਆ ਵਿੱਚ ਸਾਰੇ ਵੱਖਵਾਦੀ ਸਮੂਹਾਂ ਤੇ ਨਜ਼ਰ ਰੱਖਦੇ ਹਾਂ। ਇਸ ਮਾਮਲੇ ਵਿੱਚ ਅਸੀਂ ਭਾਰਤੀ ਅਧਿਕਾਰੀਆਂ ਅਤੇ ਇੰਟਰਪੋਲ ਤੋਂ ਜਰੂਰੀ ਜਾਣਕਾਰੀ ਦਾ ਇੰਤਜਾਰ ਕਰ ਰਹੇ ਹਾਂ। read more...
ਸ਼੍ਰੋਮਣੀ ਕਮੇਟੀ ਚੋਣਾਂ ਲਈ ਟਿਕਟ ਦੀ ਦਾਅਵੇਦਾਰ ਹਾਂ: ਮਨਮੋਹਨ ਕੌਰ
ਮੁਹਾਲੀ, 30 ਜੁਲਾਈ (ਸ.ਬ.) ਸਾਬਕਾ ਮਿਉਂਸਪਲ ਕੌਂਸਲਰ ਸ੍ਰੀਮਤੀ ਮਨਮੋਹਨ ਕੌਰ ਨੇ ਕਿਹਾ ਹੈ ਕਿ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੁਹਾਲੀ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਹਨ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਪਾਰਟੀ ਹਾਈਕਮਾਨ ਵਲੋਂ ਉਹਨਾਂ ਨੂੰ ਮੁਹਾਲੀ ਹਲਕੇ ਤੋਂ ਸ੍ਰੋਮਣੀ ਕਮੇਟੀ ਦੀ ਚੋਣ ਲੜਾਈ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਟਿਕਟ ਦੀ ਦਾਅਵੇਦਾਰੀ ਲਈ ਉਹਨਾਂ ਵਲੋਂ ਪਾਰਟੀ ਹਾਈਕਮਾਨ ਤੱਕ ਪਹੁੰਚ ਕੀਤੀ ਗਈ ਹੈ ਅਤੇ ਹਾਈਕਮਾਨ ਵਲੋਂ ਉਹਨਾਂ ਨੂੰ ਹਾਂ ਪੱਖੀ ਹੁੰਗਾਰਾ ਭਰਦਿਆਂ ਚੋਣਾਂ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। read more...
ਪਾਕਿਸਤਾਨੀ ਮੰਨਦੇ ਹਨ ਭਾਰਤ ਨੂੰ ਖਤਰਾ: ਸਰਵੇਖਣ
ਵਾਸ਼ਿੰਗਟਨ, 30 ਜੁਲਾਈ (ਸ.ਬ.) ਭਾਵੇਂ ਹੀ ਅੱਤਵਾਦੀ ਸਮੂਹ ਪਾਕਿਸਤਾਨ ਵਿੱਚ ਹਮਲਿਆਂ ਨੂੰ ਅੰਜਾਮ ਦਿੰਦੇ ਰਹਿਣ ਪਰ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਭਾਰਤ ਨੂੰ ਹੀ ਵੱਡਾ ਖਤਰਾ ਮੰਨਦੇ ਹਨ, ਅਮਰੀਕਾ ਨੂੰ ਦੁਸ਼ਮਣ ਦੀ ਤਰ੍ਹਾਂ ਦੇਖਦੇ ਹਨ ਅਤੇ ਤਾਲਿਬਾਨ ਅਤੇ ਅਲ ਕਾਇਦਾ ਤੋਂ ਉਹ ਖਾਸ ਚਿੰਤਤ ਨਹੀਂ ਹਨ। ਪਾਕਿਸਤਾਨ ਵਿੱਚ ਕੀਤੇ ਗਏ ਪ੍ਰਸਿੱਧ 'ਪਿਯੂ ਰਿਸਰਚ ਸੈਂਟਰ ਓਪੀਨੀਅਨ ਪੋਲ' ਅਨੁਸਾਰ ਪਾਕਿਸਤਾਨੀਆਂ ਨੇ ਜਿੱਥੇ ਅਮਰੀਕਾ ਬਾਰੇ ਗੰਭੀਰ ਚਿੰਤਾ ਜਾਹਿਰ ਕੀਤੀ ਹੈ, ਉੱਥੇ ਉਹ ਪਾਕਿਸਤਾਨ ਦੇ ਅੰਦਰ ਮੌਜੂਦ ਅੱਤਵਾਦੀ ਸਮੂਹਾਂ ਦੇ ਮੁਕਾਬਲੇ ਗੁਆਂਢੀ ਅਤੇ ਲੰਮੇ ਸਮੇਂ ਤੋਂ ਵਿਰੋਧੀ ਭਾਰਤ ਤੋਂ ਕਿਤੇ ਜ਼ਿਆਦਾ ਫਿਕਰਮੰਦ ਹਨ। read more...
ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖਸ ਫਾਰ ਜਸਟਿਸ ਦੇ ਯਤਨਾਂ ਸਦਕਾ 6 ਪੰਜਾਬੀ ਦੁਬਈ ਜੇਲ੍ਹ ਤੋਂ ਰਿਹਾਅ
ਮੁਹਾਲੀ, 30 ਜੁਲਾਈ (ਸ.ਬ.) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਸਮੇਤ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਸਾਂਝੇ ਯਤਨਾਂ ਸਦਕਾ ਦੁਬਈ ਦੀ ਜੇਲ੍ਹ 'ਚੋਂ 6 ਭਾਰਤੀ ਪੰਜਾਬੀ ਨੌਜਵਾਨ ਬੀਤੇ ਕੱਲ੍ਹ ਰਿਹਾਅ ਕਰ ਦਿੱਤੇ ਗਏ। read more...
ਬਿਜਲੀ ਦੇ ਲੱਗਦੇ ਕੱਟਾਂ ਨੇ ਕੀਤਾ ਮੁਹਾਲੀ ਵਾਸੀਆਂ ਦਾ ਜੀਉਣਾ ਹਰਾਮ
ਮੁਹਾਲੀ, 30 ਜੁਲਾਈ (ਸ.ਬ.) ਮੁਹਾਲੀ ਵਿੱਚ ਬਿਜਲੀ ਦੇ ਅਣਐਲਾਣ ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਲੱਗਦੇ ਕੱਟਾਂ ਨੇ ਮੁਹਾਲੀ ਦੇ ਵਸਨੀਕਾਂ ਦਾ ਜੀਉਣਾ ਹਰਾਮ ਕਰ ਦਿੱਤਾ ਹੈ ਅਤੇ ਲੋਕ ਨਰਕਮਈ ਸਥਿਤੀ ਵਿੱਚ ਜੀਉਣ ਲਈ ਮਜਬੂਰ ਹਨ। ਹਾਲਾਤ ਇਹ ਹੋ ਗਏ ਹਨ ਕਿ ਬਰਸਾਤਾਂ ਤੋਂ ਬਾਅਦ ਹੁਮਸ ਭਰੀ ਇਸ ਗਰਮੀ ਕਾਰਨ ਲੋਕਾਂ ਨੂੰ ਸਾਹ ਆਉਣਾ ਔਖਾ ਹੋ ਜਾਂਦਾ ਹੈ ਪਰ ਨਾ ਤਾਂ ਬਾਹਰ ਹਵਾ ਚੱਲਦੀ ਹੈ ਅਤੇ ਨਾ ਹੀ ਬਿਜਲੀ ਗਈ ਹੋਣ ਕਾਰਨ ਅੰਦਰ ਪੱਖਾ ਚੱਲਦਾ ਹੈ। read more...
ਆਜਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦਾ ਜਾਇਜ਼ਾ ਲਿਆ
ਰੂਪਨਗਰ, 30 ਜੁਲਾਈ (ਸ.ਬ.) ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਰੁਨਜੀਤ ਸਿੰਘ ਮਿਗਲਾਨੀ ਨੇ 15 ਅਗਸਤ ਦੇ ਮੌਕੇ ਤੇ ਮਨਾਏ ਜਾਣ ਵਾਲੇ ਸਵਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਅੱਜ ਨਹਿਰੂ ਸਟੇਡੀਅਮ ਵਿਖੇ ਮੌਕੇ ਤੇ ਜਾ ਕੇ ਜਾਇਜਾ ਲਿਆ। ਸ੍ਰੀ ਮਿਗਲਾਨੀ ਨੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਸ ਕੌਮੀ ਦਿਹਾੜੇ ਤੇ ਕੀਤੇ ਜਾਣ ਵਾਲੇ ਸਮਾਗਮ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਦੀਆਂ ਹਦਾਇਤਾਂ ਦਿੱਤੀਆਂ। read more...
ਵਿਸ਼ਵ ਗੋਲਫ ਖਿਤਾਬ ਬਰਕਰਾਰ ਰੱਖਣ ਲਈ ਵਚਨਬੱਧ ਹਨ ਵੁਡਸ
ਓਰਲੈਂਡੋ, (ਫਲੋਰਿਡਾ), 30 ਜੁਲਾਈ (ਸ.ਬ.) ਵਿਸ਼ਵ ਰੈਂਕਿੰਗ ਵਿੱਚ ਨੰ: 1 ਤੇ ਚੱਲ ਰਹੇ ਗੋਲਫਰ ਟਾਈਗਰ ਵੁਡਸ, ਫਾਇਰਸਟੋਨ ਕੰਟਰੀ ਕਲੱਬ ਵਿੱਚ ਅਗਲੇ ਹਫਤੇ ਹੋਣ ਵਾਲੇ ਵਿਸ਼ਵ ਗੋਲਫ ਮੁਕਾਬਲੇ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਣ ਲਈ ਵਚਨਬੱਧ ਹਨ। ਵੁਡਸ ਇਹ ਖਿਤਾਬ ਸੱਤ ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਆਪਣੀ ਵੈਬਸਾਈਟ ਤੇ ਐਲਾਨ ਕੀਤਾ ਹੈ ਕਿ ਉਹ ਇਸ ਟੂਰਨਾਮੈਂਟ ਵਿੱਚ ਬਿਹਤਰ ਖੇਡ ਦਿਖਾਉਣਗੇ। ਸੈਕਸ ਸਕੈਂਡਲ ਤੋਂ ਬਾਅਦ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੇ ਵੁਡਸ ਨੇ 2010 ਵਿੱਚ ਹੁਣ ਤੱਕ ਕੋਈ ਵੀ ਟੂਰਨਾਮੈਂਟ ਨਹੀਂ ਜਿੱਤਿਆ। read more...
ਆਂਧਰਾ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਦੀ ਵਿਧਾਨਸਭਾ ਜਿਮਨੀ ਚੋਣਾਂ ਵਿੱਚ ਹਾਰ
ਹੈਦਰਾਬਾਦ, 30 ਜੁਲਾਈ (ਸ.ਬ.) ਆਂਧਰਾ ਪ੍ਰਦੇਸ਼ ਵਿੱਚ ਸੱਤਾਧਾਰੀ ਕਾਂਗਰਸ ਨੂੰ ਕਰਾਰਾ ਝਟਕਾ ਦਿੰਦਿਆਂ ਭਾਜਪਾ ਉਮੀਦਵਾਰ ਵਾਈ. ਲਕਸ਼ਮੀ ਨਾਰਾਇਣ ਨੇ ਜਿਮਨੀ ਚੋਣਾਂ ਵਿੱਚ ਨਿਜਾਮਾਬਾਦ ਸ਼ਹਿਰੀ ਵਿਧਾਨਸਭਾ ਸੀਟ ਤੇ ਕਾਂਗਰਸ ਦੇ ਸੂਬਾ ਮੁਖੀ ਸ੍ਰੀ ਡੀ. ਸ੍ਰੀਨਿਵਾਸ ਨੂੰ 2 ਹਜਾਰ ਵੋਟਾਂ ਨਾਲ ਹਰਾ ਦਿੱਤਾ। read more...
ਵੈਸ਼ਣੋ ਦੇਵੀ ਮੰਦਿਰ ਲਈ ਮਾਸਟਰ ਪਲਾਨ
ਜੰਮੂ, 30 ਜੁਲਾਈ (ਸ.ਬ.) ਮਾਤਾ ਵੈਸ਼ਣੋ ਦੇਵੀ ਮੰਦਿਰ ਵਾਲੀ ਪਵਿੱਤਰ ਗੁਫਾ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ। read more...
ਕਸ਼ਮੀਰ: ਪੱਥਰਬਾਜਾਂ ਉੱਤੇ ਸੁਰੱਖਿਆ ਬਲਾਂ ਨੇ ਚਲਾਈ ਗੋਲੀ
ਸ੍ਰੀਨਗਰ, 30 ਜੁਲਾਈ (ਸ.ਬ.) ਵੱਖਵਾਦੀਆਂ ਦੇ ਪ੍ਰਦਰਸ਼ਨ ਮਾਰਚ ਵਿੱਚ ਪੱਥਰਬਾਜਾਂ ਉੱਤੇ ਸੁਰੱਖਿਆ ਦਸਤਿਆਂ ਨੇ ਅੱਜ ਗੋਲੀ ਚਲਾ ਦਿੱਤੀ ਜਿਸ ਨਾਲ ਦੋ ਨੌਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਏ। read more...
ਔਰਤ ਨੂੰ ਘੇਰ ਕੇ ਕੁੱਟਿਆ, ਪੇਟ ਵਿੱਚ ਲੱਤਾਂ ਮਾਰੀਆਂ
ਜੀਰਕਪੁਰ, 30 ਜੁਲਾਈ (ਸ.ਬ.) ਜੀਰਕਪੁਰ ਪੁਲੀਸ ਨੇ ਸਰਬਜੀਤ ਕੌਰ ਵਸਨੀਕ ਅੰਬੇਦਕਰ ਕਲੋਨੀ ਕਾਠਗੜ ਢਕੋਲੀ ਦੀ ਸ਼ਿਕਾਇਤ ਤੇ ਕਲੋਨੀ ਦੇ ਵਸਨੀਕਾਂ ਨਛੱਤਰੋ, ਰਾਮ ਮੂਰਤੀ, ਰੋਡੀ, ਰਕੇਸ਼, ਉਮਾ ਰਾਣੀ ਦੇ ਖਿਲਾਫ ਉਸਦੇ ਨਾਲ ਕੁੱਟਮਾਰ ਕਰਨ ਸਬੰਧੀ ਆਈ ਪੀ ਸੀ ਦੀ ਧਾਰਾ 323, 341, 506, 34 ਅਧੀਨ ਮਾਮਲਾ ਦਰਜ ਕੀਤਾ ਹੈ। read more...
ਜਿਲ੍ਹਾ ਮੁਹਾਲੀ ਦੇ ਨੰਬਰਦਾਰਾਂ ਦੀ ਮੀਟਿੰਗ 4 ਅਗਸਤ ਨੂੰ
ਮੁਹਾਲੀ, 30 ਜੁਲਾਈ (ਸ.ਬ.) ਪੰਜਾਬ ਨੰਬਰਦਾਰ ਯੂਨੀਅਨ ਵਲੋਂ ਜਿਲ੍ਹਾ ਮੁਹਾਲੀ ਦੇ ਸਮੂਹ ਨੰਬਰਦਾਰਾਂ ਦੀ ਇਕ ਮੀਟਿਗ 4 ਅਗਸਤ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾ ਵਿਖੇ ਆਯੋਜਿਤ ਕੀਤੀ ਜਾਵੇਗੀ। read more...
60 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਵਾਪਿਸ ਲੈਣ ਦੀ ਮੰਗ
ਮੁਹਾਲੀ, 30 ਜੁਲਾਈ (ਸ.ਬ.) ਖਪਤਕਾਰ ਸੁਰੱਖਿਆ ਫੋਰਮ ਮੁਹਾਲੀ ਵਲੋਂ ਖਜਾਨਾ ਮੰਤਰੀ ਪੰਜਾਬ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਬਿਜਲੀ ਦੀ ਹੋਰਨਾਂ ਸੂਬਿਆਂ ਨਾਲੋਂ 60 ਪੈਸੇ ਪ੍ਰਤੀ ਯੂਨਿਟ ਵੱਧ ਕੀਮਤ ਨੂੰ ਘਟਾਉਣ ਅਤੇ ਬਿਲਾਂ ਉੱਤੇ ਲੱਗਦੀ ਚੁੰਗੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। read more...
20 ਬੋਤਲਾਂ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ
ਬਲੌਂਗੀ/ਕੁਰਾਲੀ, 30 ਜੁਲਾਈ (ਸ.ਬ.) ਬਲੌਂਗੀ ਪੁਲੀਸ ਨੇ ਸਤੀਸ਼ ਕੁਮਾਰ ਵਸਨੀਕ ਗ੍ਰੀਨ ਇਨਕਲੇਵ ਦਾਊਂ ਨੂੰ ਮਿਨਰਵਾ ਅਕੈਡਮੀ ਨੇੜਿਓਂ ਗ੍ਰਿਫਤਾਰ ਕਰਕੇ ਉਸਦੇ ਬੈਗ ਵਿੱਚੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। read more...
ਮੁੱਖ ਚੋਣ ਕਮਿਸ਼ਨਰ ਦੇ ਰੂਪ ਵਿੱਚ ਕੁਰੈਸ਼ੀ ਨੇ ਕਮਾਨ ਸੰਭਾਲੀ
ਨਵੀਂ ਦਿੱਲੀ, 30 ਜੁਲਾਈ (ਸ.ਬ.) ਸ੍ਰੀ ਐਸ ਵਾਈ ਕੁਰੈਸ਼ੀ ਨੇ ਅੱਜ ਦੇਸ਼ ਦੇ 17ਵੇਂ ਮੁੱਖ ਚੋਣ ਕਮਿਸ਼ਨਰ ਦੇ ਰੂਪ ਵਿੱਚ ਕਾਰਜਭਾਰ ਸੰਭਾਲ ਲਿਆ। ਉਹਨਾਂ ਨੇ ਇਸ ਅਹੁਦੇ ਤੇ ਨਵੀਨ ਚਾਵਲਾ ਦਾ ਸਥਾਨ ਲਿਆ ਹੈ, ਜੋ ਵੀਰਵਾਰ ਨੂੰ ਸੇਵਾ ਮੁਕਤ ਹੋ ਗਏ। ਤਿੰਨ ਮੈਂਬਰੀ ਚੋਣ ਕਮਿਸ਼ਨ ਵਿੱਚ ਸੀਨੀਅਰ ਚੋਣ ਕਮਿਸ਼ਨਰ ਕੁਰੈਸ਼ੀ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਨੋਟੀਫਿਕੇਸ਼ਨ 27 ਜੁਲਾਈ ਨੂੰ ਜਾਰੀ ਕੀਤੀ ਗਈ ਸੀ। ਮੁੱਖ ਚੋਣ ਕਮਿਸ਼ਨਰ ਦੇ ਰੂਪ ਵਿੱਚ ਕੁਰੈਸ਼ੀ ਦਾ ਕਾਰਜਕਾਲ ਤਕਰੀਬਨ ਦੋ ਸਾਲ ਦਾ ਰਹੇਗਾ। 63 ਸਾਲਾ ਕੁਰੈਸ਼ੀ ਤੇ ਇਸ ਸਾਲ ਦੇ ਅੰਤ ਵਿੱਚ ਬਿਹਾਰ ਵਿੱਚ ਵਿਧਾਨਸਭਾ ਚੋਣਾਂ ਕਰਵਾਉਣ ਦੇ ਨਾਲ ਹੀ ਤਮਿਲਨਾਡੂ, ਕੇਰਲ ਅਤੇ ਪੱਛਮ ਬੰਗਾਲ ਸਮੇਤ ਕੁੱਝ ਰਾਜਾਂ ਵਿੱਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਰਹੇਗੀ। ਮੁੱਖ ਚੋਣ ਕਮਿਸ਼ਨਰ ਦਾ ਕਾਰਜਭਾਰ ਸੰਭਾਲਣ ਤੋਂ ਤੁਰੰਤ ਬਾਅਦ ਕੁਰੈਸ਼ੀ ਨੇ ਕਿਹਾ ਕਿ ਮੈਂ ਸਨਮਾਨ ਅਤੇ ਮਾਣ ਦੀ ਗਹਿਰੀ ਭਾਵਨਾ ਦੇ ਨਾਲ ਇਸ ਅਹੁਦੇ ਦੀ ਜਿੰਮੇਵਾਰੀ ਸੰਭਾਲ ਰਿਹਾ ਹਾਂ। ਚੋਣ ਕਮਿਸ਼ਨ ਭਾਰਤੀ ਸੰਵਿਧਾਨ ਵੱਲੋਂ ਦੇਸ਼ ਦੀ ਜਨਤਾ ਨੂੰ ਇੱਕ ਬਹੁਮੁੱਲਾ ਤੋਹਫਾ ਹੈ। read more...
ਰਣਨੀਤਿਕ ਕੇਂਦਰ ਬਿੰਦੂ ਬਦਲੇ ਆਈ ਐਸ ਆਈ: ਅਮਰੀਕਾ
ਵਾਸ਼ਿੰਗਟਨ, 30 ਜੁਲਾਈ (ਸ.ਬ.) ਆਈ ਐਸ ਆਈ ਨੂੰ ਸਖਤ ਚਿਤਾਵਨੀ ਜਾਰੀ ਕਰਦਿਆਂ ਅਮਰੀਕੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਆਪਣਾ ਰਣਨੀਤਿਕ ਕੇਂਦਰ ਬਿੰਦੂ ਬਦਲਣ ਨੂੰ ਕਿਹਾ ਹੈ। ਵਿਕੀਲਿਕਸ ਮਾਮਲੇ ਦੀ ਪਿਠਭੂਮੀ ਵਿੱਚ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਮੰਜੂਰ ਨਹੀਂ ਕੀਤਾ ਜਾਵੇਗਾ। ਪੈਂਟਾਗਨ ਪੱਤਰਕਾਰ ਸੰਮੇਲਨ ਵਿੱਚ ਰੱਖਿਆ ਮੰਤਰੀ ਰਾਬਰਟ ਗੇਟਸ ਦੇ ਨਾਲ ਅਮਰੀਕੀ ਜਵਾਇੰਟ ਚੀਫਸ ਆਫ ਸਟਾਫ ਦੇ ਮੁਖੀ ਐਡਮਿਰਲ ਮਾਈਕ ਮੁਲੇਨ ਨੇ ਕਿਹਾ ਕਿ ਆਈ ਐਸ ਆਈ ਦੇ ਕੁਝ ਤੱਤਾਂ ਦਾ ਸੰਬੰਧ ਅੱਤਵਾਦੀ ਸੰਗਠਨਾਂ ਨਾਲ ਰਿਹਾ ਹੈ ਅਤੇ ਸਾਡੇ ਲਈ ਇਹ ਅਸਵੀਕਾਰ ਹੈ। ਪਾਕਿ ਫੌਜ ਦੇ ਸਭ ਤੋਂ ਪ੍ਰਭਾਵੀ ਸਮਰਥਕਾਂ ਵਿੱਚ ਮੰਨੇ ਜਾਣ ਵਾਲੇ ਐਡਮਿਰਲ ਮੁਲੇਨ ਵੱਲੋਂ ਇਹ ਸਖਤ ਬਿਆਨ ਵਿਕੀਲਿਕਸ ਖੁਲਾਸੇ ਤੋਂ ਬਾਅਦ ਬਣੇ ਘਰੇਲੂ ਦਬਾਅ ਦੇ ਚਲਦੇ ਆਇਆ ਹੈ। ਗੁਪਤ ਦਸਤਾਵੇਜ਼ਾਂ ਵਿੱਚ ਆਈ ਐਸ ਆਈ ਦੇ ਸੰਬੰਧ ਅੱਤਵਾਦੀ ਸੰਗਠਨਾਂ ਨਾਲ ਦੱਸੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ ਆਈ ਐਸ ਆਈ ਹੁਣ ਵੀ ਤਾਲਿਬਾਨ ਅਤੇ ਅਲ ਕਾਇਦਾ ਨੂੰ ਮਦਦ ਦੇ ਰਹੀ ਹੈ। read more...
ਲੜਾਕੂ ਦਸਤੇ ਪਾਕਿਸਤਾਨ ਭੇਜਣ ਦੀ ਯੋਜਨਾ ਨਹੀਂ: ਅਮਰੀਕਾ
ਵਾਸ਼ਿੰਗਟਨ, 30 ਜੁਲਾਈ (ਸ.ਬ.) ਸੀਮਾ ਪਾਰ ਅੱਤਵਾਦੀ ਪਨਾਹਗਾਹਾਂ ਤੇ ਹਮਲੇ ਕਰਨ ਦੀ ਅਫਗਾਨ ਰਾਸ਼ਟਰਪਤੀ ਹਾਮਿਦ ਕਰਜਈ ਦੀ ਮੰਗ ਨੂੰ ਖਾਰਿਜ ਕਰਦਿਆਂ ਅਮਰੀਕਾ ਨੇ ਕਿਹਾ ਕਿ ਉਸਦੀ ਆਪਣੇ ਲੜਾਕੂ ਦਸਤਿਆਂ ਨੂੰ ਪਾਕਿਸਤਾਨ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਕਾਬੁਲ ਵਿੱਚ ਕਰਜਈ ਨੇ ਇੱਕ ਪੱਤਰਕਾਰ ਸੰਮੇਲਲ ਵਿੱਚ ਅੰਤਰਰਾਸ਼ਟਰੀ ਭਾਈਚਾਰੇ, ਖਾਸ ਕਰਕੇ ਅਮਰੀਕਾ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਪਨਾਹਗਾਹਾਂ ਤੇ ਹਮਲੇ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਅੰਤਰਰਾਸ਼ਟਰੀ ਭਾਈਚਾਰਾ ਇੱਥੇ ਅੱਤਵਾਦ ਦੀ ਬੁਰਾਈ ਨਾਲ ਲੜਨ ਲਈ ਹੈ ਪਰੰਤੂ ਖਤਰਾ ਕਿਤੇ ਹੋਰ ਮੌਜੂਦ ਹੈ ਅਤੇ ਉਹ ਕਾਰਵਾਈ ਨਹੀਂ ਕਰ ਰਹੇ। read more...
ਵਿਦਰੋਹੀਆਂ ਨੂੰ ਲੈ ਕੇ ਕੋਲੰਬੀਆ ਅਤੇ ਵੈਨੇਜੁਏਲਾ ਆਹਮਣੇ ਸਾਹਮਣੇ
ਕਵੇਟੋ, 30 ਜੁਲਾਈ (ਸ.ਬ.) ਦੱਖਣ ਅਮਰੀਕੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਕੋਲੰਬੀਆ ਅਤੇ ਵੈਨੇਜੁਏਲਾ ਉਸ ਸਮੇਂ ਆਮਣੇ ਸਾਹਮਣੇ ਆ ਗਏ ਜਦੋਂ ਕੋਲੰਬੀਆ ਨੇ ਦੋਸ਼ ਲਗਾਇਆ ਕਿ ਉਸਦੇ ਵਿਦ੍ਰੋਹੀ ਸੰਗਠਨ ਹਮਲੇ ਕਰਨ ਲਈ ਵੈਨੇਜੁਏਲਾ ਦੀ ਜਮੀਨ ਦਾ ਇਸਤੇਮਾਲ ਕਰ ਰਹੇ ਹਨ। read more...
ਅਸਮ: ਧਮਾਕੇ ਵਿੱਚ ਚਾਰ ਜਵਾਨ ਸ਼ਹੀਦ, 30 ਜਖਮੀ
ਗੋਲਪਾੜਾ, 30 ਜੁਲਾਈ (ਸ.ਬ.) ਅਸਮ ਵਿੱਚ ਅੱਤਵਾਦੀਆਂ ਵਲੋਂ ਗੋਲਪਾੜਾ ਜਿਲ੍ਹੇ ਦੇ ਧਾਲੁਕਬੂਦੀ ਵਿੱਚ ਅੱਜ ਸਵੇਰੇ ਕੀਤੇ ਗਏ ਇੱਕ ਆਈ ਈ ਡੀ ਧਮਾਕੇ ਵਿੱਚ ਕੇਂਦਰੀ ਰਿਜਰਵ ਪੁਲੀਸ ਬਲ (ਸੀ ਆਰ ਪੀ ਐਫ) ਦੇ ਚਾਰ ਕਰਮਚਾਰੀ ਸ਼ਹੀਦ ਹੋ ਗਏ ਅਤੇ 30 ਹੋਰ ਜਖਮੀ ਹੋ ਗਏ। read more...
ਮੌਸਮ ਸਾਫ: ਜੰਮੂ ਤੋਂ ਅਮਰਨਾਥ ਯਾਤਰਾ ਫਿਰ ਸ਼ੁਰੂ
ਜੰਮੂ, 30 ਜੁਲਾਈ (ਸ.ਬ.) ਭਾਰੀ ਬਰਸਾਤ ਕਾਰਨ ਦੋ ਦਿਨ ਤੱਕ ਮੁਲਤਵੀ ਰਹਿਣ ਤੋਂ ਬਾਅਦ ਅਮਰਨਾਥ ਯਾਤਰਾ ਅੱਜ ਇੱਥੇ ਤੋਂ ਫਿਰ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਦੇ ਨਾਲ 1982 ਤੀਰਥ ਯਾਤਰੀਆਂ ਦਾ ਨਵਾਂ ਜੱਥਾ ਅੱਜ ਸਵੇਰੇ ਚਾਰ ਵਜੇ ਇੱਥੋਂ ਦੇ ਭਗਵਤੀ ਨਗਰ ਦੇ ਬੇਸ ਕੈਂਪ ਤੋਂ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋਇਆ। read more...
ਸ਼੍ਰੀਲੰਕਾ ਵਿੱਚ ਨਿੱਜੀ ਟੈਲੀਵਿਜਨ ਚੈਨਲ ਤੇ ਹਮਲਾ
ਕੋਲੰਬੋ, 30 ਜੁਲਾਈ (ਸ.ਬ.) ਰਾਜਧਾਨੀ ਕੋਲੰਬੋ ਵਿੱਚ ਕਰੀਬ ਇੱਕ ਦਰਜਨ ਲੋਕਾਂ ਨੇ ਅੱਜ ਇੱਕ ਨਿੱਜੀ ਟੈਲੀਵਿਜਨ ਚੈਨਲ ਤੇ ਹਮਲਾ ਕੀਤਾ ਅਤੇ ਸਟੂਡੀਓ ਦੇ ਅੰਦਰ ਰੱਖੇ ਯੰਤਰਾਂ ਨੂੰ ਤਬਾਹ ਕਰਨ ਤੋਂ ਬਾਅਦ ਉਸ ਵਿੱਚ ਅੱਗ ਲਗਾ ਦਿੱਤੀ। ਸਿਆਫਾ ਰੇਡੀਓ ਅਂਡ ਟੀ. ਵੀ. ਚੈਨਲ ਦੇ ਸੰਪਾਦਕ ਜੋ ਡੇਂਸ ਨੇ ਦੱਸਿਆ ਕਿ ਲੋਕ ਸਿਆਫਾ ਟੈਲੀਵਿਜਨ ਸਟੂਡੀਓ ਵਿੱਚ ਵੜ ਗਏ ਅਤੇ ਸਮਾਚਾਰ ਰੂਮ, ਸਟੂਡੀਓ ਅੰਦਰ ਰੱਖੇ ਯੰਤਰਾਂ ਨੂੰ ਤਬਾਹ ਕਰਨ ਤੋਂ ਬਾਅਦ ਉਥੇ ਇੱਕ ਪੈਟਰੋਲ ਬੰਬ ਸੁੱਟਿਆ। read more...
ਰੂਸੀ ਜੰਗਲਾਂ ਵਿੱਚ ਭਿਆਨਕ ਅੱਗ, ਲੋਕਾਂ ਦਾ ਪਲਾਇਨ
ਮਾਸਕੋ, 30 ਜੁਲਾਈ (ਸ.ਬ.) ਰੂਸੀ ਜੰਗਲਾਂ ਵਿੱਚ ਲੱਗੀ ਅੱਗ ਦੇ ਚਲਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਜੰਗਲ ਦੀ ਦਲਦਲੀ ਘਾਹ ਵਿੱਚ ਹਫਤੇ ਪਹਿਲਾਂ ਲੱਗੀ ਅੱਗ ਨਾਲ ਗਰਮੀ ਪੈਦਾ ਹੋ ਰਹੀ ਹੈ ਅਤੇ ਧੂੰਆਂ ਛਾਇਆ ਹੋਇਆ ਹੈ। read more...
ਪ੍ਰਮਾਣੂ ਸਮੱਗਰੀ ਇਰਾਨ ਨੂੰ ਦੇਣ ਦਾ ਯਤਨ ਕਰਨ ਤੇ 4 ਸਾਲ ਦੀ ਕੈਦ
ਮਾਂਟ੍ਰੀਅਲ, 30 ਜੁਲਾਈ (ਸ.ਬ.) ਕੈਨੇਡਾ ਦੀ ਇੱਕ ਅਦਾਲਤ ਨੇ ਦੋਹਰੇ ਇਸਤੇਮਾਲ ਵਿੱਚ ਲਿਆਂਦੀ ਜਾਣ ਵਾਲੀ ਪ੍ਰਮਾਣੂ ਸਮੱਗਰੀ ਇਰਾਨ ਨੂੰ ਨਿਰਯਾਤ ਕਰਨ ਦੇ ਯਤਨ ਦੇ ਮਾਮਲੇ ਵਿੱਚ ਟੋਰੰਟੋ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਚਾਰ ਸਾਲ ਤਿੰਨ ਮਹੀਨੇ ਕੈਦ ਦੀ ਸਜਾ ਸੁਣਾਈ ਹੈ। ਇਰਾਨ ਵਿੱਚ ਜੰਮਿਆ ਮਹਿਸੂਦ ਯਦੇਗਿਰੀ 1988 ਤੋਂ ਕੈਨੇਡਾ ਵਿੱਚ ਹੀ ਰਹਿ ਰਿਹਾ ਹੈ। read more...
|