ਚੀਨ ਵਿੱਚ ਸਰਚ ਇੰਜਣ ਕੰਪਨੀ ਗੂਗਲ ਦੀਆਂ ਸੇਵਾਵਾਂ ਪ੍ਰਭਾਵਿਤ
ਫ੍ਰਾਂਸਿਸਕੋ, 30 ਜੁਲਾਈ (ਸ.ਬ.) ਵਿਸ਼ਵ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਗੂਗਲ ਨੇ ਕਿਹਾ ਹੈ ਕਿ ਚੀਨ ਦੇ ਮੁੱਖ ਹਿੱਸਿਆਂ ਵਿੱਚ ਇਸ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਦੀ ਸਰਚ ਇੰਜਣ ਅਤੇ ਹੋਰ ਸਹੂਲਤਾਂ ਨੇ ਅਚਾਨਕ ਚੀਨ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੂਗਲ ਦੀਆਂ ਇਹਨਾਂ ਸੇਵਾਵਾਂ ਨੇ ਕਿਉਂ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਚੀਨ ਦੀ ਸਰਕਾਰ ਨੇ ਗ੍ਰੇਟ ਫਾਇਰਵਾਲ ਨਾਮ ਦੀ ਤਕਨੀਕ ਨਾਲ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। read more...
ਅਪਰਾਧਾਂ ਨੇ ਕੀਤਾ ਦੇਸ਼ ਨੂੰ ਸ਼ਰਮਸ਼ਾਰ
ਭਾਰਤ ਵਿੱਚ ਅਪਰਾਧ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿੰਨੇ ਵੀ ਵੱਡੇ ਅਪਰਾਧ ਹੋਏ ਹਨ ਉਹਨਾਂ ਪਿੱਛੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਤੇ ਚੰਗੇ ਖਾਂਦੇ ਪੀਂਦੇ ਘਰਾਂ ਦਾ ਹੱਥ ਸਾਹਮਣੇ ਆਇਆ ਹੈ। ਉਹਨਾਂ ਨੂੰ ਹੰਕਾਰ ਹੈ ਕਿ ਵੱਡੇ ਅਹੁਦਿਆਂ ਤੇ ਪੈਸੇ ਦੇ ਜੋਰ ਕਾਰਨ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਹ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਜੁਰਮ ਦੇ ਵਿਰੋਧ ਵਿੱਚ ਜਦੋਂ ਜਨਤਾ ਉਠ ਖੜੀ ਹੁੰਦੀ ਹੈ ਤਾਂ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਚ ਨਹੀਂ ਸਕਦੇ। ਅਪਰਾਧਾਂ ਦੀਆਂ ਖਬਰਾਂ ਹਰ ਰੋਜ ਛਪਦੀਆਂ ਰਹਿੰਦੀਆਂ ਹਨ। ਜਿਵੇਂ ਗਲੇ ਵਿਚੋਂ ਚੈਨੀ ਖੋਹ ਕੇ ਭਜ ਜਾਣਾ, ਸੁੰਨੇ ਘਰ ਦੇ ਤਾਲੇ ਤੋੜਕੇ ਚੋਰੀ ਕਰ ਲੇਣੀ, ਪੈਸੇ ਪਿਛੇ ਕਤਲ ਕਰ ਦੇਣਾ ਆਦਿ। ਹੁਣ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ ਲਗ ਪਿਆ ਹੈ। ਪਹਿਲਾਂ ਤਾਂ ਨੌਜਵਾਨ ਮੁੰਡੇ ਹੀ ਅ ਪਰਾਧ ਕੀਤਾ ਕਰਦੇ ਸਨ, ਹੁਣ ਨੌਜਵਾਨ ਕੁੜੀਆਂ ਵੀ ਮੁੰਡਿਆਂ ਦੀ ਟੋਲੀ ਵਿੱਚ ਸ਼ਾਮਿਲ ਹੋ ਕੇ ਅਪਰਾਧ ਕਰਨ ਲੱਗ ਪਈਆਂ ਹਨ। ਇੱਕ ਤਾਜਾ ਮਿਸਾਲ ਸਾਡੇ ਸਾਹਮਣੇ ਹੈ। ਦੋ ਮੁੰਡੇ ਤੇ ਦੋ ਕੁੜੀਆਂ ਨੇ ਫੇਜ-3 ਏ ਦੇ ਪੈਟਰੋਲ ਪੰਪ ਨੇੜਿਓਂ ਇੱਕ ਟੈਕਸੀ ਕਿਰਾਏ ਤੇ ਲਈ ਤੇ ਰਾਹ ਵਿੱਚ ਨਾਲੇ ਟੈਕਸੀ ਡਰਾਈਵਰ ਤੋਂ ਪੈਸੇ ਖੋਹ ਲਏ ਤੇ ਨਾਲੇ ਟੈਕਸੀ ਲੈ ਕੇ ਫਰਾਰ ਹੋ ਗਏ। read more...
ਗਲੋਬਲ ਵਾਰਮਿੰਗ ਤੇ ਕਾਬੂ ਕਰਨ ਲਈ ਸੌਰ ਊਰਜਾ ਦੇ ਉਤਪਾਦਨ ਨੂੰ ਸਸਤਾ ਬਣਾਉਣ ਦੀ ਲੋੜ
ਗਲੋਬਲ ਵਾਰਮਿੰਗ ਬਾਰੇ ਆਮ ਲੋਕਾਂ ਦਾ ਰਵੱਈਆ ਸ਼ੰਸ਼ੇ ਵਾਲਾ ਸਕਦਾ ਹੈ ਪਰੰਤੂ ਵਿਗਿਆਨੀਆਂ ਵਿੱਚ ਇਸ ਸਮੱਸਿਆ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਉਹ ਹਮੇਸ਼ਾ ਮੰਨਦੇ ਹਨ ਕਿ ਇਨਸਾਨ ਦੀ ਪੈਦਾ ਕੀਤੀ ਹੋਈ ਇਹ ਸਮੱਸਿਆ ਅਸਲੀ ਹੈ ਅਤੇ ਜੇਕਰ ਇਸ ਦੀ ਅਣਦੇਖੀ ਕੀਤੀ ਗਈ ਤਾਂ ਇਸ ਨਾਲ ਇਨਸਾਨ ਦੇ ਵਜੂਦ ਨੂੰ ਹੀ ਖਤਰਾ ਹੋ ਸਕਦਾ ਹੈ। ਪਰੰਤੂ, ਜੇਕਰ ਇਸ ਸਮੱਸਿਆ ਨਾਲ ਨਿਪਟਣਾ ਹੈ ਤਾਂ ਜਰੂਰੀ ਸਵਾਲ ਇਹ ਹੈ ਕਿ ਇਸ ਬਾਰੇ ਕਰੀਏ ਤਾਂ ਕੀ ਕਰੀਏ। ਇਸ ਬਾਰੇ ਸਭ ਤੋਂ ਆਮ ਸੁਝਾਅ ਇਹ ਹੈ ਕਿ ਦੁਨੀਆਂ ਨੂੰ ਹਰ ਦਿਨ ਵਾਤਾਵਰਣ ਵਿੱਚ ਛੱਡੀਆਂ ਜਾਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਿੱਚ ਭਾਰੀ ਭਰਕਮ ਕਟੌਤੀ ਕਰਨੀ ਚਾਹੀਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਦੀ ਦੇ ਮੱਧ ਤੱਕ ਕਾਬਰਨ ਡਾਈਆਕਸਾਈਡ ਦੇ ਗਲੋਬਲ ਇਮਿਸ਼ਨ ਵਿੱਚ 50 ਫੀਸਦੀ ਦੀ ਕਮੀ ਲਿਆਉਣੀ ਚਾਹੀਦੀ ਹੈ। ਪਰੰਤੂ, ਇਸ ਸੋਚ ਦੇ ਸਮਰਥਕ ਵੀ ਮੰਨਦੇ ਹਨ ਕਿ ਇਹ ਟੀਚਾ ਹਾਸਿਲ ਕਰ ਸਕਣਾ ਆਸਾਨ ਨਹੀਂ ਹੈ, ਅਤੇ ਇਸ ਮਾਮਲੇ ਵਿੱਚ ਉਹ ਸਹੀ ਹਨ। ਬਲਕਿ ਅਸਲ ਵਿੱਚ ਉਹ ਜਿੰਨੇ ਸਹੀ ਹਨ, ਉੱਨੇ ਹੀ ਗਲਤ ਵੀ ਹਨ। ਕਿਵੇਂ? ਚੱਲੋ ਦੇਖਦੇ ਹਾਂ। read more...
ਪਤਾ ਨਹੀਂ ਪੁੱਤਰ
ਪੁੱਤਰ-ਪਿਤਾ ਜੀ ਪਿਤਾ- ਹਾਂ ਪੁੱਤਰ ਪੁੱਤਰ- ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ 2012 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਉਮੀਦਵਾਰਾਂ ਦੀ ਭਾਲ ਅਤੇ ਚੋਣਾਂ ਸਬੰਧੀ ਰਣਨੀਤੀ ਤੈਅ ਕਰਨ ਲਈ ਸੀਨੀਅਰ ਆਗੂਆਂ ਦੀ 14 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਪਿਤਾ ਜੀ ਭਾਜਪਾ ਨੂੰ ਕਿਤੇ ਇਹ ਡਰ ਤਾਂ ਨਹੀਂ ਖਾਈ ਜਾ ਰਿਹਾ ਕਿ ਅਕਾਲੀ ਦਲ ਭਾਜਪਾ ਦੀ ਥਾਂ ਤੇ ਬਹੁਜਨ ਸਮਾਜ ਪਾਰਟੀ ਨਾਲ ਸਮਝੋਤਾ ਨਾ ਕਰ ਲਵੇ? ਪਿਤਾ- ਪਤਾ ਨਹੀਂ ਪੁੱਤਰ ਦਲੀਪ ਸਿੰਘ ਜੁਨੇਜਾ ਫੋਨ : 9417196055 read more...
ਪੰਜਾਬ ਮੰਤਰੀ ਪ੍ਰੀਸ਼ਦ ਵਲੋਂ ਈ.ਡੀ.ਸੀ ਵਿਧੀ ਨੂੰ ਸਚਾਰੂ ਬਨਾਉਣ ਦੀ ਪ੍ਰਵਾਨਗੀ, ਕਾਲੋਨਾਈਜ਼ਰਾਂ ਨੂੰ ਗੱਫੇ
ਚੰਡੀਗੜ੍ਹ, 29 ਜੁਲਾਈ (ਸ.ਬ.) ਪੰਜਾਬ ਮੰਤਰੀ ਪ੍ਰੀਸ਼ਦ ਨੇ ਮੈਗਾ ਪ੍ਰਾਜੈਕਟਾਂ ਦੇ ਪ੍ਰਮੋਟਰਾਂ ਨੂੰ ਬਾਹਰੀ ਵਿਕਾਸ ਦਰਾਂ (ਈ.ਡੀ.ਸੀ.) ਵਿੱਚ ਰਿਆਇਤਾਂ ਦੇਣ ਸਬੰਧੀ ਵਿਧੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਬੰਧੀ ਫੈਸਲਾ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਪ੍ਰੀਸ਼ਦ ਦੀ ਮਿਟੰਗ ਵਿੱਚ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ ਅਤੇ ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ ਐਸੋਸੀਏਸ਼ਨ ਆਫ ਇੰਡੀਆ ਵਲੋਂ ਮੁੱਖ ਮੰਤਰੀ ਨੂੰ ਸਰਕਾਰੀ ਚਾਰਜਾਂ ਵਿੱਚ ਕਟੌਤੀ ਲਈ ਕੀਤੀ ਬੇਨਤੀ ਦੇ ਅਧਾਰ ਤੇ ਇਸ ਵਿਧੀ ਨੂੰ ਤਰਕਸੰਗਤ ਬਣਾਇਆ ਗਿਆ ਹੈ। read more...
ਅਨਾਜ ਦੀ ਬਰਬਾਦੀ ਰੋਕਣ ਲਈ ਸੁਪਰੀਮ ਕੋਰਟ ਦੀ ਗੱਲ ਮੰਨੇ ਸਰਕਾਰ
ਭੁਪਿੰਦਰ ਸਿੰਘ ਸਾਡੇ ਦੇਸ਼ ਵਿੱਚ ਹਰ ਸਾਲ ਲੱਖਾਂ ਟਨ ਅਨਾਜ ਸਿਰਫ ਇਸ ਕਰਕੇ ਬਰਬਾਦ ਹੋ ਜਾਂਦਾ ਹੈ ਕਿਉਂਕਿ ਸਰਕਾਰ ਕੋਲ ਇਸ ਅਨਾਜ ਨੂੰ ਸੰਭਾਲ ਕੇ ਰੱਖਣ ਲਈ ਲੋੜੀਂਦੇ ਗੋਦਾਮ ਨਹੀਂ ਹਨ ਅਤੇ ਕਿਸਾਨਾਂ ਤੋਂ ਅਨਾਜ ਦੀ ਖਰੀਦ ਕਰਨ ਉਪਰੰਤ ਭਾਰਤੀ ਖੁਰਾਕ ਨਿਗਮ ਵਲੋਂ ਇਸਨੂੰ ਖੁੱਲੇ ਅਸਮਾਨ ਹੇਠ ਸੜਣ ਲਈ ਛੱਡ ਦਿੱਤਾ ਜਾਂਦਾ ਹੈ। ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਹਰ ਸਾਲ ਦੇਸ਼ ਵਿੱਚ ਜਿੰਨਾ ਅਨਾਜ ਸਟੋਰੇਜ ਦਾ ਠੀਕ ਪ੍ਰਬੰਧ ਨਾ ਹੋਣ ਕਾਰਣ ਬਰਬਾਦ ਹੋ ਜਾਂਦਾ ਹੈ ਉਸ ਨਾਲ ਦੇਸ਼ ਦੇ 20 ਕਰੋੜ ਲੋਕਾਂ (ਦੇਸ਼ ਦੀ ਕੁਲ ਆਬਾਦੀ ਦੇ ਪੰਜਵੇ ਹਿੱਸੇ) ਦਾ ਢਿੱਡ ਭਰਿਆ ਜਾ ਸਕਦਾ ਹੈ ਪਰੰਤੂ ਇਸ ਅਨਾਜ ਨੂੰ ਸਰਕਾਰ ਵਲੋਂ ਸੜਣ ਲਈ ਛੱਡ ਦਿੱਤਾ ਜਾਂਦਾ ਹੈ ਅਤੇ ਇਹ ਆਦਮੀਆਂ ਦੇ ਤਾਂ ਕੀ ਜਾਨਵਰਾਂ ਦੇ ਖਾਣ ਦੇ ਕੰਮ ਵੀ ਨਹੀਂ ਆਉਂਦਾ। read more...
ਡਿਗ ਰਹੀ ਹੈ ਕਰੋੜਾਂ ਰੁਪਏ ਖਰਚ ਕੇ ਬਣਾਈ ਕੌਂਸਲ ਭਵਨ ਦੀ ਛਤ ਦੀ ਸੀਲਿੰਗ
ਮੁਹਾਲੀ, 29 ਜੁਲਾਈ (ਸ.ਬ.) ਮੁਹਾਲੀ ਮਿਉਂਸਪਲ ਕੌਂਸਲ ਦੀ ਸੈਕਟਰ 68 ਵਿੱਚ ਕਰੋੜਾਂ ਰੁਪਏ ਖਰਚ ਕੇ ਬਣਾਈ ਇਮਾਰਤ ਦੀ ਛਤ ਦੀ ਸੀਲਿੰਗ ਡਿਗਣ ਲੱਗ ਪਈ ਹੈ। ਇਹ ਕੌਂਸਲ ਕਰਮਚਾਰੀਆਂ ਲਈ ਕਿਸਮਤ ਦੀ ਗੱਲ ਹੈ ਕਿ ਇਹ ਸੀਲਿੰਗ ਪਿਛਲੇ ਸ਼ਨੀਵਾਰ ਨੂੰ ਡਿੱਗੀ ਅਤੇ ਛੁੱਟੀ ਦਾ ਦਿਨ ਹੋਣ ਕਾਰਨ ਕੌਂਸਲ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ ਨਹੀਂ ਤਾਂ ਇੱਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। read more...
ਭਾਰਤੀ ਮੂਲ ਦੇ ਅਮਰੀਕੀ ਬਣੇ ਸ਼ਿਕਾਗੋ ਬਿਜਨੇਸ ਸਕੂਲ ਦੇ ਡੀਨ
ਬੋਸਟਨ, 29 ਜੁਲਾਈ (ਸ.ਬ.) ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਨੀਲ ਕੁਮਾਰ ਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰਸਿੱਧ ਬੂਥ ਬਿਜਨੇਸ ਸਕੂਲ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਪੰਜ ਸਾਲ ਦਾ ਉਹਨਾਂ ਦਾ ਇਹ ਕਾਰਜਕਾਲ ਅਗਲੇ ਸਾਲ ਇੱਕ ਜਨਵਰੀ ਤੋਂ ਸ਼ੁਰੂ ਹੋਵੇਗਾ। read more...
ਸੂਦ ਨੂੰ ਚੋਣ ਕਰਵਾਉਣ ਦਾ ਕੋਈ ਹੱਕ ਨਹੀਂ, ਐਸ ਐਸ ਪੀ, ਐਸ ਡੀ ਐਮ ਨੂੰ ਦੇਵਾਂਗੇ ਸ਼ਿਕਾਇਤ : ਤਹਿਸੀਲਦਾਰ
ਸ੍ਰ. ਤਹਿਸੀਲਦਾਰ ਅਤੇ ਉਨ੍ਹਾਂ ਦੀ ਟੀਮ, ਗੁ. ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਚੇਅਰਮੈਨ ਤੋਂ ਇਲਾਵਾ ਹੋਰ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਮੁਹਾਲੀ, 29 ਜੁਲਾਈ (ਸ.ਬ.) ਮੁਹਾਲੀ ਦੇ ਫੇਜ਼-11 ਦੇ ਗੁਰਦੁਆਰਾ ਸਾਹਿਬ ਦੇ ਚੱਲਦੇ ਵਿਵਾਦ ਸਬੰਧੀ ਅੱਜ ਗੁ. ਸਾਹਿਬ ਦੇ ਚਾਰ ਮੈਂਬਰੀ ਕਮੇਟੀ ਵਲੋਂ ਥਾਪੇ ਗਏ ਪ੍ਰਧਾਨ ਸ੍ਰ. ਅਮਰੀਕ ਸਿੰਘ ਤਹਿਸੀਲਦਾਰ ਅਤੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਹਰਦਿਆਲ ਸਿੰਘ ਮਾਨ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਡਾ. ਸੋਹਨ ਸਿੰਘ ਸੂਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਅਦਾਲਤ ਵਿੱਚ ਕੇਸ ਦਾਇਰ ਕਰਕੇ ਅਤੇ 22 ਅਗਸਤ ਨੂੰ ਗੁ. ਸਾਹਿਬ ਦੀ ਚੋਣ ਕਰਵਾਉਣ ਦੀਆਂ ਵਿਉਂਤਾ ਗੁੰਦ ਰਹੇ ਹਨ ਪਰ ਉਨ੍ਹਾਂ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁਹਾਲੀ ਦੇ ਐਸ ਐਸ ਪੀ ਅਤੇ ਐਸ ਡੀ ਐਮ ਨੂੰ ਪੱਤਰ ਲਿਖ ਕੇ ਡਾ. ਸੂਦ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਰੋਕਣ ਦੀ ਮੰਗ ਕੀਤੀ ਜਾਵੇਗੀ ਅਤੇ ਇਹ ਪੱਤਰ ਸੋਮਵਾਰ ਨੂੰ ਦਿੱਤਾ ਜਾਵੇਗਾ। read more...
ਸੰਸਥਾ ਦੀ ਮੈਂਬਰਸ਼ਿਪ ਵਧਾਉਣ ਦਾ ਫੈਸਲਾ, ਵੈਬਸਾਈਟ ਤਿਆਰ
ਮੁਹਾਲੀ, 29 ਜੁਲਾਈ (ਸ.ਬ.) ਗਲੋਬਲ ਰਾਮਗੜ੍ਹੀਆ ਹੈਰੀਟੇਜ ਅਂੈਡ ਵੈਲਫੇਅਰ ਆਰਗੇਨਾਈਜੇਸ਼ਨ ਦੀ ਵਿਸ਼ੇਸ਼ ਮੀਟਿੰਗ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ੍ਰ. ਅਜੀਤ ਸਿੰਘ ਰਨੌਤਾ ਦੀ ਪ੍ਰਧਾਨਗੀ ਹੇਠ ਰਾਮਗੜ੍ਹੀਆ ਭਵਨ ਫੇਜ਼-3ਬੀ1, ਮੁਹਾਲੀ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਹੋਏ। read more...
ਪੁੱਛਗਿੱਛ ਵਿੱਚ ਮੋਦੀ ਦਾ ਨਾਮ ਆਉਣ ਤੇ ਟਿੱਪਣੀ ਤੋਂ ਇਨਕਾਰ
ਨਵੀਂ ਦਿੱਲੀ, 29 ਜੁਲਾਈ (ਸ.ਬ.) ਸੋਹਰਾਬੁਦੀਨ ਸ਼ੇਖ ਫਰਜੀ ਮੁਕਾਬਲੇ ਮਾਮਲੇ ਵਿੱਚ ਗੁਜਰਾਤ ਦੇ ਸਾਬਕਾ ਗ੍ਰਹਿ ਰਾਜ ਅਮਿਤ ਸ਼ਾਹ ਤੋਂ ਸੀਬੀਆਈ ਦੀ ਪੁੱਛਗਿੱਛ ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਨਾਮ ਆਉਣ ਬਾਰੇ ਸਰਕਾਰ ਨੇ ਅੱਜ ਕੋਈ ਟਿੱਪਣੀ ਨਹੀਂ ਕੀਤੀ। read more...
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਗਮਨ ਪੁਰਬ ਸੰਬੰਧੀ ਸਮਾਗਮ 1 ਨੂੰ
ਮੁਹਾਲੀ, 29 ਜੁਲਾਈ (ਸ.ਬ.) ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ਼-2 ਵਿਖੇ 1ਅਗਸਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਆਗਮਨ ਪੁਰਬ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। read more...
ਸੋਮਦੇਵ ਦੇਵ ਵਰਮਨ ਏ ਟੀ ਪੀ ਫਾਰਮਰਸ ਕਲਾਸਿਕ ਤੋਂ ਬਾਹਰ
ਲਾਸ ਏਂਜਿਲਿਸ, 29 ਜੁਲਾਈ (ਸ.ਬ.) ਸੋਮਦੇਵ ਦੇਵ ਵਰਮਨ ਸਰਬਿਆ ਦੇ ਯਾਕੋ ਟਿਪਸਾਵੇਰਿਚ ਤੋਂ ਲਗਾਤਾਰ ਦੂਸਰੇ ਮੈਚ ਵਿੱਚ ਹਾਰ ਕੇ ਏ ਟੀ ਪੀ ਫਾਰਮਰਸ ਕਲਾਸਿਕ ਟੈਨਿਸ ਤੋਂ ਬਾਹਰ ਹੋ ਗਏ। ਸੋਮਦੇਵ ਨੂੰ ਛੇਵੀਂ ਵਰੀਅਤਾ ਪ੍ਰਾਪਤ ਟਿਪਸਾਵੇਰਿਚ ਨੇ 7-6, 6-2 ਨਾਲ ਹਰਾਇਆ। ਉਹ ਇਸ ਸਾਲ ਦੀ ਸ਼ੁਰੂਆਤ ਵਿੱਚ ਚੇਨਈ ਓਪਨ ਦੇ ਪ੍ਰੀ ਕਵਾਰਟਰ ਫਾਈਨਲ ਵਿੱਚ ਵੀ ਇਸੀ ਵਿਦਰੋਹ ਨਾਲ ਹਾਰੇ ਸਨ। read more...
ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਆਮ ਆਦਮੀ ਕੁਚਲਿਆ ਜਾ ਰਿਹਾ -ਰਾਜਾ ਮੁਹਾਲੀ
ਮੁਹਾਲੀ, 29 ਜੁਲਾਈ (ਸ.ਬ.) ਜਿਲ੍ਹਾ ਅਕਾਲੀ ਜੱਥਾ ਮੁਹਾਲੀ ਦੇ ਜਨਰਲ ਸਕੱਤਰ ਅਤੇ ਸੀ. ਯੂਥ ਅਕਾਲੀ ਆਗੂ ਰਾਜਾ ਕੰਵਰਜੋਤ ਸਿੰਘ ਦੀ ਅਗਵਾਈ ਹੇਠ ਯੂਥ ਅਕਾਲੀ ਵਰਕਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਵਲੋਂ ਯੂਥ ਵਰਗ ਲਈ ਨਵੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਕਾਰਨ ਅੱਜ ਪੰਜਾਬ ਦਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਨਾਲ ਵਧੇਰੇ ਜੁੜ ਰਿਹਾ ਹੈ। read more...
ਪਿਤਾ ਦੀ ਮੌਤ ਸਬੰਧੀ ਉੱਚ ਪੱਧਰੀ ਜਾਂਚ ਲਈ ਅਕਾਲੀ ਆਗੂ ਨੇ ਐਸ ਐਸ ਪੀ ਨੂੰ ਪੱਤਰ ਲਿਖਿਆ
ਮੁਹਾਲੀ, 29 ਜੁਲਾਈ (ਸ.ਬ.) ਸਥਾਨਕ ਅਕਾਲੀ ਆਗੂ ਜਤਿੰਦਰ ਪਾਲ ਸਿੰਘ ਜੇਪੀ ਨੇ ਐਸ ਐਸ ਪੀ ਮੁਹਾਲੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਸਬੰਧੀ ਉੱਚ ਪੱਧਰੀ ਜਾਂਚ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਨਾਉਣ ਸਬੰਧੀ ਮੰਗ ਕੀਤੀ ਹੈ। read more...
ਦਰਖਤ ਲਗਾਓ ਧਰਤੀ ਬਚਾਓ
ਸਵ. ਸ੍ਰ. ਬਚਿੱਤਰ ਸਿੰਘ ਟ੍ਰਸਟ ਦੇ ਚੇਅਰਮੈਨ ਸ੍ਰ. ਰਾਜਬੀਰ ਸਿੰਘ ਪਡਿਆਲਾ (ਕਾਂਗਰਸੀ ਆਗੂ) ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਇੱਕ ਪੌਦਾ ਲਗਾਉਂਦੇ ਹੋਏ। ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾਨ ਵਿਜੇ ਅਤੇ ਐਸ ਐਮ ਓ ਡਾ. ਭੱਲਾ read more...
ਟਿਊਬਵੈਲ ਅਤੇ ਟੈਂਕੀ ਦਾ ਉਦਘਾਟਨ ਕੀਤਾ
ਵਿਸ਼ਵ ਬੈਂਕ ਅਤੇ ਪੰਜਾਬ ਸਰਕਾਰ ਦੀ ਮਦਦ ਨਾਲ ਪਿੰਡ ਬੜੀ ਵਿਖੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਅਤੇ ਟੈਂਕੀ ਦਾ ਉਦਘਾਟਨ ਕਰਦੇ ਹੋਏ ਸ੍ਰ. ਬਲਬੀਰ ਸਿੰਘ ਸਿੱਧੂ, ਹਲਕਾ ਵਿਧਾਇਕ ਖਰੜ। ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਦੀ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜਿਰ ਸਨ। read more...
20 ਪੇਟੀਆਂ ਸ਼ਰਾਬ ਸਮੇਤ ਕਾਬੂ
ਲਾਲੜੂ, 29 ਜੁਲਾਈ (ਸ.ਬ.) ਲਾਲੜੂ ਪੁਲੀਸ ਨੇ ਰਾਜੂ ਵਸਨੀਕ ਨਵੀਂ ਦਿੱਲੀ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਕੋਲੋਂ 20 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। read more...
ਕੰਪਿਊਟਰ ਰਾਹੀਂ ਗਾਣੇ ਡਾਉਨਲੋਡ ਕਰਨ, ਨਕਲੀ ਸੀਡੀਆਂ ਵੇਚਣ ਸਬੰਧੀ ਦੋ ਮਾਮਲੇ ਦਰਜ
ਡੇਰਾਬੱਸੀ, 29 ਜੁਲਾਈ (ਸ.ਬ.) ਡੇਰਾਬੱਸੀ ਪੁਲੀਸ ਨੇ ਅਮਿਤ ਕੁਮਾਰ ਵਸਨੀਕ ਨੇੜੇ ਡਾਕਖਾਨਾ ਮੁਬਾਰਕਪੁਰ ਦੇ ਖਿਲਾਫ ਇੱਕ ਸੰਗੀਤ ਕੰਪਨੀ ਦੇ ਗੀਤ ਕੰਪਿਊਟਰ ਰਾਹੀਂ ਚੋਰੀ ਕਰਨ ਦੇ ਦੋਸ਼ ਹੇਠ ਕਾਪੀ ਰਾਈਟ ਐਕਟ ਦੀ ਧਾਰਾ 51, 52ਏ, 63 ਅਧੀਨ ਮਾਮਲਾ ਦਰਜ ਕੀਤਾ ਹੈ। read more...
ਨਕਲੀ ਔਰਤ ਖੜ੍ਹੀ ਕਰਕੇ ਪਲਾਟ ਦੀ ਰਜਿਸਟ੍ਰੀ ਕਿਸੇ ਹੋਰ ਦੇ ਨਾਂ ਕਰਵਾ ਦਿੱਤੀ
ਖਰੜ, 29 ਜੁਲਾਈ (ਸ.ਬ.) ਖਰੜ ਪੁਲੀਸ ਨੇ ਰਾਜਪਿੰਦਰ ਕੌਰ ਵਸਨੀਕ ਮਜੀਠਾ ਰੋਡ, ਅੰਮ੍ਰਿਤਸਰ ਦੀ ਸ਼ਿਕਾਇਤ ਤੇ ਉਸਦੇ ਨਾਂ ਤੇ ਬਣੀ ਜਾਅਲੀ ਰਾਜਪਿੰਦਰ ਕੌਰ, ਰਾਮ ਕ੍ਰਿਸ਼ਨ ਨੰਬਰਦਾਰ ਪਿੰਡ ਬੱਲੋਮਾਜਰਾ, ਬਲਵੰਤ ਸਿੰਘ ਪਿੰਡ ਸੋਹਾਣਾ, ਜਸਵੀਰ ਸਿਘ ਪੱਕਾ ਬਾਗ ਰੋਪੜ, ਚਰਨਜੀਤ ਸਿੰਘ ਦੇ ਖਿਲਾਫ ਉਸਦੇ ਪਲਾਟ ਦੀ ਠੱਗੀ ਮਾਰਨ ਸਬੰਧੀ ਆਈ ਪੀ ਸੀ ਦੀ ਧਾਰਾ 420, 465, 467, 468, 471, 120ਬੀ ਅਧੀਨ ਮਾਮਲਾ ਦਰਜ ਕੀਤਾ ਹੈ। read more...
ਰਮਜਾਨ ਦੇ ਦੌਰਾਨ ਇਸਲਾਮੀ ਕੇਂਦਰਾਂ ਦੀ ਸੁਰੱਖਿਆ ਵਧਾਏਗਾ ਅਮਰੀਕਾ
ਨਿਊਯਾਰਕ, 29 ਜੁਲਾਈ (ਸ.ਬ.) ਨਿਊਯਾਰਕ ਪੁਲੀਸ ਵਿਭਾਗ ਰਮਜਾਨ ਮਹੀਨੇ ਦੌਰਾਨ ਸ਼ਹਿਰ ਦੀ ਮਸਜਿਦਾਂ ਅਤੇ ਮੁਸਲਿਮ ਕੇਂਦਰਾਂ ਦੀ ਸੁਰੱਖਿਆ ਵਧਾਉਣ ਦੇ ਇੰਤਜਾਮ ਕਰੇਗਾ। ਪੁਲੀਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ 11 ਅਗਸਤ ਤੋਂ 9 ਸਤੰਬਰ ਦੇ ਦੌਰਾਨ ਸ਼ਹਿਰ ਦੇ ਸਾਰੇ ਧਾਰਮਿਕ ਕੇਂਦਰਾਂ ਅਤੇ ਅਜਿਹੇ ਕੇਂਦਰਾਂ ਦੇ ਨਿਰਮਾਣ ਸਥਾਨ ਤੇ ਸੁਰੱਖਿਆ ਵਿਵਸਥਾ ਮਜਬੂਤ ਹੋ ਜਾਵੇਗੀ। read more...
ਨਕਸਲ ਪ੍ਰਭਾਵਿਤ ਜਿਲ੍ਹਿਆਂ ਲਈ ਕਾਰਜ ਯੋਜਨਾ ਬਣੇਗੀ
ਨਵੀਂ ਦਿੱਲੀ, 29 ਜੁਲਾਈ (ਸ.ਬ.) ਸਰਕਾਰ ਨੇ ਅੱਜ ਕਿਹਾ ਕਿ ਯੋਜਨਾ ਕਮਿਸ਼ਨ ਐਨ ਡੀ ਸੀ ਵਿੱਚ ਹੋਈ ਚਰਚਾ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਪੱਖਾਂ ਨਾਲ ਵਿਚਾਰ ਵਟਾਂਦਰੇ ਦੇ ਆਧਾਰ ਤੇ ਨਕਸਲ ਪ੍ਰਭਾਵਿਤ ਜਿਲ੍ਹਿਆਂ ਲਈ ਕਾਰਜ ਯੋਜਨਾ ਤਿਆਰ ਕਰੇਗਾ। ਰਾਜਸਭਾ ਵਿੱਚ ਅੱਜ ਯੋਜਨਾ ਅਤੇ ਸੰਸਦੀ ਕਾਰਜ ਰਾਜ ਮੰਤਰੀ ਵੀ ਨਾਰਾਇਣ ਸਾਮੀ ਨੇ ਡੀ ਰਾਜਾ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਯੋਜਨਾ ਕਮਿਸ਼ਨ ਨੂੰ ਨਕਸਲ ਪ੍ਰਭਾਵਿਤ ਜਿਲ੍ਹਿਆਂ ਲਈ ਇੱਕ ਏਕੀਕ੍ਰਤ ਕਾਰਜਯੋਜਨਾ ਤਿਆਰ ਕਰਨੀ ਹੈ। read more...
ਆਰੁਸ਼ੀ ਦੇ ਪਿਤਾ ਦੀ ਅਰਜੀ ਤੇ 9 ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ, 29 ਜੁਲਾਈ (ਸ.ਬ.) ਸੁਪਰੀਮ ਕੋਰਟ ਨੇ ਹੱਤਿਆ ਦੀ ਸ਼ਿਕਾਰ ਹੋਈ ਆਰੁਸ਼ੀ ਦੇ ਪਿਤਾ ਰਾਜੇਸ਼ ਤਲਵਾਰ ਦੀ ਉਸ ਅਪੀਲ ਤੇ ਅੱਜ 9 ਅਗਸਤ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਉਹਨਾਂ ਅਪੀਲ ਕੀਤੀ ਹੈ ਕਿ ਮਾਮਲੇ ਵਿੱਚ ਮੀਡੀਆ ਨੂੰ ਗੈਰ ਜਿੰਮੇਵਾਰ ਰਿਪੋਰਟਿੰਗ ਕਰਨ ਤੋਂ ਰੋਕਿਆ ਜਾਵੇ। read more...
ਦਿਗਵਿਜੈ ਸਮੇਤ 15 ਲੋਕਾਂ ਨੂੰ ਕੋਰਟ ਦਾ ਨੋਟਿਸ
ਇੰਦੌਰ, 29 ਜੁਲਾਈ (ਸ.ਬ.) ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੰਦੌਰ ਦੇ ਇੱਕ ਸ਼ਾਪਿੰਗ ਮਾਲ ਦੇ ਨਿਰਮਾਣ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਸਮੇਤ 15 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਸ਼ਹਿਰ ਦੇ ਨਿਵਾਸੀ ਮਹੇਸ਼ ਗਰਗ ਦੀ ਪਟੀਸ਼ਨ ਤੇ ਜਾਰੀ ਕੀਤੇ ਗਏ ਹਨ। ਪਟੀਸ਼ਨ ਵਿੱਚ ਉਹਨਾਂ ਆਰਥਿਕ ਅਪਰਾਧ ਅਨੁਸੰਧਾਨ ਬਿਊਰੋ (ਈ ਓ ਡਬਲਿਊ) ਉੱਪਰ ਸ਼ਾਮਿਲ ਮਾਲ ਟ੍ਰੇਜਰ ਆਈਲੈਂਡ ਦੇ ਮਾਮਲੇ ਦੀ ਜਾਂਚ ਵਿੱਚ ਢਿੱਲ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੀ ਅਪੀਲ ਕੀਤੀ ਹੈ। read more...
ਅਫਗਾਨਿਸਤਾਨ ਵਿੱਚ 275 ਫੌਜੀ ਤਾਇਨਾਤ ਕਰੇਗਾ ਟੋਂਗਾ
ਨੁਕੁਅਲੋਫਾ, 29 ਜੁਲਾਈ (ਸ.ਬ.) ਟੋਂਗਾ ਸਰਕਾਰ ਅਗਲੇ ਦੋ ਸਾਲ ਵਿੱਚ ਅਫਗਾਨਿਸਤਾਨ ਵਿੱਚ ਆਪਣੇ 275 ਫੌਜੀਆਂ ਨੂੰ ਤਾਇਨਾਤ ਕਰੇਗੀ। ਸਰਕਾਰ ਨੇ ਇਹ ਫੈਸਲਾ ਬ੍ਰਿਟੇਨ ਸਰਕਾਰ ਦੇ ਕਹਿਣ ਤੇ ਕੀਤਾ ਹੈ। read more...
|