Punjabi News:::Sky Hawk Times daily Punjabi News Paper from Mohali Punjab


<< Prev 1 2 347 48 49273 274 275 Next >>

ਪੈਟ੍ਰਾਇਸ ਦੀ ਸਲਾਹ, 'ਸਖਤ ਲੜਾਈ' ਕਰੋ, ਪਰ ਬਣੇ ਰਹੋ 'ਚੰਗੇ ਮਹਿਮਾਨ'

ਵਾਸ਼ਿੰਗਟਨ, 29 ਜੁਲਾਈ (ਸ.ਬ.) ਅਮਰੀਕੀ ਜਨਰਲ ਡੇਵਿਡ ਪੈਟ੍ਰਾਇਸ ਨੇ ਅਫਗਾਨਿਸਤਾਨ ਵਿੱਚ ਤਾਇਨਾਤ ਫੌਜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਤੇ ਲਗਾਮ ਕਸਦਿਆਂ 'ਸਖਤ ਲੜਾਈ' ਕਰਨ ਦੇ ਨਾਲ ਹੀ ਦੇਸ਼ ਲਈ 'ਚੰਗੇ ਮਹਿਮਾਨ' ਵੀ ਬਣੇ ਰਹਿਣਗੇ। ਅਫਗਾਨਿਸਤਾਨ ਵਿੱਚ ਤਾਇਨਾਤ ਨਾਟੋ ਫੌਜੀਆਂ ਲਈ ਤਿੰਨ ਪੰਨਿਆਂ ਦਾ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਹੈ। ਕਾਬੁਲ ਵਿੱਚ ਜਾਰੀ ਕੀਤੇ ਗਏ ਇਸ ਘੋਸ਼ਣਾ ਪੱਤਰ ਵਿੱਚ ਫੌਜੀਆਂ ਲਈ ਵਿਵਹਾਰ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਕਰੀਏ। ਸਿਰਫ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਅਤੇ ਉਨ੍ਹਾਂ ਦਾ ਵਿਸ਼ਵਾਸ਼ ਜਿੱਤ ਕੇ ਹੀ ਅਫਗਾਨ ਸਰਕਾਰ ਅਤੇ ਨਾਟੋ ਬਲ ਉੱਥੇ ਕਾਇਮ ਰਹਿ ਸਕਦੇ ਹਨ। read more...



ਬਾਨ ਨੇ ਕਸ਼ਮੀਰ ਦੀ ਸਥਿਤੀ ਤੇ ਚਿੰਤਾ ਪ੍ਰਗਟਾਈ

ਸੰਯੁਕਤ ਰਾਸ਼ਟਰ, 29 ਜੁਲਾਈ (ਸ.ਬ.) ਸੰਯੁਕਤ ਰਾਸ਼ਟਰ ਦੇ ਜਨ.ਸਕੱਤਰ ਬਾਨ ਕੀ ਮੂਨ ਨੇ ਕਸ਼ਮੀਰ ਦੀ ਵਰਤਮਾਨ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਸਾਰੇ ਪੱਖਾਂ ਨੂੰ ਸਮੱਸਿਆਵਾਂ ਦਾ ਹੱਲ ਸ਼ਾਂਤੀਪੂਰਣ ਢੰਗ ਨਾਲ ਕਰਨ ਦੀ ਅਪੀਲ ਕੀਤੀ ਹੈ। ਬਾਨ ਦੇ ਬੁਲਾਰੇ ਫਰਹਾਨ ਹੱਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਦੇ ਘਟਨਾ ਕ੍ਰਮ ਦੇ ਸੰਦਰਭ ਵਿੱਚ ਜਨ.ਸਕੱਤਰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਵਰਤਮਾਨ ਸਥਿਤੀ ਨੂੰ ਲੈ ਕੇ ਚਿੰਤਿਤ ਹਨ। ਬਿਆਨ ਵਿੱਚ ਬਾਨ ਨੇ ਸਾਰੇ ਪੱਖਾਂ ਨੂੰ ਜ਼ਿਆਦਾ ਸੰਜਮ ਵਰਤਣ ਅਤੇ ਸਮੱਸਿਆਵਾਂ ਦਾ ਹੱਲ ਸ਼ਾਂਤੀਪੂਰਣ ਢੰਗ ਨਾਲ ਕਰਨ ਦੀ ਅਪੀਲ ਕੀਤੀ ਹੈ। read more...



ਅਮਰਨਾਥ ਯਾਤਰਾ ਜੰਮੂ ਤੋਂ ਦੂਜੇ ਦਿਨ ਵੀ ਰੱਦ

ਜੰਮੂ, 29 ਜੁਲਾਈ (ਸ.ਬ.) ਖਰਾਬ ਮੌਸਮ ਕਾਰਨ ਅੱਜ ਦੂਜੇ ਦਿਨ ਵੀ ਅਮਰਨਾਥ ਯਾਤਰਾ ਰੁਕੀ ਰਹੀ। ਯਾਤਰਾ ਸ਼ੁਰੂ ਨਾ ਹੋਣ ਨਾਲ ਬਹੁਤੇ ਯਾਤਰੀ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪ ਤੇ ਰੁਕੇ ਹੋਏ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ ਭਗਵਤੀ ਨਗਰ ਦੇ ਬੇਸ ਕੈਂਪ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਬਰਸਾਤ ਦੇ ਕਾਰਨ ਰਸਤਿਆਂ ਤੇ ਤਿਲਕਣ ਹੋ ਗਈ ਹੈ, ਜਿਸ ਨਾਲ ਹਜਾਰਾਂ ਯਾਤਰੀ ਪਵਿੱਤਰ ਗੁਫਾ ਦੇ ਵਿਚਾਲੇ ਦੇ ਬੇਸ ਕੈਂਪਾਂ ਵਿੱਚ ਵੀ ਫਸੇ ਹੋਏ ਹਨ।
ਉਹਨਾਂ ਦੱਸਿਆ ਕਿ ਬਰਸਾਤ ਦੇ ਬਾਵਜੂਦ 300 ਕਿਲੋਮੀਟਰ ਲੰਬਾ ਜੰਮੂ ਸ੍ਰੀਨਗਰ ਰਾਜਮਾਰਗ ਖੁੱਲ੍ਹਾ ਰਿਹਾ, ਪਰੰਤੂ ਅਮਰਨਾਥ ਯਾਤਰੀਆਂ ਨੂੰ ਅੱਗੇ ਵਧਣ ਦੀ ਆਗਿਆ ਨਹੀਂ ਦਿੱਤੀ ਗਈ, ਤਾਂ ਕਿ ਬੇਸ ਕੈਂਪਾਂ ਵਿੱਚ ਜਰੂਰਤ ਤੋਂ ਜ਼ਿਆਦਾ ਭੀੜ ਨੂੰ ਘੱਟ ਕੀਤਾ ਜਾ ਸਕੇ। ਸੂਤਰਾਂ ਨੇ ਦੱਸਿਆ ਕਿ 3,000 ਯਾਤਰੀ ਜੰਮੂ ਦੇ ਬੇਸ ਕੈਂਪ ਵਿੱਚ ਇੰਤਜਾਰ ਕਰ ਰਹੇ ਹਨ।
read more...



ਲਖਨਊ ਵਿੱਚ ਜੈਟਲਾਈਟ ਦੇ ਜਹਾਜ ਨਾਲ ਟਕਰਾਇਆ ਪੰਛੀ

ਲਖਨਾਉ, 29 ਜੁਲਾਈ (ਸ.ਬ.) ਲਖਨਊ ਵਿੱਚ ਹਵਾਈ ਅੱਡੇ ਤੇ ਅੱਜ ਸਵੇਰੇ ਜੈਟਲਾਈਟ ਦੇ ਇੱਕ ਜਹਾਜ ਨਾਲ ਪੰਛੀ ਟਕਰਾ ਜਾਣ ਕਾਰਨ ਉਡਾਨ ਰੱਦ ਕਰ ਦਿੱਤੀ ਗਈ। ਘਟਨਾ ਉਸ ਸਮੇਂ ਹੋਈ ਜਦੋਂ ਜਹਾਜ ਰਨ ਵੇ ਤੇ ਦੌੜ ਰਿਹਾ ਸੀ। read more...



ਸੋਹਰਾਬੁਦੀਨ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਨੂੰ ਸਮਨ ਜਾਰੀ

ਅਹਿਮਦਾਬਾਦ, 29 ਜੁਲਾਈ (ਸ.ਬ.) ਸੋਹਰਾਬੁਦੀਨ ਸ਼ੇਖ ਫਰਜੀ ਮੁਕਾਬਲੇ ਮਾਮਲੇ ਦੇ ਸੰਬੰਧ ਵਿੱਚ ਪੁੱਛਗਿੱਛ ਕਰਨ ਲਈ ਸੀ ਬੀ ਆਈ ਨੇ ਗੁਜਰਾਤ ਦੇ ਸਾਬਕਾ ਡੀ ਜੀ ਪੀ, ਪੀ ਸੀ ਪਾਂਡੇ ਨੂੰ ਸੰਮਨ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀ ਬੀ ਆਈ ਨੇ ਪਾਂਡੇ ਨੂੰ 11 ਅਗਸਤ ਨੂੰ ਹਾਜਿਰ ਹੋਣ ਲਈ ਕਿਹਾ ਹੈ। ਰਾਜ ਸੀ ਆਈ ਡੀ ਵਲੋਂ ਇਸ ਫਰਜੀ ਮੁਕਾਬਲੇ ਮਾਮਲੇ ਵਿੱਚ ਜਾਂਚ ਦੌਰਾਨ ਪਾਂਡੇ ਗੁਜਰਾਤ ਦੇ ਡੀ ਜੀ ਪੀ ਸੀ। ਇਸ ਤਰ੍ਹਾਂ ਦੇ ਦੋਸ਼ ਹਨ ਕਿ ਗੁਜਰਾਤ ਦੇ ਕੁਝ ਪੁਲੀਸ ਅਧਿਕਾਰੀਆ ਨੇ ਇਸ ਘਟਨਾ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। read more...



ਚੀਨ ਵਿੱਚ ਹੜ੍ਹ ਦੇ ਪਾਣੀ ਵਿੱਚ ਰੁੜਿਆ ਧਮਾਕਾਖੇਜ ਰਸਾਇਣ

ਪੇਈਚਿੰਗ, 29 ਜੁਲਾਈ (ਸ.ਬ.) ਚੀਨ ਵਿੱਚ ਹੜ੍ਹ ਦੇ ਦੌਰਾਨ ਧਮਾਕਾਖੇਜ ਰਸਾਇਣ ਨਾਲ ਸੰਬੰਧਿਤ ਸੱਤ ਹਜ਼ਾਰ ਬਾਲਟੀਆਂ ਇੱਕ ਵੱਡੀ ਨਦੀ ਵਿੱਚ ਰੁੜ੍ਹ ਗਈਆਂ। read more...



ਹੱਕਾਨੀ ਨੈਟਵਰਕ ਬਹੁਤ ਜ਼ਿਆਦਾ ਖਤਰਨਾਕ ਸੰਗਠਨ: ਅਮਰੀਕਾ

ਵਾਸ਼ਿੰਗਟਨ, 29 ਜੁਲਾਈ (ਸ.ਬ.) ਅਮਰੀਕਾ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਸਥਿਤ ਹੱਕਾਨੀ ਨੈਟਵਰਕ ਬਹੁਤ ਜ਼ਿਆਦਾ ਖਤਰਨਾਕ ਅੱਤਵਾਦੀ ਸੰਗਠਨ ਹੈ ਜੋ ਪੂਰਵੀ ਅਫਗਾਨਿਸਤਾਨ ਵਿੱਚ ਅੱਤਵਾਦ ਦੇ ਚਲਦੇ ਮਾਰੇ ਗਏ ਨਾਗਰਿਕਾਂ ਵਿੱਚੋਂ 90 ਫੀਸਦੀ ਦੀ ਮੌਤ ਲਈ ਜਿੰਮੇਵਾਰ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਕਈ ਹਮਲਿਆਂ ਵਿੱਚ ਸ਼ਾਮਿਲ ਰਹਿਣ ਦੇ ਨਾਲ ਹੀ ਹੱਕਾਨੀ ਨੈਟਵਰਕ ਨੂੰ ਅਮਰੀਕੀ ਫੌਜੀਆਂ ਦੀਆਂ ਹੱਤਿਆਵਾਂ ਲਈ ਵੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਹਾਲੇ ਅਮਰੀਕਾ ਵਲੋਂ ਵਿਦੇਸ਼ੀ ਅੱਤਵਾਦੀ ਸੰਗਠਨ ਦੇ ਰੂਪ ਵਿੱਚ ਘੋਸ਼ਿਤ ਕੀਤਾ ਜਾਣਾ ਹੈ। read more...



ਸਰਕਾਰ ਨੂੰ ਲੋਕਹਿਤ ਵਿੱਚ ਕਾਰਵਾਈ ਕਰਨ ਲਈ ਮਜਬੂਰ ਕਰਦੀਆਂ ਰਹੀਆਂ ਹਨ ਜਨਹਿਤ ਪਟੀਸ਼ਨਾਂ

ਜਨਹਿਤ ਪਟੀਸ਼ਨਾਂ ਨੂੰ ਲੈ ਕੇ ਭਾਰਤ ਦੇ ਮੁੱਖ ਜੱਜ ਦਾ ਰੁਖ ਕੁਝ ਗਹਿਰੇ ਖਦਸ਼ੇ ਜਗਾਉਂਦਾ ਹੈ। ਅਦਾਲਤ ਇੱਕ ਅਜਿਹੀ ਥਾਂ ਹੈ ਜਿੱਥੇ ਸਰਕਾਰ ਦੀ ਕਿਸੇ ਵੀ ਨੀਤੀ ਅਤੇ ਉਸ ਵੱਲੋਂ ਲਏ ਗਏ ਜਾਂ ਨਹੀਂ ਲਏ ਜਾ ਰਹੇ ਫੈਸਲਿਆਂ ਦੇ ਵਿਧਾਨਿਕ ਪਹਿਲੂ ਤੇ ਠੀਕ ਉਸੇ ਤਰ੍ਹਾਂ ਬਹਿਸ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸੰਸਦ ਵਿੱਚ ਦੋਵਾਂ ਮਸਲਿਆਂ ਤੇ ਅਤੇ ਇਹਨਾਂ ਦੋਵਾਂ ਥਾਵਾਂ ਵਿੱਚ ਕਿਤੇ ਵੀ ਜੇਕਰ ਬਹਿਸ ਦੀ ਸੰਭਾਵਨਾ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਇਸਦੇ ਨਤੀਜਿਆਂ ਬਾਰੇ ਸੋਚਣਾ ਲਾਜਮੀ ਹੋ ਜਾਂਦਾ ਹੈ। ਸਰਕਾਰ ਜੋ ਨੀਤੀ ਤੈਅ ਕਰਦੀ ਹੈ ਜਾਂ ਕਾਨੂੰਨ ਬਣਾਉਂਦੀ ਹੈ, ਉਸ ਤੇ ਸੰਸਦ ਵਿੱਚ ਚੱਲਣ ਵਾਲੀ ਬਹਿਸ ਦੇ ਕਈ ਵਾਰ ਰਾਜਨੀਤਿਕ ਹਿਤ ਹੁੰਦੇ ਹਨ। ਪਰੰਤੂ ਉਹਨਾਂ ਦੀਆਂ ਨੀਤੀਆਂ ਤੇ ਜਦੋਂ ਕਿਸੇ ਰਾਜਨੀਤਿਕ ਪਟੀਸ਼ਨ ਰਾਹੀਂ ਅਦਾਲਤ ਵਿੱਚ ਬਹਿਸ ਚੱਲਦੀ ਹੈ ਤਾਂ ਉੱਥੇ ਇਸ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੀ ਇਹ ਸਚਮੁਚ ਵਿਆਪਕ ਜਨਤਾ ਦੇ ਹਿੱਤ ਵਿੱਚ ਹੈ। ਜਿਵੇਂ ਕਿ ਅਪਨਿਵੇਸ਼ ਦੀ ਨੀਤੀ, ਜਾਂ ਵਿਸ਼ੇਸ਼ ਆਰਥਿਕ ਖੇਤਰ ਨੂੰ ਵਿਧਾਨਿਕ ਮਾਨਤਾ ਦੇਣ ਵਾਲੇ ਕਾਨੂੰਨ ਵਗੈਰਾ। read more...



ਵਿਆਜ ਦਰਾਂ ਵਿੱਚ ਵਾਧੇ ਦੀ ਰਿਜਰਵ ਬੈਂਕ ਦੀ ਕਾਰਵਾਈ

ਵਿੱਤੀ ਸਾਲ ਦੀ ਦੂਜੀ ਤਿਮਾਹੀ ਲਈ ਘੋਸ਼ਿਤ ਕ੍ਰੈਡਿਟ ਪਾਲਿਸੀ ਵਿੱਚ ਹੈਰਾਨ ਕਰਨ ਵਾਲੀ ਗੱਲ ਥੋੜ੍ਹੀ ਜਿਹੀ ਹੀ ਹੈ ਪਰੰਤੂ ਇਸ ਵਿੱਚ ਲੁਕੇ ਸੰਦੇਸ਼ ਕਾਫੀ ਗਹਿਰੇ ਹਨ। ਆਰ ਬੀ ਆਈ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੇਪੋ ਰੇਟ ਅਤੇ ਰਿਵਰਸ ਰੇਪੋ ਰੇਟ ਵਿੱਚ ਚੌਥਾਈ ਫੀਸਦੀ ਦਾ ਵਾਧਾ ਕਰ ਦਿੱਤਾ ਸੀ ਪੈਟ੍ਰੋ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਕ੍ਰੈਡਿਟ ਪਾਲਿਸੀ ਵਿੱਚ ਠੀਕ ਇੰਨੇ ਹੀ ਵਾਧੇ ਦੀ ਉਮੀਦ ਹੋਰ ਕੀਤੀ ਜਾ ਰਹੀ ਸੀ। ਪਰੰਤੂ ਆਰ ਬੀ ਆਈ ਦਾ ਕਦਮ ਇਸ ਤੋਂ ਥੋੜ੍ਹਾ ਜਿਹਾ ਲੰਬਾ ਨਿਕਲਿਆ। read more...



ਲਾਈਨ ਵਿੱਚ ਖੜ੍ਹੀ ਜਨਤਾ ਨੂੰ ਰਾਹਤ ਕਿਵੇਂ ਮਿਲੇ

ਸਵੇਰੇ ਸਾਢੇ ਨੌ ਵਜੇ ਦਾ ਸਮਾਂ। ਜਲ ਵਿਭਾਗ ਦਾ ਦਫਤਰ। ਦਫਤਰ ਦੇ ਬਾਹਰ ਪਾਣੀ ਦਾ ਬਿਲ ਜਮ੍ਹਾ ਕਰਨ ਵਾਲੇ ਲੋਕਾਂ ਦੀ ਲੰਬੀ ਲਾਈਨ। ਬਿਲ ਜਮ੍ਹਾ ਕਰਾਉਣ ਦੀ ਆਖਰੀ ਤਾਰੀਕ ਹੈ, ਇਸ ਲਈ ਅੱਜ ਤਾਂ ਹਰ ਹਾਲ ਵਿੱਚ ਬਿਲ ਜਮ੍ਹਾ ਕਰਨਾ ਹੀ ਹੈ। ਪਰ ਬਿਲਿੰਗ ਕਾਊਂਟਰ ਤੇ ਇੰਨੀ ਲੰਬੀ ਲਾਈਨ ਦਾ ਕਾਰਨ ਕੁੱਝ ਹੋਰ ਵੀ ਹੈ ਅਤੇ ਉਹ ਇਹ ਕਿ ਇੱਕ ਹੀ ਬਿਲਿੰਗ ਕਾਊਂਟਰ ਕੰਮ ਕਰ ਰਿਹਾ ਹੈ ਜਦੋਂਕਿ ਕਾਊਂਟਰ ਤਿੰਨ ਹਨ। ਦੋ ਕਿਸੇ ਗੜਬੜੀ ਕਾਰਨ ਬੰਦ ਪਏ ਹਨ। read more...



Print Edition of Sky Hawk Times July-28, 2010



ਪਤਾ ਨਹੀਂ ਪੁੱਤਰ

ਪੁੱਤਰ- ਪਿਤਾ ਜੀ
ਪਿਤਾ- ਹਾਂ ਪੁੱਤਰ
ਪੁੱਤਰ- ਰਾਜਪੁਰਾ ਸਿਟੀ ਪੁਲੀਸ ਅਤੇ ਟ੍ਰੈਫਿਕ ਪੁਲੀਸ ਨੇ ਨੈਸ਼ਨਲ ਹਾਈ ਵੇ ਨੰਬਰ ਇੱਕ ਤੇ ਲਗਾਏ ਨਾਕੇ ਦੌਰਾਨ ਇੱਕ ਬੁਲੇਟ ਪਰੂਫ ਟਾਟਾ ਸੂਮੋ ਗੱਡੀ ਵਿੱਚੋਂ ਸਾਢੇ ਬਾਰਾਂ ਕਰੋੜ ਰੁਪਏ ਤੋਂ ਵੀ ਉਪਰ ਦੇ ਮੁੱਲ ਦਾ 70 ਕਿਲੋ ਸੋਨਾ ਬਰਾਮਦ ਕਰਕੇ ਸੂਮੋ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪਿਤਾ ਜੀ ਇਹ ਸੋਨਾ ਵੇਚ ਕੇ ਹੜ ਪੀੜਤਾਂ ਦੀ ਮਦਦ ਨਹੀਂ ਕਰਨੀ ਚਾਹੀਦੀ?
ਪਿਤਾ- ਪਤਾ ਨਹੀਂ ਪੁੱਤਰ
ਦਲੀਪ ਸਿੰਘ ਜੁਨੇਜਾ
ਫੋਨ : 9417196055 read more...



ਪਾਕਿਸਤਾਨ ਵਿੱਚ 152 ਵਿਅਕਤੀਆਂ ਸਮੇਤ ਜਹਾਜ ਹਾਦਸਾਗ੍ਰਸਤ

ਇਸਲਾਮਾਬਾਦ, 28 ਜੁਲਾਈ (ਸ.ਬ.) ਖਰਾਬ ਮੌਸਮ ਕਾਰਨ ਅੱਜ ਇਸਲਾਮਾਬਾਦ ਦੇ ਕਰੀਬ ਸੰਘਣੇ ਜੰਗਲਾਂ ਵਿੱਚ ਮਰਗੱਲਾ ਹਿਲਸ ਨਾਲ ਟਕਰਾ ਕੇ ਇੱਕ ਪਾਕਿਸਤਾਨੀ ਯਾਤਰੀ ਜਹਾਜ ਹਾਦਸਾਗ੍ਰਸਤ ਹੋ ਗਿਆ। ਜਹਾਜ ਵਿੱਚ ਡੇਢ ਸੌ ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਪੁਲੀਸ ਅਤੇ ਸਰਕਾਰੀ ਬਚਾਅ ਸੇਵਾ ਦੇ ਅਧਿਕਾਰੀਆਂ ਨੇ ਕਿਹਾ ਕਿ ਨਿੱਜੀ ਏਅਰਲਾਇੰਸ ਏਅਰ ਬਲੂ ਦਾ ਏਅਰਬਸ ਜਹਾਜ ਅੱਜ ਸਵੇਰੇ ਮਰਗੱਲਾ ਤੇ ਹਿਲਸ ਦਾਮਨ ਏ ਕੋਹ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। read more...



ਲਗਾਤਾਰ ਵੱਧਦੀਆਂ ਰੇਹੜੀਆਂ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਭੁਪਿੰਦਰ ਸਿੰਘ
ਕੁੱਝ ਸਮਾਂ ਪਹਿਲਾਂ ਮੁਹਾਲੀ ਮਿਉਂਸਪਲ ਕੌਂਸਲ ਵਿੱਚ ਹੋਏਸੱਤਾ ਦੇ ਫੇਰਬਦਲ ਤੋਂ ਬਾਅਦ ਸ਼ਹਿਰ ਵਿੱਚ ਜਿਹੜੀ ਵੱਡੀ ਤਬਦੀਲੀ ਨਜਰ ਆਉਂਦੀ ਹੈ ਉਹ ਹੈ ਸ਼ਹਿਰ ਵਿੱਚ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ ਦੀ ਮੌਜੂਦਗੀ। ਇਸ ਗੱਲ ਨਾਲ ਸ਼ਾਇਦ ਹੀ ਕੋਈ ਅਸਹਿਮਤ ਹੋਵੇਗਾ ਕਿ ਪਿਛਲੇ ਇੱਕ ਮਹੀਨੇ ਦੌਰਾਨ ਸ਼ਹਿਰ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਬਹੁਤ ਜਿਆਦਾ ਰੇਹੜੀਆਂ ਨਜਰ ਆਉਣ ਲੱਗ ਪਈਆਂ ਹਨ ਜਿਹਨਾਂ ਉੱਪਰ ਫਲ ਫਰੂਟ ਅਤੇ ਖਾਣ ਪੀਣ ਦਾ ਹਰ ਸਾਮਾਨ ਵੇਚਿਆ ਜਾਂਦਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਮਾਰਕੀਟਾਂ ਦੀਆਂ ਪਾਰਕਿੰਗਾਂ, ਅੰਦਰੂਨੀ ਗਲੀਆਂ ਅਤੇ ਵੱਖ ਵੱਖ ਮੋੜਾਂ ਤੇ ਅਜਿਹੀਆਂ ਰੇਹੜੀਆਂ ਫੜੀਆਂ ਦੀ ਗਿਣਤੀ ਬੇਤਹਾਸ਼ਾ ਵੱਧ ਗਈ ਹੈ ਅਤੇ ਮੁਹਾਲੀ ਮਿਉਂਸਪਲ ਕੌਂਸਲ ਇਹਨਾਂ ਰੇਹੜੀਆਂ ਫੜੀਆਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਨਜਰ ਆਉਂਦੀ ਹੈ। read more...



ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਧਾਰ ਕਾਰਜਾਂ ਲਈ 308 ਕਰੋੜ ਰੁਪਏ ਖਰਚੇਗੀ ਸਰਕਾਰ : ਗਾਬੜੀਆ

ਸ੍ਰ. ਗਾਬੜੀਆਂ ਨਾਲ ਗੱਲਬਾਤ ਕਰਦੇ ਹੋਏ ਸ੍ਰ. ਭੁੱਲਰ। ਫੋਟੋ ਸ.ਬ.
ਮੁਹਾਲੀ, 28 ਜੁਲਾਈ (ਸ.ਬ.) ਪੰਜਾਬ ਸਰਕਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਧਾਰ ਅਤੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ 308 ਕਰੋੜ ਰੁਪਏ ਖਰਚ ਕਰੇਗੀ। ਇਸ ਗੱਲ ਦੀ ਜਾਣਕਾਰੀ ਸ੍ਰ ਹੀਰਾ ਸਿੰਘ ਗਾਬੜੀਆ ਜੇਲਾ, ਸÎਭਿਆਚਾਰਕ ਅਤੇ ਸੈਰ ਸਪਾਟਾ ਵਿਭਾਗ ਮੰਤਰੀ ਪੰਜਾਬ ਨੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ ਦੇ ਦਫਤਰ ਵਿਖੇ ਦਿੱਤੀ। read more...



ਜੰਮੂ ਹੜ੍ਹ ਵਿੱਚ ਇੱਕ ਪਿੰਡ ਵਾਸੀ ਰੁੜ੍ਹਿਆ, 14 ਨੂੰ ਬਚਾਇਆ

ਜੰਮੂ, 28 ਜੁਲਾਈ (ਸ.ਬ.) ਜੰਮੂ ਅਤੇ ਰਿਆਸੀ ਜ਼ਿਲ੍ਹੇ ਵਿੱਚ ਆਏ ਹੜ ਵਿੱਚ ਇੱਕ ਵਿਅਕਤੀ ਰੁੜ੍ਹ ਗਿਆ, ਜਦੋਂ ਕਿ 14 ਹੋਰਾਂ ਨੂੰ ਬਚਾ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਹੌਰ ਤਹਿਸੀਲ ਦੇ ਬਾਧੂ ਨਾਲਾ ਵਿੱਚ 70 ਸਾਲਾ ਇੱਕ ਬਜੁਰਗ ਰੁੜ੍ਹ ਗਿਆ, ਜਿਸ ਦੀ ਬਾਅਦ ਵਿੱਚ ਲਾਸ਼ ਮਿਲ ਗਈ। read more...



ਅਲਾਟਮੈਂਟ ਦੇ ਬਾਵਜੂਦ ਗਮਾਡਾ ਨੇ ਜੈਨ ਸਥਾਨਕ ਨੂੰ ਕੱਢਿਆ ਨਾਜਾਇਜ਼ ਕਬਜੇ ਦਾ ਨੋਟਿਸ

ਮੁਹਾਲੀ, 28 ਜੁਲਾਈ (ਸ.ਬ.) ਮੁਹਾਲੀ ਵਿੱਚ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਨਾਜਾਇਜ਼ ਕਬਜੇ ਦੱਸ ਕੇ ਨੋਟਿਸ ਕੱਢਣ ਵਾਲੇ ਗਮਾਡਾ ਨੇ ਫੇਜ਼-6 ਵਿੱਚ ਜੈਨੀਆਂ ਦੇ ਧਾਰਮਿਕ ਅਸਥਾਨ ਜੈਨ ਸਥਾਨਕ ਨੂੰ ਵੀ ਨਾਜਾਇਜ਼ ਕਬਜੇ ਦਾ ਨੋਟਿਸ ਕੱਢਦਿਆਂ ਕਿਹਾ ਹੈ ਕਿ ਇਸ ਸਥਾਨਕ ਦੇ ਪ੍ਰਬੰਧਕ ਗਮਾਡਾ ਅੱਗੇ ਪੇਸ਼ ਹੋ ਕੇ ਦੱਸਣ ਕਿ ਉਨ੍ਹਾਂ ਦਾ ਅਣਅਧਿਕਾਰਤ ਕਬਜਾ ਹਟਾਉਣ ਦਾ ਹੁਕਮ ਕਿਉਂ ਨਾ ਪਾਸ ਕੀਤਾ ਜਾਵੇ। read more...



ਘਰਾਂ ਤੋਂ ਕੂੜਾ ਚੁੱਕਣ ਦਾ ਕੰਮ ਮੁੰਬਈ ਦੀ ਕੰਪਨੀ ਨੂੰ ਦੇਣ ਖਿਲਾਫ ਸਫਾਈ ਮਜਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਮੁਹਾਲੀ, 28 ਜੁਲਾਈ (ਸ.ਬ.) ਬਾਲਮੀਕੀ ਨੌਜਵਾਨ ਸਭਾ ਜਿਲ੍ਹਾ ਮੁਹਾਲੀ ਦੀ ਅਗਵਾਈ ਹੇਠ ਘਰ ਘਰ ਤੋਂ ਕੂੜਾ ਚੁੱਕਣ ਵਾਲੇ ਸਫਾਈ ਮਜਦੂਰਾਂ ਵੱਲੋਂ ਮੁੰਬਈ ਦੀ ਇੱਕ ਕੰਪਨੀ ਰਾਹੀਂ ਸਾਰੇ ਪੰਜਾਬ ਦੇ ਸ਼ਹਿਰਾ ਵਿੱਚ ਘਰੋ ਘਰੀ ਜਾ ਕੇ ਕੂੜਾ ਚੁਕਵਾਉਣ ਦੀ ਸਰਕਾਰੀ ਨੀਤੀ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਗਈ। ਇਹ ਰੈਲੀ ਫੇਜ਼-9 ਤੋਂ ਸ਼ੁਰੂ ਹੋ ਕੇ ਮਿਉਂਸਪਲ ਕੌਂਸਲ ਮੁਹਾਲੀ ਦੇ ਦਫਤਰ ਅੱਗੇ ਪੁੱਜੀ ਅਤੇ ਇੱਥੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੀ ਸੀ ਦਫਤਰ ਮੁਹਾਲੀ ਵਿਖੇ ਪੁੱਜ ਕੇ ਇੱਕ ਮੰਗ ਪੱਤਰ ਡੀ ਸੀ ਨੂੰ ਦਿੱਤਾ ਗਿਆ। read more...



ਪੰਜਾਬ ਵਿੱਚ ਨਕਸਲੀ ਗਤੀਵਿਧੀਆਂ ਤੋਂ ਸਰਕਾਰ ਨੇ ਕੀਤਾ ਇਨਕਾਰ

ਨਵੀਂ ਦਿੱਲੀ, 28 ਜੁਲਾਈ (ਸ.ਬ.) ਸਰਕਾਰ ਨੇ ਅੱਜ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਵਿੱਚ ਨਕਸਲੀਆਂ ਵੱਲੋਂ ਹਾਲ ਦੇ ਸਮੇਂ ਵਿੱਚ ਹਥਿਆਰਬੰਦ ਗਤੀਵਿਧੀ ਜਾਂ ਹਿੰਸਾ ਕੀਤੇ ਜਾਣ ਦੀ ਕੋਈ ਘਟਨਾ ਹੋਈ ਹੈ। ਗ੍ਰਹਿ ਰਾਜ ਮੰਤਰੀ ਅਜੇ ਮਾਕਨ ਨੇ ਐਚ ਕੇ ਦੁਆ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। read more...



ਅਕਾਲੀ ਦਲ 1920 ਦੀ ਜਿਲ੍ਹਾ ਇਕਾਈ ਦੀ ਮੀਟਿੰਗ 31 ਨੂੰ

ਮੁਹਾਲੀ, 28 ਜੁਲਾਈ (ਸ.ਬ.) ਅਕਾਲੀ ਦਲ 1920 ਦੀ ਜਿਲ੍ਹਾ ਇਕਾਈ ਦੇ ਅਹੁਦੇਦਾਰਾਂ ਅਤੇ ਸਰਗਰਮ ਵਰਕਰਾਂ ਦੀ ਇੱਕ ਮੀਟਿੰਗ 31 ਜੁਲਾਈ ਨੂੰ ਹੋਵੇਗੀ। read more...



ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜਰਅੰਦਾਜ ਕਰਨ ਤੇ ਗਮਾਡਾ ਖਿਲਾਫ ਰੋਸ਼ ਪ੍ਰਗਟਾਇਆ

ਮੁਹਾਲੀ, 28 ਜੁਲਾਈ (ਸ.ਬ.) ਸਿਟੀਜਨ ਵੈਲਫੇਅਰ ਅਤੇ ਡਿਵਲਪਮੈਂਟ ਫੋਰਮ (ਰਜਿ:) ਮੁਹਾਲੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਵਿਵੇਕ ਪ੍ਰਤਾਪ ਸਿੰਘ ਨੂੰ ਪੱਤਰ ਲਿੱਖ ਕੇ ਗਮਾਡਾ ਅਧਿਕਾਰੀਆਂ ਦੇ ਗੈਰ ਜਿੰਮੇਵਾਰਾਨਾ ਰਵੱਈਏ ਪ੍ਰਤੀ ਰੋਸ ਜਾਹਿਰ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸ੍ਰ. ਅਲਬੇਲ ਸਿੰਘ ਸਿਆਣ ਅਤੇ ਜਨਰਲ ਸਕੱਤਰ ਸ੍ਰ. ਜਰਨੈਲ ਸਿੰਘ ਕ੍ਰਾਂਤੀ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਾਰ ਵਾਰ ਉੱਚ ਅਧਿਕਾਰੀਆਂ (ਮੁੱਖ ਪ੍ਰਸ਼ਾਸਕ) ਤੱਕ ਪਹੁੰਚ ਕਰਨ ਦੇ ਬਾਵਜੂਦ ਗਮਾਡਾ ਵਲੋਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ ਜਾਂਦਾ। ਜਿਸ ਨਾਲ ਅਜਿਹਾ ਲੱਗਦਾ ਹੈ ਕਿ ਗਮਾਡਾ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਪੂਰੀ ਤਰ੍ਹਾਂ ਅਵੇਸਲਾ ਹੈ ਅਤੇ ਇਹਨਾਂ ਦੇ ਹਲ ਦਾ ਉਸਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਗਮਾਡਾ ਦਾ ਪੂਰਾ ਧਿਆਨ ਨਵੇਂ ਸੈਕਟਰਾਂ ਵੱਲ ਹੀ ਹੈ। read more...



ਮੁਹਾਲੀ ਜਿਲ੍ਹੇ ਵਿੱਚ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ: ਸ਼ਰਮਾ

ਮੁਹਾਲੀ, 28 ਜੁਲਾਈ (ਸ.ਬ.) ਪੰਜਾਬ ਸਰਕਾਰ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਹਰ ਪਿੰਡ ਵਿੱਚ ਪੇਂਡੂ ਜਲ ਘਰ ਸਥਾਪਿਤ ਕਰੇਗੀ ਅਤੇ ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ ਵਿੱਚ 60 ਪੇਂਡੂ ਜਲ ਘਰਾਂ ਤੇ 17 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਨਰਿੰਦਰ ਸ਼ਰਮਾ ਚੇਅਰਮੈਨ ਜ਼ਿਲ੍ਹੇ ਯੋਜਨਾਂ ਕਮੇਟੀ ਐਸ.ਏ. ਐਸ.ਨਗਰ ਨੇ ਇੱਥੋਂ ਨੇੜਲੇ ਪਿੰਡ ਬੜੀ ਵਿਖੇ ਜਨ ਸਿਹਤ ਵਿਭਾਗ ਵੱਲੋਂ ਪਿੰਡ ਦੀ ਭਾਈ ਵਾਲੀ ਨਾਲ ਉਸਾਰੇ ਗਏ 28 ਕਰੋੜ ਰੁਪਏ ਦੀ ਲਾਗਤ ਵਾਲੇ ਪੇਂਡੂ ਜਲ ਘਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। read more...



ਘਾਟੀ ਦੇ ਕੁਝ ਹਿੱਸਿਆਂ ਵਿੱਚ ਆਵਾਜਾਈ ਤੇ ਫਿਰ ਪਾਬੰਦੀ

ਸ੍ਰੀਨਗਰ, 28 ਜੁਲਾਈ (ਸ.ਬ.) ਕਸ਼ਮੀਰ ਘਾਟੀ ਵਿੱਚ ਵੱਖਵਾਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਐਲਾਨ ਨੂੰ ਦੇਖਦਿਆਂ ਅਧਿਕਾਰੀਆਂ ਨੇ ਸ੍ਰੀਨਗਰ ਅਤੇ ਬੜਗਾਮ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਅੱਜ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ। read more...



ਅਪਮਾਨਜਨਕ ਟਿਪਣੀ ਮਾਮਲੇ ਵਿੱਚ ਵਰੁਣ ਗਾਂਧੀ ਨੂੰ ਨੋਟਿਸ

ਨਵੀਂ ਦਿੱਲੀ, 28 ਜੁਲਾਈ (ਸ.ਬ.) ਦਿੱਲੀ ਹਾਈ ਕੋਰਟ ਨੇ ਅੱਜ ਭਾਜਪਾ ਸਾਂਸਦ ਵਰੁਣ ਗਾਂਧੀ ਨੂੰ ਉਹਨਾਂ ਦੇ ਮਾਮਾ ਅਤੇ ਪੀਲੀਭੀਤ ਲੋਕਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਵੀ ਐਮ ਸਿੰਘ ਦੀ ਪਟੀਸ਼ਨ ਤੇ ਨੋਟਿਸ ਜਾਰੀ ਕਰਕੇ 30 ਜੁਲਾਈ ਤੱਕ ਉਹਨਾਂ ਤੋਂ ਜਵਾਬ ਮੰਗਿਆ ਹੈ। ਵਕੀਲ ਅਰਜੁਨ ਹਰਕੌਲੀ ਦੇ ਰਾਹੀਂ ਦਾਇਰ ਪਟੀਸ਼ਨ ਵਿੱਚ ਵੀ ਐਮ ਸਿੰਘ ਨੇ ਵਰੁਣ ਤੇ ਪਿਛਲੀਆਂ ਲੋਕਸਭਾ ਚੋਣਾਂ ਦੇ ਦੌਰਾਨ ਆਪਣੇ ਖਿਲਾਫ ਅਪਮਾਨਜਨਕ ਟਿਪਣੀਆਂ ਕਰਨ ਦਾ ਦੋਸ਼ ਲਗਾਇਆ ਹੈ। read more...



ਅਮਿਤ ਸ਼ਾਹ ਤੋਂ ਸੀ.ਬੀ.ਆਈ. ਨੇ ਜੇਲ੍ਹ ਵਿੱਚ ਪੁੱਛਗਿੱਛ ਕੀਤੀ

ਅਹਿਮਦਾਬਾਦ, 28 ਜੁਲਾਈ (ਸ.ਬ.) ਸੀ ਬੀ ਆਈ ਅਧਿਕਾਰੀਆਂ ਨੇ ਅੱਜ ਸੋਹਰਾਬੁਦੀਨ ਸ਼ੇਖ ਫਰਜੀ ਮੁਕਾਬਲੇ ਕਾਂਡ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਗੁਜਰਾਤ ਦੇ ਸਾਬਕਾ ਮੰਤਰੀ ਅਮਿਤ ਸ਼ਾਹ ਤੋਂ ਜੇਲ੍ਹ ਵਿੱਚ ਪੁੱਛਗਿੱਛ ਕੀਤੀ। ਸੀ ਬੀ ਆਈ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਸ਼ਾਹ ਤੋਂ ਸਾਬਰਮਤੀ ਜੇਲ੍ਹ ਵਿੱਚ ਪੁੱਛਗਿੱਛ ਕੀਤੀ। ਅਦਾਲਤ ਨੇ ਸੀ ਬੀ ਆਈ ਦੀ ਮੰਗ ਦੇ ਆਧਾਰ ਤੇ ਜਾਂਚ ਏਜੰਸੀ ਨੂੰ ਜੇਲ੍ਹ ਕੰਪਲੈਕਸ ਦੇ ਅੰਦਰ 28 ਤੋਂ 30 ਜੁਲਾਈ ਵਿਚਾਲੇ ਸ਼ਾਹ ਤੋਂ ਪੁੱਛਗਿੱਛ ਦੀ ਆਗਿਆ ਦਿੱਤੀ ਸੀ। ਸ਼ਾਹ ਤੋਂ ਪੁੱਛਗਿੱਛ ਲਈ ਬਣਾਏ ਗਏ ਦਲ ਵਿੱਚ ਸੀ ਬੀ ਆਈ ਅਧਿਕਾਰੀ ਅਮਿਤਾਭ ਠਾਕੁਰ ਅਤੇ ਹੋਰ ਅਧਿਕਾਰੀਆਂ ਨਾਲ ਉਨ੍ਹਾਂ ਦਾ ਵਕੀਲ ਸ਼ਾਮਲ ਹੈ। read more...



<< Prev 1 2 347 48 49273 274 275 Next >>


Designed & Maintained By www. tejinfo.com
Welcome! You are visitor No:
© 2008 Skyhawktimes.com