ਸੜਕ ਹਾਦਸਿਆਂ ਵਿੱਚ ਦੋ ਦੀ ਮੌਤ, ਇੱਕ ਜਖਮੀ
ਮੁਹਾਲੀ, 7 ਸਤੰਬਰ (ਸ.ਬ.) ਮੁਹਾਲੀ ਦੇ ਫੇਜ਼-5 ਵਿੱਚ ਪੀ ਸੀ ਐਲ ਲਾਈਟਾਂ ਤੇ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਇੱਕ ਮੋਟਰ ਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ ਜਿਸਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਇਸੇ ਦੌਰਾਨ ਕੁਰਾਲੀ ਤੋਂ ਸਲੇਮਪੁਰ ਜਾ ਰਹੇ ਇੱਕ ਮੋਟਰ ਸਾਈਕਲ ਸਵਾਰ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। read more...
ਭਾਰਤ ਸਰਕਾਰ ਵੱਲੋਂ ਸਰਕਾਰੀ ਸਟਾਕ ਰੀ-ਇਸ਼ੂ ਦੀ ਨਿਲਾਮੀ
ਨਵੀਂ ਦਿੱਲੀ, 7 ਸਤੰਬਰ (ਸ.ਬ.) ਭਾਰਤ ਸਰਕਾਰ ਨੇ 7.17 ਪ੍ਰਤੀਸ਼ਤ ਦੇ ਹਿਸਾਬ ਨਾਲ 4 ਹਜ਼ਾਰ ਕਰੋੜ ਰੁਪਏ ਮੁੱਲ ਦੇ ਸਟਾਕ 2015 ਦੇ ਰੀ-ਇਸ਼ੂ ਦੀ ਵਿਕਰੀ ਦਾ ਐੇਲਾਨ ਕੀਤਾ ਹੈਂ। ਇਸ ਤੋਂ ਇਲਾਵਾ 8.26 ਫੀਸਦੀ ਦੇ ਹਿਸਾਬ ਨਾਲ 3 ਹਜ਼ਾਰ ਕਰੋੜ ਰੁਪਏ ਮੁੱਲ ਦੇ ਸਟਾਕ 2027 ਨੂੰ ਵੀ ਵਿੱਕਰੀ ਲਈ ਪੇਸ਼ ਕੀਤਾ ਹੈਂ। read more...
ਨਿਗਮ ਮਾਮਲਿਆਂ ਬਾਰੇ ਪਾਰਲੀਮਾਨੀ ਕਮੇਟੀ ਵੱਲੋਂ ਮੰਤਰਾਲੇ ਨੂੰ ਮਸ਼ਵਰਾ
ਨਵੀਂ ਦਿੱਲੀ, 7 ਸਤੰਬਰ (ਸ.ਬ.) ਕੰਪਨੀ ਤੇ ਨਿਗਮ ਮਾਮਲਿਆਂ ਬਾਰੇ ਮੰਤਰਾਲੇ ਨਾਲ ਸਬੰਧਤ ਸਥਾਈ ਸੰਸਦੀ ਕਮੇਟੀ ਨੇ ਕੰਪਨੀ ਬਿਲ 2009 ਦੀ ਬਰੀਕੀ ਨਾਲ ਸਮੀਖਿਆ ਕੀਤੀ ਹੈਂ । ਕਮੇਟੀ ਦਾ ਮੰਨਣਾ ਹੈਂ ਕਿ ਇਸ ਬਿੱਲ ਵਿੱਚ '' ਜਿਵੇਂ ਕਿ ਨਿਸ਼ਚਿਤ ਕੀਤਾ ਜਾਵੇ'' ਸ਼ਬਦ 235 ਵਾਰ ਵਰਤਿਆ ਗਿਆ ਹੈਂ read more...
ਜਨ ਸਾਧਾਰਨ ਟਿਕਟ ਬੁਕਿੰਗ ਹੋਰ ਸੁਖਾਲੀ ਬਣਾਈ ਜਾਵੇਗੀ
ਨਵੀਂ ਦਿੱਲੀ, 7 ਸਤੰਬਰ (ਸ.ਬ.) ਰੇਲ ਮਹਿਕਮੇ ਨੇ ਬਿਨਾਂ ਰਾਖਵੀਆਂ ਟਿਕਟਾਂ ਦੀ ਵਿਕਰੀ ਨੂੰ ਵਧੇਰੇ ਲਚੀਲਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈਂ। ਇਸ ਮਕਸਦ ਨਾਲ ਰੇਲਵੇ ਨੇ ਆਪਰੇਟਰਾਂ ਨੂੰ ਵਧੇਰੇ ਲਾਭ ਦੇਣ ਲਈ ਜਨਸਾਧਾਰਨ ਟਿਕਟ ਬੁਕਿੰਗ ਸੇਵਕ ਦੀ ਮੌਜੂਦਾ ਸਕੀਮ ਵਿੱਚ ਸੋਧ ਕੀਤੀ ਹੈਂ । read more...
ਸਿੱਧੇ ਕਰਾਂ ਦੀ ਉਗਰਾਹੀ ਵਿੱਚ ਵਾਧਾ
ਨਵੀਂ ਦਿੱਲੀ, 7 ਸਤੰਬਰ (ਸ.ਬ.) ਅਪੈਂ੍ਰਲ ਤੋਂ ਅਗਸਤ 2010 ਦੇ ਪੰਜ ਮਹੀਨਿਆਂ ਦੌਰਾਨ ਦੇਸ਼ ਵਿੱਚ ਸਿੱਧੇ ਕਰਾਂ ਦੀ ਉਗਰਾਹੀ ਵਿੱਚ 13.91 ਫੀਸਦੀ ਵਾਧਾ ਦਰਜ ਕੀਤਾ ਗਿਆ ਹੈਂ। ਸਾਲ 2009 ਦੇ ਇਨ੍ਹਾਂ ਪੰਜ ਮਹੀਨਿਆਂ ਦੌਰਾਨ 87 ਹਜ਼ਾਰ 888 ਕਰੋੜ ਰੁਪਏ ਸਿੱਧੇ ਕਰਾਂ ਵਜੋਂ ਵਸੂਲੇ ਗਏ ਸਨ ਜਦਕਿ ਇਸ ਸਾਲ ਇਨ੍ਹਾਂ ਪੰਜ ਮਹੀਨਿਆਂ ਦੌਰਾਨ ਸਿੱਧੇ ਕਰਾਂ ਤੋਂ ਇੱਕ ਲੱਖ 112 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈਂ। read more...
ਈਦ ਕਾਰਨ ਕੋਲਕਾਤਾ ਤੇ ਢਾਕਾ ਵਿਚਾਲੇ ਮੈਂਤਰੀ ਐੇਕਸਪ੍ਰੈਂਸ ਦੋ ਦਿਨਾਂ ਲਈ ਰੱਦ
ਨਵੀਂ ਦਿੱਲੀ, 7 ਸਤੰਬਰ (ਸ.ਬ.) ਬੰਗਲਾਦੇਸ਼ ਵਿੱਚ ਈਦ ਦੀਆਂ ਛੁੱਟੀਆਂ ਕਾਰਨ 11 ਤੇ 12 ਸਤੰਬਰ ਨੂੰ ਸਿਰਫ ਦੋ ਦਿਨਾਂ ਲਈ ਰੇਲ ਸੇਵਾਵਾਂ ਘਟਾਈਆਂ ਜਾ ਰਹੀਆਂ ਹਨ। ਇਸ ਕਾਰਨ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹਫਤੇ ਵਿੱਚ ਦੋ ਵਾਰ ਚੱਲਣ ਵਾਲੀ ਮੈਂਤਰੀ ਐਕਸਪ੍ਰੈਂਸ ਦੋ ਦਿਨਾਂ ਲਈ ਆਰਜ਼ੀ ਤੌਰ 'ਤੇ ਰੱਦ ਕੀਤੀ ਗਈ ਹੈਂ। read more...
ਭਾਰਤ ਤੇ ਓਮਾਨ ਦੁਵੱਲਾ ਵਪਾਰ ਤੇ ਸਰਮਾਏਦਾਰੀ ਵਧਾਉਣ ਲਈ ਸਹਿਮਤ
ਨਵੀਂ ਦਿੱਲੀ, 7 ਸਤੰਬਰ (ਸ.ਬ.) ਭਾਰਤ ਤੇ ਓਮਾਨ ਦੇ ਸਾਂਝੇ ਕਮਿਸ਼ਨ ਦੀ 6ਵੀਂ ਮੀਟਿੰਗ ਕੱਲ੍ਹ ਮਸਕਟ ਵਿੱਚ ਹੋਈ। ਕੇਂਦਰੀ ਵਣਜ ਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ ਤੇ ਓਮਾਨ ਤੋਂ ਉਨ੍ਹਾਂ ਦੇ ਹਮਅਹੁਦਾ ਮਕਬੂਲ ਅਲੀ ਦੀ ਅਗਵਾਈ ਹੇਠ ਕਮਿਸ਼ਨ ਨੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। read more...
ਵਿਸ਼ਵ ਦੀ 35 ਫੀਸਦੀ ਅਨਪੜ੍ਹ ਆਬਾਦੀ ਭਾਰਤ ਵਿੱਚ
ਨਵੀਂ ਦਿੱਲੀ, 7 ਸਤੰਬਰ (ਸ.ਬ.) ਸਿਖਿਆ ਦਾ ਅਧਿਕਾਰ, ਸਰਵਸਿਖਿਆ ਮੁਹਿੰਮ ਆਦਿ ਵਰਗੀਆਂ ਕਈ ਪਹਿਲਾਂ ਅਤੇ ਪ੍ਰਗਤੀ ਦੇ ਬਾਵਜੂਦ ਭਾਰਤ ਵਿੱਚ ਵਿਸ਼ਵ ਦੀ 35 ਫੀਸਦੀ ਅਨਪੜ੍ਹ ਆਬਾਦੀ ਭਾਰਤੀਆਂ ਦੀ ਹੈ ਅਤੇ ਉਸਦੀ 68 ਫੀਸਦੀ ਸਿਖਿਅਕ ਦਰ ਵੈਸ਼ਵਿਕ ਸਾਖਰਤਾ ਦਰ 84 ਫੀਸਦੀ ਤੋਂ ਕਾਫੀ ਪਿੱਛੇ ਹੈ। read more...
ਰਮਜਾਨ ਵਿੱਚ ਉੱਤਰ ਪ੍ਰਦੇਸ਼ ਦੇ ਧਾਰਮਿਕ ਗੁਰੂ ਜਾ ਰਹੇ ਹਨ ਵਿਦੇਸ਼
ਲਖਨਊ, 7 ਸਤੰਬਰ (ਸ.ਬ.) ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਨਵਾਬਾਂ ਦੇ ਸ਼ਹਿਰ ਲਖਨਊ ਦੇ ਸ਼ਿਆ ਅਤੇ ਸੁੰਨੀ ਮੌਲਵੀਆਂ ਦੀ ਧਾਰਮਿਕ ਤਕਰੀਰ ਸੁਨਣ ਲਈ ਲਖਨਊ ਵਿੱਚ ਤਾਂ ਉਨ੍ਹਾਂ ਦੇ ਪੈਰੋਕਾਰ ਇਕੱਠੇ ਹੁੰਦੇ ਹੀ ਹਨ, ਇਨ੍ਹਾਂ ਭਾਰਤੀ ਧਾਰਮਿਕ ਗੁਰੂਆਂ ਦੀ ਇਲਮ ਅਤੇ ਤਕਰੀਰ ਵਿਦੇਸ਼ਾਂ ਵਿੱਚ ਵੀ ਕਾਫੀ ਲੋਕਪ੍ਰਿਯ ਹੋ ਰਹੀ ਹੈ। read more...
ਨੇਵਾਦਾ ਸਟ੍ਰੀਟ ਤੇ ਜਹਾਜ ਹਾਦਸਾਗ੍ਰਸਤ, ਇੱਕ ਦੀ ਮੌਤ
ਹੈਂਡਰਸਨ, 7 ਸਤੰਬਰ (ਸ.ਬ.) ਅਮਰੀਕਾ ਦੇ ਦੱਖਣੀ ਨੇਵਾਦਾ ਵਿੱਚ ਇੱਕ ਛੋਟੇ ਜਹਾਜ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਘੱਟੋ ਘੱਟ ਤਿੰਨ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ। ਲਾਸ ਵੇਗਾਸ ਮੈਟ੍ਰੋਪਾਲਿਟਨ ਪੁਲੀਸ ਸਾਰਜੈਂਟ ਜਾਨ ਸ਼ੇਹਾਨ ਨੇ ਦੱਸਿਆ ਕਿ ਜਹਾਜ ਵਿੱਚ ਦੋ ਪੁਰਸ਼ ਅਤੇ ਦੋ ਮਹਿਲਾਵਾਂ ਸਵਾਰ ਸਨ। read more...
400 ਸਾਲਾਂ ਤੱਕ ਸੁੱਤਾ ਰਿਹਾ ਇੰਡੋਨੇਸ਼ੀਆਈ ਜਵਾਲਾਮੁਖੀ ਜਾਗਿਆ
ਤਾਨਾ ਕਾਰੋ, 7 ਸਤੰਬਰ (ਸ.ਬ.) ਕਰੀਬ ਚਾਰ ਸੌ ਸਾਲਾਂ ਤੱਕ ਸੁੱਤੇ ਰਹਿਣ ਤੋਂ ਬਾਅਦ ਇੱਕ ਇੰਡੋਨੇਸ਼ੀਆਈ ਜਵਾਲਾਮੁਖੀ ਵਿੱਚ ਫਿਰ ਤੋਂ ਧਮਾਕਾ ਹੋਇਆ ਹੈ ਅਤੇ ਇਸ ਵਿੱਚੋਂ ਨਿਕਲੀ ਕਾਲੀ ਰਾਖ ਪੰਜ ਹਜਾਰ ਮੀਟਰ ਤੱਕ ਫੈਲ ਗਈ ਹੈ। ਚਾਰ ਸੌ ਸਾਲਾਂ ਤੱਕ ਸੁੱਤੇ ਰਹਿਣ ਤੋਂ ਬਾਅਦ ਮਾਓਂਟ ਸਿਨਾਬੰਗ ਵਿੱਚ ਇਹ ਹੁਣ ਤੱਕ ਦਾ ਸਭਤੋਂ ਵੱਡਾ ਧਮਾਕਾ ਹੈ। ਇਸ ਦੇ ਧਮਾਕੇ ਦਾ ਪ੍ਰਭਾਵ ਕਰੀਬ ਅੱਠ ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤਾ ਗਿਆ। read more...
ਟ੍ਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਵਿਆਪਕ ਅਸਰ
ਨਵੀਂ ਦਿੱਲੀ, 7 ਸਤੰਬਰ (ਸ.ਬ.) ਕੇਂਦਰੀ ਟ੍ਰੇਡ ਯੂਨੀਅਨਾਂ ਦੀ ਅਪੀਲ ਤੇ ਹੋ ਰਹੇ ਭਾਰਤ ਵਿਆਪੀ ਬੰਦ ਦਾ ਅੱਜ ਦੇਸ਼ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੰਦ ਵਿੱਚ ਬੇਕ ਕਰਮਚਾਰੀਆਂ ਦੇ ਵੀ ਸ਼ਾਮਿਲ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। read more...
ਰਾਸ਼ਟਰਪਤੀ ਚੋਣ ਲੜਣ ਬਾਰੇ ਅਜੇ ਫੈਸਲਾ ਨਹੀਂ: ਪੁਤਿਨ
ਸੋਕੀ, 7 ਸਤੰਬਰ (ਸ.ਬ.) ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਜੇ ਇਹ ਕਹਿਣਾ ਜ਼ਲਦਬਾਜ਼ੀ ਹੋਵੇਗਾ ਕਿ ਉਹ ਸਾਲ 2012 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਬਤੌਰ ਉਮੀਦਵਾਰ ਖੜੇ ਹੋਣਗੇ ਜਾਂ ਨਹੀਂ। ਸਾਲ 2012 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵਲਾਦੀਮੀਰ ਪੁਤਿਨ ਜਾਂ ਵਰਤਮਾਨ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ਖੜ੍ਹੇ ਹੋਣ ਦੀਆਂ ਅਟਕਲਾਂ ਵਿਚਾਲੇ ਵਲਾਦੀਮੀਰ ਨੇ ਕਿਹਾ ਕਿ ਉਹ ਜਾਂ ਦਮਿਤਰੀ ਰੂਸੀ ਸੰਵਿਧਾਨ ਖਿਲਾਫ ਕੋਈ ਕਦਮ ਨਹੀਂ ਚੁੱਕਣਗੇ। read more...
ਅਲ ਬਰਦੇਈ ਨੇ ਸੰਸਦੀ ਚੋਣਾਂ ਦੇ ਬਾਈਕਾਟ ਦੀ ਅਪੀਲ ਕੀਤੀ
ਕਾਹਿਰਾ, 7 ਸਤੰਬਰ (ਸ.ਬ.) ਮਿਸਰ ਦੇ ਲੋਕਤੰਤਰ ਦੀ ਪੁਰਜ਼ੋਰ ਸਮਰਥਕ ਨੇਤਾ ਮੁਹੰਮਦ ਅਲ ਬਰਦੇਈ ਨੇ ਨਵੰਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਅਲ ਬਰਦੇਈ ਨੇ ਆਪਣੇ ਯੁਵਾ ਸਮਰਥਕਾਂ ਨੂੰ ਸੰਜਮ ਰੱਖਣ ਅਤੇ ਸੰਘਰਸ਼ ਦੀ ਲੰਮੇ ਸਮੇਂ ਦੀ ਯੋਜਨਾ ਬਣਾਉਣ ਨੂੰ ਕਿਹਾ ਹੈ ਕਿਉਂਕਿ ਸੰਸਦੀ ਚੋਣਾਂ ਵਿੱਚ ਧਾਂਧਲੀ ਹੋਣਾ ਪੱਕਾ ਹੈ। read more...
ਜਾਂਚ ਵਿੱਚ ਆਈ.ਏ.ਈ.ਏ. ਨੂੰ ਸਹਿਯੋਗ ਨਹੀਂ ਕਰ ਰਿਹਾ ਸੀਰੀਆ
ਵਿਏਨਾ, 7 ਸਤੰਬਰ (ਸ.ਬ.) ਸੀਰੀਆ ਦੀਆਂ ਕਥਿਤ ਗੁਪਤ ਪ੍ਰਮਾਣੂ ਗਤੀਵਿਧੀਆਂ ਦੀ ਜਾਂਚ ਕਰ ਰਹੀ ਆਈ.ਏ.ਈ.ਏ. ਨੂੰ ਇਸ ਸੰਬੰਧ ਵਿੱਚ ਕੁਝ ਸਫਲਤਾ ਨਹੀਂ ਮਿਲੀ ਹੈ ਕਿਉਂਕਿ ਦਮਿਸ਼ਕ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਸਹਿਯੋਗ ਕਰਨ ਤੋਂ ਹੁਣ ਵੀ ਇਨਕਾਰ ਕਰ ਰਿਹਾ ਹੈ। read more...
ਡਾਇਰੈਕਟ ਟੈਕਸ ਕੋਡ : ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ
ਪ੍ਰਸਿੱਧ ਅਰਥਸ਼ਾਸਤਰੀ ਐਡਮ ਸਮਿਥ ਦਾ ਕਹਿਣਾ ਸੀ ਕਿ ਨਾਗਰਿਕ ਆਪਣੇ ਅਤੇ ਆਪਣੇ ਪਰਿਵਾਰ ਤੇ ਬਹੁਤ ਖਰਚ ਕਰਦੇ ਹਨ, ਦਾਨ ਵੀ ਬਹੁਤ ਕਰਦੇ ਹਨ ਪਰੰਤੂ ਜਦੋਂ ਗੱਲ ਸਰਕਾਰ ਨੂੰ ਟੈਕਸ ਦੇਣ ਦੀ ਆਉਂਦੀ ਹੈ ਤਾਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਸਰਕਾਰ ਨੂੰ ਆਪਣੇ ਕਥਿਤ ਕਲਿਆਣਕਾਰੀ ਖਰਚਿਆਂ ਲਈ ਧਨ ਦੀ ਜ਼ਰੂਰਤ ਹੁੰਦੀ ਹੈ। ਟੈਕਸ ਨਾਗਰਿਕਾਂ ਤੋਂ ਤਾਂ ਹੀ ਵਸੂਲਿਆ ਜਾ ਸਕਦਾ ਹੈ ਜਦੋਂ ਟੈਕਸ ਵਸੂਲਣ ਦਾ ਤਰੀਕਾ ਨਾ ਸਿਰਫ ਸਰਲ ਅਤੇ ਸਮਝਿਆ ਜਾ ਸਕਣ ਵਾਲਾ ਹੋਵੇ ਬਲਕਿ ਉਹ ਮਾਨਵੀ ਵੀ ਹੋਵੇ। read more...
ਭੁਪਾਲ ਗੈਸ ਪੀੜਤਾਂ ਦੇ ਮੁਆਵਜ਼ੇ ਤੇ ਧਿਆਨ ਦਿਓ
ਭੋਪਾਲ ਗੈਸ ਕਾਂਡ ਦੀ ਸੁਣਵਾਈ ਹਾਲੇ ਖਤਮ ਨਹੀਂ ਹੋਈ। ਸੁਪ੍ਰੀਮ ਕੋਰਟ ਨੇ ਸੀ ਬੀ ਆਈ ਦੀ ਕਿਊਰੇਟਿਵ ਪਟੀਸ਼ਨ ਨੂੰ ਮਨਜੂਰ ਕਰ ਕੇ ਆਪਣੇ ਫੈਸਲੇ ਤੇ ਦੁਬਾਰਾ ਵਿੱਚਾਰ ਕਰਨ ਦਾ ਰਾਸਤਾ ਖੋਲ ਦਿੱਤਾ ਹੈ। ਯੂਨੀਅਨ ਕਾਰਬਾਈਡ ਦੇ ਹਾਦਸੇ ਤੋਂ ਬਾਅਦ ਉਸ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 304-2 ਤਹਿਤ ਮੁਕਦਮਾ ਚਲਿਆ ਸੀ। read more...
ਸੋਨੀਆ ਦੀਆਂ ਚੌਥੇ ਗੇੜ ਦੀਆਂ ਚੁਣੌਤੀਆਂ
ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਸੋਨੀਆ ਗਾਂਧੀ ਆਪਣੀ ਚੌਥੀ ਪਾਰੀ ਅਜਿਹੇ ਸਮੇਂ ਵਿੱਚ ਸ਼ੁਰੂ ਕਰਨ ਜਾ ਰਹੀ ਹੈ, ਜਦੋਂ ਕੇਂਦਰ ਵਿੱਚ ਉਹਨਾਂ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਸਫਲਤਾਪੂਰਵਕ ਕਾਇਮ ਹੈ ਅਤੇ ਵਿਰੋਧੀ ਧਿਰ ਕੁਲ ਮਿਲਾ ਕੇ ਕਮਜ਼ੋਰ ਅਤੇ ਵੰਡੀ ਹੋਈ ਨਜ਼ਰ ਆ ਰਿਹਾਹੈ। ਪਰੰਤੂ ਇਸ ਦਾ ਇਹ ਅਰਥ ਨਹੀਂ ਹੈ ਕਿ ਉਹਨਾਂ ਦੀ ਇਹ ਰਾਹ ਬਹੁਤ ਆਸਾਨ ਹੈ। read more...
Print Edition Of Sky Hawk Times September 6, 2010
ਪਤਾ ਨਹੀਂ ਪੁੱਤਰ
ਪੁੱਤਰ-ਪਿਤਾ ਪਿਤਾ-ਹਾਂ ਪੁੱਤਰ ਪੁੱਤਰ- ਪੰਜਾਬ ਪੁਲੀਸ ਵਿੱਚ ਡੀ.ਆਈ.ਜੀ. ਰੈਂਕ ਤੋਂ ਲੈ ਕੇ ਡੀ.ਜੀ.ਪੀ. ਰੈਂਕ ਤੱਕ ਅਫਸਰਾਂ ਦੀ ਇੱਕ ਵੱਡੀ ਫੌਜ ਬਣ ਚੁੱਕੀ ਹੈ ਜਦੋਂਕਿ ਜ਼ਿਲਾ ਪੱਧਰ ਤੇ ਆਈ.ਪੀ.ਐਸ, ਐਸ.ਐਸ.ਪੀ. ਅਤੇ ਐਸ.ਪੀ. ਰੈਂਕ ਦੇ ਅਫਸਰਾਂ ਦੀ ਵੱਡੀ ਕਮੀ ਹੈ। ਪਿਤਾ ਜੀ ਲੋਕਾਂ ਤੇ ਲਾਠੀਚਾਰਜ ਕਰਨ ਲਈ ਤਾਂ ਸਿਪਾਹੀ ਹੀ ਕੰਮ ਆਉਂਦੇ ਹਨ ਉਨ੍ਹਾਂ ਦੀ ਤਾਂ ਕਮੀ ਨਹੀਂ ਹੈ ਕਿਉਂ ਠੀਕ ਹੈ ਨਾ? ਪਿਤਾ-ਪਤਾ ਨਹੀਂ ਪੁੱਤਰ ਦਲੀਪ ਸਿੰਘ ਜੁਨੇਜਾ ਫੋਨ : 9417196055 read more...
ਖਪਤਕਾਰ ਅਦਾਲਤ ਦਾ ਸੁਆਗਤਯੋਗ ਫੈਸਲਾ
ਭੁਪਿੰਦਰ ਸਿੰਘ
ਜਿਲ੍ਹਾ ਮੁਹਾਲੀ ਦੀ ਖਪਤਕਾਰ ਅਦਾਲਤ ਵਲੋਂ ਇੱਥੋਂ ਦੇ ਫੇਜ਼ 3 ਬੀ 2 ਦੀ ਇੱਕ ਮਹਿਲਾ ਨੂੰ ਗਲਤ ਦਵਾਈ ਵੇਚਣ ਵਾਲੀ ਸਿਵਲ ਹਸਪਤਾਲ ਫੇਜ਼ 6 ਵਿੱਚ ਸਥਿਤ ਜਨ ਔਸ਼ਧੀ ਕੇਂਦਰ ਨਾਮ ਦੀ ਦੁਕਾਨ ਦੇ ਮਾਲਕ ਨੂੰ 75 ਹਜਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ (ਜਦੋਂ ਇਹ ਮਹਿਲਾ ਗਰਭਵਤੀ ਸੀ) ਇਹ ਮਹਿਲਾ ਆਪਣੀ ਜਾਂਚ ਲਈ ਸਿਵਲ ਹਸਪਤਾਲ ਵਿੱਚ ਗਈ ਸੀ ਜਿੱਥੇ ਡਾਕਟਰ ਵਲੋਂ ਉਸਨੂੰ ਜਿਹੜੀ ਦਵਾਈ ਲਿਖੀ ਗਈ ਸੀ ਉਸਦੀ ਥਾਂ ਤੇ ਇਸ ਦੁਕਾਨ ਤੇ ਮੌਜੂਦ ਸੇਲਜ਼ਮੈਨ ਵਲੋਂ ਉਸਨੂੰ ਕੋਈ ਹੋਰ ਦਵਾਈ ਦੇ ਦਿੱਤੀ ਗਈ ਸੀ ਜਿਸ ਕਾਰਨ ਇਸ ਮਹਿਲਾ ਦਾ ਗਰਭਪਾਤ ਹੋ ਗਿਆ ਸੀ। ਜਨ ਔਸ਼ਧੀ ਕੇਂਦਰ ਨਾਮ ਦੀ ਇਹ ਦੁਕਾਨ ਜਦੋਂ ਇੱਥੇ ਖੋਲ੍ਹੀ ਗਈ ਸੀ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਇਸ ਦੁਕਾਨ ਤੋਂ ਮਰੀਜਾਂ ਨੂੰ ਸਸਤੀਆਂ ਜੈਨਰਿਕ ਦਵਾਈਆਂ ਮੁਹਈਆ ਕਰਵਾਈਆਂ ਜਾਣਗੀਆਂ ਅਤੇ ਇਸ ਦੁਕਾਨ ਦਾ ਉਦਘਾਟਨ ਪੰਜਾਬ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਲੋਂ ਪੂਰੀ ਸ਼ਾਨੌ ਸ਼ੌਕਤ ਨਾਲ ਕੀਤਾ ਗਿਆ ਸੀ। ਮੰਤਰੀ ਵਲੋਂ ਉਕਤ ਦੁਕਾਨ ਦਾ ਉਦਘਾਟਨ ਕੀਤੇ ਜਾਣ ਕਾਰਨ ਉਸ ਵੇਲੇ ਆਮ ਲੋਕਾਂ ਵਿੱਚ ਇਹ ਪ੍ਰਭਾਵ ਗਿਆ ਸੀ ਕਿ ਇਹ ਦੁਕਾਨ ਸਰਕਾਰ ਵਲੋਂ ਹੀ ਚਲਾਈ ਜਾਵੇਗੀ ਜਦੋਂਕਿ ਅਜਿਹਾ ਨਹੀਂ ਸੀ ਅਤੇ ਇਹ ਦੁਕਾਨ ਇੱਕ ਨਿੱਜੀ ਏਜੰਸੀ ਵਲੋਂ ਚਲਾਈ ਜਾ ਰਹੀ ਹੈ ਜਿਸ ਵਲੋਂ ਸਰਕਾਰ ਦੀ ਮਦਦ ਨਾਲ ਵੱਖ ਵੱਖ ਸੂਬਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਸਸਤੀਆਂ ਜੈਨਰਿਕ ਦਵਾਈਆਂ ਵੇਚਣ ਵਾਲੀਆਂ ਅਜਿਹੀਆਂ ਦੁਕਾਨ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇੱਥੋਂ ਤਕ ਤਾਂ ਸਾਰਾ ਕੁੱਝ ਠੀਕ ਠਾਕ ਲੱਗਦਾ ਸੀ ਪਰੰਤੂ ਇਸ ਦੁਕਾਨ ਦਾ ਪ੍ਰਬੰਧ ਸੰਭਾਲਣ ਵਾਲੇ ਅਧਿਕਾਰੀਆਂ ਵਲੋਂ ਦਵਾਈਆਂ ਵੇਚਣ ਲਈ ਜਿਹੜੇ ਸੇਲਸਮੈਨ ਤੈਨਾਤ ਕਰ ਦਿੱਤੇ ਗਏ ਉਹ ਪੂਰੀ ਤਰ੍ਹਾਂ ਯੋਗ ਨਾ ਹੋਣ ਕਾਰਨ ਆਮ ਮਰੀਜਾਂ ਦੀ ਸੁਵਿਧਾ ਲਹੀ ਖੋਲ੍ਹੀ ਗਈ ਸਸਤੀਆਂ ਦਵਾਈਆਂ ਦੀ ਇਹ ਦੁਕਾਨ ਉਲਟਾ ਲੋਕਾਂ ਲਈ ਖਤਰੇ ਦਾ ਕਾਰਨ ਬਣ ਗਈਆਂ ਹਨ। read more...
ਬਿਲਡਰਾਂ ਦੇ ਕਬਜੇ ਹੇਠਲੇ ਪੰਚਾਇਤੀ ਰਾਸਤਿਆਂ ਦੇ ਪੈਸੇ ਪੰਚਾਇਤਾਂ ਨੂੰ ਦਿਵਾਉਣ ਲਈ ਮੁੱਖ ਮੰਤਰੀ ਨਾਲ ਮੀਟਿੰਗ
ਕੁਲਦੀਪ ਸਿੰਘ ਮੁਹਾਲੀ, 6 ਸਤੰਬਰ
ਵੱਖ ਵੱਖ ਮੈਗਾ ਪ੍ਰੋਜੈਕਟਾਂ ਦੇ ਅਧੀਨ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਵਲੋਂ ਮੁਹਾਲੀ ਦੇ ਪਿੰਡਾਂ ਦੀਆਂ ਜਮੀਨ ਖਰੀਦਣ ਸਮੇਂ ਜਮੀਨਾਂ ਦੇ ਪੈਸੇ ਤਾਂ ਜਿਮੀਦਾਰਾਂ ਨੂੰ ਦੇ ਦਿੱਤੇ ਗਏ ਸਨ ਪਰ ਪੰਚਾਇਤੀ ਰਾਸਤਿਆਂ ਦੀਆਂ ਜਿਹੜੀਆਂ ਜਮੀਨਾਂ ਇਨ੍ਹਾਂ ਕਾਲੋਨਾਈਜ਼ਰਾਂ ਦੇ ਕੋਲ ਆ ਗਈਆਂ ਸਨ, ਉਨ੍ਹਾਂ ਦੇ ਪੈਸੇ ਹਾਲੇ ਤੱਕ ਇਨ੍ਹਾਂ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਵਲੋਂ ਨਹੀਂ ਦਿੱਤੇ ਗਏ। ਇਸ ਸਬੰਧੀ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਨਰਿੰਦਰ ਸ਼ਰਮਾ ਵਲੋਂ ਬਾਕਾਇਦਾ ਤੌਰ ਤੇ ਇਨ੍ਹਾਂ ਜਮੀਨਾਂ ਦੀ ਸੰਪੂਰਨ ਲਿਸਟ ਤਿਆਰ ਕੀਤੀ ਗਈ ਹੈ ਅਤੇ ਨਕਸ਼ਿਆਂ ਤੋਂ ਇਲਾਵਾ ਫਰਦਾਂ ਤੱਕ ਕਢਵਾ ਕੇ ਫਾਈਲ ਤਿਆਰ ਕਰਵਾਈ ਗਈ ਹੈ ਤਾਂ ਜੋ ਇਹ ਪੈਸੇ ਕਾਲੋਨੀਜਰਾਂ ਤੋਂ ਲੈ ਕੇ ਇਨ੍ਹਾਂ ਸਬੰਧਤ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਸਕੇ। ਇਹ ਮਸਲਾ ਮੁੱਖ ਮੰਤਰੀ ਨਾਲ ਪਿੰਡਾਂ ਦੇ ਵਿਕਾਸ ਸਬੰਧੀ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਣਾ ਹੈ। read more...
ਪਾਰਦਰਸ਼ੀ, ਕੁਸ਼ਲ ਅਤੇ ਭ੍ਰਿਸ਼ਟਾਚਾਰ ਮੁਕਤ ਪੁਲੀਸ ਪ੍ਰਸ਼ਾਸਨ ਮੁਹਈਆ ਕੀਤਾ ਜਾਵੇਗਾ-ਡੀ.ਆਈ.ਜੀ.
ਐਸ ਐਸ ਪੀ ਰੋਪੜ ਸ੍ਰ. ਜੇ ਐਸ ਔਲਖ ਅਤੇ ਡੀ ਆਈ ਜੀ ਰੋਪੜ ਰੇਂਜ ਸ੍ਰੀਮਤੀ ਗੁਰਪ੍ਰੀਤ ਦਿਓ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਫੋਟੋ ਸ.ਬ. ਰੂਪਨਗਰ, 6 ਸਤੰਬਰ (ਸ.ਬ.) ਰੂਪਨਗਰ ਪੁਲਿਸ ਰੇਂਜ ਵਿੱਚ ਲੋਕਾਂ ਨੂੰ ਪਾਰਦਰਸ਼ੀ, ਕੁਸ਼ਲ ਅਤੇ ਭ੍ਰਿਸ਼ਟਾਚਾਰ ਮੁਕਤ ਪੁਲੀਸ ਪ੍ਰਸ਼ਾਸਨ ਮੁਹਈਆ ਕੀਤਾ ਜਾਵੇਗਾ ਅਤੇ ਰੂਪਨਗਰ ਰੇਂਜ ਨੂੰ ਇੱਕ ਮਾਡਲ ਰੇਂਜ ਬਣਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀਮਤੀ ਗੁਰਪ੍ਰੀਤ ਦਿਓ ਡੀ.ਆਈ. ਜੀ. ਨੇ ਪੰਜਾਬ ਪੁਲੀਸ ਰੂਪਨਗਰ ਰੇਂਜ ਦੀ ਡੀ.ਆਈ.ਜੀ. ਵਜੋਂ ਪੱਤਰਕਾਰਾਂ ਨਾਲ ਪਲੇਠੀ ਮਿਲਣੀ ਦੌਰਾਨ ਕੀਤਾ। read more...
ਰਿਟਾਇਰ ਹੋਣ ਬਾਰੇ ਨਹੀਂ ਸੋਚ ਰਿਹਾ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ, 6 ਸਤੰਬਰ (ਸ.ਬ.) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਇਨ੍ਹਾਂ ਕਿਆਸ ਅਰਾਈਆਂ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਵਿਚਾਲੇ ਸੰਵਾਦਹੀਣਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਅਜਿਹੀ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੈ, ਜਿਸ ਨੂੰ ਕਾਂਗਰਸ ਪਾਰਟੀ ਦੇ ਵਿਚਾਲੇ ਸੰਵਾਦਹੀਣਤਾ ਕਿਹਾ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰੀ ਮੰਡਲ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੇ ਪਹਿਲੇ ਮੰਤਰੀ ਮੰਡਲ ਤੋਂ ਵੀ ਬਿਹਤਰ ਕੰਮ ਕਰ ਰਿਹਾ ਹੈ। read more...
ਵਿਦੇਸ਼ੀ ਬਾਜਾਰਾਂ ਦੇ ਸਕਾਰਾਤਮਕ ਰੁਝਾਨ ਦੇ ਚੱਲਦੇ ਭਾਰਤੀ ਸ਼ੇਅਰ ਮਾਰਕੀਟ ਵਿੱਚ ਭਾਰੀ ਉਛਾਲ
ਮੁੰਬਈ, 6 ਸਤੰਬਰ (ਸ.ਬ.) ਵਿਦੇਸ਼ੀ ਸ਼ੇਅਰ ਬਾਜਾਰਾਂ ਦੇ ਸਕਾਰਾਤਮਕ ਰੁਖ ਦੇ ਚੱਲਦੇ ਅੱਜ ਭਾਰਤੀ ਸ਼ੇਅਰਬਾਜਾਰ ਵਿੱਚ ਭਾਰੀ ਉਛਾਲ ਦਰਜ ਕੀਤੀ ਗਈ। ਬੀ ਐਸ ਈ ਸੈਂਸੈਕਸ ਜਿੱਥੇ 338.62 ਅੰਕ ਵੱਧ ਕੇ 18560.05 ਤੇ ਬੰਦ ਹੋਇਆ ਉੱਥੇ ਨਿਫਟੀ ਸੂਚਕ ਅੰਕ 97.55 ਅੰਕ ਵੱਧ ਕੇ 5576.95 ਤੇ ਬੰਦ ਹੋਇਆ। read more...
|