ਉੱਤਰ ਪ੍ਰਦੇਸ਼ ਵਿੱਚ ਜੰਮਿਆ 4 ਹੱਥ, 4 ਪੈਰ ਅਤੇ 4 ਕੰਨਾ ਵਾਲਾ ਬੱਚਾ
ਭਦੋਹੀ, 6 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਭਦੋਹੀ ਜਿਲ੍ਹੇ ਦੇ ਸੰਤ ਰਵਿਦਾਸ ਨਗਰ ਵਿੱਚ ਐਤਵਾਰ ਨੂੰ ਇੱਕ ਮਹਿਲਾ ਨੇ ਨਾਰਮਲ ਡਿਲੀਵਰੀ ਨਾਲ ਇੱਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਚਾਰ ਹੱਥ, ਚਾਰ ਪੈਰ ਅਤੇ ਚਾਰ ਕੰਨ ਹਨ। ਪ੍ਰਾਪਤ ਸੂਚਨਾ ਅਨੁਸਾਰ, ਸੰਤ ਰਵਿਦਾਸ ਨਗਰ ਦੇ ਸੁਰੀਆਵਾਂ ਥਾਣਾ ਖੇਤਰ ਦੇ ਬਹਲਾ ਪਿੰਡ ਵਿੱਚ ਐਤਵਾਰ ਮੀਨਾ ਦੇਵੀ ਨੇ ਭਾਈਚਾਰਕ ਸਿਹਤ ਕੇਂਦਰ ਵਿੱਚ ਨਾਰਮਲ ਡਿਲੀਵਰੀ ਵਿੱਚ ਇੱਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਚਾਰ ਹੱਥ, ਚਾਰ ਪੈਰ ਅਤੇ ਚਾਰ ਕੰਨ ਹਨ। read more...
ਡੈਲੀਗੇਟਾਂ ਦੀ ਚੋਣ ਵਿੱਚ ਪਰਿਵਾਰਵਾਦ ਭਾਰੂ ਰਹਿਣ ਕਾਰਨ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ: ਅਨਵਰ
ਸ੍ਰੀਮਤੀ ਮੋਹਸਿਨਾ ਕਿਦਵਈ ਨੂੰ ਮੰਗ ਪੱਤਰ ਦਿੰਦੇ ਹੋਏ ਕਾਂਗਰਸ ਘੱਟ ਗਿਣਤੀ ਸੈਲ ਦੇ ਆਗੂ। ਫੋਟੋ ਸ.ਬ. ਮੁਹਾਲੀ, 6 ਸਤੰਬਰ (ਸ.ਬ.) ਜ਼ਿਲ੍ਹਾ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਡਾ. ਅਨਵਰ ਹੁਸੈਨ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਡੈਲੀਗੇਟਾਂ ਦੀ ਹੋਈ ਚੋਣ ਵਿੱਚ ਪਰਿਵਾਰਵਾਦ ਦੇ ਭਾਰੂ ਰਹਿਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਸ ਚੋਣ ਵਿੱਚ ਘੱਟ ਗਿਣਤੀਆਂ ਨੂੰ ਉਹਨਾਂ ਦਾ ਹਿੱਸਾ ਨਹੀਂ ਦਿੱਤਾ ਗਿਆ ਅਤੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਵੱਲੋਂ ਕਾਂਗਰਸੀ ਵਰਕਰਾਂ ਨੂੰ ਡੈਲੀਗੇਟ ਬਣਾਉਣ ਦੀ ਥਾਂ ਸਿਰਫ ਆਪਣੇ ਪਰਿਵਾਰਕ ਮੈਂਬਰਾਂ (ਪਤਨੀ, ਭਰਾ ਜਾਂ ਨਜਦੀਕੀ ਰਿਸ਼ਤੇਦਾਰਾਂ) ਨੂੰ ਹੀ ਡੈਲੀਗੇਟ ਬਣਾ ਦਿੱਤਾ ਜਿਸ ਕਾਰਣ ਕਾਂਗਰਸ ਪਾਰਟੀ ਦੇ ਆਮ ਵਰਕਰਾਂ ਵਿੱਚ ਨਿਰਾਸ਼ਾ ਫੈਲ ਗਈ ਹੈ। read more...
ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿੱਚ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ
ਸ੍ਰੀਨਗਰ, 6 ਸਤੰਬਰ (ਸ.ਬ.) ਜੰਮੂ-ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿੱਚ ਅੱਜ ਸੁਰੱਖਿਆ ਦਸਤਿਆਂ ਦੇ ਨਾਲ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਲੈਫਟੀਨੈਂਟ ਕਰਨਲ ਜੇ ਐਸ ਬਰਾੜ ਨੇ ਦੱਸਿਆ ਕਿ ਫੌਜ ਨੇ ਐਤਵਾਰ ਸ਼ਾਮ ਸ੍ਰੀਨਗਰ ਤੋਂ 80 ਕਿਲੋਮੀਟਰ ਦੂਰ ਹੰਦਵਾੜਾ ਵਿੱਚ ਅਫਰੀਦਾ ਦੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਦੇ ਤਹਿਤ ਹੋਏ ਮੁਕਾਬਲੇ ਵਿੱਚ ਇਹ ਕਾਰਵਾਈ ਕੀਤੀ। read more...
ਬੀਕਾਨੇਰ ਵਿੱਚ ਬੱਸ ਨੇ 3 ਸ਼ਰਧਾਲੂਆਂ ਨੂੰ ਕੁਚਲਿਆ
ਜੈਪੁਰ, 6 ਸਤੰਬਰ (ਸ.ਬ.) ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੇ ਨਾਪਾਸਰ ਥਾਣਾ ਖੇਤਰ ਵਿੱਚ ਅੱਜ ਬੇਕਾਬੂ ਬੱਸ ਨੇ ਤਿੰਨ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਤਿੰਨੋਂ ਸ਼ਰਧਾਲੂਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਪੁਲੀਸ ਦਫਤਰ ਅਨੁਸਾਰ ਚਾਲਕ ਵੱਲੋਂ ਕੰਟਰੋਲ ਗੁਆਉਣ ਤੇ ਬੇਕਾਬੂ ਬੱਸ ਨੇ ਰਾਮਦੇਵਰਾ ਦੇ ਮੇਲੇ ਵਿੱਚ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। read more...
ਦਿੱਲੀ ਦੀ ਮੁੱਖ ਮੰਤਰੀ ਦੀ ਮਰਸੀ ਰਵੀ ਪੁਰਸਕਾਰ ਲਈ ਚੋਣ
ਕੋਟਾਇਮ, 6 ਸਤੰਬਰ (ਸ.ਬ.) ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਚੋਣ ਪਹਿਲੇ ਮਰਸੀ ਰਵੀ ਪੁਰਸਕਾਰ ਲਈ ਕੀਤੀ ਗਈ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਜਨਤਕ ਖੇਤਰ ਵਿੱਚ ਬਤੌਰ ਮਹਿਲਾ ਆਪਣੇ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਮਰਸੀ ਰਵੀ ਫਾਉਂਡੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਦੇ ਤਹਿਤ 1 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। read more...
ਪਾਕਿਸਤਾਨ ਵਿੱਚ ਫਿਦਾਈਨ ਹਮਲੇ ਵਿੱਚ 20 ਵਿਅਕਤੀ ਮਰੇ
ਪੋਸ਼ਾਵਰ, 6 ਸਤੰਬਰ (ਸ.ਬ.) ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਵਿੱਚ ਅੱਜ ਇੱਕ ਆਤਮਘਾਤੀ ਹਮਲਾਵਰ ਵੱਲੋਂ ਧਮਾਕਾਖੇਜ ਸਮੱਗਰੀ ਨਾਲ ਲੱਦੇ ਵਾਹਨ ਨੂੰ ਪੁਲੀਸ ਥਾਣੇ ਨਾਲ ਟਕਰਾ ਦੇਣ ਨਾਲ 11 ਪੁਲੀਸ ਕਰਮਚਾਰੀਆਂ ਸਮੇਤ ਘੱਟ ਤੋਂ ਘੱਟ 20 ਵਿਅਕਤੀ ਮਾਰੇ ਗਏ। ਹਮਲਾਵਰਾਂ ਨੇ ਰਾਜ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਮੁੱਖ ਥਾਣੇ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਵਿੱਚ 40 ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਇਸ ਧਮਾਕੇ ਨਾਲ ਥਾਣੇ ਦੀ ਇਮਾਰਤ, ਨਜ਼ਦੀਕ ਸਥਿਤ ਮਸਜਿਦ ਅਤੇ ਇੱਕ ਸਰਕਾਰੀ ਦਫਤਰ ਭਵਨ ਮਲਬੇ ਵਿੱਚ ਤਬਦੀਲ ਹੋ ਗਿਆ ਜਦੋਂਕਿ 2 ਹੋਰ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। read more...
ਗੁਹਾਟੀ ਵਿੱਚ ਉਲਫਾ ਦੇ ਦੋ ਅੱਤਵਾਦੀ ਗ੍ਰਿਫਤਾਰ
ਗੁਹਾਟੀ, 6 ਸਤੰਬਰ (ਸ.ਬ.) ਅਸਮ ਦੀ ਰਾਜਧਾਨੀ ਗੁਹਾਟੀ ਦੇ ਗੀਤਾਨਗਰ ਖੇਤਰ ਤੋਂ ਸੁਰੱਖਿਆ ਦਸਤਿਆਂ ਨੇ ਅੱਜ ਯੂਨਾਈਟੇਡ ਲਿਬਰੇਸ਼ਨ ਫਰੰਟ ਆਫ ਅਸਮ (ਉਲਫਾ) ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। read more...
ਕੇਰਲ ਵਿੱਚ ਜ਼ਹਿਰੀਲੀ ਸ਼ਰਾਬ ਨੇ 4 ਲੋਕਾਂ ਦੀ ਜਾਨ ਲਈ
ਮਲਪਪੁਰਮ, 6 ਸਤੰਬਰ (ਸ.ਬ.) ਕੇਰਲ ਦੇ ਮਲਪਪੁਰਮ ਜ਼ਿਲ੍ਹੇ ਦੇ ਕੁਟੀਪਪੁਰਮ ਇਲਾਕੇ ਵਿੱਚ ਅੱਜ 4 ਵਿਅਕਤੀ ਕਥਿਤ ਰੂਪ ਨਾਲ ਤਾੜੀ ਦੀ ਦੁਕਾਨ ਤੋਂ ਖਰੀਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਮੌਤ ਦੇ ਸ਼ਿਕਾਰ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। read more...
ਹੜਤਾਲ ਦੇ ਚਲਦੇ ਜੋਧਪੁਰ ਦੇ ਤਿੰਨ ਹਸਪਤਾਲਾਂ ਵਿੱਚ 14 ਦੀ ਮੌਤ
ਜੈਪੁਰ, 6 ਸਤੰਬਰ (ਸ.ਬ.) ਰਾਜਸਥਾਨ ਵਿੱਚ ਜੋਧਪੁਰ ਦੇ ਮਥੁਰਾ ਦਾਸ ਮਾਥੁਰ ਹਸਪਤਾਲ ਵਿੱਚ ਸ਼ਨੀਵਾਰ ਨੂੰ ਇੱਕ ਰੋਗੀ ਦੇ ਇਲਾਜ ਵਿੱਚ ਕਥਿਤ ਲਾਪਰਵਾਹੀ ਵਰਤਣ ਕਾਰਨ ਭੜਕੇ ਪਰਿਵਾਰ ਵਾਲਿਆਂ ਵਲੋਂ ਰੈਜੀਡੈਂਟ ਡਾਕਟਰ ਨਾਲ ਕੁੱਟਮਾਰ ਕਰਨ ਦੇ ਵਿਰੋਧ ਵਿੱਚ ਹੜਤਾਲ ਤੇ ਗਏ ਡਾਕਟਰਾਂ ਕਾਰਨ ਐਤਵਾਰ ਨੂੰ ਜੋਧਪੁਰ ਦੇ ਤਿੰਨ ਸਰਕਾਰੀ ਹਸਪਤਾਲਾਂ ਵਿੱਚ ਕਥਿਤ ਤੌਰ ਤੇ 14 ਰੋਗੀਆਂ ਦੀ ਮੌਤ ਹੋ ਗਈ। read more...
ਜਰਦਾਰੀ ਨੇ ਸੋਨੀਆ ਗਾਂਧੀ ਨੂੰ ਫੋਨ ਤੇ ਵਧਾਈ ਦਿੱਤੀ
ਇਸਲਾਮਾਬਾਦ, 6 ਸਤੰਬਰ (ਸ.ਬ.) ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਗਾਤਾਰ ਚੌਥੀ ਵਾਰ ਇਸ ਅਹੁਦੇ ਤੇ ਚੁਣੇ ਜਾਣ ਤੇ ਵਧਾਈ ਦਿੱਤੀ ਹੈ। ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਰਦਾਰੀ ਨੇ ਸੋਨੀਆ ਨੂੰ ਐਤਵਾਰ ਸ਼ਾਮ ਫੋਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸੋਨੀਆ ਨੇ ਰਾਸ਼ਟਰਪਤੀ ਨੂੰ ਵਧਾਈ ਦੇਣ ਲਈ ਧੰਨਵਾਦ ਕੀਤਾ। read more...
ਸੁਰਿੰਦਰ ਸਿੰਘ ਵਾਲੀਆ ਨੂੰ ਸਰਵਸੰਮਤੀ ਨਾਲ ਆਹਲੂਵਾਲੀਆ ਬਿਰਦਾਰੀ ਮੁਹਾਲੀ ਦਾ ਪ੍ਰਧਾਨ ਬਣਾਇਆ
ਸ੍ਰ. ਸੁਰਿੰਦਰ ਸਿੰਘ ਵਾਲੀਆ ਨੂੰ ਸਿਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਐਸ ਡੀ ਐਮ ਸ੍ਰ. ਆਰ ਪੀ ਸਿੰਘ। ਫੋਟੋ ਸ.ਬ. ਮੁਹਾਲੀ, 6 ਸਤੰਬਰ (ਸ.ਬ.) ਆਹਲੂਵਾਲੀਆ ਬਿਰਾਦਰੀ (ਰਜਿ.) ਮੁਹਾਲੀ ਦੀ ਜਨਰਲ ਬਾਡੀ ਦੀ ਮੀਟਿੰਗ ਮੁਹਾਲੀ ਦੇ ਫੇਜ਼-10 ਵਿਖੇ ਹੋਈ ਜਿਸ ਵਿੱਚ ਬਿਰਾਦਰੀ ਦੇ ਅਹੁਦੇਦਾਰਾਂ ਦੀ ਅਗਲੇ ਤਿੰਨ ਸਾਲਾਂ ਲਈ ਚੋਣ ਕੀਤੀ ਗਈ। ਇਸ ਚੋਣ ਲਈ ਸ੍ਰ. ਪਰਮਜੀਤ ਸਿੰਘ ਵਾਲੀਆ, ਚੇਅਰਮੈਨ ਲੋਕ ਅਦਾਲਤ ਰੋਪੜ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਸਨ ਜਦੋਂ ਕਿ ਮੁਹਾਲੀ ਦੇ ਐਸ ਡੀ ਐਮ ਸ੍ਰ. ਰਵਿੰਦਰ ਪਾਲ ਸਿੰਘ ਵਾਲੀਆ ਮੁੱਖ ਮਹਿਮਾਨ ਸਨ। ਮੀਟਿੰਗ ਵਿੱਚ ਮੁਹਾਲੀ ਦੇ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਸ੍ਰ. ਗੁਰਮੀਤ ਸਿੰਘ ਵਾਲੀਆ, ਫੇਜ਼-7 ਦੀ ਮਾਰਕੀਟ ਦੇ ਪ੍ਰਧਾਨ ਸ੍ਰ. ਗੁਰਮੁਖ ਸਿੰਘ ਵਾਲੀਆ ਅਤੇ ਹੋਰ ਪਤਵੰਤੇ ਹਾਜਿਰ ਸਨ। ਇਸ ਦੌਰਾਨ ਸਰਵਸੰਮਤੀ ਨਾਲ ਸ੍ਰ. ਸੁਰਿੰਦਰ ਸਿੰਘ ਵਾਲੀਆ (ਪ੍ਰਧਾਨ ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ) ਨੂੰ ਆਹਲੂਵਾਲੀਆ ਬਿਰਾਦਰੀ ਮੁਹਾਲੀ ਦਾ ਪ੍ਰਧਾਨ ਚੁਣਿਆ ਗਿਆ। read more...
ਸੰਤ ਅਵਤਾਰ ਸਿੰਘ ਰਾਏਪੁਰ ਕਲ੍ਹਾਂ ਵਾਲੇ ਵਿਦੇਸ਼ ਰਵਾਨਾ
ਸੰਤ ਅਵਤਾਰ ਸਿੰਘ ਰਾਏਪੁਰ ਕਲ੍ਹਾਂ ਵਾਲੇ ਸੰਗਤਾਂ ਦੇ ਨਾਲ। ਤਸਵੀਰ ਵਿੱਚ ਸ੍ਰ. ਬਲਜਿੰਦਰ ਸਿੰਘ ਰਾਏਪੁਰ ਕਲ੍ਹਾਂ ਸੀ. ਮੀਤ ਪ੍ਰਧਾਨ ਯੂਥ ਕਲੱਬਜ ਤਾਲਮੇਲ ਕਮੇਟੀ ਜਿਲ੍ਹਾ ਮੁਹਾਲੀ ਵੀ ਹਨ। ਫੋਟੋ ਸ.ਬ. ਮੁਹਾਲੀ, 6 ਸਤੰਬਰ (ਸ.ਬ.) ਬਾਬਾ ਅਵਤਾਰ ਸਿੰਘ ਰਾਏਪੁਰ ਕਲ੍ਹਾਂ ਵਾਲੇ ਅੱਜ 20 ਦਿਨਾਂ ਦੇ ਵੱਖ ਵੱਖ ਦੇਸ਼ਾਂ ਦੇ ਦੌਰੇ ਲਈ ਵਿਦੇਸ਼ ਰਵਾਨਾ ਹੋਏ। ਇਸ ਮੌਕੇ ਗੁਰਦੁਆਰਾ ਨਾਨਕਸਰ ਠਾਠ ਰਾਏਪੁਰ ਕਲ੍ਹਾਂ ਵਿਖੇ ਸਮੂਹ ਸੰਗਤਾਂ ਨੇ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਅਤੇ ਕੀਤਰਨ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਰਾਏਪੁਰ ਕਲ੍ਹਾਂ ਨੇ ਕਿਹਾ ਕਿ ਉਹ ਇਸ ਦੌਰੇ ਦੌਰਾਨ ਉਨ੍ਹਾਂ ਵਿਦੇਸ਼ ਵਿਚ ਸ਼ਬਦ ਗੁਰੂ ਦੇ ਪ੍ਰਚਾਰ ਲਈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਿਰਕਤ ਕਰਨ ਜਾ ਰਹੇ ਹਨ। ਇਸ ਮੌਕੇ ਬਲਜਿੰਦਰ ਸਿੰਘ ਰਾਏਪੁਰ ਕਲ੍ਹਾਂ, ਸੁਖਬੀਰ ਸਿੰਘ ਗਿੱਲ, ਸ਼ੇਰ ਸਿੰਘ, ਹਰਜਿੰਦਰ ਸਿੰਘ, ਅਜੀਤ ਸਿੰਘ, ਮਾਲ ਸਿੰਘ, ਨਛੱਤਰ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਹਾਜਿਰ ਸਨ। read more...
ਗਾਂਜੇ ਸਮੇਤ ਇੱਕ ਕਾਬੂ
ਮੁਹਾਲੀ, 6 ਸਤੰਬਰ (ਸ.ਬ.) ਮੁਹਾਲੀ ਪੁਲੀਸ ਨੇ ਮੁਕੇਸ਼ ਕੁਮਾਰ ਵਸਨੀਕ ਬਿਹਾਰ ਨੂੰ ਸੈਕਟਰ 69 ਤੋਂ ਇੱਕ ਕਿੱਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਉਹ ਵੇਚਣ ਲਈ ਗ੍ਰਾਹਕ ਦੀ ਭਾਲ ਕਰ ਰਿਹਾ ਸੀ। ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 20, 61, 85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। read more...
ਦੋ ਸੜਕ ਹਾਦਸਿਆਂ ਵਿੱਚ ਬੱਚੇ ਸਮੇਤ ਦੋ ਜਖਮੀ
ਲਾਲੜੂ/ਡੇਰਾਬੱਸੀ, 6 ਸਤੰਬਰ (ਸ.ਬ.) ਲਾਲੜੂ ਅਤੇ ਡੇਰਾਬੱਸੀ ਇਲਾਕੇ ਵਿੱਚ ਦੋ ਵੱਖਰੇ ਸੜਕ ਹਾਦਸਿਆਂ ਵਿੱਚ ਇੱਕ ਬੱਚੇ ਸਮੇਤ ਦੋ ਵਿਅਕਤੀ ਜਖਮੀ ਹੋ ਗਈ। read more...
ਹਾਦਸੇ ਵਿੱਚ ਇੱਕ ਦੀ ਮੌਤ
ਬਲੌਂਗੀ, 6 ਸਤੰਬਰ (ਸ.ਬ.) ਬਲੌਂਗੀ ਤੋਂ ਦਾਊਂ ਪੈਦਲ ਜਾ ਰਹੇ ਚਾਚਾ-ਭਤੀਜਾ ਵਿੱਚੋਂ ਚਾਚੇ ਨੂੰ ਇੱਕ ਕੈਂਟਰ ਨੇ ਟੱਕਰ ਮਾਰ ਕੇ ਸਖਤ ਜਖਮੀ ਕਰ ਦਿੱਤਾ ਜਿਸਦੀ ਮੁਹਾਲੀ ਦੇ ਸਿਵਲ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। read more...
ਘਰ ਵਿੱਚ ਦਾਖਿਲ ਹੋ ਕੇ ਮਾਂ-ਪੁੱਤ ਤੇ ਹਮਲਾ, ਸ਼ੀਸ਼ੇ ਤੋੜੇ
ਕੁਰਾਲੀ, 6 ਸਤੰਬਰ (ਸ.ਬ.) ਕੁਰਾਲੀ ਥਾਣੇ ਅਧੀਨ ਪੈਂਦੇ ਪਿੰਡ ਦਿਸਾਰਨਾ ਦੇ ਇੱਕ ਘਰ ਵਿੱਚ ਦਾਖਿਲ ਹੋ ਕੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਪਰਿਵਾਰ ਤੇ ਹਮਲਾ ਕਰ ਦਿੱਤਾ, ਮਕਾਨ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਜਾਂਦੇ ਹੋਏ ਪਾਣੀ ਦੀ ਟਜ਼ੂਟੀ ਅਤੇ ਮੇਨ ਗੇਟ ਪੁੱਟ ਕੇ ਚੋਰੀ ਕਰਕੇ ਲੈ ਗਏ। read more...
ਵਾਈਸ ਚੇਅਰਮੈਨ ਬਣਾਇਆ
ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਨਵੇਂ ਨਿਯੁਕਤਵਾਈਸ ਚੇਅਰਮੈਨ ਸ੍ਰ. ਬਾਵਾ ਸਿੰਘ ਨੂੰ ਅੱਜ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਅਹੁਦੇ ਦਾ ਚਾਰਜ ਦਿੱਤਾ ਗਿਆ। ਇਸ ਮੌਕੇ ਸ੍ਰ. ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ, ਸ੍ਰ. ਬਿਕਰਮਜੀਤ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਵੀ ਹਾਜਿਰ ਸਨ। read more...
ਪੇਡਾ ਵਿੱਚ ਨੌਜਵਾਨਾਂ ਨੂੰ ਨੁਮਾਇੰਦਗੀ ਦਿੱਤੀ
ਨਵੇਂ ਡਾਇਰੈਕਟਰਾਂ ਨਾਲ ਸ੍ਰ. ਮਜੀਠੀਆ ਅਤੇ ਹੋਰ। ਫੋਟੋ ਸ.ਬ. ਚੰਡੀਗੜ੍ਹ, 6 ਸਤੰਬਰ (ਸ.ਬ.) ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ 10 ਫੀਸਦੀ ਊਰਜਾ ਗੈਰ ਰਵਾਇਤੀ ਊਰਜਾ ਸਰੋਤਾਂ ਰਾਹੀਂ ਹਾਸਿਲ ਕੀਤੀ ਜਾਵੇ। ਇਸਦੇ ਚੱਲਦੇ ਨੌਜਵਾਨ ਚਿਹਰਿਆਂ ਨੂੰ ਪੇਡਾ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਜੋ ਇਸ ਟੀਚੇ ਨੂੰ ਪੂਰਾ ਕਰਨ ਲਈ ਉਪਰਾਲੇ ਕਰਨਗੇ।
read more...
ਇਰਾਨ ਵਿੱਚ ਪੱਥਰ ਮਾਰ ਕੇ ਹੱਤਿਆ ਦੀ ਸਜਾ ਘਿਣਾਉਣੀ: ਵੇਟਿਕਨ
ਵੇਟਿਕਨ ਸਿਟੀ, 6 ਸਤੰਬਰ (ਸ.ਬ.) ਵੇਟਿਕਨ ਨੇ ਇਰਾਨ ਵਿੱਚ ਪੱਥਰ ਮਾਰ ਕੇ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਨੂੰ ਘਿਣਾਉਣਾ ਕਰਾਰ ਦਿੱਤਾ ਹੈ। ਇਰਾਨ ਵਿੱਚ ਇੱਕ ਮਹਿਲਾ ਨੂੰ ਵੇਸਵਾਵ੍ਰਿਤੀ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਵੇਟਿਕਨ ਨੇ ਮਹਿਲਾ ਨੂੰ ਬਚਾਉਣ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ। read more...
ਨਿਊਜੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਐਮਰਜੈਂਸੀ ਵਧਾਈ
ਕ੍ਰਾਈਸਟ ਚਰਚ, 6 ਸਤੰਬਰ (ਸ.ਬ.) ਨਿਊਜੀਲੈਂਡ ਦੇ ਭੂਚਾਲ ਪ੍ਰਭਾਵਿਤ ਕ੍ਰਾਈਸਟ ਚਰਚ ਵਿੱਚ ਐਮਰਜੈਂਸੀ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕ੍ਰਾਈਸਟਚਰਚ ਵਿੱਚ ਸ਼ਨੀਵਾਰ ਨੂੰ 7.0 ਦੀ ਗਤੀ ਵਾਲੇ ਝਟਕੇ ਤੋਂ ਬਾਅਦ ਕਈ ਝਟਕੇ ਮਹਿਸੂਸ ਕੀਤੇ ਜਾ ਚੁਕੇ ਹਨ। read more...
ਬਿਹਾਰ:ਬੰਧਕਾਂ ਦਾ ਸੰਕਟ ਖਤਮ, ਤਿੰਨੋਂ ਪੁਲੀਸ ਕਰਮਚਾਰੀ ਰਿਹਾਅ
ਪਟਨਾ, 6 ਸਤੰਬਰ (ਸ.ਬ.) ਮਾਓਵਾਦੀਆਂ ਨੇ ਅੱਜ ਬਿਹਾਰ ਪੁਲੀਸ ਦੇ ਅਗਵਾ ਹੋਏ ਤਿੰਨ ਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੇ 9 ਦਿਨਾਂ ਤੋਂ ਚਲਿਆ ਆ ਰਿਹਾ ਬੰਧਕ ਸੰਕਟ ਖਤਮ ਹੋ ਗਿਆ। ਪਿਛਲੇ ਦਿਨੀਂ ਇਸ ਦੌਰਾਨ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇੱਕ ਏਰੀਆ ਕਮਾਂਡਰ ਸਮੇਤ 7 ਨਕਸਲੀ ਗ੍ਰਿਫਤਾਰ ਕੀਤੇ ਗਏ। read more...
ਅਮਰੀਕਾ ਵਿੱਚ ਮਦਰ ਟੇਰੇਸਾ ਤੇ ਡਾਕ ਟਿਕਟ ਜਾਰੀ
ਵਾਸ਼ਿੰਗਟਨ, 6 ਸਤੰਬਰ (ਸ.ਬ.) ਮਮਤਾ ਦੀ ਪ੍ਰਤੀਕ ਮਦਰ ਟੇਰੇਸਾ ਦੇ ਮਨੁੱਖੀ ਸੇਵਾ ਦੇ ਖੇਤਰ ਵਿੱਚ ਕਰੀਬ ਪੰਜਾਹ ਸਾਲਾਂ ਦੇ ਯੋਗਦਾਨ ਲਈ ਉਹਨਾਂ ਦੇ ਸਨਮਾਨ ਦੇ ਤੌਰ ਤੇ ਅਮਰੀਕਾ ਨੇ 44 ਸੈਂਟ ਦੀ ਇੱਕ ਡਾਕ ਟਿਕਟ ਜਾਰੀ ਕੀਤੀ ਹੈ। ਵਾਸ਼ਿੰਗਟਨ ਦੇ ਬੇਸਿਲੀਕਾ ਵਿੱਚ ਸਥਿਤ ਨੈਸ਼ਨਲ ਸ਼ਾਈਨ ਆਫ ਦਾ ਇਮੇਕੁਲੇਟ ਕਾਂਸੈਪਸ਼ਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਵਿੱਚ ਅਮਰੀਕਾ ਦੇ ਡਾਕ ਵਿਭਾਗ ਨੇਇਹ ਡਾਕ ਟਿਕਟ ਜਾਰੀ ਕੀਤੀ ਹੈ। read more...
ਮਿਸਰ ਦੇ ਖੁਫੀਆ ਮੁੱਖੀ ਨੂੰ ਚੋਣਾਂ ਲੜਣ ਦੀ ਅਪੀਲ
ਕਾਹਿਰਾ, 6 ਸਤੰਬਰ (ਸ.ਬ.) ਮਿਸਰ ਵਿੱਚ 2011 ਵਿੱਚ ਪ੍ਰਸਤਾਵਿਤ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿੱਚ ਖੜਾ ਹੋਣ ਲਈ ਦੇਸ਼ ਦੇ ਖੁਫੀਆ ਮੁਖੀ ਉਮਰ ਸੁਲੇਮਾਨ ਨੂੰ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧ ਵਿੱਚ ਇੱਕ ਪੋਸਟਰ ਮੁੰਹਿਮ ਇੱਥੇ ਸ਼ੁਰੂ ਕੀਤੀ ਗਈ ਹੈ। ਵਰਕਰਾਂ ਨੇ ਰਾਜਧਾਨੀ ਕਾਹਿਰਾ ਦੇ ਕਈ ਇਲਾਕਿਆਂ ਵਿੱਚ ਸੁਲੇਮਾਨ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਹਨ ਜਿਸ ਵਿੱਚ ਰਾਸ਼ਟਰਪਤੀ ਦੇ ਰੂਪ ਵਿੱਚ ਉਮਰ ਸੁਲੇਮਾਨ ਵਾਸਤਵਿਕ ਬਦਲ ਹਨ ਦਾ ਨਾਅਰਾ ਲਿਖਿਆ ਹੈ। read more...
ਕਾਂਗੋ ਵਿੱਚ 2 ਕਿਸ਼ਤੀਆਂ ਡੁੱਬੀਆਂ, 70 ਦੀ ਮੌਤ, 200 ਲਾਪਤਾ
ਕਿਨਸ਼ਾਸਾ, 6 ਸਤੰਬਰ (ਸ.ਬ.) ਕਾਂਗੋ ਵਿੱਚ ਇੱਕ ਹਫਤੇ ਵਿੱਚ ਦੋ ਕਿਸ਼ਤੀਆਂ ਦੇ ਡੁੱਬਣ ਨਾਲ ਘੱਟ ਤੋਂ ਘੱਟ 70 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 200 ਲੋਕ ਲਾਪਤਾ ਹਨ। ਅਧਿਕਾਰੀਆਂ ਅਨੁਸਾਰ ਦੋਵੇਂ ਕਿਸ਼ਤੀਆਂ ਵਿੱਚ ਸਮਰਥਾ ਤੋਂ ਜ਼ਿਆਦਾ ਵਿਅਕਤੀ ਸਵਾਰ ਸਨ ਅਤੇ ਦੋਵਾਂ ਵਿੱਚ ਸੁਰੱਖਿਆ ਦੀ ਵੀ ਕੋਈ ਵਿਵਸਥਾ ਨਹੀਂ ਸੀ। read more...
ਪ੍ਰਵਾਸੀ ਕਤਲੇਆਮ ਮਾਮਲੇ ਨਾਲ ਜੁੜਿਆ ਮਨੁੱਖੀ ਤਸਕਰ ਗ੍ਰਿਫਤਾਰ
ਕਵਿਟੋ, 6 ਸਤੰਬਰ (ਸ.ਬ.) ਇਕਵਾਡੋਰ ਪੁਲੀਸ ਨੇ ਮੈਕਸਿਕੋ ਵਿੱਚ ਪਿਛਲੇ ਮਹੀਨੇ ਹੋਏ ਪ੍ਰਵਾਸੀ ਕਤਲੇਆਮ ਮਾਮਲੇ ਵਿੱਚ ਜਿੰਦਾ ਬਚੇ ਇੱਕ ਵਿਅਕਤੀ ਨਾਲ ਕਥਿਤ ਸੰਬੰਧ ਰੱਖਣ ਵਾਲੇ ਇੱਕ ਮਨੁੱਖੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਨੁੱਖੀ ਤਸਕਰ ਨੂੰ ਰਾਜਧਾਨੀ ਕਵਿਟੋ ਤੋਂ ਕਰੀਬ 300 ਕਿ.ਮੀ. ਦੂਰ ਬਿਬਲਿਆਨ ਸ਼ਹਿਰ ਤੋਂ ਉਸ ਦੇ ਘਰ ਤੋਂ ਸ਼ੁੱਕਰਵਾਰ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ । read more...
|