<< Prev 1 2 37 8 9276 277 278 Next >>

ਕਿਰਪਾਨ ਨਾਲ ਹਮਲਾ ਕਰਕੇ ਜਖਮੀ ਕੀਤਾ

ਖਰੜ, 4 ਸਤੰਬਰ (ਸ.ਬ.) ਖਰੜ ਥਾਣੇ ਅਧੀਨ ਪੈਂਦੇ ਪਿੰਡ ਨਵਾਂ ਸ਼ਹਿਰ ਬਡਾਲਾ ਦੇ ਇੱਕ ਵਸਨੀਕ ਉੱਤੇ ਪਿੰਡ ਮਾਨਖੇੜੀ ਥਾਣਾ ਮੋਰਿੰਡਾ ਦੇ ਇੱਕ ਵਸਨੀਕ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। read more...



ਦਾਜ ਲਈ ਤੰਗ ਕਰਨ ਵਾਲੇ ਦੋ ਸਹੁਰੇ ਪਰਿਵਾਰਾਂ ਖਿਲਾਫ ਮਾਮਲਾ ਦਰਜ

ਮੁੱਲਾਂਪੁਰ, 4 ਸਤੰਬਰ (ਸ.ਬ.) ਮੁੱਲਾਂਪੁਰ ਥਾਣੇ ਅਧੀਨ ਪੈਂਦੇ ਪਿੰਡ ਸੈਣੀਮਾਜਰਾ ਦੀ ਵਸਨੀਕ ਇੰਦਰ ਪ੍ਰਕਾਸ਼ ਕੌਰ ਦੀ ਸ਼ਿਕਾਇਤ ਤੇ ਮੁੱਲਾਂਪੁਰ ਪੁਲੀਸ ਨੇ ਉਸਦੇ ਪਤੀ ਕੁਲਦੀਪ ਸਿੰਘ, ਸਹੁਰੇ ਮੇਵਾ ਸਿੰਘ ਅਤੇ ਸੱਸ ਸਲੋਚਾ ਦੇਵੀ ਵਸਨੀਕ ਪਿੰਡ ਹੁਸੈਨਪੁਰ ਥਾਣਾ ਖਰੜ ਦੇ ਖਿਲਾਫ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ ਆਈ ਪੀ ਸੀ ਦੀ ਧਾਰਾ 406, 498ਏ, 120ਬੀ ਅਧੀਨ ਮਾਮਲਾ ਦਰਜ ਕੀਤਾ ਹੈ। read more...



ਪਤੀ ਅਤੇ ਸੱਸ ਤੋਂ ਤੰਗ ਔਰਤ ਨੇ ਆਤਮ ਹੱਤਿਆ ਕੀਤੀ

ਮੁੱਲਾਂਪੁਰ, 4 ਸਤੰਬਰ (ਸ.ਬ.) ਮੁੱਲਾਂਪੁਰ ਥਾਣੇ ਅਧੀਨ ਪੈਂਦੇ ਪਿੰਡ ਪਲਣਪੁਰ ਵਿਖੇ ਡੇਢ ਕੁ ਸਾਲ ਪਹਿਲਾਂ ਵਿਆਹੀ ਗਈ ਇੱਕ ਔਰਤ ਨੇ ਆਪਣੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ। read more...



9.5 ਕਿੱਲੋ ਭੁੱਕੀ ਸਮੇਤ ਇੱਕ ਕਾਬੂ

ਮੁਹਾਲੀ, 4 ਸਤੰਬਰ (ਸ.ਬ.) ਖਰੜ ਦੇ ਨਾਰਕੌਟਿਕਸ ਸੈਲ ਦੇ ਇੰਚਾਰਜ ਸੁਖਬੀਰ ਸਿੰਘ ਨੇ ਦਾਰਾ ਸਟੂਡੀਓ ਫੇਜ਼-6 ਨੇੜਿਓਂ ਭਜਨ ਸਿੰਘ ਵਸਨੀਕ ਵਾਰਡ ਨੰ: 18 ਬਰਨਾਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਲਾਸਟਿਕ ਦੇ ਥੈਲੇ ਵਿੱਚੋਂ 9.5 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 15-61-85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
read more...



ਨਾਬਾਲਿਗ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਉਮਰ ਕੈਦ

ਬਿਜਨੌਰ, 4 ਸਤੰਬਰ (ਸ.ਬ.) ਨਾਬਾਲਿਗ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਫੂਫੜ ਨੂੰ ਸਥਾਨਕ ਅਦਾਲਤ ਨੇ ਉਮਰਕੈਦ ਦੀ ਸਜ਼ਾ ਦਿੱਤੀ ਹੈ। ਅਭਿਯੋਜਨ ਪੱਖ ਅਨੁਸਾਰ ਥਾਣਾ ਮੰਡਾਵਰ ਦੇ ਪਿੰਡ ਲਾਇਕਪੁਰੀ ਵਿੱਚ ਢਾਕਾ ਨਾਂ ਦਾ ਵਿਅਕਤੀ ਆਪਣੀ ਪਤਨੀ ਦੇ ਨਾਲ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਆਇਆ ਸੀ। ਉਹ ਘਰ ਵਿੱਚ ਮੌਜੂਦ ਭਣੋਈਏ ਕੋਲ ਬੱਚਿਆਂ ਨੂੰ ਛੱਡ ਗਿਆ ਸੀ। ਇਸੇ ਦੌਰਾਨ ਪ੍ਰਮੋਦ 6 ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ। ਅਗਲੇ ਦਿਨ ਬਲਾਤਕਾਰ ਤੋਂ ਬਾਅਦ ਗੀਤੂ ਦੀ ਖੂਨ ਨਾਲ ਭਰੀ ਲਾਸ਼ ਪੰਚਾਇਤ ਘਰ ਵਿੱਚ ਮਿਲੀ। read more...



ਹੜ ਨਾਲ ਭਾਰਤ-ਪਾਕਿ ਸੰਬੰਧਾਂ ਵਿੱਚ ਨਵਾਂ ਮੋੜ: ਰਾਜਮੋਹਨ

ਸੰਯੁਕਤ ਰਾਸ਼ਟਰ, 4 ਸਤੰਬਰ (ਸ.ਬ.) ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਕਾਰਣ ਨਵੀਂ ਦਿੱਲੀ ਅਤੇ ਇਸਲਾਮਾਬਾਦ ਨੂੰ ਆਪਣੇ ਰਾਜਨੀਤਿਕ ਸੰਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਮਿਲਿਆ ਹੈ। ਇਹ ਕਹਿਣਾ ਹੈ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਦਾ, ਜੋ ਮੰਨਦੇ ਹਨ ਕਿ ਹੜ੍ਹ ਕਾਰਣ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ ਹੈ। ਸੰਯੁਕਤ ਰਾਸ਼ਟਰ ਦਫਤਰ ਵਿੱਚ ਆਪਣੇ ਸੰਬੋਧਨ ਵਿੱਚ ਗਾਂਧੀ ਨੇ ਸਰਕਾਰਾਂ, ਮੀਡੀਆ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਕੁਦਰਤੀ ਆਫਤ ਦੌਰਾਨ ਪੁਰਾਣੀ ਕੜਵਾਹਟ ਭੁਲਾ ਦੇਣ ਦੀ ਬੇਨਤੀ ਕੀਤੀ ਹੈ।
read more...



ਓਬਾਮਾ ਅਮਰੀਕਾ- ਆਸੀਆਨ ਮੀਟਿੰਗ ਦੇ ਮੇਜਬਾਨ

ਵਾਸ਼ਿੰਗਟਨ, 4 ਸਤੰਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਿਊਯਾਰਕ ਵਿੱਚ 24 ਸਤੰਬਰ ਨੂੰ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ (ਆਸੀਆਨ) ਦੇ ਨੇਤਾਵਾਂ ਦੀ ਮੀਟਿੰਗ ਦੀ ਮੇਜਬਾਨੀ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਉਸ ਨੇ ਦੱਸਿਆ ਕਿ ਓਬਾਮਾ ਨੇ ਦਸ ਆਸੀਆਨ ਮੈਂਬਰ ਦੇਸ਼ਾਂ ਦੇ ਨੇਤਾਵਾਂ ਅਤੇ ਉਸਦੇ ਜਨਰਲ ਸਕੱਤਰ ਸੁਰੀਨ ਪਿਟਸੁਵਾਨ ਨੇ ਅਮਰੀਕਾ -ਆਸੀਆਨ ਨੇਤਾਵਾਂ ਨੂੰ ਇਸ ਦੂਜੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।

read more...



ਚੀਨ ਵਿੱਚ ਦਹੀਂ ਖਾਣ ਤੋਂ ਬਾਅਦ 83 ਬੱਚੇ ਬਿਮਾਰ

ਪੇਈਚਿੰਗ, 4 ਸਤੰਬਰ (ਸ.ਬ.) ਚੀਨ ਦੇ ਉੱਤਰ ਪੱਛਮੀ ਗੰਸੂ ਰਾਜ ਵਿੱਚ ਕਥਿਤ ਤੌਰ ਤੇ ਦਹੀਂ ਖਾਣ ਤੋਂ ਬਾਅਦ ਇੱਕ ਨਰਸਰੀ ਦੇ 83 ਬੱਚੇ ਬਿਮਾਰ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਸ਼ਿੰਹੂਆਂ ਦੀ ਖਬਰ ਅਨੁਸਾਰ, ਲਾਨਝੋਊ ਸ਼ਹਿਰ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਪੇਟ ਵਿੱਚ ਦਰਦ, ਉਲਟੀ, ਬੁਖਾਰ ਦੀ ਸ਼ਿਕਾਇਤ ਹੋਈ ਅਤੇ ਚੱਕਰ ਆਉਣ ਲੱਗੇ।
read more...



ਮੰਗਲਵਾਰ ਨੂੰ ਨਾਟੋ ਮੁੱਖੀ ਨੂੰ ਮਿਲਣਗੇ ਬਰਾਕ ਓਬਾਮਾ

ਵਾਸ਼ਿੰਗਟਨ, 4 ਸਤੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਟੋ ਦੇ ਜਨਰਲ ਸਕੱਤਰ ਫਾਗ ਰਾਸਮੁਸੈਨ ਨਾਲ ਸੱਤ ਸਤੰਬਰ ਨੂੰ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਓਬਾਮਾ ਨਾਟੋ ਮੁੱਖੀ ਨਾਲ ਅਫਗਾਨਿਸਤਾਨ ਨਾਲ ਜੁੜੇ ਕਈ ਮਸਲਿਆਂ ਤੇ ਚਰਚਾ ਕਰਨਗੇ।
read more...



ਮੇਰਾ ਅਸਲੀ ਜੀਵਨ ਕਿਸੇ ਆਫਤ ਤੋਂ ਘੱਟ ਨਹੀਂ: ਬੈਰੀਮੋਰ

ਲੰਦਨ, 4 ਸਤੰਬਰ (ਸ.ਬ.) ਹਾਲੀਵੁਡ ਦੀ ਮਸ਼ਹੂਰ ਸ਼ਖਸ਼ੀਅਤ ਬੈਰੀਮੋਰ ਦਾ ਕਹਿਣਾ ਹੈ ਕਿ ਉਹਨਾਂ ਦੇ ਅੰਦਰ ਬਤੌਰ ਨਿਰਦੇਸ਼ਕ ਦੀ ਕਾਬਲੀਅਤ ਹੋਣ ਦੇ ਬਾਵਜੂਦ ਉਹਨਾਂ ਦੀ ਨਿੱਜੀ ਜਿੰਦਗੀ ਕਿਸੇ ਆਫਤ ਤੋਂ ਘੱਟ ਨਹੀਂ ਹੈ।
ਕਾਂਟੈਕਟ ਮਿਊਜਿਕ ਦੀ ਰਿਪੋਰਟ ਦੇ ਅਨੁਸਾਰ 2009 ਵਿੱਚ 'ਵ੍ਹਿਪ ਇਟ' ਨੂੰ ਨਿਰਦੇਸ਼ਿਤ ਕਰਨ ਵਾਲੀ ਬੈਰੀਮੋਰ ਨੇ ਸਵੀਕਾਰ ਕੀਤਾ ਕਿ ਉਹ ਫਿਲਮ ਦੇ ਸੈਟ ਤੇ ਕਾਫੀ ਅਨੁਸ਼ਾਸਿਤ ਹੈ ਪਰ ਆਪਣੀ ਨਿੱਜੀ ਜਿੰਦਗੀ ਵਿੱਚ ਉਹ ਬਹੁਤ ਅਸਤ ਵਿਅਸਤ ਹੈ।
read more...



ਇਰਾਨੀ ਮਨੁੱਖੀ ਅਧਿਕਾਰ ਵਰਕਰ ਨੂੰ ਰਿਹਾਅ ਕੀਤਾ ਜਾਵੇ: ਪੇਲੋਸੀ

ਵਾਸ਼ਿੰਗਟਨ, 4 ਸਤੰਬਰ (ਸ.ਬ.) ਅਮਰੀਕਾ ਵਿੱਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਤੇਹਰਾਨ ਕੋਲ ਇੱਕ ਇਰਾਨੀ ਮਨੁੱਖੀ ਅਧਿਕਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸ਼ਿਵਾ ਨਜਰ ਅਹਾਰੀ ਨਾਮਕ ਇਸ ਵਰਕਰ ਖਿਲਾਫ ਅੱਜ ਉਨ੍ਹਾਂ ਦੋਸ਼ਾਂ ਤਹਿਤ ਸੁਣਵਾਈ ਹੋਣੀ ਹੈ ਜਿਨ੍ਹਾਂ ਦੇ ਸਾਬਿਤ ਹੋਣ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਅਹਾਰੀ ਬਾਲ ਮਜਦੂਰੀ ਹਟਾਓ ਅਤੇ ਰਾਜਨੀਤਿਕ ਕੈਦੀਆਂ ਦੇ ਪੱਖ ਵਿੱਚ ਕੰਮ ਕਰਦੀ ਹੈ। ਉਨ੍ਹਾਂ ਤੇ ਝੂਠ ਬੋਲਣ, ਰਾਸ਼ਟਰੀ ਸੁਰੱਖਿਆ ਖਿਲਾਫ ਕੰਮ ਕਰਨ ਅਤੇ ਸਰਕਾਰ ਖਿਲਾਫ ਮਾੜਾ ਪ੍ਰਚਾਰ ਕਰਨ ਦਾ ਦੋਸ਼ ਹੈ।
read more...



ਮਸਜਿਦ ਨਿਰਮਾਣ ਕਾਰਜ ਦਾ ਨਿਵੇਸ਼ਕ ਹਮਾਸ ਦਾ ਸਮਰਥਕ

ਨਿਊਯਾਰਕ, 4 ਸਤੰਬਰ (ਸ.ਬ.) ਵਲਰਡ ਟ੍ਰੇਡ ਸੈਂਟਰ ਦੇ ਕੋਲ ਪ੍ਰਸਤਾਵਿਤ ਮਸਜਿਦ ਅਤੇ ਇੱਕ ਇਸਲਾਮਿਕ ਭਾਈਚਾਰਕ ਭਵਨ ਦੇ ਨਿਰਮਾਣ ਲਈ ਧਨ ਮੁਹੱਈਆ ਕਰਨ ਵਾਲਿਆਂ ਵਿਚੋਂ ਇੱਕ ਦਾ ਸੰਬੰਧ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਮਾਸ ਦੇ ਨਾਲ ਹੋਣ ਦੀ ਪੁਸ਼ਟੀ ਹੋਈ ਹੈ। read more...



ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਦੀ ਅਮਰੀਕਾ ਨੇ ਨਿਖੇਧੀ ਕੀਤੀ

ਵਾਸ਼ਿੰਗਟਨ, 4 ਸਤੰਬਰ (ਸ.ਬ.) ਪਾਕਿਸਤਾਨ ਦੇ ਕਵੇਟਾ ਅਤੇ ਪੇਸ਼ਾਵਰ ਸ਼ਹਿਰਾਂ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਅਮਰੀਕਾ ਨੇ ਜੋਰਦਾਰ ਤਰੀਕੇ ਨਾਲ ਨਿਖੇਧੀ ਕੀਤੀ ਹੈ। ਇਹਨਾਂ ਹਮਲਿਆਂ ਵਿੱਚ 61 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਲਗਭਗ 200 ਵਿਅਕਤੀ ਜਖਮੀ ਹੋ ਗਏ।
read more...



ਅਮਰੀਕਾ ਤੋਂ ਪਾਕਿਸਤਾਨ ਨੂੰ 3.30 ਕਰੋੜ ਡਾਲਰ ਦੀ ਹੋਰ ਮਦਦ

ਵਾਸ਼ਿੰਗਟਨ, 4 ਸਤੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਸ਼ਰਣਾਰਥੀਆਂ ਦੀ ਸਹਾਇਤਾ ਲਈ ਇੱਕ ਮੰਗ ਪੱਤਰ ਤੇ ਹਸਤਾਖਰ ਕਰਕੇ 3 ਕਰੋੜ 30 ਲੱਖ ਡਾਲਰ ਹੋਰ ਜਾਰੀ ਕੀਤੇ।
read more...



ਅਧਿਆਪਕ ਦਿਵਸ ਤੇ ਵਿਸ਼ੇਸ਼-ਅਧਿਆਪਕ ਇੱਕ ਸਤਿਕਾਰ ਯੋਗ ਵਿਅਕਤੀ

ਅਧਿਆਪਕ ਦਿਵਸ ਸਾਡੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਹੈ। ਅਧਿਆਪਕ ਦਿਵਸ 5 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਸ ਦਿਨ ਬੱਚਿਆਂ ਦੀ ਪੜ੍ਹਾਈ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ।
read more...



ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਦੀ ਵਾਪਸੀ

ਵਿਦੇਸ਼ਾਂ ਵਿੱਚ ਜਮ੍ਹਾਂ ਭਾਰਤ ਦਾ ਕਾਲਾ ਧਨ ਆਪਣੇ ਮੁਲਕ ਵਿੱਚ ਵਾਪਿਸ ਲਿਆਉਣ ਦਾ ਸੁਫਨਾ ਕੀ ਕਦੇ ਪੂਰਾ ਹੋ ਸਕੇਗਾ? ਸਵਿਟਜ਼ਰਲੈਂਡ ਦੀ ਵਿਦੇਸ਼ ਮੰਤਰੀ ਮਿਸ਼ੈਲਿਨ ਕਾਮੀ-ਰੇ ਅਤੇ ਭਾਰਤ ਦੇ ਵਿੱਤ ਮੰਤਰੀ ਪ੍ਰਣਵ ਮੁਖਰਜੀ ਵਿਚਕਾਰ ਹੋਏ ਸਮਝੌਤੇ ਤੇ ਅਮਲ ਹੋਇਆ ਤਾਂ ਜਨਵਰੀ 2011 ਤੋਂ ਇਸ ਦਿਸ਼ਾ ਵਿੱਚ ਕੁੱਝ ਕੰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। read more...



ਇਰਾਕ ਤੋਂ ਬਾਹਰ ਅਮਰੀਕੀ ਫੌਜ

ਅਮਰੀਕੀ ਸਰਕਾਰ ਨੇ ਮੰਗਲਵਾਰ 31 ਅਗਸਤ 2010 ਤੋਂ ਇਰਾਕ ਵਿੱਚ ਆਪਣੀ ਫੌਜ ਦੀ ਲੜਾਕੂ ਭੂਮਿਕਾ ਪੂਰੀ ਤਰ੍ਹਾਂ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਆਪਣੀ ਵਿਦਾਈ ਤੋਂ ਠੀਕ ਪਹਿਲਾਂ ਆਪਣੀ ਇੱਕ ਮਜਬੂਤ ਫੌਜੀ ਸ਼ਕਤੀ 2011 ਦੇ ਅਖੀਰ ਤੱਕ ਇਰਾਕ ਵਿੱਚ ਬਣਾ ਕੇ ਰੱਖਣ ਦਾ ਸਮਝੌਤਾ ਇਰਾਕੀ ਹਕੂਮਤ ਦੇ ਨਾਲ ਕੀਤਾ ਸੀ। read more...



ਇਰਾਕ ਤੋਂ ਬਾਹਰ ਅਮਰੀਕੀ ਫੌਜ

ਅਮਰੀਕੀ ਸਰਕਾਰ ਨੇ ਮੰਗਲਵਾਰ 31 ਅਗਸਤ 2010 ਤੋਂ ਇਰਾਕ ਵਿੱਚ ਆਪਣੀ ਫੌਜ ਦੀ ਲੜਾਕੂ ਭੂਮਿਕਾ ਪੂਰੀ ਤਰ੍ਹਾਂ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਆਪਣੀ ਵਿਦਾਈ ਤੋਂ ਠੀਕ ਪਹਿਲਾਂ ਆਪਣੀ ਇੱਕ ਮਜਬੂਤ ਫੌਜੀ ਸ਼ਕਤੀ 2011 ਦੇ ਅਖੀਰ ਤੱਕ ਇਰਾਕ ਵਿੱਚ ਬਣਾ ਕੇ ਰੱਖਣ ਦਾ ਸਮਝੌਤਾ ਇਰਾਕੀ ਹਕੂਮਤ ਦੇ ਨਾਲ ਕੀਤਾ ਸੀ। read more...



Print Edition of Sky Hawk Times, September-3, 2010



ਪਤਾ ਨਹੀਂ ਪੁੱਤਰ

ਪੁੱਤਰ-ਪਿਤਾ ਜੀ
ਪਿਤਾ-ਹਾਂ ਪੁੱਤਰ
ਪੁੱਤਰ- ਪੰਜਾਬ ਦੇ ਬੀ ਐਡ ਅਤੇ ਈ ਟੀ ਟੀ ਅਧਿਆਪਕਾਂ ਦੀਆਂ ਪੰਜਾਬ ਸਰਕਾਰ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਜਿੱਥੇ ਬੀ ਐਡ ਅਧਿਆਪਕ ਫਰੰਟ ਨੇ ਪੰਜ ਸਤੰਬਰ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਵਿੱਚ ਸਰਕਾਰ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ ਉੱਥੇ ਈ ਟੀ ਟੀ ਟੀਚਰ ਯੂਨੀਅਨ ਨੇ ਸੱਤ ਸਤੰਬਰ ਤੱਕ ਦਾ ਸਰਕਾਰ ਨੂੰ ਅਲਟੀਮੇਟ ਦੇ ਕੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਕੈਬਨਿਟ ਮੰਤਰੀਆਂ ਦੇ ਘਰਾਂ ਮੂਹਰੇ ਸੰਘਰਸ਼ ਦੇ ਪੱਕੇ ਮੋਰਚੇ ਲਗਾਉਣ ਦੀ ਰਣਨੀਤੀ ਕੱਢੀ ਹੈ। ਪਿਤਾ ਜੀ ਸਰਕਾਰ ਇੱਕੋ ਅਧਿਆਪਕਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਕੇ ਅਧਿਆਪਕ ਯੂਨੀਅਨਾਂ ਨੂੰ ਸੰਤੁਸ਼ਟ ਕਰਦੀ?
ਪਿਤਾ-ਪਤਾ ਨਹੀਂ ਪੁੱਤਰ
ਦਲੀਪ ਸਿੰਘ ਜੁਨੇਜਾ
ਫੋਨ : 9417196055 read more...



ਇਲਾਜ ਦੇ ਨਾਮ ਤੇ ਲੋਕਾਂ ਦੀ ਸਿਹਤ ਨਾਲ ਖੇਡਦੇ ਨੀਮ ਹਕੀਮਾਂ ਵਿਰੁੱਧ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ

ਭੁਪਿੰਦਰ ਸਿੰਘ

ਬਰਸਾਤਾਂ ਦੇ ਇਸ ਮੌਸਮ ਵਿੱਚ ਥਾਂ-ਥਾਂ ਤੇ ਰੁਕਣ ਵਾਲੇ ਪਾਣੀ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਕਾਰਨ ਜਿੱਥੇ ਸਾਡੇ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰ ਵਿੱਚ ਡੇਂਗੂ ਦੀ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ ਉੱਥੇ ਇਸ ਪੂਰੇ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਸੰਬੰਧੀ ਜਿੱਥੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੀ ਮਾਰ ਤੋਂ ਬਚਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਨਾਕਾਫੀ ਸਾਬਿਤ ਹੋ ਰਹੀ ਹੈ, ਉੱਥੇ ਮੁਹਾਲੀ ਸ਼ਹਿਰ ਅਤੇ ਇਸਦੇ ਆਲੇ ਦੁਆਲੇ ਦੇ ਪੂਰੇ ਖੇਤਰ ਵਿੱਚ ਵੱਖ-ਵੱਖ ਥਾਵਾਂ (ਖਾਸ ਕਰ ਪਿੰਡਾਂ ਅਤੇ ਝੁੱਗੀ ਕਲੋਨੀਆਂ ਵਿੱਚ) ਅਜਿਹੇ ਕਈ ਵਿਅਕਤੀ ਬਿਨਾਂ ਕਿਸੇ ਅਧਿਕਾਰਤ ਡਿਗਰੀ ਦੇ ਆਪਣੀਆਂ ਡਾਕਟਰੀ ਦੀਆਂ ਦੁਕਾਨਾਂ ਚਲਾ ਰਹੇ ਹਨ ਜਿਹਨਾਂ ਵਲੋਂ ਸਸਤੇ ਇਲਾਜ ਦੇ ਨਾਮ ਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। read more...



ਮੁਹਾਲੀ ਵਿੱਚ ਵੱਡੀ ਗਿਣਤੀ ਵਿੱਚ ਫੈਲ ਗਿਆ ਹੈ ਆਈ ਫਲੂ

ਮੁਹਾਲੀ, 3 ਸਤੰਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਅੱਖਾਂ ਦੀ ਬਿਮਾਰੀ (ਆਈ ਫਲੂ) ਫੈਲ ਗਿਆ ਹੈ ਅਤੇ ਇਸਦੀ ਚਪੇਟ ਵਿੱਚ ਵੱਡੀ ਗਿਣਤੀ ਲੋਕ ਆ ਰਹੇ ਹਨ। ਸ਼ਹਿਰ ਵਿੱਚ ਥਾਂ ਥਾਂ ਤੇ ਅਜਿਹੇ ਵਿਅਕਤੀ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਅੱਖਾਂ ਤੇ ਚਸ਼ਮੇ ਲਗਾਏ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਨੂੰ ਆਈ ਫਲੂ ਹੋਇਆ ਹੈ। ਮੁਹਾਲੀ ਦੇ ਸਕੂਲਾਂ ਵਿੱਚ ਵੀ ਇਹ ਬਿਮਾਰੀ ਫੈਲ ਰਹੀ ਹੈ ਅਤੇ ਕਈ ਸਕੂਲਾਂ ਨੇ ਅਜਿਹੇ ਬੱਚਿਆਂ ਨੂੰ ਛੁੱਟੀ ਕਰਨ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਨੂੰ ਇਹ ਬਿਮਾਰੀ ਹੋਈ ਹੈ। read more...



ਪਤਨੀ ਨੂੰ ਘਰ ਅੰਦਰ ਖਿੱਚ ਕੇ ਕੁੱਟਿਆ ਅਤੇ ਲੁੱਟਿਆ, ਪਤੀ ਨੂੰ ਉੱਪਰਲੀ ਮੰਜਿਲ ਤੋਂ ਹੇਠਾਂ ਸੁੱਟਿਆ

ਜੀਰਕਪੁਰ, 3 ਸਤੰਬਰ (ਸ.ਬ.) ਜੀਰਕਪੁਰ ਥਾਣੇ ਅਧੀਨ ਪੈਂਦੇ ਪਿੰਡ ਢਕੌਲੀ ਦੀ ਇੱਕ ਵਸਨੀਕ ਔਰਤ ਰਜਨੀ ਨੇ ਦੋਸ਼ ਲਗਾਇਆ ਹੈ ਕਿ ਉਸਦੇ ਮਕਾਨ ਦੀ ਉੱਪਰਲੀ ਮੰਜਿਲ ਵਿੱਚ ਰਹਿੰਦੀ ਬੇਬੋ ਨਾਂ ਦੀ ਔਰਤ ਨੇ ਉਸਨੂੰ ਆਪਣ ਘਰ ਸੱਦਿਆ ਅਤੇ ਉੱਥੇ ਮੌਜੂਦ ਵਿਅਕਤੀਆਂ ਨੇ ਉਸਨੂੰ ਅੰਦਰ ਖਿੱਚ ਕੇ ਉਸਦੀ ਕੁੱਟਮਾਰ ਕੀਤੀ, ਉਸਦੇ ਕਪੜੇ ਪਾੜ ਦਿੱਤੇ ਅਤੇ ਉਸਦੇ ਪਾਏ ਗਹਿਣੇ ਖਿੱਚ ਲਏ। ਉਸਦਾ ਪਤੀ ਉਸਨੂੰ ਬਚਾਉਣ ਆਇਆ ਤਾਂ ਉਸਦੀ ਵੀ ਉਕਤ ਵਿਅਕਤੀਆਂ ਨੇ ਕੁੱਟਮਾਰ ਕੀਤੀ ਅਤੇ ਉਸਦੀ ਜੇਬ੍ਹ ਵਿੱਚੋਂ 10 ਹਜਾਰ ਰੁਪਏ ਅਤੇ ਦੋ ਮੋਬਾਈਲ ਕੱਢ ਕੇ ਉਸਨੂੰ ਉੱਪਰਲੀ ਮੰਜਿਲ ਤੋਂ ਹੇਠਾਂ ਸੁੱਟ ਦਿੱਤਾ। read more...



ਰੂਸ ਵਿੱਚ ਭਿਆਨਕ ਅੱਗ ਨਾਲ 500 ਇਮਾਰਤਾਂ ਤਬਾਹ

ਮਾਸਕੋ, 3 ਸਤੰਬਰ (ਸ.ਬ.) ਰੂਸ ਵਿੱਚ ਫਿਰ ਤੋਂ ਲੱਗੀ ਭਿਆਨਕ ਅੱਗ ਨਾਲ ਵੋਲਗਾ ਖੇਤਰ ਦੇ ਵੋਲਗੋਗ੍ਰਾਦ, ਸਾਰਾਤੋਵ ਅਤੇ ਸਮਾਰਾ ਵਿੱਚ ਲਗਭਗ 500 ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਅਗਨੀਕਾਂਡ ਵਿੱਚ ਪੰਜ ਵਿਅਕਤੀ ਮਾਰੇ ਗਏ ਅਤੇ ਇੱਕ ਹਜਾਰ ਲੋਕ ਬੇਘਰ ਹੋ ਗਏ ਹਨ। ਇਤਰ ਤਾਸ ਦੀ ਰਿਪੋਰਟ ਅਨੁਸਾਰ ਵੋਲਗੋਗ੍ਰਾਦ ਵਿੱਚ ਭਿਆਨਕ ਅੱਗ ਦੇ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 450 ਇਮਾਰਤਾਂ ਤਬਾਹ ਹੋ ਗਈਆਂ ਹਨ। ਤੂਫਾਨ ਕਾਰਨ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਹੋਇਆ ਜਿਸ ਨਾਲ ਇਹ ਅੱਗ ਲੱਗੀ। read more...



ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਪ੍ਰੀਖਿਆ ਵਾਲੇ ਦਿਨ ਆਮ ਜਨਤਾ ਨੂੰ ਇਕੱਠੇ ਹੋਣ ਤੇ ਮਨਾਹੀ ਦੇ ਹੁਕਮ

ਮੁਹਾਲੀ, 3 ਸਤੰਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪਹਿਲੇ ਸਮੈਂਸਟਰ ਦੀ ਪ੍ਰੀਖਿਆ 6 ਸਤੰਬਰ ਤੋਂ 7 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ । ਆਮ ਵੇਖਣ ਵਿੱਚ ਆਇਆ ਹੈਂ ਕਿ ਅਕਸਰ ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਪ੍ਰੀਖਿਆਰਥੀਆਂ ਦੇ ਮਾਤਾ - ਪਿਤਾ ਅਤੇ ਰਿਸ਼ਤੇਦਾਰ ਆਦਿ ਇਕੱਠੇ ਹੋ ਜਾਂਦੇ ਹਨ ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈਂ। read more...



<< Prev 1 2 37 8 9276 277 278 Next >>


Designed & Maintained By www. tejinfo.com
Welcome! You are visitor No:
© 2008 Skyhawktimes.com