<< Prev 1 2 38 9 10276 277 278 Next >>

ਬਿਜਲੀ ਬੰਦ ਰਹੇਗੀ

ਮੁਹਾਲੀ, 3 ਸਤੰਬਰ (ਸ.ਬ.) ਕੁੱਝ ਜਰੂਰੀ ਮੁਰੰਮਤ ਕਾਰਜਾਂ ਕਾਰਨ 4 ਸਤੰਬਰ ਅਤੇ 5 ਸਤੰਬਰ ਨੂੰ 66 ਕੇਵੀ ਸਬ ਸਟੇਸ਼ਨ ਫੇਜ਼-9 ਮੁਹਾਲੀ ਦੇ ਅਧੀਨ ਆਉਂਦਾ ਉਦਯੋਗਿਕ ਖੇਤਰ ਅਤੇ ਰਿਹਾਇਸ਼ੀ ਖੇਤਰ ਫੇਜ਼-9, ਅਤੇ 10 ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਵਧੀਕ ਸੁਪਰਟੈਂਡਿੰਗ ਇੰਜਨੀਅਰ ਆਪਰੇਸ਼ਨ ਡਿਵੀਜਨ ਸਪੈਸ਼ਲ ਮੁਹਾਲੀ ਨੇ ਦਿੱਤੀ।
read more...



ਸਾਬਕਾ ਕੌਂਸਲ ਪ੍ਰਧਾਨ ਕੁਲਵੰਤ ਸਿੰਘ ਨੂੰ ਸਦਮਾ

ਮੁਹਾਲੀ, 3 ਸਤੰਬਰ (ਸ.ਬ.) ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ. ਕੁਲਵੰਤ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਹੁਰੇ ਸ੍ਰ. ਜਗੀਰ ਸਿੰਘ ਨੰਬਰਦਾਰ ਅਕਾਲ ਚਲਾਣਾ ਕਰ ਗਏ। ਉਹ 87 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 8 ਸਤੰਬਰ ਨੂੰ ਉਨ੍ਹਾਂ ਦੇ ਪਿੰਡ ਕੋਟਲਾ ਭੜੀ (ਲੁਧਿਆਣਾ) ਵਿਖੇ ਪਾਏ ਜਾਣਗੇ। ਉਪਰੰਤ ਅੰਤਿਮ ਅਰਦਾਸ ਦੁਪਹਿਰ 1 ਤੋਂ 2 ਵਜੇ ਹੋਵੇਗੀ।
read more...



ਤਿੰਨ ਹਜਾਰ ਕਾਰਾਂ ਦੀ ਚੋਰੀ ਕਰਨ ਵਾਲਾ ਪਹੁੰਚਿਆ ਜੇਲ੍ਹ

ਸ਼ਿਲਾਂਗ, 3 ਸਤੰਬਰ (ਸ.ਬ.) ਦਿੱਲੀ ਦੇ ਇੱਕ ਆਟੋ ਰਿਕਸ਼ਾ ਚਾਲਕ ਤੋਂ ਕਾਰ ਚੋਰ ਬਣਨ ਤੋਂ ਬਾਅਦ ਪੂਰੇ ਦੇਸ਼ ਤੋਂ ਲਗਭਗ ਤਿੰਨ ਹਜਾਰ ਕਾਰਾਂ ਦੀ ਚੋਰੀ ਕਰਨ ਵਾਲਾ ਕਾਰ ਚੋਰ ਪੁਲੀਸ ਦੀ ਗ੍ਰਿਫਤ ਵਿੱਚ ਆ ਗਿਆ ਹੈ। ਅਨਿਲ ਚੌਹਾਨ ਨਾਮ ਦੇ ਇਸ 41 ਸਾਲ ਕਾਰ ਚੋਰ ਨੂੰ ਮੇਘਾਲਿਆ ਪੁਲੀਸ ਨੇ ਸੋਮਵਾਰ ਨੂੰ ਅਸਮ ਦੇ ਸਿਲਚਰ ਜਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਇਸਤੋਂ ਪਹਿਲਾਂ ਵੀ ਇਹ ਚੋਰ ਕਈ ਰਾਜਾਂ ਦੀ ਪੁਲੀਸ ਵਲੋਂ ਚਾਰ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। read more...



ਔਰਤ ਦੇ ਵਾਕਫ ਨੇ ਘੜੂੰਆਂ ਬੱਸ ਅੱਡੇ ਤੋਂ ਉਸਨੂੰ ਅਗਵਾ ਕੀਤਾ

ਖਰੜ, 3 ਸਤੰਬਰ (ਸ.ਬ.) ਖਰੜ ਥਾਣੇ ਅਧੀਨ ਪੈਂਦੇ ਪਿੰਡ ਘੜੂੰਆਂ ਦੀ ਇੱਕ ਔਰਤ ਨੂੰ ਅਗਵਾ ਕਰਨ ਵਾਲਿਆਂ ਵਿੱਚੋਂ ਇੱਕ ਦੇ ਮੂੰਹ ਤੇ ਬੰਨ੍ਹਿਆ ਰੁਮਾਲ ਖਿੱਚ ਕੇ ਔਰਤ ਨੇ ਉਸਨੂੰ ਪਛਾਣ ਲਿਆ ਤਾਂ ਅਗਵਾਕਾਰ ਉਸਨੂੰ ਸੈਕਟਰ 17 ਦੇ ਬੱਸ ਅੱਡੇ ਕੋਲ ਛੱਡ ਕੇ ਫਰਾਰ ਹੋ ਗਏ। read more...



ਫੇਜ਼-6 ਦੇ ਸ੍ਰੀ ਦੁਰਗਾ ਮੰਦਿਰ ਵਿੱਚ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ

ਸ੍ਰੀ ਦੁਰਗਾ ਮੰਦਿਰ ਵਿੱਚ ਸ੍ਰ. ਪ੍ਰਿੰਸ ਦਾ ਸਵਾਗਤ ਕਰਦੇ ਹੋਏ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਅਤੇ ਪ੍ਰਬੰਧਕ। ਫੋਟੋ ਸ.ਬ.

ਮੁਹਾਲੀ, 3 ਸਤੰਬਰ (ਸ.ਬ.) ਮੁਹਾਲੀ ਦੇ ਫੇਜ਼-6 ਵਿੱਚ ਸਥਿਤ ਦੁਰਗਾ ਮੰਦਿਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਪੂਰਨ ਸ਼ਰਧਾ ਅਤੇ ਉਤਸ਼ਾਲ ਨਾਲ ਮਨਾਇਆ ਗਿਆ। ਇਸ ਮੰਦਿਰ ਵਿੱਚ ਵਿਸ਼ੇਸ਼ ਤੌਰ ਤੇ ਆਈ ਹੋਈ ਰਾਸ ਲੀਲਾ ਮੰਡਲੀ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ਵਿਰਤਾਂਤ ਦਾ ਬਾਖੂਬੀ ਚਿਤਰਣ ਕਰਕੇ ਸੰਗਤਾਂ ਨੂੰ ਭਗਤੀ ਭਾਵਨਾ ਨਾਲ ਸਰੋਬਾਰ ਕਰ ਦਿੱਤਾ। ਬੀਤੀ ਰਾਤ ਕੀਤੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਸੀ. ਮੀਤ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਸਨ। read more...



ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟ ਜਿਲ੍ਹਾ ਮੁਹਾਲੀ ਦੀ ਚੋਣ

ਮੁਹਾਲੀ, 3 ਸਤੰਬਰ (ਸ.ਬ.) ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟ ਜ਼ਿਲ੍ਹਾ ਮੁਹਾਲੀ ਦੀ ਜਰਨਲ ਬਾਡੀ ਦੀ ਮੀਟਿੰਗ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਨਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਰਤਨ ਕਾਲਜ ਸੋਹਾਣਾ ਦੇ ਸੈਮੀਨਾਰ ਹਾਲ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕੇਵਲ ਸਿੰਘ ਰਾਣਾ ਨੂੰ ਯੂਨੀਅਨ ਦਾ ਚੇਅਰਮੈਨ ਅਤੇ ਦਵਿੰਦਰ ਸਿੰਘ ਚੌਹਾਨ ਨੂੰ ਪ੍ਰਧਾਨ ਚੁਣਿਆ ਗਿਆ। read more...



ਰਜਨੀਕਾਂਤ ਦੀ ਬੇਟੀ ਸੌਂਦਰਿਆ ਵਿਆਹ ਬੰਧਨ ਵਿੱਚ ਬੱਝੀ

ਚੇਨਈ, 3 ਸਤੰਬਰ (ਸ.ਬ.) ਤਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੌ ਛੋਟੀ ਪੁੱਤਰੀ ਸੌਂਦਰਿਆ ਅੱਜ ਇੱਥੇ ਆਯੋਜਿਤ ਇੱਕ ਵਿਆਹ ਸਮਾਰੋਹ ਵਿੱਚ ਸ਼ਹਿਰ ਦੇ ਇੱਕ ਜਾਣੇ ਪਛਾਣੇ ਉਦਯੋਗਪਤੀ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਗਈ। ਰਜਨੀਕਾਂਤ ਨੇਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਸੰਦੇਸ਼ ਵਿੱਚ ਕਿਹਾ ਕਿ ਉਹ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਪੁੱਤਰੀ ਦੇ ਵਿਆਹ ਸਮਾਰੋਹ ਵਿੱਚ ਸੱਦਣਾ ਚਾਹੁੰਦੇ ਸਨ ਪਰ ਸਥਾਨ ਅਤੇ ਹੋਰ ਇੰਤਜਾਮਾਂ ਦੀ ਕਮੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਭਾਰੀ ਮਨ ਨਾਲ ਮੈਂ ਤੁਹਾਨੂੰ ਵਿਆਹ ਸਮਾਰੋਹ ਵਿੱਚ ਨਾ ਸੱਦਣ ਦਾ ਫੈਸਲਾ ਕੀਤਾ। ਪਰੰਤੂ ਮੈਂ ਤੁਹਾਨੂੰ ਸਾਰਿਆਂ ਨੂੰ ਨਵੀਂ ਜੋੜੀ ਨੂੰ ਆਪਣਾ ਆਸ਼ੀਰਵਾਦ ਦੇਣ ਦੀ ਅਪੀਲ ਕਰਦਾ ਹਾਂ। read more...



ਫੁਟਪਾਥਾਂ ਦੀ ਉਸਾਰੀ ਕਰਕੇ ਕੀਤੀ ਜਾ ਰਹੀ ਹੈ ਕੌਂਸਲ ਦੇ ਪੈਸੇ ਦੀ ਬਰਬਾਦੀ : ਮਰਵਾਹਾ

ਮੁਹਾਲੀ, 3 ਸਤੰਬਰ (ਸ.ਬ.) ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰ. ਨੰਦ ਕਿਸ਼ੋਰ ਮਰਵਾਹਾ ਨੇ ਮੁਹਾਲੀ ਮਿਉਂਸਪਲ ਕੌਂਸਲ ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹਨਾਂ ਵਲੋਂ ਫੇਜ਼-3ਬੀ 1 ਵਿੱਚ ਦਾਖਿਲ ਹੋਣ ਵਾਲੀ ਬੀ ਸੜਕ ਤੇ ਪੈਂਦੀਆਂ ਕੋਠੀਆਂ ਦੇ ਸਾਹਮਣੇ ਵਾਲੀ ਥਾਂ ਤੇ ਫੁਟਪਾਥਾਂ ਦੀ ਉਸਾਰੀ ਕਰਵਾ ਕੇ ਕੌਂਸਲ ਦੇ ਪੈਸੇ ਦੀ ਬਰਬਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵਲੋਂ ਮੁਹਾਲੀ ਦੀਆਂ ਸੜਕਾਂ ਨੂੰ ਚੌੜਾ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਮਿਉਂਸਪਲ ਕੌਂਸਲ ਵਲੋਂ ਸ਼ਹਿਰ ਵਿੱਚ ਸੜਕਾਂ ਕਿਨਾਰੇ ਉਸਾਰੇ ਜਾਣ ਵਾਲੇ ਇਹਨਾਂ ਫੁਟਪਾਥਾਂ ਕਾਰਨ ਸੜਕਾਂ ਦੀ ਚੌੜਾਈ ਨੂੰ ਹੋਰ ਵੀ ਘੱਟ ਕੀਤਾ ਜਾ ਰਿਹਾ ਹੈ। read more...



ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਸਬੰਧੀ ਦਿੱਤਾ ਅਲਟੀਮੇਟਮ ਮੰਦਭਾਗਾ

ਚੰਡੀਗੜ੍ਹ, 3 ਸਤੰਬਰ (ਸ.ਬ.) ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਸਿੱਖਾਂ ਵੱਲੋਂ 15 ਸਤੰਬਰ ਨੂੰ ਦੁਬਾਰਾ ਹਰਿਆਣਾ ਅੰਦਰ ਪੈਂਦੇ ਗੁਰਦੁਆਰਾ ਸਹਿਬਾਨ ਉਤੇ ਕਬਜੇ ਕਰਨ ਲਈ ਦਿੱਤਾ ਗਿਆ ਅਲਟੀਮੇਟਮ ਬਹੁਤ ਹੀ ਮੰਦਭਾਗਾ, ਖਤਰਨਾਕ ਅਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਡੁੰਘੀ ਸਾਜਿਸ਼ ਅਤੇ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਖਲਲ ਪਾਉਣ ਦੀ ਕੋਝੀ ਹਰਕਤ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀ ਕਰਨਗੇ। read more...



ਆਈ ਸੀ ਸੀ ਨੇ ਦਾਗੀ ਤਿੱਕੜੀ ਨੂੰ ਮੁਅੱਤਲ ਕੀਤਾ

ਲੰਦਨ, 3 ਸਤੰਬਰ (ਸ.ਬ.) ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਖੇਡ ਦੀ ਭਰੋਸੇਯੋਗਤਾ ਬਰਕਰਾਰ ਰੱਖਣ ਲਈ ਹੈਰਾਨੀਜਨਕ ਕਦਮ ਚੁੱਕਦਿਆਂ ਸਪਾਟ ਫਿਕਸਿੰਗ ਸਕੈਂਡਲ ਦੇ ਮੱਦੇਨਜਰ ਆਪਣੇ ਭ੍ਰਿਸ਼ਟਾਚਾਰ ਰੋਧੀ ਨਿਯਮਾਂ ਦੇ ਤਹਿਤ ਦੋਸ਼ ਤੈਅ ਕਰਦਿਆਂ ਪਾਕਿਸਤਾਨ ਦੇ ਸਲਮਾਨ ਬਟ, ਮੁਹੰਮਦ ਆਸਿਫ ਅਤੇ ਮੁਹੰਮਦ ਆਮੇਰ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਹੈ। ਆਈ ਸੀ ਸੀ ਨੇ ਕਿਹਾ ਕਿ ਇਹਨਾਂ ਤਿੰਨਾਂ ਤੇ ਜੋ ਅਪਰਾਧ ਕਰਨ ਦਾ ਦੋਸ਼ ਹੈ, ਉਸ ਵਿੱਚ ਇਹਨਾਂ ਨੂੰ ਆਧਿਕਾਰਿਕ ਤੌਰ ਤੇ ਅਧਿਸੂਚਿਤ ਕੀਤਾ ਗਿਆ ਹੈ ਕਿ ਦੋਸ਼ਾਂ ਤੇ ਫੈਸਲਾ ਹੋਣ ਤੱਕ ਉਹਨਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ। read more...



ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸਾਰੇ ਕਰਜੇ ਹੋਣਗੇ ਰੱਦ: ਐਕਸਫੈਮ

ਨਵੀਂ ਦਿੱਲੀ, 3 ਸਤੰਬਰ (ਸ.ਬ.) ਅੰਤਰਰਾਸ਼ਟਰੀ ਸਹਾਇਤਾ ਏਜੰਸੀ ਐਕਸਫੈਮ ਨੇ ਚਿਤਾਵਨੀ ਦਿੱਤੀ ਹੈ ਕਿ ਹੜ੍ਹ ਪ੍ਰਭਾਵਿਤ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ) ਦੀ 45 ਕਰੋੜ ਡਾਲਰ ਦੀ ਹਾਲਿਆ ਕਿਸ਼ਤ ਉਸਦੇ ਲਈ ਕਰਜ ਵਿੱਚ ਡੁੱਬਣ ਦਾ ਖਤਰਾ ਪੈਦਾ ਕਰ ਦੇਵੇਗੀ ਜਿਸ ਨਾਲ ਦੇਸ਼ ਤੇ ਬੁਰਾ ਅਸਰ ਪੈ ਸਕਦਾ ਹੈ। ਸਹਾਇਤਾ ਸਮੂਹ ਨੇ ਇੱਕ ਬਿਆਨ ਵਿੱਚ ਮੰਗ ਕੀਤੀ ਕਿ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸਾਰੇ ਦੋ-ਪੱਖੀ ਅਤੇ ਬਹੁ-ਪੱਖੀ ਕਰਜੇ ਰੱਦ ਕਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਆਈ.ਐਮ.ਐਫ ਵੱਲੋਂ ਕਰਜ ਰਹਿਤ ਐਮਰਜੈਂਸੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। read more...



ਸੈਕਟਰ 70 ਵਿੱਚ ਰੈਜੀਡੈਂਟਸ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ

ਜਨਮ ਅਸ਼ਟਮੀ ਦੀ ਪੂਜਾ ਕਰਦੇ ਹੋਏ ਸ੍ਰੀ ਰਾਜਪੂਤ ਅਤੇ ਉਨ੍ਹਾਂ ਦੇ ਸਾਥੀ ਅਤੇ ਸਮਾਗਮ ਵਿੱਚ ਜੁੜੀ ਸੰਗਤ। ਫੋਟੋਆਂ ਸ.ਬ.

ਮੁਹਾਲੀ, 3 ਸਤੰਬਰ (ਸ.ਬ.) ਰੈਜੀਡੈਂਟਸ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਸੈਕਟਰ 70 (ਮਕਾਨ ਨੰ: 3001 ਤੋਂ 3514) ਵਲੋਂ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਨਮ ਅਸ਼ਟਮੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਦੀਪਕ ਕੁਮਾਰ ਦੀ ਭਜਨ ਮੰਡਲੀ ਅਤੇ ਹੋਰਨਾਂ ਮੰਡਲੀਆਂ ਵਲੋਂ ਸਵੇਰੇ ਤੋਂ ਹੀ ਭਗਵਾਨ ਕ੍ਰਿਸ਼ਨ ਦਾ ਗੁਣਗਾਣ ਕੀਤਾ ਗਿਆ।
read more...



ਸੁੰਨੇ ਪਏ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ

ਜੀਰਕਪੁਰ, 3 ਸਤੰਬਰ (ਸ.ਬ.) ਜੀਰਕਪੁਰ ਥਾਣੇ ਅਧੀਨ ਪੈਂਦੇ ਬਲਟਾਣਾ ਵਿਖੇ ਇੱਕ ਸੁੰਨੇ ਪਏ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਤੋਂ ਇਲਾਵਾ 7 ਹਜਾਰ ਰੁਪਏ ਦੀ ਨਗਦੀ ਚੋਰੀ ਹੋ ਗਈ।
read more...



ਸਟੇਅ ਦੀ ਜਮੀਨ ਤੇ ਲੱਗੀ ਚਰ੍ਹੀ ਵਾਹ ਦਿੱਤੀ

ਖਰੜ, 3 ਸਤੰਬਰ (ਸ.ਬ.) ਖਰੜ ਪੁਲੀਸ ਨੂੰ ਇਕਬਾਲ ਸਿੰਘ ਵਸਨੀਕ ਪਿੰਡ ਭਜੌਲੀ ਥਾਣਾ ਖਰੜ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਣਜੀਤ ਸਿੰਘ ਵਸਨੀਕ ਪਿੰਡ ਰਾਮਪੁਰ ਅਤੇ 4/5 ਹੋਰ ਅਣਪਛਾਤੇ ਵਿਅਕਤੀਆਂ ਨੇ ਉਸਦੀ ਜਮੀਨ ਵਿੱਚ ਲੱਗੀ ਚਰ੍ਹੀ ਦੀ ਫਸਲ ਵਾਹ ਦਿੱਤੀ। read more...



ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਟ੍ਰਕ ਚਾਲਕ ਖਿਲਾਫ ਮਾਮਲਾ ਦਰਜ

ਖਰੜ, 3 ਸਤੰਬਰ (ਸ.ਬ.) ਖਰੜ ਪੁਲੀਸ ਨੇ ਅਸ਼ਵਨੀ ਕੁਮਾਰ ਵਸਨੀਕ ਪਿੰਡ ਮੀਰਪੁਰ ਜਿਲ੍ਹਾ ਗੁਰਦਾਸਪੁਰ ਨੂੰ ਪਿੰਡ ਸੰਤੇਮਾਜਰਾ ਕੋਲੋਂ ਟ੍ਰਕ ਸਮੇਤ ਗ੍ਰਿਫਤਾਰ ਕੀਤਾ ਹੈ ਜਿਸਨੇ ਆਪਣੇ ਟ੍ਰਕ ਤੇ ਸਰੀਆ ਲੱਦਿਆ ਹੋਇਆ ਸੀ ਜਿਸ ਨਾਲ ਆਮ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 283 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
read more...



ਰਾਜਿੰਦਰ ਭੋਗਲ ਦੇ ਵਿਛੋੜੇ ਕਾਰਣ ਪੰਜਾਬੀ ਰੰਗਮੰਚ ਅਤੇ ਸਾਹਿਤ ਨੂੰ ਨਾ ਪੂਰੇ ਜਾਣ ਵਾਲਾ ਘਾਟਾ-ਇਪਟਾ

ਮੁਹਾਲੀ, 3 ਸਤੰਬਰ (ਸ.ਬ.) ਲੰਮੀਂ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਲੋਕ-ਪੱਖੀ ਸੋਚ ਨੂੰ ਪ੍ਰਣਾਏ ਹੋਏ ਨਾਟਕਕਾਰ, ਸੁਲਝੇ ਨਾਟ-ਨਿਰਦੇਸ਼ਕ, ਜ਼ਹੀਨ ਅਦਾਕਾਰ, ਇਪਟਾ (ਪੰਜਾਬ) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਗਰਮ ਅਤੇ ਮੋਹਰੀ ਕਾਰਕੁੰਨ ਰਾਜਿੰਦਰ ਭੋਗਲ ਦੇ ਵਿਛੋੜੇ ਤੇ ਇਪਟਾ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਵਿਛੋੜੇ ਨਾਲ ਪੰਜਾਬੀ ਰੰਗਮੰਚ ਅਤੇ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
read more...



ਅਗਵਾ ਪੁਲੀਸ ਅਫਸਰਾਂ ਨੂੰ ਰਿਹਾ ਕਰਵਾਉਣ ਦੀ ਮੁਹਿੰਮ ਤੇਜ

ਪਟਨਾ, 3 ਸਤੰਬਰ (ਸ.ਬ.) ਸੁਰੱਖਿਆ ਦਸਤਿਆਂ ਨੇ ਮਾਓਵਾਦੀਆਂ ਦੀ ਕੈਦ ਤੋਂ ਪੁਲੀਸ ਦੇ ਤਿੰਨ ਅਗਵਾ ਕੀਤੇ ਪੁਲੀਸ ਕਰਮਚਾਰੀਆਂ ਨੂੰ ਛੁਡਾਉਣ ਦੀ ਮੁਹਿੰਮ ਤੇਜ ਕਰ ਦਿੱਤੀ ਹੈ। ਦੂਜੇ ਪਾਸੇ ਸੁਰੱਖਿਆ ਦਸਤਿਆਂ ਨੂੰ ਜੰਗਲ ਤੋਂ ਇੱਕ ਲਾਸ਼ ਬਰਾਮਦ ਹੋਈ ਹੈ, ਜਿਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਹ ਲਾਸ਼ ਇੰਸਪੈਕਟਰ ਅਭੇ ਯਾਦਵ ਦੀ ਨਹੀਂ ਹੈ। read more...



ਚੀਨ ਵਿੱਚ ਜਮੀਨ ਧਸਣ ਕਾਰਨ 12 ਦੀ ਮੌਤ

ਬੀਜਿੰਗ, 3 ਸਤੰਬਰ (ਸ.ਬ.) ਚੀਨ ਦੇ ਦੱਖਣੀ ਪੱਛਮੀ ਯੂਨਾਨ ਰਾਜ ਦੇ ਇੱਕ ਪਿੰਡ ਵਿੱਚ ਜਮੀਨ ਧਸਣ ਕਾਰਨ ਘਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 36 ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।
read more...



ਦਿੱਲੀ ਵਿੱਚ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਇੱਕ ਜਖਮੀ

ਨਵੀਂ ਦਿੱਲੀ, 3 ਸਤੰਬਰ (ਸ.ਬ.) ਰਾਜਧਾਨੀ ਦਿੱਲੀ ਦੇ ਉੱਤਰੀ ਹਿੱਸੇ ਵਿੱਚ ਸਥਿਤ ਪੁਲੀਸ ਲਾਇੰਸ ਇਮਾਰਤ ਦੀ ਛੱਤ ਦਾ ਹਿੱਸਾ ਅੱਜ ਸਵੇਰੇ ਡਿੱਗ ਜਾਣ ਕਾਰਨ ਇੱਕ ਵਿਅਕਤੀ ਜਖਮੀ ਹੋ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਕਿੰਗਸਵੇ ਕੈਂਪ ਸਥਿਤ ਪੁਲੀਸ ਲਾਇੰਸ ਦੇ ਕੇਂਦਰੀ ਮੈਸ ਦੇ ਰਸੋਈ ਘਰ ਦੀ ਛਤ ਸਵੇਰੇ ਕਰੀਬ ਨੌ ਵਜੇ ਡਿੱਗ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ।
read more...



ਦੋ ਹਫਤੇ ਵਿੱਚ ਮਿਲਣ ਨੂੰ ਤਿਆਰ ਹਨ ਨੇਤਾਨਿਆਹੂ ਅਤੇ ਅੱਬਾਸ

ਵਾਸ਼ਿੰਗਟਨ, 3 ਸਤੰਬਰ (ਸ.ਬ.) ਪਹਿਲੇ ਗੇੜ ਦੀ ਵਾਰਤਾ ਤੋਂ ਬਾਅਦ ਇਜਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਿਆਹੂ ਅਤੇ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਸ਼ਾਂਤੀ ਵਾਰਤਾ ਜਾਰੀ ਰੱਖਣ ਲਈ 2 ਹਫਤੇ ਬਾਅਦ ਫਿਰ ਮਿਲਣ ਲਈ ਤਿਆਰ ਹੋ ਗਏ ਹਨ। read more...



ਵਸੁੰਧਰਾ ਅਤੇ ਵਿਧਾਇਕਾਂ ਨੇ ਵਿਧਾਨਸਭਾ ਅੱਗੇ ਧਰਨਾ ਦਿੱਤਾ

ਨਵੀਂ ਦਿੱਲੀ, 3 ਸਤੰਬਰ (ਸ.ਬ.) ਜੈਪੁਰ ਦੇ ਸਟੈਚਿਊ ਸਰਕਿਲ ਦੇ ਨੇੜੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਧਰਨਾ ਦੇ ਰਹੇ ਸਰਪੰਚਾਂ ਨੂੰ ਅੱਜ ਪੁਲੀਸ ਵੱਲੋਂ ਜਬਰਦਸਤੀ ਹਟਾਉਣ ਦੇ ਵਿਰੋਧ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਅਗਵਾਈ ਵਿੱਚ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਦੇ ਦਰਵਾਜੇ ਤੇ ਧਰਨਾ ਦਿੱਤਾ। ਵਸੁੰਧਰਾ ਰਾਜੇ ਅਤੇ ਭਾਜਪਾ ਵਿਧਾਇਕ ਰਾਜੇ ਦੀ ਰਿਹਾਇਸ਼ ਤੇ ਵਿਧਾਨ ਸਭਾ ਦੇ ਮੁੱਖ ਦਰਵਾਜੇ ਤੱਕ ਗਏ ਅਤੇ ਉਥੇ ਪਹੁੰਚ ਕੇ ਕੁਝ ਦੇਰ ਧਰਨਾ ਦਿੱਤਾ।
ਜੈਪੁਰ ਪੁਲੀਸ ਅੱਜ ਤੜਕੇ ਕਾਰਵਾਈ ਕਰਦੇ ਹੋਏ ਧਰਨਾ ਦੇ ਰਹੇ ਸਰਪੰਚਾਂ ਨੂੰ ਧਰਨੇ ਤੋਂ ਚੁੱਕ ਕੇ ਬਾਹਰ ਲੈ ਗਈ। ਪੁਲੀਸ ਨੇ ਆਜਾਦ ਸਾਂਸਦ ਡਾ. ਕਿਰੋੜੀ ਲਾਲ ਮੀਣਾ ਸਮੇਤ ਭਾਜਪਾ ਦੇ ਕੁਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚਾਂ ਦੇ ਅੱਜ ਵਿਧਾਨ ਸਭਾ ਕੂਚ ਦੇ ਐਲਾਨ ਨੂੰ ਦੇਖਦਿਆਂ ਪੁਲੀਸ ਨੇ ਤੜਕੇ ਸਰਪੰਚਾਂ ਨੂੰ ਘਟਨਾ ਸਥਾਨ ਤੋਂ ਚੁੱਕ ਕੇ ਬੱਸਾਂ ਵਿੱਚ ਭਰ ਕੇ ਬਾਹਰ ਲੈ ਗਏ।

read more...



ਨੀਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ

ਪਟਨਾ, 3 ਸਤੰਬਰ (ਸ.ਬ.) ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਮਾਓਵਾਦੀਆਂ ਵੱਲੋਂ 4 ਪੁਲੀਸ ਕਰਮਚਾਰੀਆਂ ਦੇ ਅਗਵਾ ਨਾਲ ਪੈਦਾ ਹੋਏ ਹਾਲਾਤ ਤੇ ਵਿਚਾਰ ਵਟਾਂਦਰਾ ਕਰਨ ਲਈ ਕੱਲ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇੱਕ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕੱਲ ਪ੍ਰਦੇਸ਼ ਸਕੱਤਰੇਤ ਵਿੱਚ ਇੱਕ ਸਰਵਪਾਰਟੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਇਸ ਹਾਲਾਤ ਤੇ ਵਿਚਾਰ-ਵਟਾਂਦਰਾ ਕਰਦਿਆਂ ਸਰਵਸੰਮਤੀ ਬਣਾਈ ਜਾਵੇਗੀ।
read more...



ਬੁਆਏ ਫ੍ਰੈਂਡ ਦੇ ਘਰ ਵਿੱਚ ਰਹਿਣ ਜਾ ਰਹੀ ਹੈ ਕੈਮਰਨ ਡਿਆਜ

ਲਾਸ ਏਂਜਲਸ, 3 ਸਤੰਬਰ (ਸ.ਬ.) ਹਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਅਤੇ 'ਚਾਰਲੀਜ ਏਂਜੀਲਸ' ਫਿਲਮ ਨਾਲ ਸੁਰਖੀਆਂ ਬਟੋਰਣ ਵਾਲੀ ਕੈਮਰਨ ਡਿਆਜ ਆਪਣੇ ਬੁਆਏ ਫ੍ਰੈਂਡ ਦੇ ਨਾਲ ਰਹਿਣ ਜਾ ਰਹੀ ਹੈ। ਉਹ ਅਤੇ ਉਨ੍ਹਾਂ ਦੇ ਬੁਆਏ ਫ੍ਰੈਂਡ ਅਲੈਕਸ ਰਾਡਰਿਗਜ ਹੁਣ ਇਕੱਠੇ ਇੱਕ ਹੀ ਘਰ ਵਿੱਚ ਰਹਿਣਗੇ। ਲਾਈਫ ਅਂੈਡ ਸਟਾਈਲ ਮੈਗਜੀਨ ਦੀਆਂ ਖਬਰਾਂ ਅਨੁਸਾਰ ਡਿਆਜ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਅਪ੍ਰੈਲ ਤੋਂ ਹੀ ਬੇਸਬਾਲ ਖਿਡਾਰੀ ਅਲੈਕਸ ਨਾਲ ਡੇਟਿੰਗ ਕਰ ਰਹੀ ਹੈ। ਇਸ ਤੋਂ ਬਾਅਦ ਖੁਦ ਡਿਆਜ ਨੇ ਹੀ ਜਨਤਕ ਰੂਪ ਨਾਲ ਅਲੈਕਸ ਨੂੰ ਆਪਣਾ ਬੁਆਏ ਫ੍ਰੈਂਡ ਸਵੀਕਾਰ ਕੀਤਾ ਅਤੇ ਇਹ ਦੋਵੇਂ ਆਪਣੇ ਲਈ ਮਿਆਮੀ ਵਿੱਚ ਇੱਕ ਘਰ ਲੈਣ ਦੀ ਯੋਜਨਾ ਬਣਾ ਰਹੇ ਹਨ।
read more...



ਪ੍ਰਸ਼ੰਸ਼ਕਾਂ ਨੇ ਗਨਸ ਐਨ ਰੋਜੇਜ ਤੇ ਸੁੱਟੀਆਂ ਬੋਤਲਾਂ

ਡਬਲਿਨ, 3 ਸਤੰਬਰ (ਸ.ਬ.) ਰਾਕ ਬੈਂਡ 'ਗਨਸ ਐਨ ਰੋਜੇਜ' ਨੂੰ ਹਾਲ ਵਿੱਚ ਇੱਕ ਸਮਾਰੋਹ ਵਿੱਚ ਉਸ ਸਮੇਂ ਮੰਚ ਛੱਡਣ ਨੂੰ ਮਜਬੂਰ ਹੋਣਾ ਪਿਆ ਜਦੋਂ ਨਾਰਾਜ ਪ੍ਰਸ਼ੰਸ਼ਕਾਂ ਨੇ ਲੇਟ ਲਤੀਫੀ ਤੋਂ ਪ੍ਰੇਸ਼ਾਨ ਹੋ ਕੇ ਸਮੂਹ ਦੇ ਮੈਂਬਰਾਂ ਤੇ ਬੋਤਲਾਂ ਸੁੱਟੀਆਂ ਸ਼ੁਰੂ ਕਰ ਦਿੱਤੀਆਂ। ਕਾਂਟੈਕਟ ਮਿਊਜਿਕ ਦੇ ਅਨੁਸਾਰ ਡਬਲਿਨ ਵਿੱਚ ਬੁੱਧਵਾਰ ਨੂੰ ਬੈਂਡ ਨੇ ਪੇਸ਼ਕਾਰੀ ਦੇਣ ਵਿੱਚ ਨਿਰਧਾਰਿਤ ਸਮੇਂ ਤੋਂ ਇੱਕ ਘੰਟੇ ਦੀ ਦੇਰੀ ਕਰ ਦਿੱਤੀ ਜਿਸ ਨਾਲ ਦਰਸ਼ਕਾਂ ਦਾ ਗੁੱਸਾ ਭੜਕ ਉਠਿਆ।
ਦਰਸ਼ਕਾਂ ਵੱਲੋਂ ਬੋਤਲਾਂ ਸੁੱਟੇ ਜਾਣ ਦੇ ਕਾਰਨ ਸਮੂਹ ਦੇ ਮੈਂਬਰਾਂ ਨੂੰ ਮੰਚ ਛੱਡਣਾ ਪਿਆ।
read more...



ਕ੍ਰਿਸ਼ਟੀਨਾ ਹੈਂਡ੍ਰਿਕਸ ਨੇ ਕੀਤੀ ਡਿਜਾਈਨਰਾਂ ਦੀ ਨਿਖੇਧੀ

ਲੰਦਨ, 3 ਸਤੰਬਰ (ਸ.ਬ.) 'ਮੈਡ ਮੈਨ' ਸਟਾਰ ਕ੍ਰਿਸ਼ਟੀਨਾ ਹੈਂਡ੍ਰਿਕਸ ਨੇ ਖੁਦ ਲਈ ਡ੍ਰੈਸ ਨਾ ਬਣਾਉਣ ਵਾਲੇ ਡਿਜਾਈਨਰਾਂ ਦੀ ਨਿਖੇਧੀ ਕੀਤੀ ਹੈ। ਕਈ ਡਿਜਾਈਨਰਾਂ ਨੇ ਕਿਹਾ ਸੀ ਕਿ ਕ੍ਰਿਸ਼ਟੀਨਾ ਉਹਨਾਂ ਦੇ ਆਓਟਫਿਟ ਵਿੱਚ ਫਿੱਟ ਨਹੀਂ ਬੈਠਦੀ। ਕਾਂਟੈਕਟ ਮਿਊਜਿਕ ਦੀ ਖਬਰ ਵਿੱਚ ਕਿਹਾ ਗਿਆ ਹੈ ਕਿ ਕ੍ਰਿਸ਼ਟੀਨਾ ਦੇ ਸਾਈਜ 10 ਦੇ ਹਿਸਾਬ ਨਾਲ ਡਿਜਾਈਨਰ ਸੈਂਪਲ ਡ੍ਰੈਸਾਂ ਨਹੀਂ ਬਣਾਉਂਦੇ ਅਤੇ ਇਸ ਲਈ ਉਹਨਾਂ ਦੇ ਕੋਲ ਘੱਟ ਹੀ ਬਦਲ ਰਹਿੰਦੇ ਹਨ।
ਉਹਨਾਂ ਕਿਹਾ ਕਿ ਡਿਜਾਈਨਰ ਸਿਰਫ ਸਾਈਜ 0 ਤੋਂ 2 ਤੱਕ ਹੀ ਡ੍ਰੈਸਾਂ ਬਣਾਉਂਦੇ ਹਨ, ਇਸ ਲਈ ਮੈਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
read more...



<< Prev 1 2 38 9 10276 277 278 Next >>


Designed & Maintained By www. tejinfo.com
Welcome! You are visitor No:
© 2008 Skyhawktimes.com