ਮਾਂ ਦੀ ਭੂਮਿਕਾ ਕਰਨ ਤੋਂ ਇਨਕਾਰ ਕੀਤਾ ਰਾਣੀ ਮੁਖਰਜੀ ਨੇ

ਰਾਣੀ ਮੁਖਰਜੀ ਨੂੰ ਦੀਪਾ ਮਹਿਤਾ ਨੇ 14 ਸਾਲ ਦੇ ਬੱਚੇ ਦੀ ਮਾਂ ਦੀ ਭੂਮਿਕਾ ਆਪਣੀ ਅਗਲੀ ਫਿਲਮ ਵਿੱਚ ਦਿੱਤੀ ਸੀ। ਰਾਣੀ ਇਸ ਤੋਂ ਪਹਿਲਾਂ ਤਾ ਰਾ ਰਮ ਪਮ ਵਿੱਚ ਦੋ ਬੱਚਿਆਂ ਦੀ ਮਾਂ ਦਾ ਰੋਲ ਕਰ ਚੁੱਕੀ ਹੈ। ਰਾਣੀ ਨੇ ਦੀਪਾ ਨੂੰ ਕਿਹਾ ਸੀ ਕਿ ਉਹ ਕਿਵੇਂ 14 ਸਾਲ ਦੇ ਬੱਚੇ ਦੀ ਮਾਂ ਦਾ ਰੋਲ ਕਰ ਸਕਦੀ ਹੈ, ਜਦੋਂਕਿ ਉਹ ਖੁਦ ਹੀ 30 ਸਾਲ ਦੀ ਹੈ। ਸ਼ੁਰੂਆਤ ਵਿੱਚ ਰਾਣੀ ਇਸ ਫਿਲਮ ਦੇ ਲਈ ਬਹੁਤ ਉਤਸੁਕ ਸੀ।
ਦੀਪਾ ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਰਾਣੀ ਦੇ ਹਾਲ ਦੇ ਬਾਕਸ ਆਫਿਸ ਸਟੇਟਸ ਬਾਰੇ ਨਹੀਂ ਜਾਣਦੀ ਪਰ ਮੈਂ ਹਮੇਸ਼ਾ ਤੋਂ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ। ਉਹ ਚੰਗੀ ਅਦਾਕਾਰਾ ਹੈ। ਦੀਪਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਹੁਣ ਫਿਲਮ ਵਿੱਚ ਰਾਣੀ ਨਹੀਂ ਹੈ। ਉਹਨਾਂ ਕਿਹਾ ਕਿ ਰਾਣੀ ਨੇ ਮਾਂ ਦਾ ਰੋਲ ਕਰਨਾ ਸੀ ਪਰ ਫਿਲਮ ਵਿੱਚ 14 ਸਾਲ ਦਾ ਕੋਈ ਬੱਚਾ ਨਹੀਂ ਹੈ। ਰਾਣੀ ਨੂੰ ਸ਼ਾਇਦ ਕੋਈ ਨਿੱਜੀ ਸਮੱਸਿਆ ਰਹੀ ਹੋਵੇਗੀ ਜਿਸ ਕਾਰਨ ਉਹ ਇਹ ਫਿਲਮ ਨਹੀਂ ਕਰ ਸਕੀ ਹੈ।
ਸਕਾਈ ਬਿਊਰੋ



Designed & Maintained By www. tejinfo.com
Welcome! You are visitor No:
© 2008 Skyhawktimes.com