Punjabi News:::Sky Hawk Times daily Punjabi News Paper from Mohali Punjab


ਰਵਾਇਤੀ ਤੌਰ ਤੇ ਸਵਾਗਤ ਕੀਤਾ ਗਿਆ ਸੋਨਮ ਕਪੂਰ ਦਾ

ਸੋਨਮ ਕਪੂਰ ਦਾ ਪਿਛਲੇ ਦਿਨੀਂ ਨਿਊਜੀਲੈਂਡ ਦੇ ਕਵੀਂਸਟਾਊਨ ਵਿੱਚ ਰਵਾਇਤੀ ਤੌਰ ਤੇ ਸਵਾਗਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਵਾਗਤ ਨੱਕ ਨਾਲ ਨੱਕ ਮਿਲਾ ਕੇ ਮਾਉਰੀ ਰਵਾਇਤਾਂ ਦੇ ਅਨੁਸਾਰ ਕੀਤਾ ਗਿਆ। ਪੁਨੀਤ ਮਲਹੋਤਰਾ ਦੀ ਫਿਲਮ ‘ਆਈ ਹੇਟ ਲਵ ਸਟੋਰੀਜ’ ਦੀ ਸ਼ੂਟਿੰਗ ਦੇ ਸਬੰਧ ਵਿੱਚ ਸੋਨਮ ਇਹਨੀਂ ਦਿਨੀਂ ਨਿਊਜੀਲੈਂਡ ਵਿੱਚ ਹੈ। ਉਹਨਾਂ ਨੇ ਉ¤ਥੇ ਵਿਗਿਆਪਨ ਫਿਲਮ ਦੀ ਸ਼ੂਟਿੰਗ ਵਿੱਚ ਵੀ ਹਿੱਸਾ ਲਿਆ ਹੈ। ਸੋਨਮ ਨੇ ਉ¤ਥੋਂ ਦੇ ਅਨੁਭਵਾਂ ਬਾਰੇ ਦੱਸਿਆ ਕਿ ਉ¤ਥੋਂ ਦੀ ਖੂਬਸੂਰਤੀ ਮੁਗਧ ਕਰਨ ਵਾਲੀ ਹੈ ਅਤੇ ਕੁਦਰਤੀ ਨਜਾਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਉਹ ਦੁਨੀਆ ਤੋਂ ਸਭ ਤੋਂ ਚੰਗੇ ਸਥਾਨਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹਨਾਂ ਨੇ ਉ¤ਥੇ ਦੇ ਲੋਕਾਂ ਦੀ ਗਰਮਜੋਸ਼ੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉ¤ਥੋਂ ਦਾ ਖਾਣਾ ਵੀ ਉਹਨਾਂ ਨੂੰ ਕਾਫੀ ਰਾਸ ਆ ਰਿਹਾ ਹੈ।
ਸਕਾਈ ਬਿਊਰੋ



Designed & Maintained By www. tejinfo.com
Welcome! You are visitor No:
© 2008 Skyhawktimes.com