|
ਆਸਟ੍ਰੇਲੀਆ ਵਿੱਚ ਵੀਜਾ ਨਿਯਮਾਂ ਦੀ ਸਮੀਖਿਆ ਹੋਵੇਗੀ
ਮੈਲਬੋਰਨ, 8 ਫਰਵਰੀ (ਸ.ਬ.) ਅਪ੍ਰਵਾਸੀਆਂ ਦੀ ਵੀਜਾ ਸਮਾਂ ਖਤਮ ਹੋਣ ਦੇ ਬਾਵਜੂਦ ਸਥਾਈ ਰੂਪ ਨਾਲ ਵਸਣ ਦੀ ਪ੍ਰਵ੍ਰਿਤੀ ਤੇ ਰੋਕ ਲਗਾਉਣ ਲਈ ਆਸਟ੍ਰੇਲੀਆ ਸਰਕਾਰ ਨੇ ਆਪਣੇ ਵੀਜਾ ਨਿਯਮਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਸਖਤ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਵੀਜਾ ਦੇ ਲਈ ਅਰਜੀ ਦੇਣ ਵਾਲੇ ਭਾਰਤੀ ਨਾਗਰਿਕਾਂ ਸਮੇਤ ਵੀਹ ਹਜਾਰ ਤੋਂ ਜ਼ਿਆਦਾ ਆਵੇਦਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਵੀਜਾ ਨਿਯਮਾਂ ਵਿੱਚ ਇਸ ਸਮੀਖਿਆ ਵਿੱਚ ਖਾਸ ਤੌਰ ਤੇ ਉਸ ਪ੍ਰਣਾਲੀ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਮੰਗ ਵਾਲੇ ਪੇਸ਼ੇਵਰਾਂ ਦੀ ਪਹਿਚਾਣ ਕਰਦੀ ਹੈ। ਸਮੀਖਿਆ ਵਿੱਚ ਪੁਆਇੰਟ ਪ੍ਰਣਾਲੀ ਸ਼ੁਰੂ ਕਰਨ ਤੇ ਵੀ ਧਿਆਨ ਦਿੱਤਾ ਜਾਵੇਗਾ। ਨਿਯਮਾਂ ਵਿੱਚ ਬਦਲਾਅ ਦੇ ਤਹਿਤ ਇਮੀਗ੍ਰੇਸ਼ਨ ਮੰਤਰੀ ਨੂੰ ਕੁਝ ਨਵੇਂ ਕਾਨੂੰਨੀ ਅਧਿਕਾਰ ਦਿੱਤੇ ਜਾਣਗੇ। ਜਿਸ ਨਾਲ ਉਹ ਇੱਕ ਵਪਾਰ ਲਈ ਵੀਜਾ ਦੀ ਵੱਧ ਤੋਂ ਵੱਧ ਗਿਣਤੀ ਨਿਰਧਾਰਿਤ ਕਰ ਸਕਣਗੇ। ਰਾਜ ਸਰਕਾਰਾਂ ਤੋਂ ਵੀ ਨਵੀਂ ਇੰਮੀਗ੍ਰੇਸ਼ਨ ਯੋਜਨਾਵਾਂ ਬਣਾਉਣ ਬਾਰੇ ਕਿਹਾ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਇੰਮੀਗ੍ਰੇਸ਼ਨ ਵਿਭਾਗ ਵੀਜਾ ਨਿਯਮਾਂ ਨੂੰ ਹੋਰ ਸਖਤ ਕਰੇਗਾ। ਅਜਿਹੇ ਵਿਦੇਸ਼ੀ ਵਿਦਿਆਰਥੀ, ਜਿਨ੍ਹਾਂ ਦੇ ਕੋਲ ਕਿਸੇ ਪੇਸ਼ੇ ਦੀ ਯੋਗਤਾ ਹੈ ਅਤੇ ਜਿਨ੍ਹਾਂ ਦੀ ਹੁਣ ਮੰਗ ਨਹੀਂ ਹੈ, ਉਹ ਅਸਥਾਈ ਤੌਰ ਤੇ 18 ਮਹੀਨੇ ਦੇ ਸਮੇਂ ਤੱਕ ਲਈ ਵੀਜੇ ਦੀ ਅਰਜੀ ਦੇ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਕਾਰਜ ਅਨੁਭਵ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਵਿਦੇਸ਼ੀ ਸਨਾਤਕਾਂ ਨੂੰ ਰੁਜਗਾਰਦਾਤਾ ਦੀ ਭਾਲ ਲਈ ਸਮਾਂ ਵੀ ਮਿਲ ਜਾਵੇਗਾ ਜੋ ਉਨ੍ਹਾਂ ਦੀ ਅਰਜੀ ਨੂੰ ਇੱਕ ਕੁਸ਼ਲ ਇੰਮੀਗ੍ਰੇਸ਼ਨ ਦੇ ਰੂਪ ਵਿੱਚ ਪ੍ਰਾਯੋਜਿਤ ਕਰਨ ਦਾ ਚਾਹਵਾਨ ਹੋਵੇ। ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਵਦੇਸ਼ ਵਾਪਸ ਮੁੜ ਜਾਣਾ ਪਵੇਗਾ। ਇਸ ਨਵੀਂ ਪ੍ਰਣਾਲੀ ਨਾਲ ਉਨ੍ਹਾਂ ਪੇਸ਼ੇਵਰਾਂ ਦੀ ਇੱਕ ਨਵੀਂ ਸੂਚੀ ਤਿਆਰ ਕੀਤੀ ਜਾਵੇਗੀ ਜਿਨ੍ਹਾਂ ਦੀ ਹੁਣ ਮੰਗ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਨਵੀਂ ਪ੍ਰਣਾਲੀ ਰਸੋਈ ਅਤੇ ਵਾਲ ਕੱਟਣ ਵਾਲਿਆਂ ਦੇ ਮੁਕਾਬਲੇ ਨਰਸਾਂ, ਡਾਕਟਰਾਂ ਮੈਕੇਨੀਕਲ, ਇੰਜੀਨੀਅਰਾਂ ਅਤੇ ਅਧਿਆਪਕਾਂ ਵਰਗੇ ਕੁਸ਼ਲ ਕੰਮਾਂ ਦੇ ਪੱਖ ਵਿੱਚ ਹੋਵੇਗੀ।
|
|