Punjabi News:::Sky Hawk Times daily Punjabi News Paper from Mohali Punjab


ਅਮਰੀਕਾ ਵਿੱਚ ਊਰਜਾ ਪਲਾਂਟ ਵਿੱਚ ਧਮਾਕਾ, ਕਈ ਮਰੇ

ਨਿਊਯਾਰਕ, 8 ਫਰਵਰੀ (ਸ.ਬ.) ਅਮਰੀਕਾ ਦੇ ਕਨੈਕਟਿਕ ਵਿੱਚ ਨਿਰਮਾਣ ਅਧੀਨ ਇੱਕ ਊਰਜਾ ਪਲਾਂਟ ਵਿੱਚ ਭਿਆਨਕ ਧਮਾਕਾ ਹੋਣ ਨਾਲ ਕਰੀਬ 50 ਲੋਕਾਂ ਦੇ ਮਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਆਪਦਾ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਮੁਹਿੰਮ ਜੋਰ ਸ਼ੋਰ ਨਾਲ ਚੱਲ ਰਹੀ ਹੈ। ਕਨੈਕਟਿਕ ਨਦੀ ਦੇ ਕਿਨਾਰੇ ਵਸੇ ਮਿਡਲ ਟਾਊਨ ਦੇ ਇੱਕ ਗੈਸ ਊਰਜਾ ਪਲਾਂਟ ਵਿੱਚ ਇਹ ਧਮਾਕਾ ਹੋਇਆ। ਇਸ ਸ਼ਹਿਰ ਦੀ ਆਬਾਦੀ ਲਗਭਗ 40 ਹਜਾਰ ਹੈ।
ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਧਮਾਕੇ ਤੋਂ ਬਾਅਦ ਅਸਮਾਨ ਵਿੱਚ ਕਾਲਾ ਧੂੰਆਂ ਦੇਖਿਆ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀਆਂ ਆਵਾਜਾਂ ਕਈ ਕਿਲੋਮੀਟਰ ਦੂਰ ਤੱਕ ਸੁਣੀਆਂ ਗਈਆਂ ਅਤੇ ਇਸ ਨਾਲ ਮਕਾਨ ਵੀ ਹਿਲ ਗਏ।
ਅਧਿਕਾਰੀ ਮ੍ਰਿਤਕਾਂ ਦੀ ਸਹੀ ਗਿਣਤੀ ਬਾਰੇ ਨਹੀਂ ਦੱਸ ਰਹੇ ਹਨ ਪਰ ਉਹਨਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਰਨ ਦਾ ਖਸ਼ਾ ਪ੍ਰਗਟ ਕੀਤਾ ਹੈ। ਹੈਲੀਕਾਪਟਰ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ਤੇ ਭੇਜ ਦਿੱਤਾ ਗਿਆ ਹੈ ਅਤੇ ਵੱਡੇ ਪੱਧਰ ਤੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮਿਡਿਲ ਸੈਕਸ ਹਸਪਤਾਲ ਦੇ ਬ੍ਰਾਇਨ ਅਲਬਰਟ ਨੇ ਘੱਟ ਤੋਂ ਘੱਟ 50 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਇੱਕ ਪ੍ਰਤੱਖ ਦਰਸ਼ੀ ਨੇ ਸਥਾਨਕ ਅਖਬਾਰ ਨੂੰ ਦੱਸਿਆ ਕਿ ਇੱਧਰ-ਉ¤ਧਰ ਲਾਸ਼ਾਂ ਪਈਆਂ ਹਨ। ਇੱਕ ਹੋਰ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਕਈ ਲੋਕ ਮਲਬੇ ਵਿੱਚ ਦਬੇ ਹੋ ਸਕਦੇ ਹਨ।



Designed & Maintained By www. tejinfo.com
Welcome! You are visitor No:
© 2008 Skyhawktimes.com