ਧੀਰ ਦੇ ਇਲਾਜ ਲਈ ਆਵਾਮੀ ਜਥੇਬੰਦੀਆਂ ਨੇ ਚੁੱਕਿਆ ਬੀੜਾ

ਮੁਹਾਲੀ, 8 ਫਰਵਰੀ (ਸ.ਬ.) ਪੰਜਾਬੀ ਦੇ ਉਘੇ ਲੇਖਕ ਅਤੇ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਪੀ ਜੀ ਆਈ ਦੇ ਆਈ ਸੀ ਯੂ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਗੈਸਟ੍ਰਾਲੋਜੀ ਵਿਭਾਗ ਦੇ ਮੁਖ ਡਾ. ਡੀ ਕੇ ਭਸੀਨ ਅਤੇ ਡਾ. ਸੁਰਿੰਦਰ ਰਾਣਾ ਦੀ ਦੇਖ ਰੇਖ ਹੇਠ ਡਾਕਟਰਾਂ ਦੀ ਟੀਮ ਸ੍ਰੀ ਧੀਰ ਨੂੰ ਬਚਾਉਣ ਦੀ ਪੂਰੀ ਵਾਹ ਲਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਧੀਰ ਦੇ ਸਾਰੇ ਮਹੱਤਵਪੂਰਨ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਇਸ ਵੇਲੇ ਉਨ੍ਹਾਂ ਦੇ ਸਾਹ ਮਸ਼ੀਨਾਂ ਦੇ ਸਹਾਰੇ (ਵੈਂਟੀਲੇਟਰ) ਚੱਲ ਰਹੇ ਹਨ।
ਸ੍ਰੀ ਧੀਰ ਦੇ ਭਤੀਜੇ, ਨਾਟਕਕਾਰ ਸੰਜੀਵਨ ਸਿੰਘ ਨੇ ਦੱਸਿਆ ਕਿ ਸ੍ਰੀ ਧੀਰ ਦੇ ਇਲਾਜ ਲਈ ਪੰਜਾਬ ਸਰਕਾਰ ਤੋਂ ਇਲਾਵਾ ਅਵਾਮੀ ਜਥੇਬੰਦੀਆਂ ਨੇ ਵੀ ਇਲਾਜ ਲਈ ਮਦਦ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਅਤੇ ਜਨ. ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਵਲੋਂ 50 ਹਜਾਰ ਦੀ ਮਦਦ ਤੋਂ ਇਲਾਵਾ ਗੁਰਸ਼ਰਨ ਸਿੰਘ ਸਨਮਾਨ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਵਲੋਂ ਯਸ਼ਪਾਲ ਹੁਨਾਂ ਰਾਹੀਂ 10 ਹਜਾਰ ਰੁਪਏ ਭੇਜੇ ਗਏ ਹਨ।



Designed & Maintained By www. tejinfo.com
Welcome! You are visitor No:
© 2008 Skyhawktimes.com