|
ਅਕਰਮ ਨੂੰ ਪੀ ਸੀ ਬੀ ਦੀ ਜਾਂਚ ਕਮੇਟੀ ਵਿੱਚ ਸ਼ਾਮਿਲ ਕੀਤਾ
ਕਰਾਚੀ, 8 ਫਰਵਰੀ (ਸ.ਬ.) ਸਾਬਕਾ ਕਪਤਾਨ ਅਤੇ ਤੇਜ ਗੇਦਬਾਜ ਵਸੀਮ ਅਕਰਮ ਨੂੰ ਪੀ ਸੀ ਬੀ ਦੀ ਉਸ ਜਾਂਚ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੋ ਆਸਟ੍ਰੇਲੀਆ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਲੱਚਰ ਪ੍ਰਦਰਸ਼ਣ ਦੀ ਜਾਂਚ ਕਰਨ ਲਈ ਗਠਿਤ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਪਰਿਚਾਲਨ ਅਧਿਕਾਰੀ ਵਮੀਮ ਬਾਰੀ ਨੇ ਕਿਹਾ ਕਿ ਅਕਰਮ ਨੂੰ ਛੇ ਮੇਂਬਰੀ ਜਾਂਚ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੋ ਪਾਕਿਸਤਾਨ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਵਿੱਚ ਖਰਾਬ ਪ੍ਰਦਰਸ਼ਣ ਦੇ ਕਾਰਣਾਂ ਦਾ ਪਤਾ ਲਗਾਵੇਗੀ। ਪਾਕਿਸਤਾਨ ਦੀ ਟੀਮ ਟੈਸਟ ਅਤੇ ਵਨ-ਡੇ ਲੜੀ ਹਾਰਨ ਤੋਂ ਬਾਅਦ ਸਿਰਫ ਇੱਕ ਟਵੰਟੀ-20 ਵਿੱਚ ਵੀ ਹਾਰ ਗਈ। ਸੂਤਰਾਂ ਅਨੁਸਾਰ ਜਾਰੀ ਬਾਰੀ ਅਗਵਾਈ ਵਾਲੀ ਇਸ ਕਮੇਟੀ ਵਿੱਚ ਸਾਬਕਾ ਟੈਸਟ ਬੱਲੇਬਾਜ ਹਾਰੁਨ ਰਾਸ਼ੀਦ ਦੇ ਮਨਾਂ ਕਰਨ ਤੋਂ ਬਾਅਦ ਅਕਰਮ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਕਿਸਤਾਨ ਦੇ ਸਫਲਗੇਂਦਬਾਜਾਂ ਵਿਚੋਂ ਇੱਕ ਵਸੀਮ ਅਕਰਮ ਆਮ ਤੌਰ ਤੇ ਪੀ ਸੀ ਬੀ ਦੇ ਮਾਮਲਿਆਂ ਤੋਂ ਦੂਰ ਹੀ ਰਹਿੰਦੇ ਹਨ।
|
|