ਅਣਪਛਾਤੇ ਵਾਹਨ ਦੀ ਫੇਟ ਨਾਲ ਇੱਕ ਦੀ ਮੌਤ

ਖਰੜ, 8 ਫਰਵਰੀ (ਸ.ਬ.) ਖਰੜ ਲਾਂਡਰਾਂ ਰੋਡ ਤੇ ਐਸ ਐਸ ਫਾਰਮ ਵਿਖੇ ਗਏ ਇੱਕ ਨੌਜਵਾਨ ਦੀ ਪਿੰਡ ਭਾਗੋਮਾਜਰਾ ਨੇੜੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਬਲਬੀਰ ਰਾਮ ਵਸਨੀਕ ਪਿੰਡ ਗੱਜੂਖੇੜਾ ਥਾਣਾ ਬਨੂੜ, ਜਿਲ੍ਹਾ ਪਟਿਆਲਾ ਨੇ ਖਰੜ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦਾ ਲੜਕਾ ਗੁਰਬਚਨ ਨਾਥ ਆਪਣੇ ਮੋਟਰ ਸਾਈਕਲ ਤੇ ਐਸ ਐਸ ਫਾਰਮ, ਲਾਂਡਰਾਂ ਰੋਡ ਖਰੜ ਵਿਖੇ ਆਇਆ ਸੀ। ਉਸਨੂੰ ਉਸਦੇ ਲੜਕੇ ਦਾ ਰਾਤ 11.30 ਵਜੇ ਫੋਨ ਆਇਆ ਕਿ ਉਹ ਘਰ ਆ ਰਿਹਾ ਹੈ ਪਰ ਉਹ ਘਰ ਨਾ ਪੁੱਜਿਆ ਅਤੇ ਅਗਲੇ ਦਿਨ ਸਵੇਰੇ ਉਸਨੂੰ ਪਤਾ ਲੱਗਿਆ ਕਿ ਪਿੰਡ ਭਾਗੋਮਾਜਰਾ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਫੇਟ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਆਈ ਪੀ ਸੀ ਦੀ ਧਾਰਾ 279, 304ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com