|
ਹਿਲੇਰੀ ਤੈਅ ਨਹੀਂ ਕਰ ਪਾ ਰਹੀ, ਕੀ ਪਹਿਨੇਗੀ ਬੇਟੀ ਦੇ ਵਿਆਹ ਤੇ
ਵਾਸ਼ਿੰਗਟਨ, 8 ਫਰਵਰੀ (ਸ.ਬ.) ਸਖਤ ਫੈਸਲਿਆਂ ਲਈ ਜਾਣੀ ਜਾਣ ਵਾਲੀ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਹ ਤੈਅ ਨਹੀਂ ਕਰ ਪਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਵਿੱਚ ਹੋਣ ਜਾ ਰਹੇ ਬੇਟੀ ਚੇਲਸੀਆ ਦੇ ਵਿਆਹ ਤੇ ਕੀ ਪਹਿਨੇਗੀ। ਹਿਲੇਰੀ ਨੇ ਸੀ ਐਨ ਐਨ ਦੇ ਟਾਕ ਸ਼ੌ ਸਟੇਟ ਆਫ ਦਾ ਯੂਨੀਅਨ ਵਿੱਚ ਕਿਹਾ ਕਿ ਮੈਂ ਹਾਲੇ ਕੁਝ ਤੈਅ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੈਂ ਆਪਣੀ ਡ੍ਰੈਸ ਨਹੀਂ ਚੁਣੀ। ਚੇਲਸੀਆ ਨੇ ਵੀ ਨਹੀਂ। ਚੇਲਸੀਆ ਕਲਿੰਟਨ ਨੇ ਬੀਤੇ ਨਵੰਬਰ ਨੂੰ ਆਪਣੇ ਮਿੱਤਰਾਂ ਨੂੰ ਈ ਮੇਲ ਭੇਜ ਕੇ ਬੈਂਕ ਨਿਵੇਸ਼ਕ ਮਾਰਕ ਮੇਜਵਿੰਸਕੀ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਦੇਰ ਨਾਲ ਹੀ ਸਹੀ, ਅਸੀਂ ਸਾਰੇ ਲੋਕਾਂ ਦਾ ਧੰਨਵਾਦ ਪ੍ਰਗਟ ਕਰਦੇ ਹਾਂ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੋਵਾਂ ਨੇ ਮੰਗਣੀ ਕਰ ਲਈ ਹੈ। ਹਿਲੈਰੀ ਨੇ ਵੀ ਮਾਣ ਨਾਲ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਇਹ ਮੰਨਿਆ ਸੀ ਕਿ ਬੇਟੀ ਦਾ ਵਿਆਹ ਅਤੇ ਇਸਦੀ ਪੂਰੀ ਵਿਵਸਥਾ ਉਨੀ ਹੀ ਮੁਸ਼ਕਿਲ ਹੈ ਜਿੰਨੀ ਮੁਸ਼ਕਿਲ ਪੱਛਮੀ ਏਸ਼ੀਆ ਸ਼ਾਂਤੀ ਵਾਰਤਾ ਹੈ।
|
|