ਐਨ ਆਰ ਆਈ ਨੇ ਲੋੜਵੰਦ ਬੱਚਿਆਂ ਨੂੰ ਵਰਦੀਆਂ, ਕਾਪੀਆਂ ਦਿੱਤੀਆਂ

ਮੁਹਾਲੀ, 8 ਫਰਵਰੀ (ਸ.ਬ.) ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-1 (ਪਿੰਡ ਮੁਹਾਲੀ) ਦੇ ਸਮੂਹ ਬੱਚਿਆਂ ਨੂੰ ਸ੍ਰੀਮਤੀ ਸੁਰਜੀਤ ਕੌਰ, ਐਨ ਆਰ ਆਈ ਅਤੇ ਪਸਵਕ ਕਮੇਟੀ ਦੇ ਸਹਿਯੋਗ ਨਾਲ ਮੁਫਤ ਵਰਦੀਆਂ ਅਤੇ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਸਵਕ ਕਮੇਟੀ ਦੇ ਚੇਅਰਮੈਨ ਇੰਜ. ਪੀ ਐਸ ਵਿਰਦੀ ਨੇ ਇਸ ਚੰਗੇ ਕੰਮ ਦੀ ਸ਼ਲਾਘਾ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਮੁਹਾਲੀ ਸ੍ਰੀਮਤੀ ਸੁਰਜੀਤ ਕੌਰ ਵਲੋਂ ਨੁਮਾਇੰਦੇ ਸ੍ਰੀ ਮਨਜੀਤ ਸਿੰਘ ਭੱਲਾ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮ ਪੜ੍ਹੋ ਪੰਜਾਬ ਅਤੇ ਬੱਚਿਆਂ ਦੀਆਂ ਹੋਰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵਲੋਂ ਅਗਲੇ ਸਾਲ ਪੰਜਵੀਂ ਜਮਾਤ ਵਿੱਚ ਪਹਿਲੇ 10 ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇਣ ਦੀ ਘੋਸ਼ਣਾ ਕੀਤੀ।
ਇਸ ਮੌਕੇ ਸ੍ਰ. ਜਸਪਿੰਦਰ ਸਿੰਘ ਲਾਲੀ ਚੇਅਰਮੈਨ ਪਸਵਕ ਕਮੇਟੀ ਫੇਜ਼-6, ਸ੍ਰੀਮਤੀ ਗੁਰਮੀਤ ਕੌਰ ਵਿਰਦੀ, ਸਾਧੂ ਸਿੰਘ, ਜੀਤ ਸਿੰਘ, ਹਰਬਿੰਦਰ ਸਿੰਘ, ਰੌਣਕ ਸਿੰਘ, ਮਨਜੀਤ ਕੌਰ ਐਮ ਸੀ, ਸੁਰਜੀਤ ਕੌਰ, ਮੈਂਬਰ ਪਸਵਕ ਅਤੇ ਕਮਲਜੀਤ ਸਿੰਘ, ਰਾਜਵਿੰਦਰ ਕੌਰ, ਕਮਲਜੀਤ ਕੌਰ ਅਤੇ ਹਰਪ੍ਰੀਤ ਸਿੰਘ ਅਧਿਆਪਕ ਵੀ ਹਾਜਿਰ ਸਨ।



Designed & Maintained By www. tejinfo.com
Welcome! You are visitor No:
© 2008 Skyhawktimes.com