|
ਲੰਗਰ ਦੀ ਸੇਵਾ ਲਈ ਮੁਹਾਲੀ ਦੀਆਂ ਸੰਗਤਾਂ ਨੇ ਪਾਏ ਦਰਬਾਰ ਸਾਹਿਬ ਨੂੰ ਚਾਲੇ
ਮੁਹਾਲੀ, 8 ਫਰਵਰੀ (ਸ.ਬ.) ਪੰਜਾਬ ਭਰ ਵਿੱਚ ਹਲਕਾ ਪੱਧਰ ਤੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਲੜੀ ਵਾਰ ਚਲ ਰਹੀ ਲੰਗਰ ਦੀ ਸੇਵਾ ਦੀ ਲੜੀ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਫੇਜ਼-1 ਮੁਹਾਲੀ ਤੋਂ ਸੰਗਤਾਂ ਨਾਲ ਭਰੀਆਂ 15 ਬੱਸਾਂ ਸਮੇਤ ਇੱਕ ਟਰੱਕ ਅਤੇ ਟੈਂਪੂ ਰਸਦ ਦਾ ਭਰਿਆ ਹੋਂਿੲਆ 11 ਮੈਂਬਰੀ ਕਮੇਟੀ ਵੱਲੋਂ ਰਵਾਨਾ ਕੀਤਾ ਗਿਆ। ਇਸ ਕਮੇਟੀ ਵਿੱਚ ਸ੍ਰੀ ਐਨ.ਕੇ. ਸ਼ਰਮਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ, ਸ੍ਰ: ਹਰਦੀਪ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸ੍ਰ. ਅਮਰੀਕ ਸਿੰਘ ਮੁਹਾਲੀ ਮੈਂਬਰ ਵਰਕਿੰਗ ਕਮੇਟੀ ਸ੍ਰੋਮਣੀ ਅਕਾਲੀ ਦਲ, ਸ੍ਰ: ਤਰਲੋਚਨ ਸਿੰਘ ਮਾਨ ਪ੍ਰਧਾਨ ਨੰਬਰਦਾਰਾ ਯੂਨੀਅਰ ਪੰਜਾਬ, ਸ੍ਰ: ਹਰਦਿਆਲ ਸਿੰਘ ਮਾਨ, ਪ੍ਰਧਾਨ ਗੁ. ਤਾਲਮੇਲ ਕਮੇਟੀ ਮੁਹਾਲੀ, ਬੀਬੀ ਕੁਲਦੀਪ ਕੌਰ ਐਮ.ਸੀ. (ਪ੍ਰਧਾਨ ਇਸਤਰੀ ਅਕਾਲੀ ਦਲ ਜਿਲ੍ਹਾ ਮੁਹਾਲੀ), ਸ੍ਰ: ਪਰਮਜੀਤ ਸਿੰਘ ਕਾਹਲੋਂ ਐਮ.ਸੀ., ਸ੍ਰ: ਅਰਜਨ ਸਿੰਘ ਸ਼ੇਰਗਿੱਲ, ਸ੍ਰ: ਸਵਿੰਦਰ ਸਿੰਘ ਖੋਖਰ ਅਤੇ ਸ੍ਰੀਮਤੀ ਕਸ਼ਮੀਰ ਕੌਰ ਸਾਮਲ ਸਨ। ਇਸ ਮੌਕੇ ਸ੍ਰ. ਮਹਿੰਦਰ ਸਿੰਘ (ਗੁ. ਬੀਬੀ ਭਾਨੀ ਫੇਜ਼-7), ਸ੍ਰ. ਮਹਿੰਦਰ ਸਿੰਘ ਮਾਨ, ਸ.ਸੁਖਪਾਲ ਸਿੰਘ ਛੀਨਾ (ਗੁ. ਸੈਕਟਰ 71), ਸ. ਸੁਖਬੀਰ ਸਿੰਘ ਵਿਰਕ, ਸ੍ਰ. ਸਰਦੂਲ ਸਿੰਘ ਪੰਨੂ, ਸ੍ਰ. ਮਲਕੀਤ ਸਿੰਘ ਸਿਆਊ, ਸ੍ਰ. ਹਰਦੀਪ ਸਿੰਘ ਕੰਬਾਲਾ, ਸ੍ਰ. ਸੁਖਦਿਆਲ ਸਿੰਘ ਸੋਢੀ, ਸ੍ਰ. ਬਲਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਾ ਕੰਵਰ ਜੋਤ ਸਿੰਘ ਸਿੰਘ ਸਮੇਤ, ਸ੍ਰ: ਭੁਪਿੰਦਰ ਸਿੰਘ, ਸ੍ਰੀ ਸੁਨੀਲ ਦੱਤ, ਸ੍ਰੀ ਵਿਜੇ ਸਿੰਘ, ਸ੍ਰੀ ਤਰਨਬੀਰ ਸਿੰਘ ਓਬਰਾਏ, ਸ੍ਰੀ ਕੰਵਰ ਸਿੰਘ ਅਤੇ ਸ੍ਰੀ ਰਿੰਕੂ ਫੇਜ਼ -5 ਵੀ ਲੰਗਰ ਦੀ ਸੇਵਾ ਲਈ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਏ। ਇਹ ਸੰਗਤਾਂ ਆਪਣੇ ਹੱਥੀਂ ਲੰਗਰ ਤਿਆਰ ਕਰਨਗੀਆਂ ਅਤੇ ਭਲਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੁੰ ਵਰਤਾਉੁਣ ਦੀ ਸੇਵਾ ਨਿਭਾਉਣਗੀਆਂ।
|
|