2012 ਵਿੱਚ ਰਾਸ਼ਟਰਪਤੀ ਅਹੁਦੇ ਲਈ ਯਤਨ ਕਰ ਸਕਦੀ ਹੈ ਪਾਲਿਨ

ਵਾਸ਼ਿੰਗਟਨ, 8 ਫਰਵਰੀ (ਸ.ਬ.) ਅਲਾਸਕਾ ਦੀ ਸਾਬਕਾ ਗਵਰਨਰ ਅਤੇ ਉਪ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਦਾਅਵੇਦਾਰ ਰਹਿ ਚੁੱਕੀ ਸਾਰਾ ਪਾਲਿਨ ਨੇ ਅੱਜ ਕਿਹਾ ਕਿ ਜੇਕਰ ਹਾਲਾਤ ਦੀ ਮੰਗ ਹੋਈ ਤਾਂ ਉਹ ਸਾਲ 2012 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਬਣਨ ਦੇ ਬਦਲ ਤੇ ਵਿਚਾਰ ਕਰ ਸਕਦੀ ਹੈ।
ਪਾਲਿਨ ਤੋਂ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਕੀ ਉਹ ਸਾਲ 2012 ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨਗੇ। ਉਨ੍ਹਾਂ ਕਿਹਾ ਕਿ ਕਿ ਜੇਕਰ ਮੈਨੂੰ ਲੱਗਿਆ ਕਿ ਸਾਡੇ ਦੇਸ਼ ਲਈ ਅਤੇ ਪਾਲਿਨ ਪਰਿਵਾਰ ਲਈ ਕੰਮ ਕਰਨ ਦਾ ਇਹ ਉਚਿਤ ਸਮਾਂ ਹੈ ਤਾਂ ਯਕੀਨੀ ਰੂਪ ਨਾਲ ਮੈਂ ਅਜਿਹਾ ਕਰਾਂਗੀ।



Designed & Maintained By www. tejinfo.com
Welcome! You are visitor No:
© 2008 Skyhawktimes.com