|
ਐਚ ਪੀ ਐਸ ਓ ਡਿਵੈਲਪਰਜ਼ ਦੇ ਮੈਗਾ ਪ੍ਰੋਜੈਕਟ ਸੈਕਟਰ 122 ਦਾ ਉਦਘਾਟਨ 10 ਫਰਵਰੀ ਨੂੰ ਕਰਨਗੇ ਸੁਖਬੀਰ
ਮੁਹਾਲੀ, 8 ਫਰਵਰੀ (ਸ.ਬ.) ਐਚ ਪੀ ਸਿੰਘ ਐਂਡ ਅਦਰਜ਼ ਡਿਵੈਲਪਰਜ਼ (ਐਚ ਪੀ ਐਸ ਓ) ਵਲੋਂ ਮੈਗਾ ਪ੍ਰੋਜੈਕਟ ਅਧੀਨ ਤਿਆਰ ਕੀਤੇ ਜਾ ਰਹੇ ਚੰਡੀਗੜ੍ਹ ਦੇ ਸੈਕਟਰ 39 ਵੈਸਟ ਦੇ ਨਾਲ ਮੁਹਾਲੀ ਦੇ ਸੈਕਟਰ 122 ਦਾ ਨੀਂਹ ਪੱਥਰ ਸ੍ਰ. ਸੁਖਬੀਰ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਪੰਜਾਬ ਮਿਤੀ 10 ਫਰਵਰੀ ਨੂੰ ਸਵੇਰੇ 11 ਵਜੇ ਰੱਖਣਗੇ। ਇਹ ਜਾਣਕਾਰੀ ਦਿੰਦਿਆਂ ਕੰਪਨੀ ਦੇ ਪ੍ਰਬੰਧਕਾਂ ਸ੍ਰ. ਐਚ ਪੀ ਸਿੰਘ ਅਤੇ ਸ੍ਰ. ਜੇ ਐਸ ਵਿਰਕ ਨੇ ਦੱਸਿਆ ਕਿ ਇਸ ਕੰਪਨੀ ਨੇ ਪਹਿਲਾਂ ਵੀ ਕਈ ਮਾਡਰਨ ਹਾਉਸਿੰਗ ਪ੍ਰੋਜੈਕਟ ਕੀਤੇ ਹਨ ਅਤੇ ਸੈਕਟਰ 122 ਇੱਕ ਹੋਰ ਅਹਿਮ ਪ੍ਰੋਜੈਕਟ ਹੈ ਜੋ ਕੰਪਨੀ ਪੂਰਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਉਸਿੰਗ ਪ੍ਰੋਜੈਕਟ ਹੈ ਜਿਸ ਵਿੱਚ 500 ਗਜ, 1000 ਗਜ ਦੇ ਪਲਾਟ ਵੀ ਹਨ ਅਤੇ 250 ਅਤੇ 200 ਗਜ ਦੇ ਪਲਾਟ ਵੀ ਹਨ। ਇਸ ਤੋਂ ਇਲਾਵਾ ਕੰਪਨੀ ਵਲੋਂ ਇੱਥੇ ਫਲੈਟ ਵੀ ਬਣਾ ਕੇ ਵੇਚੇ ਜਾਣਗੇ।
|
|