|
ਆਰਥਿਕ ਵਾਧਾ ਦਰ 7.2 ਫੀਸਦੀ ਰਹਿਣ ਦਾ ਅਨੁਮਾਨ
ਨਵੀਂ ਦਿੱਲੀ, 8 ਫਰਵਰੀ (ਸ.ਬ.) ਸਰਕਾਰ ਨੇ ਖੇਤੀ ਉਤਪਾਦਨ ਵਿੱਚ ਗਿਰਾਵਟ ਦੇ ਬਾਵਜੂਦ ਚਾਲੂ ਵਿੱਤੀ ਸਾਲ (2009-10) ਵਿੱਚ ਆਰਥਿਕ ਵਾਧਾ ਦਰ 7.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਪਿਛਲੇ ਵਿੱਤੀ ਸਾਲ ਵਿੱਚ ਆਰਥਿਕ ਵਾਧਾ ਦਰ 6.7 ਫੀਸਦੀ ਸੀ। ਕੇਂਦਰੀ ਅੰਕੜਾ ਸੰਗਠਨ (ਸੀ ਐਸ ਓ) ਦੇ ਅਗਾਊਂ ਅਨੁਮਾਨਾਂ ਅਨੁਸਾਰ 2009-10 ਵਿੱਚ ਆਰਥਿਕ ਵਾਧਾ ਦਰ 7.2 ਫੀਸਦੀ ਰਹੇਗੀ। ਹਾਲਾਂਕਿ ਸੀ ਐਸ ਓ ਦਾ ਇਹ ਅਨੁਮਾਨ ਭਾਰਤੀ ਰਿਜਰਵ ਬੈਂਕ ਅਤੇ ਵਿੱਤ ਮੰਤਰਾਲੇ ਦੇ ਅਨੁਮਾਨ ਦੀ ਤੁਲਨਾ ਵਿੱਚ ਘੱਟ ਹੈ। ਵਿੱਤ ਮੰਤਰਾਲੇ ਨੇ ਸਮੀਖਿਆ ਵਿੱਚ ਜੀ ਡੀ ਪੀ ਦੀ ਵਾਧਾ ਦਰ 7.75 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਉਥੇ ਭਾਰਤੀ ਰਿਜਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਦੀ ਤਿਮਾਹੀ ਸਮੀਖਿਆ ਵਿੱਚ ਆਰਥਿਕ ਵਾਧਾ ਦਰ 7.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਅਰਥਵਿਵਸਥਾ ਚਾਲੂ ਵਿੱਤੀ ਸਾਲ ਦੀ ਦੂਜੀ ਛਮਾਹੀ ਵਿੱਚ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ ਜ਼ਿਆਦਾ ਤੇਜੀ ਨਾਲ ਅੱਗੇ ਵਧੇਗੀ। ਪਹਿਲੀ ਛਮਾਹੀ ਵਿੱਚ ਆਰਥਿਕ ਵਾਧਾ ਦਰ ਸੱਤ ਫੀਸਦੀ ਰਹੀ ਸੀ। ਅੱਜ ਜਾਰੀ ਅੰਕੜਿਆਂ ਅਨੁਸਾਰ, ਚਾਲੂ ਵਰ੍ਹੇ ਸਾਲ ਵਿੱਚ ਖੇਤੀ ਅਤੇ ਸੰਬੰਧਿਤ ਗਤੀਵਿਧੀਆਂ ਦੀ ਦਰ ਵਿੱਚ 0.2 ਫੀਸਦੀ ਦੀ ਗਿਰਾਵਟ ਆਵੇਗੀ। ਪਿਛਲੇ ਵਿੱਤੀ ਸਾਲ ਵਿੱਚ ਖੇਤੀ ਖੇਤਰ ਦੀ ਵਾਧਾ ਦਰ 1.6 ਫੀਸਦੀ ਰਹੀ ਸੀ। ਚਾਲੂ ਸਾਲ ਵਿੱਚ ਜੀ ਡੀ ਪੀ ਦੀ ਵਾਧਾ ਦਰ ਵਿੱਚ ਵਿਨਿਰਮਾਣ ਖੇਤਰ ਦਾ ਖਾਸ ਯੋਗਦਾਨ ਰਹੇਗਾ। ਸੀ ਐਸ ਓ ਦਾ ਅਨੁਮਾਨ ਹੈ ਕਿ ਵਿਨਿਰਮਾਣ ਖੇਤਰ ਦੀ ਵਾਧਾ ਦਰ 8.9 ਫੀਸਦੀ ਰਹੇਗੀ, ਜਦੋਂਕਿ ਪਿਛਲੇ ਵਿੱਤੀ ਸਾਲ ਵਿੱਚ ਵਿਨਿਮਰਾਣ ਖੇਤਰ ਦੀ ਵਾਧਾ ਦਰ 3.2 ਫੀਸਦੀ ਸੀ। ਵੈਸ਼ਵਿਕ ਵਿੱਤੀ ਸੰਕਟ ਦੇ ਦੌਰ ਵਿੱਚ ਇਸ ਖੇਤਰ ਨੂੰ ਬਾਕੀ ਖੇਤਰਾਂ ਦੀ ਤੁਲਨਾ ਵਿੱਚ ਸਰਕਾਰ ਤੋਂ ਪ੍ਰੋਹਤਸਾਹਨ ਦੀ ਜ਼ਿਆਦਾ ਖੁਰਾਕ ਮਿਲੀ ਹੈ। ਅਗਾਊ ਅਨੁਮਾਨ ਅਨੁਸਾਰ, ਚਾਲੂ ਵਿੱਤੀ ਸਾਲ ਵਿੱਚ ਖਨਨ ਖੇਤਰ ਦੀ ਵਾਧਾ ਦਰ 8.7 ਫੀਸਦੀ ਰਹੇਗੀ। ਪਿਛਲੇ ਸਾਲ ਇਸ ਖੇਤਰ ਦੀ ਵਾਧਾ ਦਰ 1.6 ਫੀਸਦੀ ਸੀ। ਉਥੇ ਬਿਜਲੀ, ਗੈਸ ਅਤੇ ਜਲ ਸਪਲਾਈ ਖੇਤਰ ਦੀ ਵਾਧਾ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ 3.9 ਫੀਸਦੀ ਰਹੀ ਸੀ। ਵਪਾਰ, ਹੋਟਲ, ਟ੍ਰਾਂਸਪੋਰਟ ਅਤੇ ਸੰਚਾਰ ਖੇਤਰ ਦੀ ਵਾਧਾ ਦਰ 2009-10 ਵਿੱਚ 8.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਸਾਬਕਾ ਵਿੱਤਾ ਸਾਲ ਵਿੱਚ 7.7 ਫੀਸਦੀ ਰਹੀ ਸੀ। ਸੀ ਐਸ ਓ ਦਾ ਅਨੁਮਾਨ ਹੈ ਕਿ ਨਿਰਮਾਣ ਖੇਤਰ ਦੀ ਵਾਧਾ ਦਰ 6.5 ਫੀਸਦੀ ਰਹੇਗੀ। ਪਿਛਲੇ ਵਿੱਤ ਸਾਲ ਵਿੱਚ ਨਿਰਮਾਣ ਖੇਤਰ ਦੀ ਵਾਧਾ ਦਰ 5.9 ਫੀਸਦੀ ਰਹੀ ਸੀ। ਅੰਕੜਿਆਂ ਦੇ ਅਨੁਮਾਨ, ਚਾਲੂ ਵਿੱਚ ਸਾਲ ਵਿੱਚ ਹਾਲਾਕਿ ਫਾਈਨੈਸਿੰਗ, ਬੀਮਾ ਰੀਅਲ ਅਸਟੇਟ ਅਤੇ ਕਾਰੋਬਾਰੀ ਖੇਤਰ ਦੀ ਰਫਤਾਰ ਘਟਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਦੀ ਵਾਧਾ 9.9ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦੋਂਕਿ ਪਿਛਲੇ ਵਿੱਤੀ ਸਾਲ ਵਿੱਚ ਇਨ੍ਹਾਂ ਖੇਤਰਾਂ ਦੀ ਵਾਧਾ ਦਰ 10.1 ਫੀਸਦੀ ਰਹੀ ਸੀ। ਭਾਈਚਾਰਕ ਸਮਾਜਿਕ ਅਤੇ ਵਿਅਕਤੀਗਤ ਸੇਵਾਵਾਂ ਦੀ ਵਾਧਾ ਦਰ ਚਾਲੂ ਵਿੱਤੀ ਵਿੱਚ 8.2 ਫੀਸਦੀ ਰਹਿਣ ਦਾ ਅਨੁਮਾਨ ਹੈ। ਪਿਛਲੇ ਵਿੱਤ ਸਾਲ ਵਿੱਚ ਇਨ੍ਹਾਂ ਖੇਤਰਾਂ ਦੀ ਵਾਧਾ ਦਰ 13.9 ਫੀਸਦੀ ਰਹੀ ਸੀ।
|
|